ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
25 DEC 2025 8:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਅਤੇ ਆਦਰਸ਼ਾਂ ਨੂੰ ਸਨਮਾਨ ਦੇਣ ਲਈ ਨਵੇਂ ਬਣੇ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਵਾਜਪਈ ਦੀ 101ਵੀਂ ਜਨਮ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲਖਨਊ ਦੀ ਇਹ ਪਵਿੱਤਰ ਧਰਤੀ ਇੱਕ ਨਵੀਂ ਪ੍ਰੇਰਨਾ ਦੀ ਗਵਾਹ ਬਣ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਅਤੇ ਦੁਨੀਆ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 25 ਦਸੰਬਰ ਦਾ ਦਿਨ ਦੇਸ਼ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਦੀ ਜਨਮ ਵਰ੍ਹੇਗੰਢ ਦਾ ਇੱਕ ਸ਼ਾਨਦਾਰ ਮੌਕਾ ਲੈ ਕੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਜੀ ਅਤੇ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਪਹਿਚਾਣ, ਏਕਤਾ ਅਤੇ ਮਾਣ ਦੀ ਰਾਖੀ ਲਈ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਨ੍ਹਾਂ ਦੋਵੇਂ ਮਹਾਨ ਸ਼ਖ਼ਸੀਅਤਾਂ ਨੇ ਆਪਣੇ ਯੋਗਦਾਨ ਰਾਹੀਂ ਰਾਸ਼ਟਰ ਨਿਰਮਾਣ 'ਤੇ ਇੱਕ ਅਮਿੱਟ ਛਾਪ ਛੱਡੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਪੋਸਟ ਦੀ ਇੱਕ ਲੜੀ ਵਿੱਚ ਜ਼ਿਕਰ ਕੀਤਾ:
"ਰਾਸ਼ਟਰ ਪ੍ਰੇਰਨਾ ਸਥਲ ਵਿੱਚ ਕਮਲ ਦੇ ਫੁੱਲ ਦੇ ਆਕਾਰ ਦਾ ਅਤਿ-ਆਧੁਨਿਕ ਅਜਾਇਬ ਘਰ ਨਿਰਸਵਾਰਥ ਅਗਵਾਈ ਅਤੇ ਚੰਗੇ ਸ਼ਾਸਨ ਦੀ ਭਾਵਨਾ ਨੂੰ ਸੰਜੀਵ ਰੂਪ ਵਿੱਚ ਸਾਹਮਣੇ ਲਿਆਉਂਦਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਲੋਕ-ਨਾਇਕਾਂ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਲਈ ਪ੍ਰੇਰਿਤ ਕਰਦਾ ਰਹੇਗਾ।"
"ਰਾਸ਼ਟਰ ਪ੍ਰੇਰਨਾ ਸਥਲ ਵਿੱਚ ਕਮਲ ਦੇ ਫੁੱਲ ਦੇ ਆਕਾਰ ਦਾ ਅਤਿ-ਆਧੁਨਿਕ ਅਜਾਇਬ ਘਰ ਨਿਰਸਵਾਰਥ ਅਗਵਾਈ ਅਤੇ ਚੰਗੇ ਸ਼ਾਸਨ ਦੀ ਭਾਵਨਾ ਨੂੰ ਸੰਜੀਵ ਰੂਪ ਵਿੱਚ ਸਾਹਮਣੇ ਲਿਆਉਂਦਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਲੋਕ-ਨਾਇਕਾਂ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਲਈ ਪ੍ਰੇਰਿਤ ਕਰਦਾ ਰਹੇਗਾ।"
"ਲਖਨਊ ਦੇ ਮੇਰੇ ਪਰਿਵਾਰਕ ਮੈਂਬਰਾਂ ਦਾ ਉਤਸ਼ਾਹ ਅਤੇ ਉਮੰਗ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਆਦਰਸ਼, ਕਦਰਾਂ-ਕੀਮਤਾਂ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਅੱਜ ਵੀ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੀ ਹੈ।"
"ਰਾਸ਼ਟਰ ਪ੍ਰੇਰਨਾ ਸਥਲ ਉਸ ਸੋਚ ਦਾ ਪ੍ਰਤੀਕ ਹੈ, ਜਿਸ ਨੇ ਭਾਰਤ ਨੂੰ ਸਵੈ-ਮਾਣ, ਏਕਤਾ ਅਤੇ ਸੇਵਾ ਦਾ ਰਸਤਾ ਦਿਖਾਇਆ ਹੈ। ਇੱਥੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਜੀ ਅਤੇ ਅਟਲ ਬਿਹਾਰੀ ਵਾਜਪਈ ਜੀ ਦੀਆਂ ਮੂਰਤੀਆਂ ਸਾਨੂੰ ਸੁਨੇਹਾ ਦਿੰਦੀਆਂ ਹਨ ਕਿ ਸਾਡਾ ਹਰ ਕਦਮ ਅਤੇ ਹਰ ਯਤਨ ਰਾਸ਼ਟਰ-ਨਿਰਮਾਣ ਲਈ ਸਮਰਪਿਤ ਹੋਵੇ।"
"ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤ ਵਿੱਚ ਆਰਥਿਕ ਸਵੈ-ਨਿਰਭਰਤਾ ਦੀ ਨੀਂਹ ਰੱਖੀ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਅੱਜ ਅਸੀਂ ਉਸ ਨੂੰ ਹੋਰ ਸਸ਼ਕਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਾਂ।"
"ਪੰਡਿਤ ਦੀਨਦਿਆਲ ਜੀ ਦਾ ਵਿਜ਼ਨ ਸੀ ਕਿ ਕਤਾਰ ਵਿੱਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਹਰ ਸਹੂਲਤ ਪਹੁੰਚੇ। ਅੱਜ, ਜਦੋਂ ਅਸੀਂ ਹਰ ਲੋੜਵੰਦ ਤੱਕ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾ ਰਹੇ ਹਾਂ ਤਾਂ ਅੰਤਯੋਦਿਆ ਦਾ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੋ ਰਿਹਾ ਹੈ।"
"ਅਟਲ ਜੀ ਦੀ ਜਨਮ ਵਰ੍ਹੇਗੰਢ ਚੰਗੇ ਸ਼ਾਸਨ ਦਾ ਜਸ਼ਨ ਮਨਾਉਣ ਦਾ ਵੀ ਦਿਨ ਹੈ। ਭਾਜਪਾ-ਐੱਨਡੀਏ ਸਰਕਾਰ ਨੇ ਜੋ ਵਿਰਾਸਤ ਬਣਾਈ ਹੈ, ਉਸ ਨੂੰ ਅੱਜ ਅਸੀਂ ਇੱਕ ਨਵਾਂ ਵਿਸਥਾਰ ਦੇ ਰਹੇ ਹਾਂ।"
"ਕਾਂਗਰਸ ਅਤੇ ਉਸਦੇ ਸਹਿਯੋਗੀਆਂ ਨੇ ਰਾਜਨੀਤਿਕ ਤੌਰ 'ਤੇ ਭਾਜਪਾ ਨੂੰ ਹਮੇਸ਼ਾ ਅਛੂਤ ਬਣਾਈ ਰੱਖਿਆ। ਪਰ ਭਾਜਪਾ ਦੇ ਸੰਸਕਾਰ ਨੇ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਸਿਖਾਇਆ ਹੈ, ਜਿਸ ਦੀਆਂ ਇੱਕ ਨਹੀਂ ਅਨੇਕਾਂ ਉਦਾਹਰਣਾਂ ਹਨ..."
"ਰਾਸ਼ਟਰ ਪ੍ਰੇਰਨਾ ਸਥਲ ਸਾਡੇ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਵਡਮੁੱਲੀ ਵਿਰਾਸਤ ਨੂੰ ਸਮਰਪਿਤ ਇੱਕ ਪ੍ਰੇਰਨਾਦਾਇਕ ਯਾਦਗਾਰ ਹੈ। ਅੱਜ, ਚੰਗੇ ਸ਼ਾਸਨ ਦਿਹਾੜੇ 'ਤੇ ਲਖਨਊ ਵਿੱਚ ਇਸਦਾ ਉਦਘਾਟਨ ਕਰਕੇ ਬਹੁਤ ਮਾਣ ਅਤੇ ਆਤਮਿਕ ਸੰਤੁਸ਼ਟੀ ਮਹਿਸੂਸ ਹੋਈ।"
****
ਐੱਮਜੇਪੀਐੱਸ/ ਵੀਜੇ
(रिलीज़ आईडी: 2208855)
आगंतुक पटल : 41
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam