ਰੱਖਿਆ ਮੰਤਰਾਲਾ
ਦੇਸ਼ ਦੇ ਸਭ ਤੋਂ ਵੱਡੇ ਡਿਜੀਟਲ ਪੈਨਸ਼ਨ ਪਲੈਟਫਾਰਮ ‘ਸਪਰਸ਼’ (SPARSH) ‘ਤੇ 31.69 ਲੱਖ ਰੱਖਿਆ ਪੈਨਸ਼ਨਰਜ਼ ਰਜਿਸਟਰਡ ਹੋਏ
ਪੁਰਾਣੇ ਵਿਵਾਦਾਂ ਦੇ 94.3 ਪ੍ਰਤੀਸ਼ਤ ਮਾਮਲੇ ਸੁਲਝਾ ਲਏ ਗਏ; ਸ਼ਿਕਾਇਤਾਂ ਦੇ ਨਿਪਟਾਰੇ ਦਾ ਔਸਤ ਸਮਾਂ 56 ਦਿਨਾਂ ਤੋਂ ਘਟ ਕੇ 17 ਦਿਨ ਹੋ ਗਿਆ
Posted On:
15 DEC 2025 5:34PM by PIB Chandigarh
ਸਹੀ ਸਮੇਂ ‘ਤੇ ਸਹੀ ਪੈਨਸ਼ਨਰਜ਼ ਨੂੰ ਸਹੀ ਪੈਨਸ਼ਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੈਨਸ਼ਨ ਪ੍ਰਸ਼ਾਸਨ ਪ੍ਰਣਾਲੀ ਰਕਸ਼ਾ (ਸਪਰਸ਼), ਜੋ ਡਿਜੀਟਲ ਇੰਡੀਆ ਦੀ ਇੱਕ ਪ੍ਰਮੁੱਖ ਪਹਿਲ ਹੈ, ਦੇਸ਼ ਦਾ ਪਹਿਲਾ ਸੰਪੂਰਨ ਡਿਜੀਟਲ ਪੈਨਸ਼ਨ ਪਲੈਟਫਾਰਮ ਬਣ ਕੇ ਉਭਰਿਆ ਹੈ। ਪ੍ਰਯਾਗਰਾਜ ਸਥਿਤ ਪੀਸੀਡੀਏ (ਪੈਨਸ਼ਨ) ਰਾਹੀਂ ਡਿਫੈਂਸ ਅਕਾਊਂਟਸ ਡਿਪਾਰਟਮੈਂਟ (ਡੀਏਡੀ) ਦੁਆਰਾ ਸੰਚਾਲਿਤ ‘ਸਪਰਸ਼’ ਨੇ ਨਵੰਬਰ, 2025 ਤੱਕ ਭਾਰਤ ਅਤੇ ਨੇਪਾਲ ਵਿੱਚ 31.69 ਲੱਖ ਰੱਖਿਆ ਪੈਨਸ਼ਨਰਜ਼ ਨੂੰ ਆਪਣੇ ਨਾਲ ਜੋੜਿਆ ਹੈ। ਇਹ 45,000 ਤੋਂ ਵੱਧ ਏਜੰਸੀਆਂ ਦੁਆਰਾ ਪਹਿਲੇ ਪ੍ਰਬੰਧਿਤ ਖੰਡਿਤ ਪ੍ਰਣਾਲੀ ਨੂੰ ਇੱਕ ਏਕੀਕ੍ਰਿਤ, ਪਾਰਦਰਸ਼ੀ ਅਤੇ ਜਵਾਬਦੇਹ ਡਿਜੀਟਲ ਢਾਂਚੇ ਵਿੱਚ ਬਦਲਦਾ ਹੈ।
ਪ੍ਰਮੁੱਖ ਉਪਲਬਧੀਆਂ ਵਿੱਚ ਸ਼ਾਮਲ ਹਨ:
-
ਪੁਰਾਣੇ ਸਿਸਟਮ ਨਾਲ ਸਬੰਧਿਤ 94.3 ਪ੍ਰਤੀਸ਼ਤ ਵਿਵਾਦਪੂਰਨ ਮਾਮਲਿਆਂ ਦਾ ਹੱਲ ਹੋ ਗਿਆ ਹੈ: ਪਿਛਲੀ ਪ੍ਰਣਾਲੀ ਤੋਂ ਤਬਦੀਲ ਕੀਤੇ ਗਏ 6.43 ਲੱਖ ਵਿਵਾਦਪੂਰਨ ਮਾਮਲਿਆਂ ਵਿੱਚੋਂ 6.07 ਲੱਖ ਮਾਮਲਿਆਂ ਨੂੰ ਪੇਨਸ਼ਨਰਜ਼ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕੀਤੇ ਬਗੈਰ ਸਧਾਰਣ ਕਰ ਦਿੱਤਾ ਗਿਆ ਹੈ।
-
ਬਜ਼ੁਰਗਾਂ ਅਤੇ ਤਕਨੀਕੀ ਤੌਰ ‘ਤੇ ਘੱਟ ਜਾਣਕਾਰ ਪੈਨਸ਼ਨਰਜ਼ ਲਈ ਵਿਆਪਕ ਪਹੁੰਚ: ਦੇਸ਼ ਵਿੱਚ 284 ‘ਸਪਰਸ਼’ ਪਹੁੰਚ ਪ੍ਰੋਗਰਾਣ ਅਤੇ 194 ਰਕਸ਼ਾ ਪੈਨਸ਼ਨ ਸਮਾਧਾਨ ਆਯੋਜਨ ਆਯੋਜਿਤ ਕੀਤੇ ਗਏ ਹਨ। ਸੰਚਾਲਿਤ ਵਿੱਤੀ ਵਰ੍ਹੇ ਵਿੱਚ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਦੇ ਦੌਰਾਨ 8 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ְਤੇ ਹੀ ਹੱਲ ਕੀਤਾ ਗਿਆ।
-
ਵਧੀ ਹੋਈ ਪਾਰਦਰਸ਼ਿਤਾ ਅਤੇ ਸ਼ਿਕਾਇਤ ਨਿਪਟਾਰਾ: ਪੈਨਸ਼ਨਰਜ਼ ਹੁਣ ਆਪਣੀ ਪੈਨਸ਼ਨ ਦੀ ਪੂਰੀ ਜਾਣਕਾਰੀ ਔਨਲਾਈਨ ਦੇਖ ਸਕਦੇ ਹਨ ਅਤੇ ਅਸਾਨੀ ਨਾਲ ਸੁਧਾਰ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸ਼ਿਕਾਇਤਾਂ ਦੇ ਨਿਪਟਾਰੇ ਦਾ ਔਸਤ ਸਮਾਂ ਅਪ੍ਰੈਲ, 2025 ਵਿੱਚ 56 ਦਿਨਾਂ ਤੋਂ ਘਟ ਕੇ ਨਵੰਬਰ, 2025 ਵਿੱਚ 17 ਦਿਨ ਹੋ ਗਿਆ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੀ ਨਵੀਂ ਰਿਪੋਰਟ ਮੁਤਾਬਕ ਡਿਫੈਂਸ ਅਕਾਊਂਟਸ ਡਿਪਾਰਟਮੈਂਟ ਨੇ 73 ਪ੍ਰਤੀਸ਼ਤ ਸੰਤੁਸ਼ਟੀ ਅੰਕ ਪ੍ਰਾਪਤ ਕੀਤੇ ਹਨ ਜਿਸ ਨਾਲ ਇਹ ਮੰਤਰਾਲਿਆਂ/ਵਿਭਾਗਾਂ ਵਿੱਚ 5ਵੇਂ ਸਥਾਨ ‘ਤੇ ਹੈ।
-
ਡਿਜੀਟਲ ਲਾਈਫ ਸਰਟੀਫਿਕੇਟ 4.0 ਅਭਿਆਨ: ਡਿਫੈਂਸ ਅਤੇ ਪੈਨਸ਼ਨਰਜ਼ ਡਿਪਾਰਟਮੈਂਟ (ਡੀਓਪੀ ਐਂਡ ਪੀਡਬਲਿਊ) ਦੇ ਵਿਸ਼ਵਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) 4.0 ਅਭਿਆਨ (1-30 ਨਵੰਬਰ, 2025) ਦੇ ਤਹਿਤ ਡਿਫੈਂਸ ਅਕਾਊਂਟਸ ਡਿਪਾਰਟਮੈਂਟ ਨੇ 202 ਦਫ਼ਤਰਾਂ, 4.63 ਲੱਖ ਕੌਮਨ ਸਰਵਿਸ ਸੈਂਟਰਾਂ ਅਤੇ 15 ਪਾਰਟਨਰ ਬੈਂਕਾਂ ਨੂੰ ਸਰਗਰਮ (ਕਿਰਿਆਸ਼ੀਲ) ਕੀਤਾ ਹੈ ਜਿਨ੍ਹਾਂ ਨੂੰ 27 ਨੋਡਲ ਅਧਿਕਾਰੀਆਂ ਦਾ ਸਹਿਯੋਗ ਪ੍ਰਾਪਤ ਹੈ। 30 ਨਵੰਬਰ, 2025 ਤੱਕ ਰੱਖਿਆ ਪੈਨਸ਼ਨਰਜ਼ ਲਈ 20.94 ਲੱਖ ਡਿਜੀਟਲ ਲਾਈਫ ਸਰਟੀਫਿਕੇਟਸ ਜਾਰੀ ਕੀਤੇ ਜਾ ਚੁੱਕੇ ਹਨ, ਜੋ ਸਾਰੇ ਵਿਭਾਗਾਂ ਵਿੱਚ ਸਭ ਤੋਂ ਵੱਧ ਹਨ।
-
ਵੰਡ : ਵਿੱਤੀ ਵਰ੍ਹੇ 2024-25, ਵਿੱਚ ਡਿਫੈਂਸ ਪੈਨਸ਼ਨ ਬਜਟ ਦੇ ਤਹਿਤ 1,57,681 ਕਰੋੜ ਰੁਪਏ ਦੀ ਵੰਡ ‘ਸਪਰਸ਼’ ਰਾਹੀਂ ਵਾਸਤਵਿਕ ਸਮੇਂ ਦੇ ਅਧਾਰ ‘ਤੇ ਕੀਤੀ ਗਈ। ਜੁਲਾਈ, 2024 ਵਿੱਚ ਲਾਗੂ ਵਨ ਰੈਂਕ ਵਨ ਪੈਨਸ਼ਨ -।।। ਦੇ ਤਹਿਤ ਸਿਰਫ਼ 15 ਦਿਨਾਂ ਵਿੱਚ 20.17 ਲੱਖ ਲਾਭਾਰਥੀਆਂ ਨੂੰ 1,224.76 ਕਰੋੜ ਰੁਪਏ ਦੀ ਤਤਕਾਲ/ਜਲਦੀ ਵੰਡ ਸੰਭਵ ਹੋਈ।
‘ਸਪਰਸ਼’ ਦੇਸ਼ ਦੀ ਸਭ ਤੋਂ ਵੱਡੀ ਏਕੀਕ੍ਰਿਤ ਪੈਨਸ਼ਨ ਪ੍ਰਣਾਲੀ ਹੈ ਅਤੇ ਰੱਖਿਆ ਕਰਮਚਾਰੀਆਂ ਲਈ ਸਿਰਫ਼ ਪੂਰਨ ਤੌਰ ‘ਤੇ ਏਕੀਕ੍ਰਿਤ ਡਿਜੀਟਲ ਪੈਨਸ਼ਨ ਸਮਾਧਾਨ ਹੈ। ਇਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਨਮਾਨ, ਦੇਖਭਾਲ ਅਤੇ ਸਮੇਂ ਸਿਰ ਸਹਾਇਤਾ ਨੂੰ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
***************
ਐੱਸਆਰ/ਸੇਵੀ/ਏਕੇ
(Release ID: 2204603)
ਵਿਜ਼ੀਟਰ ਕਾਊਂਟਰ : 22