ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਅਭਯੁਦਯ ਮੱਧ ਪ੍ਰਦੇਸ਼ ਵਿਕਾਸ ਸੰਮੇਲਨ ਨੂੰ ਸੰਬੋਧਨ ਕੀਤਾ
ਮਹਾਨ ਬੁਲਾਰੇ, ਇੱਕ ਸੰਵੇਦਨਸ਼ੀਲ ਕਵੀ, ਲੋਕ ਭਲਾਈ ਲਈ ਸਮਰਪਿਤ ਨੇਤਾ, ਅਤੇ ਆਧੁਨਿਕ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਨੀਂਹ ਰੱਖਣ ਵਾਲੇ ਸਤਿਕਾਰਯੋਗ ਅਟਲ ਜੀ ਨੂੰ ਮੈਂ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਾ ਹਾਂ
ਮੋਦੀ ਜੀ ਨੇ ਰਾਜ ਦੇ ਵਿਕਾਸ ਲਈ ਢਾਂਚਾਗਤ ਉਦਯੋਗਿਕ ਸੰਮੇਲਨ ਦੀ ਸ਼ੁਰੂਆਤ ਕੀਤੀ
ਇਸੇ ਦਿਸ਼ਾ ਵਿੱਚ, ਮੋਹਨ ਯਾਦਵ ਜੀ ਨੇ ਰਾਜ ਦੇ ਸਮੁੱਚੇ ਵਿਕਾਸ ਲਈ ਖੇਤਰੀ ਨਿਵੇਸ਼ ਸੰਮੇਲਨਾਂ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ
ਭਵਿੱਖ ਵਿੱਚ, ਅਜਿਹੇ ਖੇਤਰੀ ਨਿਵੇਸ਼ ਸੰਮੇਲਨ ਰਾਜਾਂ ਦੇ ਸੰਤੁਲਿਤ ਵਿਕਾਸ ਲਈ ਮਹੱਤਵਪੂਰਨ ਸਾਬਤ ਹੋਣਗੇ
ਪੀਐਮ ਮਿਤ੍ਰਾ ਪਾਰਕ ਰਾਹੀਂ, ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਕਪਾਹ ਇੱਕ ਵਾਰ ਫਿਰ ਲਾਭਦਾਇਕ ਫਸਲ ਬਣ ਗਈ ਹੈ
ਸਾਡੀ ਪਾਰਟੀ ਨੇ ਸੱਚਮੁੱਚ ਮੱਧ ਪ੍ਰਦੇਸ਼ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣ ਦਾ ਕਾਰਜ ਕੀਤਾ।
ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਮੱਧ ਪ੍ਰਦੇਸ਼ ਨੂੰ ਇੱਕ ਬੀਮਾਰੂ ਰਾਜ ਬਣਾਇਆ, ਪਰ ਸ਼ਿਵਰਾਜ ਸਿੰਘ ਚੌਹਾਨ ਨੇ ਉਹ ਟੈਗ ਹਟਾ ਦਿੱਤਾ। ਹੁਣ, ਮੋਹਨ ਯਾਦਵ ਜੀ ਨਵੀਂ ਊਰਜਾ ਨਾਲ ਰਾਜ ਨੂੰ ਅੱਗੇ ਵਧਾ ਰਹੇ ਹਨ
ਪੀਐਮ ਮਿਤ੍ਰਾ ਪਾਰਕ ਦਾ 5ਐੱਫ ਵਿਜ਼ਨ ਫਾਰਮ ਟੂ ਫਾਈਬਰ, ਫਾਈਬਰ ਟੂ ਫੈਕਟਰੀ, ਫੈਕਟਰੀ ਟੂ ਫੈਸ਼ਨ ਅਤੇ ਫੈਸ਼ਨ ਟੂ ਫੋਰੇਨ 'ਤੇ ਅਧਾਰਿਤ ਹੈ, ਜਿਸ ਨਾਲ ਕਿਸਾਨਾਂ ਨੂੰ ਉਚਿਤ ਕੀਮਤਾਂ ਮਿਲ ਰਹੀਆਂ ਹਨ
ਅੱਜ, ਮੱਧ ਪ੍ਰਦੇਸ਼ ਵਿੱਚ ਲਗਭਗ 50% ਸਟਾਰਟਅੱਪ ਮਹਿਲਾਵਾਂ ਦੁਆਰਾ ਚਲਾਏ ਰਹੇ ਹਨ, ਜੋ ਕਿ ਮਹਿਲਾ ਸਸ਼ਕਤੀਕਰਣ ਦੀ ਇੱਕ ਉਦਾਹਰਣ ਹੈ
ਸਿਰਫ਼ ਇੱਕ ਸਾਲ ਵਿੱਚ 457,000 ਨਵੀਆਂ ਐਮਐੱਸਐਮਈ ਇਕਾਈਆਂ ਦੀ ਸਥਾਪਨਾ ਨਾਲ, ਮੱਧ ਪ੍ਰਦੇਸ਼ ਐਮਐੱਸਐਮਈਸ ਲਈ ਇੱਕ ਨਵਾਂ ਹੱਬ ਬਣ ਰਿਹਾ ਹੈ
ਭਾਰਤ ਨੇ ਸੈਮੀਕੰਡਕਟਰ ਉਦਯੋਗ ਵਿੱਚ ਵੀ ਇੱਕ ਧਮਾਕੇਦਾਰ ਐਂਟਰੀ ਕੀਤੀ ਹੈ, ਇਸ ਖੇਤਰ ਵਿੱਚ ਭਾਰਤ ਸਵੈ-ਨਿਰਭਰ ਬਣੇਗਾ ਅਤੇ ਇਸਦਾ ਨਿਰਯਾਤ ਵੀ ਕਰੇਗਾ
ਮੋਦੀ ਜੀ ਨੇ ਮੋਬਾਈਲ ਫੋਨ, ਰੱਖਿਆ ਨਿਰਮਾਣ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਭਾਰਤ ਨੂੰ ਦੁਨੀਆ ਦੀ ਮੋਹਰੀ ਕਤਾਰ ਵਿਵਚ ਖੜ੍ਹਾ ਕੀਤਾ
ਅਟਲ ਜੀ ਨੇ ਨਾ ਸਿਰਫ਼ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਿਆ, ਸਗੋਂ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਸਵੈ ਨੂੰ ਜਗਾਉਣ ਅਤੇ ਸਵਰਾਜ ਤੋਂ ਸੁਸ਼ਾਸਨ ਤੱਕ ਦੀ ਯਾਤਰਾ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ
ਕਾਰਗਿਲ ਯੁੱਧ ਵਿੱਚ ਹਰ ਇੱਕ ਘੁਸਪੈਠੀਏ ਨੂੰ ਭਜਾ ਕੇ ਜਿੱਤ ਪ੍ਰਾਪਤ ਕਰਨਾ, ਅਟਲ ਜੀ ਦੀ ਦ੍ਰਿੜ ਅਗਵਾਈ ਦਾ ਪ੍ਰਮਾਣ ਹੈ
Posted On:
25 DEC 2025 6:22PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਅਭਯੁਦਯ ਮੱਧ ਪ੍ਰਦੇਸ਼ ਵਿਕਾਸ ਸੰਮੇਲਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਢਾਂਚਾਗਤ ਉਦਯੋਗਿਕ ਸੰਮੇਲਨ ਗੁਜਰਾਤ ਵਿੱਚ ਸ਼ੁਰੂ ਹੋਏ ਸਨ ਜਦੋਂ ਸ਼੍ਰੀ ਨਰੇਂਦਰ ਮੋਦੀ ਰਾਜ ਦੇ ਮੁੱਖ ਮੰਤਰੀ ਸਨ। ਮੋਦੀ ਜੀ ਨੇ ਵਾਈਬ੍ਰੈਂਟ ਗੁਜਰਾਤ ਨਾਮਕ ਇੱਕ ਉਦਯੋਗਿਕ ਸੰਮੇਲਨ ਆਯੋਜਿਤ ਕਰਨ ਦੀ ਵਿਗਿਆਨਕ ਪਹਿਲਕਦਮੀ ਸ਼ੁਰੂ ਕੀਤੀ ਸੀ, ਜੋ ਬਹੁਤ ਸਫਲ ਰਹੀ ਅਤੇ ਗੁਜਰਾਤ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕੀਤਾ। ਲੇਕਿਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਰਾਜ ਦੇ ਸੰਤੁਲਿਤ ਵਿਕਾਸ ਲਈ ਖੇਤਰੀ ਨਿਵੇਸ਼ ਸੰਮੇਲਨ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਸਾਰੇ ਖੇਤਰਾਂ ਵਿੱਚ ਨਿਵੇਸ਼ ਪਹਿਲਕਦਮੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਦੂਜੇ ਰਾਜਾਂ ਨੂੰ ਵੀ ਲਾਭ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਕੀਤਾ ਜਾ ਰਿਹਾ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਛੋਟਾ ਲੱਗ ਸਕਦਾ ਹੈ, ਪਰ ਇਹ ਕਿਸੇ ਵੀ ਇੱਕ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਨਿਵੇਸ਼ ਇੱਕ ਖੇਤਰ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ। ਸੰਤੁਲਿਤ ਵਿਕਾਸ ਤੋਂ ਬਿਨਾਂ, ਰਾਜ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਹਰ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਮਾਲਵਾ ਅਤੇ ਚੰਬਲ ਖੇਤਰਾਂ ਵਿੱਚ ਕਪਾਹ ਕਿਸਾਨਾਂ ਦਾ ਲੰਬੇ ਸਮੇਂ ਤੋਂ ਉਤਪਾਦ ਰਿਹਾ ਹੈ, ਪਰ ਵਾਜਬ ਕੀਮਤਾਂ ਦੀ ਘਾਟ ਕਾਰਨ, ਕਪਾਹ ਦੀ ਕਾਸ਼ਤ ਵਿੱਚ ਕਾਫ਼ੀ ਗਿਰਾਵਟ ਆਈ । ਹੁਣ ਪੀਐਮ ਮਿਤ੍ਰਾ ਪਾਰਕ ਰਾਹੀਂ, ਕਪਾਹ ਫਿਰ ਤੋਂ ਇੱਕ ਲਾਭਦਾਇਕ ਫਸਲ ਬਣ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਭੂਗੋਲਿਕ ਸਥਿਤੀ ਹੈ। ਇੱਥੋਂ ਅੱਧੇ ਭਾਰਤ ਨੂੰ ਬਹੁਤ ਘੱਟ ਆਵਾਜਾਈ ਲਾਗਤਾਂ 'ਤੇ ਸਪਲਾਈ ਕੀਤਾ ਜਾ ਸਕਦਾ ਹੈ, ਪਰ ਇਸ ਸੰਭਾਵਨਾ ਦਾ ਪੂਰਾ ਲਾਭ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਮੱਧ ਪ੍ਰਦੇਸ਼ ਵਿੱਚ ਉਦਯੋਗ ਸਮਰੂਪ ਰੂਪ ਵਿੱਚ ਸਥਾਪਿਤ ਕੀਤੇ ਜਾਣ। ਸਿਰਫ਼ ਉਦੋਂ ਹੀ ਜਦੋਂ ਉਦਯੋਗ ਦੱਖਣੀ ਰਾਜਾਂ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ, ਦਿੱਲੀ ਦੇ ਨਾਲ ਲੱਗਦੇ ਖੇਤਰਾਂ, ਜਿਵੇਂ ਕਿ ਗਵਾਲੀਅਰ, ਅਤੇ ਪੱਛਮ ਦੀ ਸਰਹੱਦ ਨਾਲ ਲੱਗਦੇ ਖੇਤਰਾਂ, ਜਿਵੇਂ ਕਿ ਧਾਰ ਅਤੇ ਝਾਬੂਆ ਵਿੱਚ ਸਥਾਪਿਤ ਕੀਤੇ ਜਾਣਗੇ, ਇਸ ਭੂਗੋਲਿਕ ਸਥਿਤੀ ਦੇ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਖੇਤਰੀ ਨਿਵੇਸ਼ ਸੰਮੇਲਨ ਨੇ ਰਾਜ ਦੇ ਸਰਵਪੱਖੀ ਵਿਕਾਸ ਦੀ ਨੀਂਹ ਰੱਖੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਥੇ ਗਵਾਲੀਅਰ ਨਾਲ ਜੁੜੇ 14 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਭੂਮੀ ਪੂਜਨ ਸਮਾਗਮ ਕੀਤੇ ਗਏ। ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਮੱਧ ਪ੍ਰਦੇਸ਼ ਨੂੰ ਬੀਮਾਰੂ ਰਾਜ ਬਣਾਇਆ, ਪਰ ਸ਼ਿਵਰਾਜ ਸਿੰਘ ਚੌਹਾਨ ਨੇ ਉਸ ਟੈਗ ਨੂੰ ਹਟਾ ਦਿੱਤਾ। ਹੁਣ, ਮੋਹਨ ਯਾਦਵ ਨਵੀਂ ਊਰਜਾ ਨਾਲ ਰਾਜ ਨੂੰ ਅੱਗੇ ਵਧਾ ਰਹੇ ਹਨ। ਇਹ ਬਿਨਾਂ ਸ਼ੱਕ ਮੱਧ ਪ੍ਰਦੇਸ਼ ਨੂੰ ਇੱਕ ਵਿਕਸਿਤ ਰਾਜ ਵਿੱਚ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸ਼ਾਨਦਾਰ ਹਾਈਵੇ ਬਣਾਏ ਗਏ ਹਨ, ਨਰਮਦਾ ਨਦੀ ਤੋਂ ਪਾਣੀ ਨੂੰ ਵੱਧ ਤੋਂ ਵੱਧ ਖੇਤਰਾਂ ਵਿੱਚ ਪਹੁੰਚਾਉਣ ਲਈ ਕੰਮ ਕੀਤਾ ਗਿਆ ਹੈ, ਸਿੰਚਾਈ ਰਕਬੇ ਵਿੱਚ 17 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਅਤੇ , ਪੰਜਾਬ ਅਤੇ ਹਰਿਆਣਾ ਨੂੰ ਪਛਾੜ ਕੇ ਮੱਧ ਪ੍ਰਦੇਸ਼ ਨੇ ਲਗਾਤਾਰ ਸੱਤ ਵਾਰ ‘ਕ੍ਰਿਸ਼ੀ ਕਰਮਨ’ ਪੁਰਸਕਾਰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਸੱਚਮੁੱਚ ਮੱਧ ਪ੍ਰਦੇਸ਼ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਭੂਗੋਲਿਕ ਸਥਿਤੀ ਦਾ ਸ਼ਤ-ਪ੍ਰਤੀਸ਼ਤ ਫਾਇਦਾ ਉਠਾਉਣ ਲਈ, ਇੰਦੌਰ ਵਿੱਚ ਇੱਕ ਮਲਟੀ-ਮਾਡਲ ਲੌਜਿਸਟਿਕਸ ਪਾਰਕ ਬਣਾਇਆ ਜਾ ਰਿਹਾ ਹੈ, ਜੋ ਦੇਸ਼ ਭਰ ਦੀਆਂ ਨਿਰਮਾਣ ਕੰਪਨੀਆਂ ਨੂੰ ਆਪਣੇ ਗੋਦਾਮ ਜਾਂ ਹੱਬ ਸਥਾਪਿਤ ਕਰਨ ਲਈ ਆਕਰਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਨੂੰ ਕਦੇ ਬਿਜਲੀ ਦੀ ਘਾਟ ਵਾਲਾ ਰਾਜ ਮੰਨਿਆ ਜਾਂਦਾ ਸੀ, ਪਰ ਅੱਜ ਇਸ ਕੋਲ ਸਰਪਲੱਸ ਬਿਜਲੀ ਹੈ। ਮੱਧ ਪ੍ਰਦੇਸ਼ ਨੇ ਸਵੱਛਤਾ ਵਿੱਚ ਦੂਜੇ ਰਾਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੱਧ ਪ੍ਰਦੇਸ਼ ਵਿੱਚ ਮੈਟਰੋ ਸੰਚਾਲਨ ਦੀ ਲਾਗਤ ਸਭ ਤੋਂ ਘੱਟ ਹੈ। ਰਾਜ ਨੇ ਸਟਾਰਟਅੱਪ ਖੇਤਰ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਖੇਤੀਬਾੜੀ, ਫੂਡ ਪ੍ਰੋਸੈਸਿੰਗ, ਖਣਿਜ, ਖਣਿਜ-ਅਧਾਰਿਤ ਉਦਯੋਗ, ਨਵਿਆਉਣਯੋਗ ਊਰਜਾ, ਲੌਜਿਸਟਿਕਸ, ਟੈਕਸਟਾਈਲ, ਫਰਮਾ, ਆਈਟੀ ਅਤੇ ਟੂਰਿਜ਼ਮ ਸਮੇਤ ਹਰ ਖੇਤਰ ਵਿੱਚ ਉਦਯੋਗ ਲੱਗੇ ਹਨ ਅਤੇ ਸਟਾਰਟਅੱਪ ਵੀ ਬਣੇ ਹਨ। ਲਗਭਗ 50 ਪ੍ਰਤੀਸ਼ਤ ਸਟਾਰਟਅੱਪ ਮਹਿਲਾਵਾਂ ਚਲਾ ਰਹੀਆਂ ਹਨ, ਜੋ ਕਿ ਮਹਿਲਾ ਸਸ਼ਕਤੀਕਰਣ ਦੀ ਇੱਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਨੇ ਸਿਰਫ਼ ਇੱਕ ਸਾਲ ਵਿੱਚ 4,57,000 ਨਵੇਂ ਐਮਐਸਐਮਈ ਯੂਨਿਟ ਸਥਾਪਿਤ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਸ ਕਾਰਨ, ਮੱਧ ਪ੍ਰਦੇਸ਼ ਦਰਮਿਆਨੇ, ਛੋਟੇ ਅਤੇ ਕੁਟੀਰ ਉਦਯੋਗਾਂ ਦੇ ਮਾਮਲੇ ਵਿੱਚ ਪੂਰੇ ਭਾਰਤ ਵਿੱਚ ਇੱਕ ਹੱਬ ਬਣਨ ਜਾ ਰਿਹਾ ਹੈ ਅਤੇ ਇਹ ਸਟਾਰਟਅੱਪ ਅਤੇ ਇਨੋਵੇਸ਼ਨ ਰਾਹੀਂ ਨਵੀਆਂ ਉਚਾਈਆਂ ਤੱਕ ਪਹੁੰਚਣ ਜਾ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੀਐਮ ਮਿਤ੍ਰਾ ਪਾਰਕ 5F ਦੇ ਵਿਜ਼ਨ ਨਾਲ ਬਣਾਇਆ ਗਿਆ ਹੈ, ਜੋ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਉਚਿਤ ਕੀਮਤਾਂ ਯਕੀਨੀ ਬਣਾਉਣ ਲਈ ਵੀ ਕੰਮ ਕਰਦਾ ਹੈ। ਇਸ ਵਿੱਚ Farm to Fibre, Fibre to Factory, Factory to Fashion, Fashion to Foreign ਸ਼ਾਮਲ ਹਨ, ਭਾਵ ਪੀਐਮ ਮਿਤ੍ਰਾ ਪਾਰਕ ਵਿੱਚ ਨਿਰਯਾਤ ਦਾ ਵੀ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਪੀਐਮ ਮਿਤ੍ਰਾ ਪਾਰਕ ਮੱਧ ਪ੍ਰਦੇਸ਼ ਵਿੱਚ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਟੈਕਸਟਾਈਲ ਅਤੇ ਟੂਰਿਜ਼ਮ ਉਦਯੋਗ ਉਹ ਖੇਤਰ ਹਨ ਜੋ ਵੱਧ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਦੇ ਹਨ, ਅਤੇ ਇਨ੍ਹਾਂ ਦੋਵਾਂ ਖੇਤਰਾਂ ਲਈ ਢੁਕਵਾਂ ਬੁਨਿਆਦੀ ਢਾਂਚਾ ਮੱਧ ਪ੍ਰਦੇਸ਼ ਵਿੱਚ ਬਣਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਨੇ Ease of Doing Business ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਹੇਠ, ਅਨੇਕ ਨਵੇਂ ਖੇਤਰਾਂ ਲਈ ਨੀਂਹ ਰੱਖੀ ਜਾ ਰਹੀ ਹੈ, ਜਿਸ ਨਾਲ ਦੇਸ਼ ਨੂੰ ਆਉਣ ਵਾਲੇ ਦਿਨਾਂ ਵਿੱਚ ਨਵੇਂ ਖੇਤਰਾਂ ਗਲੋਬਲ ਲੀਡਰ ਬਣਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੇ ਵਿਦੇਸ਼ੀ ਮੁਦਰਾ ਭੰਡਾਰ (Forex Reserve)700 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ ਹੈ। ਅਸੀਂ ਸੈਮੀਕੰਡਕਟਰ ਉਦਯੋਗ ਵਿੱਚ ਭਾਵੇਂ ਦੇਰ ਨਾਲ ਹੀ ਸਹੀ, ਲੇਕਿਨ ਧਮਾਕੇਦਾਰ ਐਂਟਰੀ ਕੀਤੀ ਹੈ ਅਤੇ ਜਲਦੀ ਹੀ ਇਸ ਖੇਤਰ ਵਿੱਚ ਸਵੈ-ਨਿਰਭਰ ਬਣਾਂਗੇ ਬਲਕਿ ਨਿਰਯਾਤ ਵੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਰਾਹੀਂ, ਅਸੀਂ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਵੱਧ ਤਰੱਕੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਜੀ ਜਦੋਂ ਪ੍ਰਧਾਨ ਮੰਤਰੀ ਬਣੇ, ਤਾਂ ਦੇਸ਼ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਸਿਰਫ 7 ਕਰੋੜ ਸੀ, ਜੋ ਸਤੰਬਰ 2025 ਤੱਕ ਵਧ ਕੇ 101 ਕਰੋੜ ਹੋ ਗਈ। ਹੁਣ, ਹੁਣ ਬ੍ਰਾਡਬੈਂਡ ਉਪਭੋਗਤਾਵਾਂ ਦੀ ਗਿਣਤੀ ਵੀ ਲਗਭਗ 99 ਕਰੋੜ ਤੱਕ ਪਹੁੰਚ ਗਈ ਹੈ। ਦੇਸ਼ ਦੇ 95 ਪ੍ਰਤੀਸ਼ਤ ਕੋਲ 4G ਕਨੈਕਟੀਵਿਟੀ ਹੈ, ਅਤੇ ਹੁਣ 99 ਪ੍ਰਤੀਸ਼ਤ ਨੂੰ 5G ਕਨੈਕਟੀਵਿਟੀ ਪ੍ਰਦਾਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ UPI ਰਾਹੀਂ, ਅਸੀਂ ਡਿਜੀਟਲ ਲੈਣ-ਦੇਣ ਅਤੇ ਫਿਨਟੈਕ ਦੇ ਖੇਤਰਾਂ ਵਿੱਚ ਇੱਕ ਵੱਡੀ ਛਾਲ ਮਾਰੀ ਹੈ। ਸਾਲ 2024-25 ਵਿੱਚ, ਭਾਰਤ ਵਿੱਚ ਲਗਭਗ 50 ਪ੍ਰਤੀਸ਼ਤ ਡਿਜੀਟਲ ਲੈਣ-ਦੇਣ ਹੋਇਆ। ਅਗਸਤ 2025 ਵਿੱਚ, ਅਸੀਂ 25 ਲੱਖ ਕਰੋੜ ਰੁਪਏ ਦੇ 2000 ਕਰੋੜ Digital Transaction ਕਰਕੇ ਦੁਨੀਆ ਨੂੰ ਪਿੱਛੇ ਛੱਡ ਦਿੱਤਾ। ਕੋਰੋਨਾ ਵਿਰੁੱਧ ਮੁਕਾਬਲੇ ਦੌਰਾਨ, ਟੀਕਾ ਨਿਰਮਾਣ ਅਤੇ ਖੋਜ ਅਤੇ ਵਿਕਾਸ ਲਈ ਇੱਕ ਵਿਸ਼ਾਲ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ। ਅੱਜ, ਦੁਨੀਆ ਦੇ 60 ਪ੍ਰਤੀਸ਼ਤ ਟੀਕੇ ਭਾਰਤ ਵਿੱਚ ਬਣਾਏ ਜਾਂਦੇ ਹਨ। ਅਸੀਂ ਨਿਰਮਾਣ ਦੇ ਖੇਤਰ ਵਿੱਚ ਚੰਗਾ ਕੰਮ ਕੀਤਾ ਹੈ, ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਹੈ। ਰੱਖਿਆ ਨਿਰਯਾਤ ਅਤੇ ਰੱਖਿਆ ਨਿਰਮਾਣ ਦਾ ਵੀ ਪੁਨਰਗਠਨ ਕੀਤਾ ਗਿਆ ਹੈ। Ease of Doing Business ਵਿੱਚ, ਭਾਰਤ 2014 ਵਿੱਚ 142ਵੇਂ ਸਥਾਨ 'ਤੇ ਸੀ, ਅੱਜ ਇਹ 63ਵੇਂ ਸਥਾਨ 'ਤੇ ਹੈ। Insolvency and Bankruptcy Code ਨੇ ਇੱਕ ਢਾਂਚਾਗਤ ਆਰਥਿਕ ਪ੍ਰਣਾਲੀ ਬਣਾਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਭਾਰਤ ਨੂੰ ਬੁਨਿਆਦੀ ਢਾਂਚੇ ਵਿੱਚ ਦੁਨੀਆ ਦਾ ਮੋਹਰੀ ਬਣਾਉਣ ਲਈ ਯਤਨ ਕੀਤੇ ਹਨ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ, 90,000 ਕਿਲੋਮੀਟਰ ਹਾਈਵੇ ਸਨ, ਪਰ ਹੁਣ 1,50,000 ਕਿਲੋਮੀਟਰ ਨਵੇਂ ਹਾਈਵੇ ਬਣਾਏ ਗਏ ਹਨ। ਚਾਰ-ਲੇਨ ਹਾਈਵੇ ਪਹਿਲਾਂ 18,000 ਕਿਲੋਮੀਟਰ ਸਨ, ਪਰ ਹੁਣ ਉਹ 46,000 ਕਿਲੋਮੀਟਰ ਹਨ। ਗ੍ਰਾਮੀਣ ਸੜਕਾਂ ਪਹਿਲਾਂ 3,81,000 ਕਿਲੋਮੀਟਰ ਸਨ, ਪਰ ਹੁਣ ਉਹ 7,84,000 ਕਿਲੋਮੀਟਰ ਹਨ। ਪਹਿਲਾਂ, 74 ਹਵਾਈ ਅੱਡੇ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ 163 ਹੈ। ਪਹਿਲਾਂ, ਇੱਕ ਵੀ ਵੰਦੇ ਭਾਰਤ ਟ੍ਰੇਨ ਨਹੀਂ ਸੀ, ਪਰ ਹੁਣ 164 ਵੰਦੇ ਭਾਰਤ ਟ੍ਰੇਨਾਂ ਬਣਾਈਆਂ ਜਾ ਰਹੀਆਂ ਹਨ, ਅਤੇ ਮੱਧ ਪ੍ਰਦੇਸ਼ ਵਿੱਚ ਵੰਦੇ ਭਾਰਤ ਟ੍ਰੇਨ ਦੇ ਪੁਰਜ਼ਿਆ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ। ਪਹਿਲਾਂ, ਇੱਕ ਵੀ ਅੰਮ੍ਰਿਤ ਭਾਰਤ ਸਟੇਸ਼ਨ ਨਹੀਂ ਸੀ, ਪਰ ਹੁਣ 1,337 ਹਨ। ਰੇਲਵੇ ਬਿਜਲੀਕਰਣ ਸਿਰਫ 22,000 ਕਿਲੋਮੀਟਰ ਸੀ, ਪਰ ਹੁਣ 68,000 ਕਿਲੋਮੀਟਰ ਹੈ। ਮੈਟਰੋ ਨਾਲ ਜੁੜੇ ਸ਼ਹਿਰ ਪਹਿਲਾਂ ਪੰਜ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ 23 ਹੋ ਗਈ ਹੈ। ਪਹਿਲਾਂ, ਓਪਟੀਕਲ ਫਾਈਬਰ ਸਿਰਫ਼ 100 ਗ੍ਰਾਮ ਪੰਚਾਇਤਾਂ ਵਿੱਚ ਉਪਲਬਧ ਸੀ, ਹੁਣ ਓਪਟੀਕਲ ਫਾਈਬਰ 2 ਲੱਖ 14 ਹਜ਼ਾਰ ਪੰਚਾਇਤਾਂ ਤੱਕ ਪਹੁੰਚ ਗਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਅਤੇ ਰਾਜ ਵਿੱਚ ਨਿਵੇਸ਼ ਕਰਨ ਆਏ ਉਦਯੋਗਪਤੀਆਂ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੀ ਭੂਗੋਲਿਕ ਸਥਿਤੀ ਇੰਨੀ ਆਕਰਸ਼ਕ ਹੈ ਕਿ ਹਰ ਜਗ੍ਹਾ ਬੀਜ ਬੀਜ ਕੇ ਫਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਲੇਕਿਨ ਮੱਧ ਪ੍ਰਦੇਸ਼ ਦੀ ਜ਼ਮੀਨ ਇੰਨੀ ਉਪਜਾਊ ਹੈ ਕਿ ਇੱਥੇ ਪੈਸਾ ਬੀਜ ਕੇ ਕਰੋੜਾਂ ਰੁਪਏ ਕਮਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਰਾਜ ਖੇਤਰੀ ਸੰਤੁਲਨ ਨਾਲ ਵਿਕਾਸ ਕਰਦਾ ਹੈ, ਤਾਂ ਰਾਜ ਦੇ ਲੋਕਾਂ ਅਤੇ ਉਦਯੋਗ ਨੂੰ ਇਸਦਾ ਸਭ ਤੋਂ ਵੱਧ ਲਾਭ ਮਿਲਦਾ ਹੈ, ਕਿਉਂਕਿ ਖੇਤਰੀ ਵਿਸ਼ੇਸ਼ਤਾਵਾਂ ਵਾਲੇ ਉਦਯੋਗ ਸਸਟੇਨੇਬਲ ਰਹਿੰਦੇ ਹਨ ਅਤੇ ਸਫਲ ਹੁੰਦੇ ਹਨ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ 101ਵੀਂ ਜਯੰਤੀ 'ਤੇ ਯਾਦ ਕਰਦੇ ਹੋਏ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਯੁੱਗ ਪੁਰਸ਼, ਇੱਕ ਦੂਰਦਰਸ਼ੀ ਅਤੇ ਆਧੁਨਿਕ ਭਾਰਤ ਦੇ ਬੁਨਿਆਦੀ ਢਾਂਚੇ ਦੀ ਨੀਂਹ ਰੱਖਣ ਵਾਲੇ ਅਟਲ ਜੀ ਦੀ ਜਯੰਤੀ ਮਨਾ ਰਿਹਾ ਹੈ, । ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਸੁਭਾਗ ਹੈ ਕਿ ਅੱਜ ਉਹ ਉਸ ਧਰਤੀ 'ਤੇ ਹਨ ਜਿੱਥੇ ਅਟਲ ਜੀ ਨੇ ਆਪਣਾ ਮੁੱਢਲਾ ਜੀਵਨ ਬਿਤਾਇਆ ਸੀ। ਉਨ੍ਹਾਂ ਕਿਹਾ ਕਿ ਇੱਕ ਬਾਲ ਅਟਲ ਨੂੰ ਅਟਲ ਬਿਹਾਰੀ ਬਣਾਉਣ ਦਾ ਕੰਮ ਜਿਸ ਮਿੱਟੀ ਨੇ ਕੀਤਾ, ਉਹ ਉਸ ਧਰਤੀ 'ਤੇ ਮੌਜੂਦ ਹਨ । ਅਟਲ ਜੀ ਨੇ ਨਾ ਸਿਰਫ਼ ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ, ਸਗੋਂ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੇ 'ਸਵੈ' ਨੂੰ ਜਗਾਉਣ ਅਤੇ ਸਵਰਾਜ ਤੋਂ ਸੁਸ਼ਾਸਨ ਤੱਕ ਦੀ ਯਾਤਰਾ ਨੂੰ ਅੱਗੇ ਵਧਾਉਣ ਲਈ ਸਮਰਪਿਤ ਕਰ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅੰਗਰੇਜ਼ੀ ਦਾ ਬੋਲਬਾਲਾ ਸੀ, ਤਾਂ ਅਟਲ ਜੀ ਨੇ ਸੰਯੁਕਤ ਰਾਸ਼ਟਰ ਵਿੱਚ ਹਿੰਦੀ ਵਿੱਚ ਭਾਸ਼ਣ ਦੇ ਕੇ ਹਰ ਭਾਰਤਵਾਸੀ ਦਾ ਦਿਲ ਜਿੱਤਣ ਦਾ ਕੰਮ ਕੀਤਾ । ਸ਼੍ਰੀ ਸ਼ਾਹ ਨੇ ਕਿਹਾ ਕਿ ਮੱਧ ਪ੍ਰਦੇਸ਼ ਆਦਿਵਾਸੀ ਇਲਾਕਿਆਂ ਨਾਲ ਭਰਿਆ ਹੋਇਆ ਹੈ। ਅਟਲ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ, ਕੇਂਦਰ ਵਿੱਚ ਆਦਿਵਾਸੀਆਂ ਲਈ ਕੋਈ ਵੱਖਰਾ ਵਿਭਾਗ ਨਹੀਂ ਸੀ। ਲੇਕਿਨ, ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤ ਸਰਕਾਰ ਵਿੱਚ ਆਦਿਵਾਸੀ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ, ਅਤੇ ਆਦਿਵਾਸੀ ਭਲਾਈ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋਈ ਸੀ। ਜਦੋਂ ਅਟਲ ਜੀ ਪ੍ਰਧਾਨ ਮੰਤਰੀ ਬਣੇ, ਤਾਂ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਚੋਣਾਂ ਜਿੱਤਣ ਦਾ ਸਾਧਨ ਨਹੀਂ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਨਾਲ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ ਇਸ ਰੂੜੀਵਾਦੀ ਸੋਚ ਨੂੰ ਖਤਮ ਕਰਕੇ ਅਟਲ ਜੀ ਨੇ ਗੋਲਡਨ ਚਤੁਰਭੁਜ ਨੂੰ ਲਾਗੂ ਕੀਤਾ, ਜਿਸਨੇ ਦੇਸ਼ ਦੇ ਸਾਰੇ ਹਿੱਸਿਆਂ ਨੂੰ ਜੋੜਨ ਵਾਲੇ ਛੇ ਰਾਸ਼ਟਰੀ ਰਾਜਮਾਰਗ ਸਥਾਪਿਤ ਕੀਤੇ, ਜਿਸ ਨਾਲ ਦੇਸ਼ ਮਜ਼ਬੂਤ ਬੁਨਿਆਦੀ ਢਾਂਚੇ ਦੇ ਰਾਹ 'ਤੇ ਅੱਗੇ ਵਧਾਇਆ ਗਿਆ ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਅਟਲ ਜੀ ਹੀ ਸਨ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਇਹ ਸਿਧਾਂਤ ਸਥਾਪਿਤ ਕੀਤਾ ਕਿ ਸ਼ਾਂਤੀ ਲਈ ਵੀ ਪ੍ਰਮਾਣੂ ਸ਼ਕਤੀ ਬਣਿਆ ਜਾ ਸਕਦਾ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਵਿਰੋਧ ਦੇ ਬਾਵਜੂਦ ਭਾਰਤ ਨੂੰ ਪ੍ਰਮਾਣੂ ਸ਼ਕਤੀ ਬਣਾਇਆ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਘੁਸਪੈਠੀਏ ਕਾਰਗਿਲ ਵਿੱਚ ਦਾਖਲ ਹੋਏ, ਤਾਂ ਭਾਰਤ 'ਤੇ ਦਬਾਅ ਸੀ ਕਿ ਅੰਤਰਰਾਸ਼ਟਰੀ ਮੰਚ 'ਤੇ ਜਾ ਕੇ ਪਾਕਿਸਤਾਨ ਨਾਲ ਗੱਲਬਾਤ ਕਰੇ ਲੇਕਿਨ ਅਟਲ ਜੀ ਨੇ ਦ੍ਰਿੜਤਾ ਨਾਲ ਕਿਹਾ ਕਿ ਅਸੀਂ ਸ਼ਾਂਤੀ ਲਈ ਕੋਸ਼ਿਸ਼ ਕੀਤੀ ਹੈ, ਸਾਡੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ, ਅਤੇ ਹੁਣ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਹਰ ਇੱਕ ਘੁਸਪੈਠੀਏ ਨੂੰ ਭਾਰਤ ਤੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕਾਰਗਿਲ ਵਿੱਚ ਜਿੱਤ ਅਟਲ ਜੀ ਦੀ ਦ੍ਰਿੜ ਅਗਵਾਈ ਦਾ ਪ੍ਰਮਾਣ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਟਲ ਜੀ ਇੱਕ ਮਹਾਨ ਬੁਲਾਰੇ, ਇੱਕ ਸੰਵੇਦਨਸ਼ੀਲ ਕਵੀ ਅਤੇ ਲੋਕ ਭਲਾਈ ਲਈ ਸਮਰਪਿਤ ਨੇਤਾ ਸਨ। ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਦੌਰਾਨ "ਅਜਾਤਸ਼ਤ੍ਰੂ" (ਦੁਸ਼ਮਣ ਰਹਿਤ) ਮੰਨਿਆ ਜਾਂਦਾ ਰਿਹਾ, ਅਤੇ ਰਾਜਨੀਤੀ ਦੀ ਦੁਨੀਆ ਵਿੱਚ, ਦੁਸ਼ਮਣ ਬਣਾਏ ਬਿਨਾ ਜਿਉਣਾ ਅਤੇ ਮਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅਟਲ ਜੀ ਦੇ ਵਿਰੋਧੀਆਂ ਨੇ ਵੀ ਉਨ੍ਹਾਂ ਬਾਰੇ ਕਦੇ ਬੁਰਾ ਨਹੀਂ ਕਿਹਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਜੀ ਦੀ ਵੀ ਜਯੰਤੀ ਹੈ। ਉਨ੍ਹਾਂ ਕਿਹਾ ਕਿ ਪੰਡਿਤ ਮਾਲਵੀਆ ਜੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਗਾਂਧੀ ਜੀ ਦੇ ਸਹਿਯੋਗੀ ਬਣਨ ਅਤੇ ਫਿਰ ਹਿੰਦੂ ਮਹਾਂਸਭਾ ਬਣਾਉਣ ਅਤੇ ਹਿੰਦੂ ਵਿਚਾਰਧਾਰਾ, ਜੋ ਕਿ ਇਸ ਦੇਸ਼ ਦੀ ਮੂਲ ਵਿਚਾਰਧਾਰਾ ਹੈ, ਨੂੰ ਦੇਸ਼ ਵਿੱਚ ਸਥਾਪਿਤ ਕਰਨ ਤੱਕ ਅਣਥੱਕ ਮਿਹਨਤ ਕੀਤੀ। ਬਾਅਦ ਵਿੱਚ, ਉਸੇ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਦੇਸ਼ ਨੂੰ ਕਈ ਨੇਤਾ ਦਿੱਤੇ, ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਅੱਗੇ ਵਧਾਇਆ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਰਤਨ ਸੀ. ਰਾਜਗੋਪਾਲਾਚਾਰੀ ਦੀ ਬਰਸੀ ਵੀ ਹੈ। ਉਨ੍ਹਾਂ ਸੀ. ਰਾਜਗੋਪਾਲਾਚਾਰੀ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।
****
ਆਰਕੇ/ਪੀਆਰ/ਐਸਐਸ /ਬਲਜੀਤ
(Release ID: 2208910)
ਵਿਜ਼ੀਟਰ ਕਾਊਂਟਰ : 32