ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਰਕਾਰ ਲਘੂ ਅਤੇ ਦਰਮਿਆਨੇ ਉੱਦਮਾਂ ਦੇ ਵਿਕਾਸ ਲਈ ਵਚਨਬੱਧ ਹੈ
7.28 ਕਰੋੜ ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮ, ਉੱਦਯਮ ਰਜਿਸਟ੍ਰੇਸ਼ਨ ਪੋਰਟਲ ‘ਤੇ ਰਜਿਸਟਰਡ ਹਨ
ਵੱਖ-ਵੱਖ ਸੰਗਠਨਾਂ ਨੂੰ 50 ਏਪੀਆਈ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ
ਪ੍ਰੋਗਰਾਮਾਂ ਦੇ ਡਿਜੀਟਾਈਜੇਸ਼ਨ ਅਤੇ ਸਿੰਗਲ ਵਿੰਡੋ ਮਨਜ਼ੂਰੀ ਨਾਲ ਈਜ਼ ਆਫ ਡੂਇੰਗ ਬਿਜ਼ਨੇਸ (EODB) ਨੂੰ ਹੁਲਾਰਾ ਮਿਲਿਆ ਹੈ
ਉੱਦਯਮ ਰਜਿਸਟ੍ਰੇਸ਼ਨ ‘ਤੇ 2.86 ਕਰੋੜ ਮਹਿਲਾ ਅਗਵਾਈ ਵਾਲੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਜਿਸਟਰਡ ਹਨ
Posted On:
15 DEC 2025 3:06PM by PIB Chandigarh
ਸਰਕਾਰ ਨੇ 1 ਜੁਲਾਈ 2020 ਨੂੰ ਔਨਲਾਈਨ ਉੱਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਸੀ। ਇਸ ਪੋਰਟਲ ‘ਤੇ ਹੁਣ ਤੱਕ 72.8 ਕਰੋੜ ਤੋਂ ਵੱਧ ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਰਜਿਸਟਰਡ ਹਨ ਅਤੇ ਫੌਰਮਲ ਕ੍ਰੈਡਿਟ ਅਤੇ ਸਰਕਾਰੀ ਖਰੀਦ ਦੇ ਮੌਕਿਆਂ ਸਮੇਤ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ ਹਨ। ਇਸ ਤੋਂ ਇਲਾਵਾ, ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਦੇ ਨਾਲ 50 ਤੋਂ ਵੱਧ ਏਪੀਆਈ ਏਕੀਕ੍ਰਿਤ ਕੀਤੇ ਗਏ ਹਨ। ਪੋਰਟਲ ਰਾਹੀਂ ਇਕੱਠੇ ਕੀਤੇ ਅੰਕੜਿਆਂ ਦੀ ਵਰਤੋਂ ਨੀਤੀ ਨਿਰਮਾਣ ਅਤੇ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਲਈ ਕੀਤੀ ਜਾ ਰਹੀ ਹੈ।
ਸਰਕਾਰ ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੇ ਹਿਤਧਾਰਕਾਂ ਦੇ ਖੇਤਰੀ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਨ੍ਹਾਂ ਵਿੱਚ ਸੇਵਾਵਾਂ/ਪ੍ਰੋਗਰਾਮਾਂ ਦਾ ਡਿਜੀਟਾਈਜੇਸ਼ਨ, ਸਿੰਗਲ ਵਿੰਡੋ ਨੂੰ ਮਨਜ਼ੂਰੀ ਅਤੇ ਈਜ਼ ਆਫ਼ ਡੂਇੰਗ ਬਿਜ਼ਨੇਸ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਸ਼ਾਮਲ ਹੈ। ਡਿਜੀਟਾਈਜੇਸ਼ਨ, ਵਿੱਤਪੋਸ਼ਣ ਅਤੇ ਸਥਿਰਤਾ ਲਈ ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੀਆਂ ਪਹਿਲਕਦਮੀਆਂ ਵਿੱਚ ਐੱਮਐੱਸਐੱਮਈ ਸਬੰਧ, ਸੂਖਮ ਅਤੇ ਲਘੂ ਉੱਦਮ-ਪਰਿਵਰਤਨ ਲਈ ਗ੍ਰੀਨ ਇਨਵੈਸਟਮੈਂਟ ਅਤੇ ਵਿੱਤਪੋਸ਼ਣ ਯੋਜਨਾ (MSE- GIFT Scheme), ਪ੍ਰੋਤਸਾਹਨ ਅਤੇ ਨਿਵੇਸ਼ ਲਈ ਸੂਖਮ ਅਤੇ ਲਘੂ ਉੱਦਮ ਯੋਜਨਾ (MSE- SPICE Scheme), ਲਘੂ ਅਤੇ ਲਘੂ ਟਿਕਾਊ ZED ਪ੍ਰਮਾਣੀਕਰਣ ਸਕੀਮ, ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣਾ ਪ੍ਰੋਗਰਾਮ (PMEGP), ਐੱਮਐੱਸਐੱਮਈ ਸਮਾਧਾਨ (MSME SAMADHAAN), ਸੂਖਮ ਅਤੇ ਲਘੂ ਉੱਦਮਾਂ-ਕਲਸਟਰ ਵਿਕਾਸ ਪ੍ਰੋਗਰਾਮ (MSE-CDP) ਆਦਿ ਸ਼ਾਮਲ ਹਨ। ਉੱਦਯਮ ਰਜਿਸਟ੍ਰੇਸ਼ਨ ਪੋਰਟਲ ‘ਤੇ 30.11.2025 ਤੱਕ ਕੁੱਲ 2.86 ਕਰੋੜ ਮਹਿਲਾ ਅਗਵਾਈ ਵਾਲੇ ਲਘੂ ਅਤੇ ਦਰਮਿਆਨੇ ਉੱਦਮ ਵੱਖ-ਵੱਖ ਲਾਭਾਂ ਲਈ ਰਜਿਸਟਰਡ ਹਨ। ਮੰਤਰਾਲੇ ਦੀਆਂ ਇਹ ਪਹਿਲਕਦਮੀਆਂ ਸਮੂਹਿਕ ਤੌਰ ‘ਤੇ ਕ੍ਰੈਡਿਟ ਗੈਪ (ਲੋਨ ਅੰਤਰਾਲ) ਅਤੇ ਕੌਸ਼ਲ ਦੇ ਪਾੜੇ ਨੂੰ ਦੂਰ ਕਰਦੇ ਹਨ, ਜਿਸ ਨਾਲ ਸੂਖਮ ਅਤੇ ਮਹਿਲਾ ਅਗਵਾਈ ਵਾਲੇ ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਵਿੱਤ, ਬਜ਼ਾਰ ਅਤੇ ਤਕਨਾਲੋਜੀ ਤੱਕ ਪਹੁੰਚ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ਼ੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
****
ਏਕੇਐੱਸ/ਏਕੇ
(Release ID: 2204418)
ਵਿਜ਼ੀਟਰ ਕਾਊਂਟਰ : 22