ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਸੁਣਨ ਅਤੇ ਦ੍ਰਿਸ਼ਟੀਹੀਣ ਉਪਭੋਗਤਾਵਾਂ ਲਈ ਓਟੀਟੀ ਪਲੈਟਫਾਰਮ ‘ਤੇ ਪਹੁੰਚਯੋਗਤਾ ਦੇ ਨਿਯਮਾਂ ਦਾ ਡਰਾਫਟ ਜਾਰੀ ਕੀਤਾ
ਕੇਂਦਰ ਨੇ ਓਟੀਟੀ ਪਲੈਟਫਾਰਮਾਂ 'ਤੇ ਪਹੁੰਚਯੋਗ ਸਮੱਗਰੀ ਲਈ ਦੋ-ਪੜਾਅ ਲਾਗੂਕਰਨ ਸ਼ਡਿਊਲ ਦਾ ਪ੍ਰਸਤਾਵ ਰੱਖਿਆ
प्रविष्टि तिथि:
12 DEC 2025 4:30PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੁਣਨ ਅਤੇ ਦ੍ਰਿਸ਼ਟੀਹੀਣਤਾ ਵਾਲੇ ਵਿਅਕਤੀਆਂ ਲਈ ਔਨਲਾਈਨ ਕਿਊਰੇਟਿਡ ਕੰਟੈਂਟ ਪ੍ਰਕਾਸ਼ਕਾਂ ਦੇ ਪਲੈਟਫਾਰਮਾਂ (ਓਟੀਟੀ ਪਲੈਟਫਾਰਮ) 'ਤੇ ਸਮੱਗਰੀ ਦੀ ਪਹੁੰਚਯੋਗਤਾ ਲਈ ਦਿਸ਼ਾ-ਨਿਰਦੇਸ਼ਾਂ ਦਾ ਡਰਾਫਟ ਜਾਰੀ ਕੀਤਾ ਹੈ, ਜਿਸ ‘ਤੇ 07.10.2025 ਨੂੰ ਜਨਤਕ ਸਲਾਹ-ਮਸ਼ਵਰਾ ਕੀਤਾ ਜਾਵੇਗਾ।
ਧਾਰਾ 14 ਦੇ ਤਹਿਤ ਦਰਜ ਸੰਵਿਧਾਨਕ ਗਰੰਟੀਆਂ, ਸੰਯੁਕਤ ਰਾਸ਼ਟਰ ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰਾਂ ‘ਤੇ ਕਨਵੈਨਸ਼ਨ (ਯੂਐੱਨਸੀਆਰਪੀਡੀ ), ਦੇ ਤਹਿਤ ਭਾਰਤ ਦੀਆਂ ਜ਼ਿੰਮੇਵਾਰੀਆਂ, ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ (ਆਰਪੀਡਬਲਿਊਡੀ), 2016 ਅਤੇ ਸੂਚਨਾ ਤਕਨਾਲੋਜੀ (ਵਿਚੋਲੇ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ, ਨੈਤਿਕਤਾ ਕੋਡ) ਨਿਯਮ, 2021 ਦੇ ਤਹਿਤ ਨੈਤਿਕਤਾ ਕੋਡ ਨੂੰ ਧਿਆਨ ਵਿੱਚ ਰੱਖਦੇ ਹੋਏ ਆਈਟੀ ਐਕਟ, 2000 (ਆਈਟੀ ਨਿਯਮ, 2021) ਦੇ ਤਹਿਤ . 25.02.2021 ਨੂੰ ਡਰਾਫਟ ਦਿਸ਼ਾ-ਨਿਰਦੇਸ਼ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਦਿਸ਼ਾ-ਨਿਰਦੇਸ਼ਾਂ ਦੇ ਡਰਾਫਟ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਓਟੀਟੀ ਪਲੈਟਫਾਰਮ 'ਤੇ ੳਪਲਬਧ ਆਡੀਓ-ਵਿਜ਼ੂਅਲ ਸਮੱਗਰੀ ਸੁਣਨ ਅਤੇ ਦ੍ਰਿਸ਼ਟੀਹੀਣਤਾ ਵਾਲੇ ਵਿਅਕਤੀਆਂ ਲਈ ਪਹੁੰਚਯੋਗ ਹੋਵੇ। ਇਸ ਵਿੱਚ ਦੋ-ਪੜਾਵਾਂ ਵਿੱਚ ਲਾਗੂਕਰਨ ਸ਼ਡਿਊਲ ਵੀ ਨਿਰਧਾਰਿਤ ਕੀਤਾ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦਿਵਿਯਾਂਗ ਵਿਅਕਤੀਆਂ ਲਈ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਪਹੁੰਚਯੋਗਤਾ ਸਬੰਧੀ ਮਿਆਰ 11.09.2019 ਨੂੰ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ । ਉਕਤ ਪਹੁੰਚਯੋਗਤਾ ਮਿਆਰਾਂ ਦੇ ਭਾਗ 12 ਵਿੱਚ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਪਹੁੰਚ ਸੇਵਾ ਨੂੰ ਲਾਗੂ ਕਰਨਾ ਪੜਾਅਵਾਰ ਢੰਗ ਨਾਲ ਹੋਣਾ ਚਾਹੀਦਾ ਹੈ, ਜਿਸ ਨੂੰ ਪਹਿਲਾਂ ਜਨਤਕ ਪ੍ਰਸਾਰਕ (ਭਾਵ ਪ੍ਰਸਾਰ ਭਾਰਤੀ) ਦੁਆਰਾ ਲਾਗੂ ਕੀਤਾ ਜਾਵੇ, ਅਤੇ ਉਸ ਤੋਂ ਬਾਅਦ ਨਿੱਜੀ ਪ੍ਰਸਾਰਕ ਅਤੇ ਨਿੱਜੀ ਸਮਾਚਾਰ ਪ੍ਰਸਾਰਕਾਂ ਦੁਆਰਾ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਸ਼੍ਰੀਮਤੀ ਸੰਗੀਤਾ ਯਾਦਵ, ਡਾ. ਮੇਧਾ ਵਿਸ਼ਰਾਮ ਕੁਲਕਰਨੀ ਅਤੇ ਸ਼੍ਰੀ ਦੀਪਕ ਪ੍ਰਕਾਸ਼ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੇਸ਼ ਕੀਤੀ।
****
ਮਹੇਸ਼ ਕੁਮਾਰ
(रिलीज़ आईडी: 2203602)
आगंतुक पटल : 24