ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕਰਨਾਟਕ ਦੇ ਅਥਾਨੀ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ 25 ਫੁੱਟ ਉੱਚੀ ਪ੍ਰਤਿਮਾ ਦਾ ਉਦਘਾਟਨ ਕੀਤਾ
ਬੇਲਗਾਵੀ ਬਹਾਦਰੀ, ਸਵੈ-ਮਾਣ ਅਤੇ ਅਜਿੱਤ ਹਿੰਮਤ ਦੀ ਅਮਰ ਗਾਥਾ ਨਾਲ ਗੂੰਜਦਾ ਹੈ: ਸ਼੍ਰੀ ਸਿੰਧੀਆ
प्रविष्टि तिथि:
14 DEC 2025 6:16PM by PIB Chandigarh
ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਅੱਜ ਐਤਵਾਰ ਨੂੰ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੇ ਅਥਾਨੀ ਵਿੱਚ ਮਰਾਠਾ ਆਈਕੌਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ 25 ਫੁੱਟ ਉੱਚੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ ਕੀਤਾ। ਇਸ ਮੌਕੇ ਨੂੰ ਇਤਿਹਾਸਕ ਦੱਸਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਪ੍ਰਤਿਮਾ ਦਾ ਉਦਘਾਟਨ ਨਹੀਂ, ਸਗੋਂ ਭਾਰਤ ਦੇ ਸਵੈ-ਮਾਣ, ਸਾਹਸ ਅਤੇ ਹਿੰਦਵੀ ਸਵਰਾਜ ਦੀ ਚੇਤਨਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਅੱਗੇ ਵਧਾਉਣ ਦਾ ਇੱਕ ਸੰਕਲਪ ਸੀ।
ਸ਼੍ਰੀ ਸਿੰਧੀਆ ਨੇ ਕਿਹਾ ਕਿ "ਜੈ ਭਵਾਨੀ, ਜੈ ਸ਼ਿਵਾਜੀ" ਦਾ ਨਾਅਰਾ ਅੱਜ ਵੀ ਹਰ ਭਾਰਤੀ ਅੰਦਰ ਨਿਡਰਤਾ, ਰਾਸ਼ਟਰਧਰਮ ਅਤੇ ਸਵੈ-ਮਾਣ ਦੀ ਭਾਵਨਾ ਨੂੰ ਜਗਾਉਂਦਾ ਹੈ। ਇਸ ਪ੍ਰੋਗਰਾਮ ਦੌਰਾਨ ਮੰਜੂਨਾਥ ਭਾਰਤੀ ਸਵਾਮੀ ਜੀ, ਸੰਭਾਜੀ ਭਿੜੇ ਗੁਰੂ ਜੀ, ਕਰਨਾਟਕ ਦੇ ਮੰਤਰੀ ਸੰਤੋਸ਼ ਲਾਡ ਅਤੇ ਸਤੀਸ਼ ਜਾਰਕਿਹੋਲੀ, ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਲਕਸ਼ਮਣ ਸਵਾਦੀ (Laxman Savadi), ਕੋਲਹਾਪੁਰ ਦੇ ਸੰਸਦ ਮੈਂਬਰ ਸ਼੍ਰੀਮੰਤ ਸ਼ਾਹੂ ਛਤਰਪਤੀ ਮਹਾਰਾਜ, ਕਰਨਾਟਕ ਸਰਕਾਰ ਦੇ ਸਾਬਕਾ ਮੰਤਰੀ ਸ਼੍ਰੀਮੰਤ ਬੀ. ਪਾਟਿਲ ਅਤੇ ਪੀਜੀਆਰ ਸਿੰਧੇ ਸਮੇਤ ਹੋਰ ਪ੍ਰਸਿੱਧ ਨੇਤਾ ਵੀ ਮੰਚ ‘ਤੇ ਮੌਜੂਦ ਸਨ।
ਸ਼ਿਵਾਜੀ ਮਹਾਰਾਜ: ਹਿੰਦਵੀ ਸਵਰਾਜ ਦੇ ਸ਼ਿਲਪਕਾਰ ਅਤੇ ਰਾਸ਼ਟਰੀ ਕਰਤੱਵ ਦੇ ਪ੍ਰਤੀਕ
ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਅਤੇ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਿਰਫ਼ 15 ਸਾਲ ਦੀ ਛੋਟੀ ਉਮਰ ਵਿੱਚ, ਹਿੰਦਵੀ ਸਵਰਾਜ ਦਾ ਸੰਕਲਪ ਲੈਣ ਵਾਲੇ ਸ਼ਿਵਾਜੀ ਮਹਾਰਾਜ ਨੇ ਬੇਮਿਸਾਲ ਹਿੰਮਤ, ਰਣਨੀਤਕ ਪ੍ਰਤਿਭਾ ਅਤੇ ਦੂਰਦਰਸ਼ੀ ਅਗਵਾਈ ਨਾਲ ਹਮਲਾਵਰਾਂ ਨੂੰ ਹਰਾਇਆ ਅਤੇ ਭਾਰਤ ਦੇ ਸਵੈ-ਮਾਣ ਦੀ ਰੱਖਿਆ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੇਲਗਾਵੀ ਅਤੇ ਅਥਾਨੀ ਦੀ ਧਰਤੀ ਸ਼ਿਵਾਜੀ ਮਹਾਰਾਜ ਦੀ ਬਹਾਦਰੀ ਦੀ ਗਵਾਹ ਰਹੀ ਹੈ। ਦੱਖਣੀ ਭਾਰਤ ਵਿੱਚ ਉਨ੍ਹਾਂ ਦੀਆਂ ਮੁਹਿੰਮਾਂ ਦੌਰਾਨ, ਇਸ ਖੇਤਰ ਦਾ ਬਹੁਤ ਰਣਨੀਤਕ ਮਹੱਤਵ ਰਿਹਾ, ਜਿਸ ਨਾਲ ਦੱਖਣ, ਕੌਂਕਣ ਅਤੇ ਗੋਆ ਨੂੰ ਜੋੜਨ ਵਾਲੇ ਰਸਤਿਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ। ਉਨ੍ਹਾਂ ਕਿਹਾ ਕਿ ਅੱਜ ਇਸ ਧਰਤੀ 'ਤੇ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦਾ ਉਦਘਾਟਨ ਹੋਣਾ ਇਤਿਹਾਸ, ਪਰੰਪਰਾ ਅਤੇ ਵਰਤਮਾਨ ਨੂੰ ਜੋੜਨ ਵਾਲਾ ਮਾਣਮੱਤਾ ਪਲ ਹੈ। ਉਨ੍ਹਾਂ ਨੇ ਕਿਹਾ ਕਿ, "ਅੱਜ, ਬੇਲਗਾਵੀ ਦੀ ਧਰਤੀ 'ਤੇ, ਬਹਾਦਰੀ, ਸਵੈ-ਮਾਣ ਅਤੇ ਬੇਅੰਤ ਹਿੰਮਤ ਦੀ ਅਮਰ ਗਾਥਾ ਸਜੀਵ ਹੋ ਗਈ ਹੈ।"
ਆਧੁਨਿਕ ਭਾਰਤ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਅੱਗੇ ਵਧ ਰਿਹਾ ਹੈ: ਸ਼੍ਰੀ ਸਿੰਧੀਆ
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਸਵੈ-ਮਾਣ ਅਤੇ ਸੱਭਿਆਚਾਰਕ ਪੁਨਰ-ਜਾਗਰਣ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ, ਤਾਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਚਰਿੱਤਰ ਅਤੇ ਆਦਰਸ਼ ਹੋਰ ਵੀ ਪ੍ਰਾਸੰਗਿਕ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ, ਆਤਮ-ਨਿਰਭਰਤਾ ਅਤੇ ਰਾਸ਼ਟਰ ਧਰਮ ਦੀ ਜੋ ਚੇਤਨਾ ਅੱਗੇ ਵਧ ਰਹੀ ਹੈ, ਉਸ ਦੀਆਂ ਜੜ੍ਹਾਂ ਸ਼ਿਵਾਜੀ ਮਹਾਰਾਜ ਦੀ ਉਸੇ ਵਿਚਾਰਧਾਰਾ ਵਿੱਚ ਹਨ। ਸ਼੍ਰੀ ਸਿੰਧੀਆ ਨੇ ਕਿਹਾ ਕਿ ਇਹ ਪ੍ਰਤਿਮਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੰਦੇਸ਼ ਨਾਲ ਪ੍ਰੇਰਿਤ ਕਰਦੀ ਰਹੇਗੀ ਕਿ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੈ, ਹਿੰਮਤ ਕਦੇ ਰੁਕਦੀ ਨਹੀਂ, ਅਤੇ ਸਵਰਾਜ ਦੀ ਭਾਵਨਾ ਕਦੇ ਪੁਰਾਣੀ ਨਹੀਂ ਹੁੰਦੀ।
ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਆਪਣੇ ਦੋ ਦਿਨਾਂ ਦੇ ਮਹਾਰਾਸ਼ਟਰ ਅਤੇ ਕਰਨਾਟਕ ਦੇ ਦੌਰੇ 'ਤੇ ਸਨ ਜਿਸ ਦੇ ਹਿੱਸੇ ਵਜੋਂ, ਸ਼ਨੀਵਾਰ ਨੂੰ, ਉਨ੍ਹਾਂ ਨੇ ਕੋਲਹਾਪੁਰ ਵਿੱਚ ਬੰਬੇ ਜਿਮਖਾਨਾ ਦੇ 150 ਵਰ੍ਹੇ ਪੂਰੇ ਹੋਣ 'ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਅਤੇ ਇਸ ਤੋਂ ਬਾਅਦ ਇੱਕ ਗ੍ਰਾਮੀਣ ਡਾਕ ਸੇਵਕ ਸੰਮੇਲਨ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਗ੍ਰਾਮੀਣ ਡਾਕ ਸੇਵਕਾਂ ਨਾਲ ਗੱਲਬਾਤ ਕੀਤੀ। ਐਤਵਾਰ ਨੂੰ, ਉਹ ਬੇਲਗਾਵੀ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ।

**********
ਐੱਮਆਈ/ਏਆਰਜੇ/ਏਕੇ
(रिलीज़ आईडी: 2204159)
आगंतुक पटल : 28