ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸਰਕਾਰ ਗ੍ਰਾਮੀਣ ਖੇਤਰਾਂ ਵਿੱਚ ਉੱਦਮਤਾ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਏਐੱਸਪੀਆਈਆਰਈ (ASPIRE -ਨਵੀਨਤਾ, ਗ੍ਰਾਮੀਣ ਉਦਯੋਗ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ) ਲਾਗੂ ਕਰ ਰਹੀ ਹੈ


ਦੇਸ਼ ਭਰ ਵਿੱਚ 109 LBIs ਨੂੰ ਮਨਜ਼ੂਰੀ ਦਿੱਤੀ ਗਈ ਹੈ; 116,726 ਲਾਭਪਾਤਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲਾ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਲਾਗੂ ਕਰ ਰਿਹਾ ਹੈ

प्रविष्टि तिथि: 16 DEC 2025 2:07PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਲਾਗੂ ਕੀਤੀ ਗਈ ਨਵੀਨਤਾ, ਗ੍ਰਾਮੀਣ ਉਦਯੋਗ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਾਲੀ ਯੋਜਨਾ (ASPIRE) ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਉੱਦਮਤਾ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਹੁਲਾਰਾ  ਦੇਣਾ ਹੈ। ਇਸ ਦਾ ਮੁੱਖ ਟੀਚਾ ਕੌਸ਼ਲ ਵਿਕਾਸ, ਇਨਕਿਊਬੇਸ਼ਨ ਅਤੇ ਸੂਖਮ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਰੁਜ਼ਗਾਰ ਸਿਰਜਣਾ ਲਈ ਇੱਕ ਸਮਰੱਥ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 109 ਰੋਜ਼ੀ-ਰੋਟੀ ਉੱਦਮਤਾ ਇਨਕਿਊਬੇਟਰ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ਦੇ ਤਹਿਤ ਕੁੱਲ 1,16,726 ਲਾਭਪਾਤਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 18,444 ਸਵੈ-ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ, 13,824 ਲੋਕਾਂ ਨੂੰ ਤਨਖਾਹ ਵਾਲਾ ਰੁਜ਼ਗਾਰ ਮਿਲਿਆ ਹੈ, ਅਤੇ 1,141 ਸੂਖਮ ਉੱਦਮ ਸਥਾਪਿਤ ਕੀਤੇ ਗਏ ਹਨ। ਮੰਤਰਾਲੇ ਨੇ 2022 ਤੋਂ ਸ਼੍ਰੇਣੀ-ਵਾਰ (SC/ST/OBC/GENERAL) ਅਤੇ ਜੈਂਡਰ-ਵਾਈਜ਼ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ। 2022 ਤੋਂ ਹੁਣ ਤੱਕ ਸਿਖਲਾਈ ਪ੍ਰਾਪਤ ਕੁੱਲ 56,721 ਲਾਭਪਾਤਰੀਆਂ ਵਿੱਚੋਂ, 27,970 ਮਹਿਲਾਵਾਂ ਹਨ, 8,365 ਅਨੁਸੂਚਿਤ ਜਾਤੀ ਸ਼੍ਰੇਣੀ ਵਿੱਚੋਂ ਅਤੇ 9,311 ਅਨੁਸੂਚਿਤ ਜਨਜਾਤੀ ਸ਼੍ਰੇਣੀ ਤੋਂ ਹਨ।

 

ਸਰਕਾਰ ਨੇ ਮਹਿਲਾ ਅਤੇ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ ਉੱਦਮੀਆਂ ਨੂੰ ਪ੍ਰੋਤਸਾਹਿਤ ਕਰਨ ਲਈ, ਹੋਰ ਗੱਲਾਂ ਦੇ ਨਾਲ, ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਹਨ: -

 

  1. ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਮਹਿਲਾਵਾਂ ਸਮੇਤ ਦੇਸ਼ ਦੇ ਉੱਦਮੀਆਂ ਤੱਕ ਪਹੁੰਚ ਵਧਾਉਣ ਲਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਖੇਤਰੀ ਦਫ਼ਤਰਾਂ ਦੁਆਰਾ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐੱਮਐੱਸਐੱਮਈ /ਉਦਯੋਗ ਵਿਭਾਗਾਂ ਅਤੇ ਸੀਜੀਟੀਐੱਮਐੱਸਈ, ਐੱਸਆਈਡੀਬੀਆਈ, ਬੈਂਕਾਂ, ਐੱਮਐੱਸਐੱਮਈ ਐਸੋਸੀਏਸ਼ਨਾਂ ਆਦਿ ਵਰਗੇ ਹੋਰ ਹਿਤਧਾਰਕਾਂ ਦੇ ਤਾਲਮੇਲ ਨਾਲ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

  2. ਐੱਮਐੱਸਐੱਮਈ ਮੰਤਰਾਲੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਉੱਦਮੀਆਂ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਹੱਬ ਯੋਜਨਾ ਲਾਗੂ ਕਰਦਾ ਹੈ। ਇਸ ਤੋਂ ਇਲਾਵਾ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅਤੇ ਮਹਿਲਾਵਾਂ ਲਈ ਵਿਕ੍ਰੇਤਾ ਵਿਕਾਸ ਪ੍ਰੋਗਰਾਮ (ਵੀਡੀਪੀ) ਪੀਐੱਮਐੱਸਐੱਸ ਦੇ ਤਹਿਤ ਆਯੋਜਿਤ ਕੀਤੇ ਜਾਂਦੇ ਹਨ। ਕੇਂਦਰੀ ਜਨਤਕ ਵਿਕਾਸ ਖੇਤਰ ਦੇ ਅਦਾਰੇ ਵੀ ਅਜਿਹੇ ਵੀਡੀਪੀ ਆਯੋਜਿਤ ਕਰਦੇ ਹਨ।

  3. ਐੱਮਐੱਸਐੱਮਈ ਮੰਤਰਾਲੇ ਨੇ 27.06.2024 ਨੂੰ ‘ਯਸ਼ਸਵਿਨੀ ਅਭਿਆਨ’ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਰਮਸੀਕਰਣ, ਕ੍ਰੈਡਿਟ ਤੱਕ ਪਹੁੰਚ, ਸਮਰੱਥਾ ਨਿਰਮਾਣ ਅਤੇ ਮਾਰਗਦਰਸ਼ਨ ਜਿਹੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਪੂਰੇ ਭਾਰਤ ਵਿੱਚ ਮਹਿਲਾ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਹੈ, ਨਾਲ ਹੀ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

  4. ਕੇਂਦਰੀ ਬਜਟ 2025 ਵਿੱਚ ਐੱਮਐੱਸਐੱਮਈ ਦੇ ਪ੍ਰਚਾਰ ਅਤੇ ਵਿਕਾਸ ਲਈ ਮਹਿਲਾ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਪਹਿਲੀ ਵਾਰ ਦੇ ਉੱਦਮੀਆਂ ਨੂੰ 2 ਕਰੋੜ ਰੁਪਏ ਤੱਕ ਦੇ ਮਿਆਦੀ ਲੋਨ ਉਪਲਬਧ ਕਰਵਾਉਣ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

  5. ਐੱਮਐੱਸਐੱਮਈ ਮੰਤਰਾਲਾ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ((PMEGP) ਨੂੰ ਲਾਗੂ ਕਰਦਾ ਹੈ, ਜੋ ਕਿ ਇੱਕ ਲੋਨ –ਅਧਾਰਿਤ ਸਬਸਿਡੀ ਪ੍ਰੋਗਰਾਮ ਹੈ ਅਤੇ ਇਸ ਦਾ ਉਦੇਸ਼ ਰਵਾਇਤੀ ਕਾਰੀਗਰਾਂ ਅਤੇ ਗ੍ਰਾਮੀਣ/ਸ਼ਹਿਰੀ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਕਰਕੇ ਗੈਰ-ਖੇਤੀਬਾੜੀ ਖੇਤਰ ਵਿੱਚ ਸੂਖਮ ਉੱਦਮਾਂ ਦੀ ਸਥਾਪਨਾ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਪੀਐੱਮਈਜੀਪੀ ਦੇ ਕੁੱਲ ਲਾਭਾਰਥੀਆਂ ਵਿੱਚੋਂ 39% ਮਹਿਲਾਵਾਂ ਹਨ ਅਤੇ ਉਨ੍ਹਾਂ ਨੂੰ ਜਨਰਲ ਕੈਟੇਗਰੀ ਦੇ ਸੂਖਮ ਉੱਦਮਾਂ (25% ਤੱਕ) ਦੀ ਤੁਲਨਾ ਵਿੱਚ ਜ਼ਿਆਦਾ ਸਬਸਿਡੀ (35%) ਪ੍ਰਦਾਨ ਕੀਤੀ ਜਾਂਦੀ ਹੈ।

  1. ਐੱਮਐੱਸਐੱਮਈ ਮੰਤਰਾਲਾ MSME ਚੈਂਪੀਅਨਜ਼ ਸਕੀਮ ਨੂੰ ਲਾਗੂ ਕਰ ਰਿਹਾ ਹੈ, ਜਿਸ ਦਾ ਉਦੇਸ਼ ਵੱਖ-ਵੱਖ ਯੋਜਨਾਵਾਂ ਨੂੰ ਏਕੀਕ੍ਰਿਤ ਕਰਨਾ, ਤਾਲਮੇਲ ਬਣਾਉਣਾ ਅਤੇ ਇਕੱਠਾ ਕਰਨਾ ਹੈ। ਇਸ ਦਾ ਅੰਤਮ ਟੀਚਾ ਉੱਦਮਾਂ ਦੀ ਚੋਣ ਕਰਨਾ, ਉਨ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਆਧੁਨਿਕ ਬਣਾਉਣਾ, ਰਹਿੰਦ-ਖੂੰਹਦ ਨੂੰ ਘਟਾਉਣਾ, ਵਪਾਰਕ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਉਨ੍ਹਾਂ ਦੀ ਪਹੁੰਚ ਅਤੇ ਉੱਤਮਤਾ ਨੂੰ ਸਰਲ ਬਣਾਉਣਾ ਹੈ। ਇਸ ਯੋਜਨਾ ਦੇ ਤਿੰਨ ਭਾਗ ਹਨ: MSME-ਸਸਟੇਨੇਬਲ (ZED) ਸਰਟੀਫਿਕੇਸ਼ਨ ਸਕੀਮ, MSME-ਮੁਕਾਬਲੇਬਾਜ਼ੀ (LEAN) ਸਕੀਮ, ਅਤੇ MSME-ਇਨੋਵੇਟਿਵ (ਇਨਕਿਊਬੇਸ਼ਨ, ਡਿਜ਼ਾਈਨ ਅਤੇ ਬੌਧਿਕ ਸੰਪਦਾ ਅਧਿਕਾਰ) ਸਕੀਮ।

  1. ਐੱਮਐੱਸਐੱਮਈ ਮੰਤਰਾਲੇ ਨੇ ਦੇਸ਼ ਭਰ ਵਿੱਚ 65 ਨਿਰਯਾਤ ਸਹੂਲਤ ਕੇਂਦਰ (EFCs) ਸਥਾਪਿਤ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (MSMEs) ਨੂੰ ਉਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੇ ਨਿਰਯਾਤ ਵਿੱਚ ਜ਼ਰੂਰੀ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ। ਨਿਰਯਾਤ ਸੁਵਿਧਾ ਕੇਂਦਰ (EFCs) ਪ੍ਰਮੁੱਖ ਖੇਤਰਾਂ ਵਿੱਚ ਵਿਆਪਕ ਸਹਾਇਤਾ ਰਾਹੀਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਨਿਰਯਾਤਕਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚ ਨਿਰਯਾਤ ਨਾਲ ਸਬੰਧਿਤ ਯੋਜਨਾਵਾਂ ਅਤੇ ਲਾਭਾਂ ਬਾਰੇ ਜਾਣਕਾਰੀ ਦਾ ਪ੍ਰਸਾਰ, ਨਿਰਯਾਤ ਪਾਲਣਾ 'ਤੇ ਟ੍ਰੇਨਿੰਗ ਅਤੇ ਵਰਕਸ਼ਾਪਾਂ, ਨਿਰਯਾਤ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ 'ਤੇ ਮਾਰਗਦਰਸ਼ਨ, ਉਦਯੋਗ ਸੰਗਠਨਾਂ, ਰਾਜ ਸਰਕਾਰਾਂ ਅਤੇ ਡੀਜੀਐੱਫਟੀ (DGFT) ਨਾਲ ਮਿਲ ਕੇ ਸੂਖਮ, ਲਘੂ ਅਤੇ ਦਰਮਿਆਨੇ (ਐੱਮਐੱਸਐੱਮਈ) ਨੂੰ ਸੁਵਿਧਾ ਪ੍ਰਦਾਨ ਕਰਨਾ ਸ਼ਾਮਲ ਹੈ।

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਇਹ ਜਾਣਕਾਰੀ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

 

ਏਕੇਐੱਸ/ਏਕੇ


(रिलीज़ आईडी: 2204997) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Malayalam