ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੈਡੀਕਲ ਸਿੱਖਿਆ ਬਾਰੇ ਅੱਪਡੇਟ
ਕੇਂਦਰ ਸਰਕਾਰ ਨੇ ਕੇਂਦਰੀ ਸਪਾਂਸਰਡ ਸਕੀਮਾਂ (ਵਿੱਤ ਵਰ੍ਹੇ 2025-26 ਤੋਂ 2028-29) ਦੇ ਤਹਿਤ ਸਰਕਾਰੀ ਕਾਲਜਾਂ ਵਿੱਚ 10,023 ਮੈਡੀਕਲ ਸੀਟਾਂ ਨੂੰ ਜੋੜਨ ਦੀ ਮਨਜ਼ੂਰੀ ਦਿੱਤੀ
ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਨੁਸਾਰ ਵਿਦਿਅਕ ਵਰ੍ਹੇ 2020-21 ਅਤੇ 2025-26 ਦਰਮਿਆਨ ਐੱਮਬੀਬੀਐੱਸ ਅਤੇ ਪੋਸਟ ਗ੍ਰੈਜੂਏਟ ਸੀਟਾਂ ਵਿੱਚ ਕ੍ਰਮਵਾਰ 48,563 ਅਤੇ 29,080 ਦੇ ਵਾਧੇ ਨਾਲ ਮੈਡੀਕਲ ਸਿੱਖਿਆ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ
प्रविष्टि तिथि:
16 DEC 2025 3:03PM by PIB Chandigarh
ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਵਿਦਿਅਕ ਵਰ੍ਹੇ 2020-21 ਤੋਂ 2025-26 ਤੱਕ ਦੇਸ਼ ਵਿੱਚ ਐੱਮਬੀਬੀਐੱਸ ਦੀਆਂ 48,563 ਸੀਟਾਂ ਅਤੇ ਪੋਸਟ ਗ੍ਰੈਜੂਏਟ ਦੀਆਂ 29,080 ਸੀਟਾਂ ਵਧੀਆਂ ਹਨ।
ਸਰਕਾਰ ਨੇ ਕੇਂਦਰੀ ਸਪਾਂਸਰਡ ਸਕੀਮਾਂ ਦੇ ਤਹਿਤ ਸਰਕਾਰੀ ਕਾਲਜਾਂ ਵਿੱਚ ਵਿੱਤੀ ਵਰ੍ਹੇ 2025-26 ਤੋਂ 2028-29 ਤੱਕ 10,023 ਮੈਡੀਕਲ ਸੀਟਾਂ ਨੂੰ ਜੋੜਨ ਨੂੰ ਵੀ ਸਵੀਕ੍ਰਿਤੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ, ਘਰੇਲੂ ਮੈਡੀਕਲ ਸੀਟਾਂ ਵਿੱਚ ਵਾਧੇ ਨੇ ਵਧੇਰੇ ਇੱਛੁਕ ਵਿਦਿਆਰਥੀਆਂ ਨੂੰ ਦੇਸ਼ ਦੇ ਅੰਦਰ ਹੀ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਇਆ ਹੈ।
ਵਿਦਿਅਕ ਵਰ੍ਹੇ 2020-21 ਤੋਂ 2025-26 ਤੱਕ ਪੀਜੀ ਸੀਟਾਂ ਦੀ ਸੰਖਿਆ
|
ਸੀਰੀਅਲ ਨੰਬਰ
|
ਅਕਦਾਮਿਕ ਵਰ੍ਹਾ
|
ਪੀਜੀ ਸੀਟਾਂ ਵਿੱਚ ਵਾਧਾ
|
|
1
|
2020-21
|
4983
|
|
2
|
2021-22
|
4705
|
|
3
|
2022-23
|
2874
|
|
4
|
2023-24
|
4713
|
|
5
|
2024-25
|
4186
|
|
6
|
2025-26
|
7619
|
ਮੈਡੀਕਲ ਸਿੱਖਿਆ ਦੀ ਗੁਣਵੱਤਾ ਬਣਾਏ ਰੱਖਣ ਲਈ ਸਰਬਉੱਚ ਰੈਗੂਲੇਟਰੀ ਸੰਸਥਾ ਦੇ ਰੂਪ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਨੇ ਵੱਖ-ਵੱਖ ਨਿਯਮਾਂ ਨੂੰ ਸੂਚਿਤ ਕੀਤਾ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ ਮਾਪਦੰਡ ਜ਼ਰੂਰਤ (ਐੱਮਐੱਸਆਰ), ਅੰਡਰਗ੍ਰੈਜੂਏਟ ਮੈਡੀਕਲ ਸਿੱਖਿਆ ਨਿਯਮ (ਜੀਐੱਮਈ), 2023, ਮੈਡੀਕਲ ਸਿੱਖਿਆ ਮਾਪਦੰਡਾਂ ਦੇ ਰੱਖ-ਰਖਾਅ ਨਿਯਮ, 2023 (ਐੱਮਐੱਸਐੱਮਈਆਰ-2023) ਅਤੇ ਯੋਗਤਾ-ਅਧਾਰਿਤ ਮੈਡੀਕਲ ਸਿੱਖਿਆ (ਸੀਬੀਐੱਮਈ) ਕੋਰਸ ਦਿਸ਼ਾ-ਨਿਰਦੇਸ਼ 2024 ਸ਼ਾਮਲ ਹਨ। ਇਨ੍ਹਾਂ ਦਾ ਉਦੇਸ਼ ਮੈਡੀਕਲ ਸਿੱਖਿਆ ਵਿੱਚ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਇਹ ਨਿਯਮ ਦੇਸ਼ ਭਰ ਵਿੱਚ ਮੈਡੀਕਲ ਸਿੱਖਿਆ ਅਤੇ ਟ੍ਰੇਨਿੰਗ ਦੀ ਅਖੰਡਤਾ ਅਤੇ ਗੁਣਵੱਤਾ ਨੂੰ ਬਣਾਏ ਰੱਖਣ ਲਈ ਬਣਾਏ ਗਏ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਸਆਰ/ਬਲਜੀਤ
(रिलीज़ आईडी: 2206427)
आगंतुक पटल : 3