ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇੰਡੀਆ ਏਆਈ ਮਿਸ਼ਨ ਅਤੇ ਗੁਜਰਾਤ ਸਰਕਾਰ ਨੇ ਇੰਡੀਆ-ਏਆਈ ਇਮਪੈਕਟ ਸਮਿਟ 2026 ਤੋਂ ਪਹਿਲਾਂ ਸਕੇਲੇਬਲ ਅਤੇ ਸਮਾਵੇਸ਼ੀ ਏਆਈ ਲਈ ਰਾਸ਼ਟਰੀ ਪੱਧਰ ‘ਤੇ ਯਤਨਾਂ ਨੂੰ ਤੇਜ਼ ਕੀਤਾ


ਗੁਜਰਾਤ ਦੇ ਮੁੱਖ ਮੰਤਰੀ ਨੇ ਗਾਂਧੀਨਗਰ ਵਿੱਚ ਸੁਸ਼ਾਸਨ ਲਈ ਏਆਈ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ

ਨੀਤੀ ਨਿਰਮਾਤਾ, ਉਦਯੋਗਪਤੀ ਅਤੇ ਖੋਜਕਰਤਾ ਵੱਖ-ਵੱਖ ਖੇਤਰਾਂ ਵਿੱਚ ਏਆਈ-ਅਧਾਰਿਤ ਡਿਜੀਟਲ ਪਰਿਵਰਤਨ ਨੂੰ ਗਤੀ ਦੇਣ ਲਈ ਇਕੱਠੇ ਹੋਏ

प्रविष्टि तिथि: 11 DEC 2025 6:08PM by PIB Chandigarh

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਰਜਨੀਕਾਂਤ ਪਟੇਲ ਨੇ ਮਹਾਤਮਾ ਮੰਦਿਰ ਵਿੱਚ ਆਯੋਜਿਤ ਸੁਸ਼ਾਸਨ ਲਈ ਏਆਈ 'ਤੇ ਪ੍ਰੀ-ਸਮਿਟ ਦਾ ਉਦਘਾਟਨ ਕੀਤਾ। ਇਹ ਸੰਮੇਲਨ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਧੀਨ ਇੰਡੀਆਏਆਈ ਮਿਸ਼ਨ ਦੁਆਰਾ ਗੁਜਰਾਤ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ, ਗਾਂਧੀਨਗਰ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਇੰਡੀਆ-ਏਆਈ ਇਮਪੈਕਟ ਸਮਿਟ 2026 15-20 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਇਹ ਸੰਮੇਲਨ ਇਸ ਸਮਿਟ  ਲਈ ਇੱਕ ਮਹੱਤਵਪੂਰਨ ਸਮਾਗਮ ਹੈ।

ਗਾਂਧੀਨਗਰ ਖੇਤਰੀ ਪ੍ਰੀ-ਸਮਿਟ ਦਾ ਮੁੱਖ ਉਦੇਸ਼ ਸੁਸ਼ਾਸਨ ਲਈ ਏਆਈ ਨੂੰ ਉਤਸ਼ਾਹਿਤ ਕਰਨਾ ਅਤੇ ਸਕੇਲੇਬਲ, ਸੁਰੱਖਿਅਤ ਅਤੇ ਨਾਗਰਿਕ-ਕੇਂਦ੍ਰਿਤ ਟੈਕਨੋਲੋਜੀਆਂ ਰਾਹੀਂ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਗਤੀ ਦੇਣਾ ਸੀ। ਸ਼ਾਸਨ, ਖੇਤੀਬਾੜੀ, ਸਿਹਤ ਸੰਭਾਲ, ਫਿਨਟੈਕ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਵਰਗੇ ਖੇਤਰਾਂ ਵਿੱਚ ਏਆਈ ਨੂੰ ਲਾਗੂ ਕਰਨ ਲਈ ਵਿਵਹਾਰਿਕ ਯੋਜਨਾਵਾਂ ਬਣਾਉਣ ਲਈ ਇਸ ਵਿੱਚ ਨੀਤੀ ਨਿਰਮਾਤਾਵਾਂ, ਉਦਯੋਗ ਦੇ ਨੇਤਾਵਾਂ ਅਤੇ ਖੋਜਕਰਤਾਵਾਂ ਨੂੰ ਇਕੱਠੇ ਕੀਤਾ। ਸੰਮੇਲਨ ਦੀ ਸ਼ੁਰੂਆਤ ਏਆਈ ਐਕਸਪੀਰੀਅੰਸ ਜ਼ੋਨ ਦੇ ਇੱਕ ਵਿਸ਼ੇਸ਼ ਦੌਰੇ ਨਾਲ ਸ਼ੁਰੂ ਹੋਇਆ। ਇਸ ਵਿੱਚ ਇੰਡੀਆਏਆਈ ਅਤੇ ਗੁਜਰਾਤ ਡੀਐੱਸਟੀ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤੇ ਗਏ ਸ਼ਾਸਨ, ਸਿਹਤ, ਖੇਤੀਬਾੜੀ ਅਤੇ ਉਦਯੋਗ ਲਈ ਏਆਈ ਹੱਲਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਰਜਨੀਕਾਂਤ ਪਟੇਲ ਨੇ ਕਿਹਾ, "ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਏਆਈ ਇੱਕ ਸ਼ਕਤੀਸ਼ਾਲੀ ਔਜ਼ਾਰ ਹੈ ਜੋ ਗੁਣਵੱਤਾ, ਅਰਥਵਿਵਸਥਾ, ਸੁਰੱਖਿਆ ਅਤੇ ਸਮਾਜ ਨੂੰ ਨਵਾਂ ਰੂਪ ਦੇਵੇਗਾ। ਇਹ ਯਕੀਨੀ ਬਣਾਉਣ ਲਈ ਵਿਕਾਸ ਹਰ ਜ਼ਿਲ੍ਹੇ ਅਤੇ ਹਰ ਭਾਸ਼ਾ ਤੱਕ ਪਹੁੰਚੇ, ਇਸ ਤਰ੍ਹਾਂ ਦੇ ਖੇਤਰੀ ਏਆਈ ਸੰਮੇਲਨ ਮਹੱਤਵਪੂਰਨ ਪਲੈਟਫਾਰਮ ਹਨ । ਇਨ੍ਹਾਂ ਸੰਮੇਲਨਾਂ ਰਾਹੀਂ, ਏਆਈ ਉਦਯੋਗ ਦੇ ਨੇਤਾ, ਸਟਾਰਟਅੱਪ, ਵਿਦਵਾਨ ਅਤੇ ਖੋਜਕਰਤਾ ਇਕੱਠੇ ਹੋ ਕੇ ਇਸ ਗੱਲ ‘ਤੇ ਵਿਚਾਰ ਕਰ ਸਕਦੇ ਹਨ ਕਿ ਏਆਈ ਕਿਸ ਤਰ੍ਹਾਂ ਲੋਕਾਂ ਦੀ ਬਿਹਤਰ ਸਹਾਇਤਾ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਬਿਹਤਰ ਬਣਾ ਸਕਦਾ ਹੈ।"

ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਰਮੇਸ਼ਭਾਈ ਸੰਘਵੀ ਨੇ ਕਿਹਾ, “ਏਆਈ ਊਰਜਾ ਗੁਜਰਾਤ ਦੇ ਵਿਕਾਸ ਦੇ ਹਰ ਖੇਤਰ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਨਵੀਂ ਊਰਜਾ ਬਣ ਗਈ ਹੈ। ਸਾਡੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ ਦੀ ਅਗਵਾਈ ਹੇਠ, ਗੁਜਰਾਤ ਹਰ ਸੁਪਨੇ ਨੂੰ ਸਾਕਾਰ ਕਰਨ ਲਈ ਤਿਆਰ ਹੈ। ਆਪਣੇ ਵਿਚਾਰ ਲਿਆਓ, ਪਹਿਲਾ ਕਦਮ ਚੁੱਕੋ, ਅਤੇ ਗੁਜਰਾਤ ਸਰਕਾਰ ਤੁਹਾਡੇ ਨਾਲ ਦਸ ਕਦਮ ਚੱਲੇਗੀ।”

ਗੁਜਰਾਤ ਸਰਕਾਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਸ਼੍ਰੀ ਅਰਜੁਨਭਾਈ ਦੇਵਭਾਈ ਮੋਧਵਾਡੀਆ ਨੇ ਕਿਹਾ, “ਮੇਰੀ ਪੀੜ੍ਹੀ ਨੇ ਤਬਦੀਲੀ ਦੀ ਹਰ ਵੱਡੀ ਲਹਿਰ ਦੇਖੀ ਹੈ, ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਬਦਲਾਅ ਹੈ। ਗੁਜਰਾਤ ਏਆਈ ਸਟੈਕ ਅਤੇ ਸਾਡੇ ਕਲਾਉਡ ਨਿਯਮ ਅਪਣਾਉਣ ਦੀ ਸ਼ੁਰੂਆਤ ਦੇ ਨਾਲ, ਅਸੀਂ ਏਆਈ-ਸੰਚਾਲਿਤ ਸ਼ਾਸਨ, ਬਿਹਤਰ ਨਾਗਰਿਕ ਸੇਵਾਵਾਂ ਅਤੇ ਡੇਟਾ-ਅਧਾਰਿਤ ਨੀਤੀ ਨਿਰਮਾਣ ਲਈ ਇੱਕ ਮਜ਼ਬੂਤ, ਭਵਿੱਖ ਲਈ ਤਿਆਰ ਨੀਂਹ ਰੱਖ ਰਹੇ ਹਾਂ।”

"ਏਆਈ ਫੌਰ ਗੁੱਡ ਗਵਰਨੈਂਸ : ਇੰਪਾਵਰਿੰਗ ਇੰਡੀਆਜ਼ ਡਿਜੀਟਲ ਫਿਊਚਰ" ਵਿਸ਼ੇ 'ਤੇ ਮੁੱਖ ਭਾਸ਼ਣ ਦਿੰਦੇ ਹੋਏ, ਸ਼੍ਰੀ ਅਭਿਸ਼ੇਕ ਸਿੰਘ, ਐਡੀਸ਼ਨਲ ਸਕੱਤਰ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ, ਸੀਈਓ, ਇੰਡੀਆਏਆਈ ਮਿਸ਼ਨ ਅਤੇ ਡਾਇਰੈਕਟਰ ਜਨਰਲ, ਐੱਨਆਈਸੀ ਨੇ ਕਿਹਾ ਕਿ ਇੰਡੀਆ ਏਆਈ ਇਮਪੈਕਟ ਸਮਿਟ 2026 ਸਾਡੇ ਲਈ ਦੁਨੀਆ ਨੂੰ ਭਾਰਤ ਦੀ ਏਆਈ ਪ੍ਰਗਤੀ ਦਿਖਾਉਣ ਦਾ ਇੱਕ ਮੌਕਾ ਹੈ: ਅਸੀਂ ਕਿਵੇਂ ਏਆਈ ਦਾ ਲੋਕਤੰਤਰੀਕਰਣ ਕਰ ਰਹੇ ਹਾਂ, ਇਸਨੂੰ ਜਨਤਾ ਲਈ ਪਹੁੰਚਯੋਗ ਬਣਾ ਰਹੇ ਹਾਂ, ਅਤੇ ਇੱਕ ਅਜਿਹਾ ਭਵਿੱਖ ਬਣਾ ਰਹੇ ਹਾਂ ਜਿੱਥੇ ਇਸਦੇ ਲਾਭ ਹਰ ਨਾਗਰਿਕ ਤੱਕ ਪਹੁੰਚ ਸਕਣ।

ਉਦਘਾਟਨੀ ਸੈਸ਼ਨ ਵਿੱਚ ਗੁਜਰਾਤ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਮਨੋਜ ਕੁਮਾਰ ਦਾਸ, ਸ਼ਾਰਜਾਹ ਸਰਕਾਰ ਦੇ ਸੰਚਾਰ ਅਤੇ ਟੈਕਨੋਲੋਜੀ ਅਥਾਰਿਟੀ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਾਸ਼ਿਦ ਅਲੀ ਅਲ ਅਲੀ ਅਤੇ ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਸ਼੍ਰੀਮਤੀ ਪੋਨੂਗੁਮਾਤਲਾ ਭਾਰਤੀ ਸਮੇਤ ਕਈ ਵਿਸ਼ੇਸ਼ ਪਤਵੰਤੇ ਮੌਜੂਦ ਸਨ।

ਸੰਮੇਲਨ ਦਾ ਇੱਕ ਮੁੱਖ ਆਕਰਸ਼ਣ ਏਆਈ ਸਟੈਕਸ ਦੀ ਘੋਸ਼ਣਾ, ਗਲੋਬਲ ਅਤੇ ਖੇਤਰੀ ਏਆਈ ਭਾਈਵਾਲਾਂ ਨਾਲ ਸਹਿਮਤੀ ਪੱਤਰਾਂ 'ਤੇ ਦਸਤਖਤ, ਅਤੇ ਕਲਾਉਡ ਅਡੌਪਸ਼ਨ ਪਾਲਿਸੀ 2025 ਨੂੰ ਲਾਗੂ ਕਰਨਾ ਸੀ। ਇਹ ਰਾਜ ਵਿਆਪੀ ਡਿਜੀਟਲ ਬੁਨਿਆਦੀ ਢਾਂਚੇ ਅਤੇ ਏਆਈ ਤਿਆਰੀ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸੰਮੇਲਨ ਵਿੱਚ ਦਿਨ ਭਰ ਇੰਡੀਆਏਆਈ ਮਿਸ਼ਨ, ਭਾਸ਼ਿਣੀ, ਗੂਗਲ ਕਲਾਉਡ, ਮਾਈਕ੍ਰੋਸਾਫਟ, ਆਈਬੀਐੱਮ ਰਿਸਰਚ, ਐਨਵੀਡੀਆ, ਓਰੇਕਲ ਅਤੇ ਏਡਬਲਯੂਐੱਸ ਦੇ ਮਾਹਿਰਾਂ ਦੁਆਰਾ ਸੰਚਾਲਿਤ ਪ੍ਰਭਾਵਸ਼ਾਲੀ ਮੁੱਖ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਬੁਲਾਰਿਆਂ ਨੇ ਸ਼ਾਸਨ, ਖੇਤੀਬਾੜੀ, ਸਿਹਤ ਸੰਭਾਲ, ਫਿਨਟੈਕ, ਜਨਤਕ ਸੇਵਾ ਵੰਡ, ਅਤੇ ਜਨਰੇਟਿਵ ਏਆਈ ਵਿੱਚ ਭਵਿੱਖ ਦੀਆਂ ਨਵੀਨਤਾਵਾਂ ਵਿੱਚ ਏਆਈ ਦੀ ਪਰਿਵਰਤਨਸ਼ੀਲ ਸਮਰੱਥਾ 'ਤੇ ਚਰਚਾ ਕੀਤੀ।

ਗਾਂਧੀਨਗਰ ਖੇਤਰੀ ਸੰਮੇਲਨ ਤੋਂ ਪ੍ਰਾਪਤ ਅੰਤਰਦ੍ਰਿਸ਼ਟੀ ਅਤੇ ਸਿਫ਼ਾਰਸ਼ਾਂ 15-20 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਇੰਡੀਆ-ਏਆਈ ਇਮਪੈਕਟ ਸਮਿਟ 2026 ਦੀ ਦਿਸ਼ਾ, ਰੂਪਰੇਖਾ ਅਤੇ ਨਤੀਜਿਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨਗੀਆਂ। ਇਹ ਪ੍ਰੀ-ਸਮਿਟ ਸ਼ਮੂਲੀਅਤ ਸਕੇਲੇਬਲ ਸਮਾਵੇਸ਼ੀ ਏਆਈ ਨੂੰ ਤਰਜੀਹ ਦੇਣ ਵਾਲੇ ਏਆਈ-ਸੰਚਾਲਿਤ ਭਵਿੱਖ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ​​ਕਰਦੀ ਹੈ ।

 ***************

ਐਮਐੱਸਜ਼ੈੱਡ


(रिलीज़ आईडी: 2203813) आगंतुक पटल : 27
इस विज्ञप्ति को इन भाषाओं में पढ़ें: English , Urdu , हिन्दी , Gujarati