ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਜਿੱਤ ਨਾਇਕਾਂ ਪ੍ਰਤੀ ਸ਼ਰਧਾਂਜਲੀ ਵਜੋਂ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਸਵਾਗਤ ਕੀਤਾ
ਪਰਮਵੀਰ ਗੈਲਰੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਨਿਕਲ ਕੇ ਨਵ-ਜਾਗ੍ਰਿਤ ਰਾਸ਼ਟਰੀ ਚੇਤਨਾ ਵੱਲ ਭਾਰਤ ਦੀ ਯਾਤਰਾ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ
ਪਰਮਵੀਰ ਗੈਲਰੀ ਨੌਜਵਾਨਾਂ ਨੂੰ ਭਾਰਤ ਦੀ ਬਹਾਦਰੀ ਦੀ ਰਵਾਇਤ ਅਤੇ ਰਾਸ਼ਟਰੀ ਸੰਕਲਪ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ: ਪ੍ਰਧਾਨ ਮੰਤਰੀ
प्रविष्टि तिथि:
17 DEC 2025 5:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉੱਥੇ ਪ੍ਰਦਰਸ਼ਿਤ ਚਿੱਤਰ ਦੇਸ਼ ਦੇ ਅਜਿੱਤ ਨਾਇਕਾਂ ਪ੍ਰਤੀ ਦਿਲੋਂ ਸ਼ਰਧਾਂਜਲੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਰਾਸ਼ਟਰ ਦੀ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚਿੱਤਰ ਉਨ੍ਹਾਂ ਬਹਾਦਰ ਯੋਧਿਆਂ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਆਪਣੀ ਸਰਬ-ਉੱਚ ਕੁਰਬਾਨੀ ਨਾਲ ਮਾਤ ਭੂਮੀ ਦੀ ਰਾਖੀ ਕੀਤੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪਰਮਵੀਰਾਂ ਦੀ ਇਸ ਗੈਲਰੀ ਨੂੰ ਦੋ ਪਰਮਵੀਰ ਚੱਕਰ ਜੇਤੂਆਂ ਅਤੇ ਹੋਰ ਜੇਤੂਆਂ ਦੇ ਪਰਿਵਾਰਾਂ ਦੀ ਸਨਮਾਨਿਤ ਹਾਜ਼ਰੀ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਹੋਰ ਵੀ ਖ਼ਾਸ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਲੰਬੇ ਸਮੇਂ ਤੱਕ ਰਾਸ਼ਟਰਪਤੀ ਭਵਨ ਦੀ ਗੈਲਰੀ ਵਿੱਚ ਬ੍ਰਿਟਿਸ਼ ਯੁੱਗ ਦੇ ਸੈਨਿਕਾਂ ਦੇ ਚਿੱਤਰ ਲੱਗੇ ਸਨ। ਹੁਣ, ਉਨ੍ਹਾਂ ਦੀ ਜਗ੍ਹਾ 'ਤੇ, ਦੇਸ਼ ਦੇ ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਨਿਰਮਾਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਨਿਕਲ ਕੇ ਭਾਰਤ ਨੂੰ ਨਵੀਂ ਚੇਤਨਾ ਨਾਲ ਜੋੜਨ ਦੀ ਮੁਹਿੰਮ ਦੀ ਇੱਕ ਉੱਤਮ ਮਿਸਾਲ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕੁਝ ਸਾਲ ਪਹਿਲਾਂ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ਵਿੱਚ ਕਈ ਟਾਪੂਆਂ ਦੇ ਨਾਮ ਵੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖੇ ਹਨ।
ਨੌਜਵਾਨ ਪੀੜ੍ਹੀ ਲਈ ਇਸ ਗੈਲਰੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚਿੱਤਰ ਅਤੇ ਇਹ ਗੈਲਰੀ ਸਾਡੀ ਨੌਜਵਾਨ ਪੀੜ੍ਹੀ ਲਈ ਭਾਰਤ ਦੀ ਬਹਾਦਰੀ ਦੀ ਰਵਾਇਤ ਨਾਲ ਜੁੜਨ ਦਾ ਇੱਕ ਤਾਕਤਵਰ ਸਥਾਨ ਹੈ। ਇਹ ਗੈਲਰੀ ਨੌਜਵਾਨਾਂ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਰਾਸ਼ਟਰ ਮੰਤਵ ਲਈ ਅੰਦਰੂਨੀ ਤਾਕਤ ਅਤੇ ਸੰਕਲਪ ਅਹਿਮ ਹੁੰਦੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਸਥਾਨ ਵਿਕਸਿਤ ਭਾਰਤ ਦੀ ਭਾਵਨਾ ਦਾ ਇੱਕ ਉੱਘਾ ਤੀਰਥ ਬਣੇਗਾ।
ਸ਼੍ਰੀ ਮੋਦੀ ਨੇ ਐੱਕਸ 'ਤੇ ਸਿਲਸਿਲੇਵਾਰ ਕੀਤੀਆਂ ਗਈਆਂ ਪੋਸਟਾਂ ਵਿੱਚ ਕਿਹਾ;
"ਹੇ ਭਾਰਤ ਦੇ ਪਰਮਵੀਰ...
ਹੈ ਨਮਨ ਤੁਹਾਨੂੰ ਹੇ ਪ੍ਰਖਰ ਵੀਰ!
ਇਹ ਰਾਸ਼ਟਰ ਸ਼ੁਕਰਗੁਜ਼ਾਰ ਕੁਰਬਾਨੀਆਂ ’ਤੇ...
ਭਾਰਤ ਮਾਂ ਦੇ ਸਨਮਾਨਾਂ ’ਤੇ!
ਰਾਸ਼ਟਰਪਤੀ ਭਵਨ ਦੀ ਪਰਮਵੀਰ ਗੈਲਰੀ ਵਿੱਚ ਦੇਸ਼ ਦੇ ਅਜਿੱਤ ਨਾਇਕਾਂ ਦੇ ਇਹ ਚਿੱਤਰ ਸਾਡੇ ਰਾਸ਼ਟਰ ਰੱਖਿਅਕਾਂ ਨੂੰ ਦਿਲੋਂ ਸ਼ਰਧਾਂਜਲੀ ਹਨ। ਜਿਨ੍ਹਾਂ ਨਾਇਕਾਂ ਨੇ ਆਪਣੀਆਂ ਸਰਬ-ਉੱਚ ਕੁਰਬਾਨੀਆਂ ਨਾਲ ਮਾਤ ਭੂਮੀ ਦੀ ਰਾਖੀ ਕੀਤੀ, ਜਿਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ... ਉਨ੍ਹਾਂ ਦੇ ਪ੍ਰਤੀ ਦੇਸ਼ ਨੇ ਇੱਕ ਹੋਰ ਰੂਪ ਵਿੱਚ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ। ਦੇਸ਼ ਦੇ ਪਰਮਵੀਰਾਂ ਦੀ ਇਸ ਗੈਲਰੀ ਨੂੰ ਦੋ ਪਰਮਵੀਰ ਚੱਕਰ ਜੇਤੂਆਂ ਅਤੇ ਹੋਰ ਜੇਤੂਆਂ ਦੇ ਪਰਿਵਾਰਾਂ ਦੀ ਸਨਮਾਨਿਤ ਮੌਜੂਦਗੀ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਹੋਰ ਵੀ ਖ਼ਾਸ ਹੈ।"
"ਇੱਕ ਲੰਬੇ ਸਮੇਂ ਤੋਂ ਰਾਸ਼ਟਰਪਤੀ ਭਵਨ ਦੀ ਗੈਲਰੀ ਵਿੱਚ ਬ੍ਰਿਟਿਸ਼ ਯੁੱਗ ਦੇ ਫੌਜੀਆਂ ਦੇ ਚਿੱਤਰ ਲੱਗੇ ਸਨ। ਹੁਣ, ਉਨ੍ਹਾਂ ਦੀ ਜਗ੍ਹਾ ’ਤੇ, ਦੇਸ਼ ਦੇ ਪਰਮਵੀਰ ਜੇਤੂਆਂ ਦੇ ਚਿੱਤਰ ਲਗਾਏ ਗਏ ਹਨ। ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਨਿਰਮਾਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਨਿਕਲ ਕੇ ਭਾਰਤ ਨੂੰ ਨਵੀਂ ਚੇਤਨਾ ਨਾਲ ਜੋੜਨ ਦੀ ਮੁਹਿੰਮ ਦੀ ਇੱਕ ਉੱਤਮ ਮਿਸਾਲ ਹੈ। ਕੁਝ ਸਾਲ ਪਹਿਲਾਂ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ਵਿੱਚ ਕਈ ਟਾਪੂਆਂ ਦੇ ਨਾਮ ਵੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖੇ ਹਨ।"
"ਇਹ ਚਿੱਤਰ ਅਤੇ ਇਹ ਗੈਲਰੀ ਸਾਡੀ ਨੌਜਵਾਨ ਪੀੜ੍ਹੀ ਲਈ ਭਾਰਤ ਦੀ ਬਹਾਦਰੀ ਦੀ ਰਵਾਇਤ ਨਾਲ ਜੁੜਨ ਦਾ ਇੱਕ ਤਾਕਤਵਰ ਸਥਾਨ ਹੈ। ਇਹ ਗੈਲਰੀ ਨੌਜਵਾਨਾਂ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਰਾਸ਼ਟਰ ਮੰਤਵ ਲਈ ਅੰਦਰੂਨੀ ਤਾਕਤ ਅਤੇ ਸੰਕਲਪ ਅਹਿਮ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਸਥਾਨ ਵਿਕਸਿਤ ਭਾਰਤ ਦੀ ਭਾਵਨਾ ਦਾ ਇੱਕ ਉੱਘਾ ਤੀਰਥ ਬਣੇਗਾ।"
******
ਐੱਮਜੇਪੀਐੱਸ/ ਐੱਸਟੀ
(रिलीज़ आईडी: 2205733)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam