ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਪੰਚਕੂਲਾ ਵਿੱਚ 'ਟਿਕਾਊ ਖੇਤੀਬਾੜੀ ਵਿੱਚ ਸਹਿਕਾਰਤਾ ਦੀ ਭੂਮਿਕਾ 'ਤੇ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕੀਤਾ



ਇਤਿਹਾਸ, ਧਰਮ, ਅਧਿਆਤਮ ਅਤੇ ਪਰੰਪਰਾਵਾਂ ਨਾਲ ਜੁੜਿਆ ਹਰਿਆਣਾ ਅੱਜ ਖੇਤੀਬਾੜੀ ਅਤੇ ਸਹਿਕਾਰਤਾ ਦੇ ਸਹਿਯੋਗ ਨਾਲ ਕਿਸਾਨਾਂ ਦੀ ਸਮ੍ਰਿੱਧੀ ਦੇ ਨਵੇਂ ਆਯਾਮ ਬਣਾ ਰਿਹਾ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕਰਕੇ "ਸਹਿਕਾਰ ਸੇ ਸਮ੍ਰਿੱਧੀ" ਦਾ ਨਵਾਂ ਮੰਤਰ ਦਿੱਤਾ ਅਤੇ ਰੁਜ਼ਗਾਰ ਦੇ ਨਾਲ-ਨਾਲ ਸਮ੍ਰਿੱਧੀ ਨੂੰ ਵੀ ਸਹਿਕਾਰਤਾ ਨਾਲ ਜੋੜਿਆ।

ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰਤਾ ਇਨ੍ਹਾਂ ਤਿੰਨਾਂ ਨੂੰ ਜੋੜ ਕੇ ਹੋ ਰਿਹਾ ਹੈ "ਸਹਿਕਾਰ ਸੇ ਸਮ੍ਰਿੱਧੀ" ਦਾ ਸਿਰਜਣ

ਘੱਟ ਪਾਣੀ, ਕੁਦਰਤੀ ਖੇਤੀ ਅਤੇ ਘੱਟ ਜੋਖਮ, ਇਹੀ ਆਧੁਨਿਕ ਖੇਤੀਬਾੜੀ ਦੇ ਤਿੰਨ ਥੰਮ੍ਹ ਹਨ

ਮੋਦੀ ਜੀ ਦੀ ਅਗਵਾਈ ਹੇਠ, ਖੇਤੀਬਾੜੀ, ਸਬਸਿਡੀ ਨਿਰਭਰਤਾ ਦੀ ਜਗ੍ਹਾ ਸਸਟੇਨੇਬਲ ਅਤੇ ਮੁਨਾਫ਼ਾ ਕਮਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ

ਸਹਿਕਾਰਤਾ ‘ਤੇ ਅਧਾਰਿਤ "ਭਾਰਤ ਟੈਕਸੀ" ਤੋਂ ਹੋਣ ਵਾਲਾ ਵੱਧ ਤੋਂ ਵੱਧ ਮੁਨਾਫ਼ਾ ਡਰਾਈਵਰਾਂ ਨੂੰ ਜਾਵੇਗਾ, ਉਨ੍ਹਾਂ ਨੂੰ ਬੀਮਾ ਜਿਹੀਆਂ ਕਈ ਸੁਵਿਧਾਵਾਂ ਮਿਲਣਗੀਆਂ

ਐੱਮਐੱਸਪੀ 'ਤੇ 24 ਫਸਲਾਂ ਖਰੀਦਣ ਵਾਲਾ ਪਹਿਲਾ ਰਾਜ ਹੈ ਹਰਿਆਣਾ, 48 ਘੰਟਿਆਂ ਦੇ ਅੰਦਰ ਹੁੰਦਾ ਹੈ ਖਰੀਦ ਦਾ ਲਈ ਭੁਗਤਾਨ

11ਵਰ੍ਹਿਆਂ ਵਿੱਚ, ਮੋਦੀ ਜੀ ਨੇ ਖੇਤੀਬਾੜੀ ਬਜਟ ਪੰਜ ਗੁਣਾ ਤੋਂ ਵੱਧ ਅਤੇ ਗ੍ਰਾਮੀਣ ਵਿਕਾਸ ਬਜਟ ਦੁੱਗਣੇ ਤੋਂ ਵੱਧ ਵਧਾਇਆ

ਗ੍ਰਹਿ ਮੰਤਰੀ ਨੇ ਮਿਲਕ ਚਿਲਿੰਗ ਸੈਂਟਰ , HAFED ਦੀਆਂ ਆਟਾ ਮਿੱਲਾਂ, RuPay ਪਲੈਟੀਨਮ ਕਾਰਡ, ਮਾਡਲ ਪੈਕਸ ਦੀ ਰਜਿਸਟ੍ਰੇਸ਼ਨ ਅਤੇ ਸਹਿਕਾਰਤਾ ਵਰ੍ਹੇ ਦਾ ਪੋਰਟਲ ਵੀ ਲਾਂਚ ਕੀਤਾ

Posted On: 24 DEC 2025 7:33PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਪੰਚਕੂਲਾ ਵਿੱਚ ਕ੍ਰਿਸ਼ਕ ਭਾਰਤੀ ਕੋਆਪ੍ਰੇਟਿਵ ਲਿਮਿਟੇਡ (KRIBHCO) ਦੁਆਰਾ 'ਟਿਕਾਊ ਖੇਤੀਬਾੜੀ ਵਿੱਚ ਸਹਿਕਾਰਤਾ ਦੀ ਭੂਮਿਕਾ' ਵਿਸ਼ੇ 'ਤੇ ਆਯੋਜਿਤ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਕੇਂਦਰੀ ਸਹਿਕਾਰਤਾ ਸਕੱਤਰ ਡਾ. ਆਸ਼ੀਸ਼ ਭੂਟਾਨੀ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਤਿਹਾਸ, ਧਰਮ, ਅਧਿਆਤਮ ਅਤੇ ਪਰੰਪਰਾਵਾਂ ਨਾਲ ਜੁੜਿਆ ਹਰਿਆਣਾ ਅੱਜ ਹੌਲੀ-ਹੌਲੀ ਖੇਤੀਬਾੜੀ ਅਤੇ ਸਹਿਕਾਰਤਾ ਦੇ ਸਹਿਯੋਗ ਨਾਲ ਕਿਸਾਨਾਂ ਦੀ ਸਮ੍ਰਿੱਧੀ ਦੇ ਨਵੇਂ ਆਯਾਮ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੇ ਮੌਕੇ 'ਤੇ ਕ੍ਰਿਭਕੋ ਵੱਲੋਂ ਆਯੋਜਿਤ ਇਸ ਸੈਮੀਨਾਰ ਵਿੱਚ ਮਿਲਕ ਚਿਲਿੰਗ ਸੈਂਟਰ, HAFED ਦੀ ਆਟਾ ਮਿੱਲ, RuPay ਪਲੈਟੀਨਮ ਕਾਰਡ, ਮਾਡਲ ਪੈਕਸ ਦੀ ਰਜਿਸਟ੍ਰੇਸ਼ਨ ਅਤੇ ਸਹਿਕਾਰਤਾ ਵਰ੍ਹੇ ਦਾ ਪੋਰਟਲ, ਜੋ ਪੂਰੇ ਦੇਸ਼ ਦੀ ਸਹਿਕਾਰਤਾ ਨਾਲ ਜੁੜੀਆਂ ਸੂਚਨਾਵਾਂ ਸਹਿਕਾਰਤਾ ਨਾਲ ਜੁੜੇ ਸਾਰੇ ਕਿਸਾਨਾਂ ਤੱਕ ਪਹੁੰਚਾਏਗਾ, ਦਾ ਉਦਘਾਟਨ ਕੀਤਾ ਗਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਲਗਭਗ 70 ਪ੍ਰਤੀਸ਼ਤ ਆਬਾਦੀ ਗ੍ਰਾਮੀਣ ਖੇਤਰਾਂ ਵਿੱਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ, ਕਿਸਾਨੀ ਅਤੇ ਪਸ਼ੂ ਪਾਲਣ 'ਤੇ ਅਧਾਰਿਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਸੁਤੰਤਰ ਕਾਰੋਬਾਰ ਦੇ ਰੂਪ ਵਿੱਚ ਦੇਖੀਏ, ਤਾਂ ਇਹ ਖੇਤਰ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਧ ਰੁਜ਼ਗਾਰ ਜੇਕਰ ਕਿੰਨਾ ਦੋ ਖੇਤਰਾਂ ਵਿੱਚ ਪੈਦਾ ਹੁੰਦੇ ਹਨ, ਤਾਂ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਹੀ ਹੁੰਦਾ ਹੈ। ਪਰ, ਜਦੋਂ ਅਸੀਂ ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਸਹਿਕਾਰਤਾ ਨਾਲ ਜੋੜਦੇ ਹਾਂ, ਤਾਂ ਇਹ ਕਰੋੜਾਂ ਲੋਕਾਂ ਨੂੰ ਨਾ ਸਿਰਫ਼ ਰੁਜ਼ਗਾਰ ਉਪਲਬਧ ਕਰਵਾਉਣ ਦਾ ਕੰਮ ਕਰਦਾ ਹੈ, ਸਗੋਂ ਉਨ੍ਹਾਂ ਨੂੰ ਸਮ੍ਰਿੱਧ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿੱਚ ਅੱਜ, ਅਮੂਲ 3.6 ਮਿਲੀਅਨ ਮਹਿਲਾ ਦੁੱਧ ਉਤਪਾਦਕਾਂ ਨੂੰ ਹਰ ਸਾਲ ਲਗਭਗ 90,000 ਕਰੋੜ ਰੁਪਏ ਵੰਡਦਾ ਹੈ। ਜੇਕਰ ਅਸੀਂ ਓਨੀ ਹੀ ਮਾਤਰਾ ਵਿੱਚ ਦੁੱਧ ਨੂੰ ਬਜ਼ਾਰ ਦੀਆਂ ਕੀਮਤਾਂ 'ਤੇ ਵੇਚਦੇ ਹਾਂ, ਤਾਂ ਇਹ ਸਿਰਫ਼ 12,000 ਕਰੋੜ ਰੁਪਏ ਵਿੱਚ ਹੀ ਵਿਕਦਾ। ਉਨ੍ਹਾਂ ਨੇ ਕਿਹਾ ਕਿ ਇਸ 12,000 ਕਰੋੜ ਰੁਪਏ ਅਤੇ 90,000 ਕਰੋੜ ਰੁਪਏ ਦੇ ਦਰਮਿਆਨ ਦਾ ਜੋ ਅੰਤਰ ਹੈ, ਉਹੀ ਸਹਿਕਾਰਤਾ ਦੀ ਤਾਕਤ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪਸ਼ੂ ਪਾਲਣ, ਖੇਤੀਬਾੜੀ ਅਤੇ ਸਹਿਕਾਰਤਾ-ਇਨ੍ਹਾਂ ਤਿੰਨਾਂ ਨੂੰ ਜੋੜ ਕੇ, "ਸਹਿਕਾਰ ਸੇ ਸਮ੍ਰਿੱਧੀ" ਦਾ ਸਿਰਜਣ ਕੀਤਾ ਜਾ ਸਕਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਹਮੇਸ਼ਾ ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਸਿਰਫ਼ ਰੁਜ਼ਗਾਰ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਹੈ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੇਂਦਰ ਵਿੱਚ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕਰਕੇ "ਸਹਿਕਾਰ ਸੇ ਸਮ੍ਰਿੱਧੀ" ਦਾ ਇੱਕ ਨਵਾਂ ਮੰਤਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਰੁਜ਼ਗਾਰ ਦੇ ਨਾਲ-ਨਾਲ ਸਮ੍ਰਿੱਧੀ ਨੂੰ ਵੀ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਆਪਣੀ ਸਰਕਾਰ ਆਉਣ ਤੋਂ ਬਾਅਦ, ਖੇਤੀਬਾੜੀ ਦੇ ਅਧਾਰ ਨੂੰ ਮਜ਼ਬੂਤ ਕੀਤਾ ਅਤੇ ਸਹਿਕਾਰਤਾ ਰਾਹੀਂ ਮਜ਼ਬੂਤ ਕੀਤੀ ਗਈ ਖੇਤੀਬਾੜੀ ਨੂੰ ਕਿਸਾਨਾਂ ਨੂੰ ਸਮ੍ਰਿੱਧ ਬਣਾਉਣ ਲਈ ਵਰਤੋਂ ਕੀਤੀ। ਉਨ੍ਹਾਂ ਨੇ ਕਿਹਾ ਕਿ ਘੱਟ ਪਾਣੀ, ਘੱਟ ਰਸਾਇਣ ਅਤੇ ਘੱਟ ਜੋਖਮ ਨਵੀਂ ਖੇਤੀਬਾੜੀ ਨੀਤੀ ਦੀ ਨੀਂਹ ਹਨ। ਇਸ ਵਿੱਚ ਵਿਗਿਆਨਕ ਤਰੀਕੇ ਨਾਲ ਸਿੰਚਾਈ ਕਰਕੇ ਘੱਟ ਪਾਣੀ ਵਿੱਚ ਵੱਧ ਫਸਲ ਪ੍ਰਾਪਤ ਕਰਨਾ, ਕੁਦਰਤੀ ਖੇਤੀ ਰਾਹੀਂ ਖਾਦਾਂ ਦੀ ਵਰਤੋਂ ਘਟਾਉਣਾ ਅਤੇ ਮਿੱਟੀ ਪਰਖ ਰਾਹੀਂ ਘੱਟੋ-ਘੱਟ ਜੋਖਮ ਵਾਲੀਆਂ ਫਸਲਾਂ ਦੀ ਚੋਣ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਮਿੱਟੀ ਦੀ ਸਿਹਤ ((soil health), ਪਾਣੀ ਸੁਰੱਖਿਆ (water security), ਸੰਸਥਾਗਤ ਕ੍ਰੈਡਿਟ (institutional credit), ਬਜ਼ਾਰ ਪਹੁੰਚ (market access), ਉਤਪਾਦ ਦੀ ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ, ਇਨ੍ਹਾਂ ਸਾਰਿਆਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਨਾਲ ਹੀ ਹੌਲੀ-ਹੌਲੀ ਸਬਸਿਡੀ ‘ਤੇ ਨਿਰਭਰ ਖੇਤੀਬਾੜੀ ਸਸਟੇਨੇਬਲ ਫਾਰਮਿੰਗ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ, ਜੋ ਟਿਕਾਊ ਮੁਨਾਫ਼ਾ ਵਧਾਉਣ ਵਾਲੀ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ, ਪਾਣੀ ਅਤੇ ਮਿੱਟੀ ਸੰਭਾਲ, ਉਨ੍ਹਾਂ ਦੀ ਟੈਸਟਿੰਗ, ਜੈਵਿਕ ਖੇਤੀ, ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਖੇਤੀ, ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਸਹਿਕਾਰਤਾ- ਇਨ੍ਹਾਂ ਸਾਰੇ ਵਰਟੀਕਲਸ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਤਦ ਦੇਸ਼ ਦਾ ਖੇਤੀਬਾੜੀ ਬਜਟ 22,000 ਕਰੋੜ ਰੁਪਏ ਸੀ, ਜਿਸ ਨੂੰ ਸਾਡੀ ਸਰਕਾਰ ਨੇ ਵਧਾ ਕੇ 1,27,000 ਕਰੋੜ ਰੁਪਏ ਕਰਨ ਦਾ ਕੰਮ ਕੀਤਾ ਹੈ। ਗ੍ਰਾਮੀਣ ਵਿਕਾਸ ਬਜਟ 80 ਹਜ਼ਾਰ ਕਰੋੜ ਰੁਪਏ ਸੀ, ਜੋ ਹੁਣ ਵਧ ਕੇ 1 ਲੱਖ 87 ਹਜ਼ਾਰ ਕਰੋੜ ਰੁਪਏ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਸਰਪੰਚ ਅਜਿਹਾ ਨਹੀਂ ਹੈ, ਅਤੇ ਹਰਿਆਣਾ ਵਿੱਚ ਤਾਂ ਬਿਲਕੁਲ ਵੀ ਨਹੀਂ, ਜਿਸ ਨੂੰ ਪਿਛਲੇ 10 ਵਰ੍ਹਿਆਂ ਵਿੱਚ 10 ਕਰੋੜ ਰੁਪਏ, 20 ਕਰੋੜ ਰੁਪਏ ਜਾਂ 25 ਕਰੋੜ ਰੁਪਏ ਪਿੰਡ ਦੇ ਵਿਕਾਸ ਲਈ ਨਾ ਮਿਲੇ ਹੋਣ। ਇਹ ਵਿਕਾਸ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਆਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਫਸਲ ਬੀਮਾ ਨੂੰ ਹੋਰ ਉਪਯੋਗੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਰਾਹੀਂ, ਹਰ ਕਿਸਾਨ ਨੂੰ ਹਰ ਸਾਲ 6,000 ਰੁਪਏ ਦਿੱਤੇ ਜਾ ਰਹੇ ਹਨ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਿੱਚ 1 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਈ-ਨਾਮ ਰਾਹੀਂ ਕਿਸਾਨਾਂ ਨੂੰ ਵਾਜਬ ਕੀਮਤਾਂ ਮਿਲ ਰਹੀਆਂ ਹਨ। ਸ਼੍ਰੀ ਅੰਨ ਮਿਸ਼ਨ, ਦਾਲਾਂ-ਤੇਲ ਬੀਜ ਮਿਸ਼ਨ, ਡੇਅਰੀ ਸੈਕਟਰ ਦੀ ਚੱਕਰੀ ਵਿਵਸਥਾ - ਇਨ੍ਹਾਂ ਤੋਂ ਇਲਾਵਾ, ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ 1 ਲੱਖ ਕਰੋੜ ਰੁਪਏ (ਜੋ ਕਿ ਯੋਜਨਾ ਦੇ ਪੂਰਾ ਹੋਣ 'ਤੇ 93 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 1 ਲੱਖ ਕਰੋੜ ਰੁਪਏ ਹੋ ਜਾਵੇਗਾ) ਰਾਹੀਂ, ਪਿਛਲੇ 10 ਵਰ੍ਹਿਆਂ ਵਿੱਚ 1 ਲੱਖ ਹੈਕਟੇਅਰ ਵਾਧੂ ਜ਼ਮੀਨ ਦੀ ਸਿੰਚਾਈ ਦਾ ਕੰਮ ਵੀ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਪਹਿਲਕਦਮੀਆਂ ਕਰਕੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਤਾਂ ਜੋ ਖੇਤੀਬਾੜੀ ਅਤੇ ਪਸ਼ੂ ਪਾਲਣ ਰਾਹੀਂ ਕਿਸਾਨਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਉਪਜ ਦਾ ਪੂਰਾ ਮੁਨਾਫਾ ਕਿਸਾਨਾਂ ਤੱਕ ਪਹੁੰਚ ਸਕੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (PACS) ਲਈ ਮਾਡਲ ਬਾਈਲੌਜ ਤਿਆਰ ਕੀਤੇ ਹਨ ਅਤੇ ਮਲਟੀਪਰਪਸ PACS ਸਰਟੀਫਿਕੇਟ ਕਿਸਾਨਾਂ ਨੂੰ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਖਾਦ ਵੰਡ, ਕੀਟਨਾਸ਼ਕ ਵੰਡ, ਖੇਤੀਬਾੜੀ ਉਪਜ ਦੀ ਸਫਾਈ, ਗਰੇਡਿੰਗ, ਮਾਰਕੀਟਿੰਗ, ਫਾਰਮੇਸੀਆਂ, ਪੈਟਰੋਲ ਪੰਪ, ਗੈਸ ਏਜੰਸੀਆਂ ਅਤੇ ਪਾਣੀ ਦੀ ਵੰਡ - ਇਨ੍ਹਾਂ ਸਾਰੀਆਂ ਸੇਵਾਵਾਂ ਨੂੰ PACS ਨਾਲ ਜੋੜਨ ਦਾ ਕੰਮ ਕੀਤਾ ਹੈ। ਲਗਭਗ 30 ਵੱਖ-ਵੱਖ ਆਯਾਮਾਂ ਨੂੰ PACS ਨਾਲ ਜੋੜ ਕੇ ਅਸੀਂ PACS ਨੂੰ ਮਜ਼ਬੂਤ ਬਣਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਤਿੰਨ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਈਟੀਜ਼ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਕਿਸਾਨਾਂ ਦੀ ਉਪਜ ਨੂੰ ਐਕਸਪੋਰਟ ਕਰਨ ਲਈ (National Cooperative Exports Limited - NCEL), ਇੱਕ ਔਰਗੈਨਿਕ ਉਤਪਾਦਾਂ ਦੀ ਮਾਰਕੀਟਿੰਗ ਅਤੇ ਪ੍ਰਮਾਣੀਕਰਣ ਲਈ (National Cooperative Organics Limited - NCOL), ਅਤੇ ਇੱਕ ਬੀਜ ਉਤਪਾਦਨ, ਖਰੀਦ ਅਤੇ ਵੰਡ ਲਈ (Bharatiya Beej Sahkari Samiti Limited - BBSSL) ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਮਜ਼ਬੂਤ ਨੀਂਹ ਰੱਖੀ ਗਈ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਮੂਲ ਦੀ ਸਥਾਪਨਾ ਹੋਈ ਸੀ, ਤਾਂ ਇਹ ਰੋਜ਼ਾਨਾ ਸਿਰਫ਼ 2 ਹਜ਼ਾਰ ਲੀਟਰ ਦੁੱਧ ਇਕੱਠਾ ਕਰਦਾ ਸੀ। ਅੱਜ, ਇਹ ਦੇਸ਼ ਭਰ ਵਿੱਚ ਕਈ ਕਰੋੜ ਲੀਟਰ (ਲਗਭਗ 30 ਕਰੋੜ ਲੀਟਰ ਪ੍ਰਤੀ ਦਿਨ) ਦੁੱਧ ਇਕੱਠਾ ਕਰਦਾ ਹੈ ਅਤੇ ਇਸ ਦਾ ਟਰਨਓਵਰ ਲਗਭਗ 1ਲੱਖ 23 ਹਜ਼ਾਰ ਕਰੋੜ ਰੁਪਏ ਹੈ। ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ 15 ਵਰ੍ਹਿਆਂ ਬਾਅਦ ਇਸ ਦੇਸ਼ ਵਿੱਚ ਅਮੂਲ ਵਰਗੀਆਂ ਘੱਟੋ-ਘੱਟ 20 ਸੰਸਥਾਵਾਂ ਖੜ੍ਹੀਆਂ ਹੋਣਗੀਆਂ, ਜੋ ਕਿਸਾਨਾਂ ਲਈ ਕੰਮ ਕਰਨ ਵਾਲੀਆਂ ਮਜ਼ਬੂਤ ਸਹਿਕਾਰੀ ਸੰਸਥਾਵਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਗੰਨਾ ਕਿਸਾਨਾਂ ਲਈ ਸਭ ਤੋਂ ਵੱਧ ਕੀਮਤਾਂ ਦੇਣ ਦਾ ਕੰਮ ਕੀਤਾ ਹੈ ਅਤੇ ਨਾਇਬ ਸਿੰਘ ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾ ਦਿੱਤਾ ਹੈ, ਜੋ ਕਿ ਸਭ ਤੋਂ ਵੱਡੀ ਉਪਲਬਧੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੀਆਂ ਕੰਪਨੀਆਂ ਟੈਕਸੀ ਸੰਚਾਲਨ ਦਾ ਕੰਮ ਕਰਦੀਆਂ ਹਨ, ਪਰ ਉਨ੍ਹਾਂ ਵਿੱਚ ਮੁਨਾਫ਼ਾ ਡਰਾਈਵਰਾਂ ਨੂੰ ਕੋਲ ਨਹੀਂ ਸਗੋਂ ਮਾਲਕਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀਆਂ ਪਹਿਲਕਦਮੀਆਂ ਦੇ ਤਹਿਤ, ਅਸੀਂ ਇੱਕ ਜਾਂ ਦੋ ਮਹੀਨਿਆਂ ਵਿੱਚ "ਭਾਰਤ" ਟੈਕਸੀ ਲਾਂਚ ਕਰਾਂਗੇ, ਜਿਸਦੇ ਮੁਨਾਫ਼ੇ ਦਾ ਇੱਕ-ਇੱਕ ਪੈਸਾ ਸਾਡੇ ਡਰਾਈਵਰ ਭਰਾਵਾਂ ਨੂੰ ਜਾਵੇਗਾ। ਇਸ ਨਾਲ ਸਾਡੇ ਡਰਾਈਵਰ ਭਰਾਵਾਂ ਲਈ ਰੁਜ਼ਗਾਰ ਦੇ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਉਨ੍ਹਾਂ ਨੂੰ ਬੀਮਾ ਦੀ ਵਿਵਸਥਾ ਮਿਲੇਗੀ, ਉਨ੍ਹਾਂ ਦੀਆਂ ਟੈਕਸੀਆਂ 'ਤੇ ਇਸ਼ਤਿਹਾਰ ਦੀ ਵਿਵਸਥਾ ਹੋਵੇਗੀ ਅਤੇ ਸਾਰਾ ਮੁਨਾਫ਼ਾ ਅੰਤ ਵਿੱਚ ਉਨ੍ਹਾਂ ਨੂੰ ਜਾਵੇਗਾ। ਇਸ ਨਾਲ ਗ੍ਰਾਹਕਾਂ ਦੀ ਸਹੂਲਤ ਵੀ ਵਧੇਗੀ ਅਤੇ ਟੈਕਸੀ ਡਰਾਈਵਰਾਂ ਵੀ ਸਮ੍ਰਿੱਧ ਹੋਣਗੇ। ਉਨ੍ਹਾਂ ਨੇ ਕਿਹਾ ਕਿ "ਭਾਰਤ" ਸਹਿਕਾਰਤਾ ਟੈਕਸੀ ਜਲਦੀ ਹੀ ਲਾਂਚ ਹੋਣ ਵਾਲੀ ਹੈ। ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਖਦੇ ਹੀ ਦੇਖਦੇ ਇਹ ਭਾਰਤ ਦੀ ਨੰਬਰ ਇੱਕ ਟੈਕਸੀ ਸੰਚਾਲਨ ਕੰਪਨੀ ਬਣ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਹਿਕਾਰਤਾ ਲਹਿਰ ਲਗਭਗ 125 ਸਾਲ ਪੁਰਾਣੀ ਹੈ, ਪਰ ਮੋਦੀ ਜੀ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਨਾਲ ਇਹ ਲਹਿਰ ਨਵੀਆਂ ਉਚਾਈਆਂ 'ਤੇ ਪਹੁੰਚਾਏਗੀ, ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਇਹ ਸਮ੍ਰਿੱਧੀ ਪ੍ਰਮੁੱਖ ਕਾਰਨ ਬਣੇਗੀ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਨੇ ਹਮੇਸ਼ਾ ਦੇਸ਼ ਦੀ ਖੁਰਾਕ ਸੁਰੱਖਿਆ, ਦੁੱਧ ਉਤਪਾਦਨ ਅਤੇ ਖੇਡਾਂ ਦੇ ਮੈਦਾਨ ਵਿੱਚ ਦੇਸ਼ ਦੇ ਲਈ ਮੈਡਲਾਂ ਦੀ ਝੜੀ ਲਗਾਉਣ ਦਾ ਕੰਮ ਕੀਤਾ ਹੈ। ਮੋਰਚਾ ਜਾਂ ਮੈਦਾਨ ਕੋਈ ਵੀ ਹੋਵੇ, ਹਰਿਆਣਾ ਦੇ ਕਿਸਾਨਾਂ, ਸੈਨਿਕਾਂ ਅਤੇ ਖਿਡਾਰੀਆਂ ਨੇ ਹਰ ਮੋਰਚੇ 'ਤੇ ਸਾਡੇ ਤਿਰੰਗੇ ਦੀ ਸ਼ਾਨ ਵਧਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ, ਅਸੀਂ ਉਸ ਸਮੇਂ ਨੂੰ ਨਹੀਂ ਭੁੱਲ ਸਕਦੇ, ਜਦੋਂ ਸਾਡੀ ਆਬਾਦੀ ਬਹੁਤ ਘੱਟ ਹੋਣ ਦੇ ਬਾਵਜੂਦ ਖਾਣ ਲਈ ਸਾਨੂੰ ਅਮਰੀਕਾ ਤੋਂ ਲਾਲ ਕਣਕ ਮੰਗਣੀ ਪੈਂਦੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਅਤੇ ਪੰਜਾਬ ਦੀ ਧਰਤੀ ਹੈ ਜਿਸ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਬਣਾ ਕੇ ਦੁਨੀਆ ਵਿੱਚ ਸਨਮਾਨ ਦਿਵਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਛੋਟਾ ਜਿਹਾ ਰਾਜ ਹੋਣ ਦੇ ਬਾਵਜੂਦ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਤਿੰਨਾਂ ਵਿੰਗਾਂ ਵਿੱਚ ਆਪਣੀ ਆਬਾਦੀ ਦੇ ਅਨੁਪਾਤ ਵਿੱਚ ਸਭ ਤੋਂ ਵੱਧ ਸੈਨਿਕ ਹਰਿਆਣਾ ਦੇ ਹਨ ਅਤੇ ਉਨ੍ਹਾਂ ਦੀ ਬਹਾਦਰੀ ਕਾਰਨ ਹੀ ਭਾਰਤ ਦੀਆਂ ਸੈਨਾਵਾਂ ਅਤੇ ਹਥਿਆਰਬੰਦ ਬਲ ਕਈ ਹਮਲਿਆਂ ਨੂੰ ਨਾਕਾਮ ਕਰਨ ਦੇ ਯੋਗ ਹੋ ਸਕਿਆਂ ਹਨ। ਉਨ੍ਹਾਂ ਨੇ ਕਿਹਾ ਕਿ ਧਾਕੜ ਹਰਿਆਣਾ ਦੇ ਬਹਾਦਰ ਖਿਡਾਰੀ ਹਰ ਖੇਡ ਵਿੱਚ ਦੇਸ਼ ਨੂੰ ਮੈਡਲ ਦੀ ਗਿਣਤੀ ਵਿੱਚ ਸਿਖਰ 'ਤੇ ਲਿਜਾਣ ਦਾ ਕੰਮ ਕਰਦੇ ਹਨ।

****

ਆਰਕੇ/ਏਕੇ/ਪੀਆਰ/ਪੀਐੱਸ


(Release ID: 2208447) ਵਿਜ਼ੀਟਰ ਕਾਊਂਟਰ : 35