ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਐੱਮਐੱਸਐੱਮਈ ਮੰਤਰਾਲੇ ਨੇ ਐੱਸਸੀ/ਐੱਸਟੀ ਦਰਮਿਆਨ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੁਆਰਾ ਸੰਚਾਲਿਤ ਉੱਦਮਾਂ ਤੋਂ ਲਾਜ਼ਮੀ 4 ਫੀਸਦੀ ਖਰੀਦ ਨੂੰ ਪੂਰਾ ਕਰਨ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਹੱਬ (ਐੱਨਐੱਸਐੱਸਐੱਚ) ਯੋਜਨਾ ਲਾਗੂ ਕੀਤੀ ਹੈ


ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਯੋਜਨਾ (ਐੱਸਆਰਪੀਐੱਸ)ਤੋਂ ਐੱਮਐੱਸਈ ਨੂੰ ਰਜਿਸਟ੍ਰੇਸ਼ਨ ਲਈ ਵਿੱਤੀ ਸਹਾਇਤਾ ਮਿਲ ਰਹੀ ਹੈ

ਮਾਰਕੀਟਿੰਗ ਸਹਾਇਤਾ ਯੋਜਨਾ (ਐੱਸਐੱਮਏਐੱਸ) ਘਰੇਲੂ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ; ਇਸ ਯੋਜਨਾ ਨਾਲ 3,929 ਐੱਸਸੀ/ਐੱਸਟੀ ਉੱਦਮੀਆਂ ਨੂੰ ਯੋਜਨਾ ਦਾ ਲਾਭ ਮਿਲਿਆ ਹੈ

प्रविष्टि तिथि: 19 DEC 2025 2:53PM by PIB Chandigarh

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲਾ (MSME) ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਦੇ ਲੋਕਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਸੰਚਾਲਿਤ MSEs ਤੋਂ 4% ਜਨਤਕ ਖਰੀਦ ਦੇ ਲਾਜ਼ਮੀ ਟੀਚੇ ਨੂੰ ਪੂਰਾ ਕਰਨ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਹੱਬ (NSSH) ਯੋਜਨਾ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦੇ ਤਹਿਤ ਸਹਾਇਤਾ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮ; ਮਾਰਕੀਟ ਲਿੰਕੇਜ ਪ੍ਰੋਗਰਾਮ, ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ, ਵਰਕਸ਼ਾਪਾਂ/ਜਾਗਰੂਕਤਾ ਪ੍ਰੋਗਰਾਮ, ਪਲਾਂਟ ਅਤੇ ਮਸ਼ੀਨਰੀ/ਉਪਕਰਣਾਂ ਦੀ ਖਰੀਦ 'ਤੇ ਸਬਸਿਡੀ, ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਯੋਜਨਾ ਅਧੀਨ ਰਜਿਸਟ੍ਰੇਸ਼ਨ ਲਈ ਵਿੱਤੀ ਸਹਾਇਤਾ, ਸਰਕਾਰ ਦੁਆਰਾ ਸੰਚਾਲਿਤ ਈ-ਕਾਮਰਸ ਪੋਰਟਲਾਂ 'ਤੇ ਨਾਮਾਂਕਣ ਆਦਿ ਸ਼ਾਮਲ ਹਨ।

ਐੱਨਐੱਸਐੱਸਐੱਚ ਸਕੀਮ ਦੀ 'ਵਿਸ਼ੇਸ਼ ਮਾਰਕੀਟਿੰਗ ਸਹਾਇਤ ਸਕੀਮ (SMAS) ਦੇ ਹਿੱਸੇ ਦੇ ਤਹਿਤ, SC/ST ਉੱਦਮੀਆਂ ਨੂੰ ਜਨਤਕ ਖਰੀਦ ਵਿੱਚ ਹਿੱਸਾ ਲੈਣ ਦੀ ਸਮਰੱਥਾ ਮਜ਼ਬੂਤ ਕਰਨ ਅਤੇ ਵਧਾਉਣ ਲਈ ਉਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੀ ਸਹੂਲਤ ਦਿੱਤੀ ਜਾਂਦੀ ਹੈ। ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਦੇਸ਼ ਦੀਆਂ ਘਰੇਲੂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲਈ 3,929 ਐੱਸਸੀ/ਐੱਸਟੀ ਉੱਦਮੀਆਂ ਨੂੰ 36.41 ਕਰੋੜ ਰੁਪਏ ਦੀ ਲਾਗਤ ਨਾਲ ਸਹਾਇਤਾ ਪ੍ਰਦਾਨ ਕੀਤੀ ਗਈ।

ਐੱਨਐੱਸਐੱਸਐੱਚ ਸਕੀਮ ਅਧੀਨ ਉਪਲਬਧ ਵੱਖ-ਵੱਖ ਲਾਭਾਂ ਦੀ ਜਾਣਕਾਰੀ ਦੇਣ ਲਈ; ਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਸੰਮੇਲਨ, ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ (SVDPs) ਅਤੇ ਜਾਗਰੂਕਤਾ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਵਿਆਪਕ ਪ੍ਰਸਾਰ-ਪ੍ਰਚਾਰ ਅਤੇ ਵਿਸ਼ੇਸ਼ ਤੌਰ ‘ਤੇ ਟੀਚਾਬੱਧ ਦਰਸ਼ਕਾਂ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਇਸ ਯੋਜਨਾ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵੀ ਸਰਗਰਮੀ ਨਾਲ ਵਰਤੋਂ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ (ਸੁਸ਼੍ਰੀ ਸ਼ੋਭਾ ਕਰੰਦਲਾਜੇ) ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਕੇਐੱਸ/ ਏਕੇ


(रिलीज़ आईडी: 2207096) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Kannada