ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ 197ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
ਈਐੱਸਆਈਸੀ ਨੇ 2024-25 ਲਈ ਸਲਾਨਾ ਖਾਤਿਆਂ, ਸੀਏਜੀ ਰਿਪੋਰਟ ਅਤੇ ਸਲਾਨਾ ਰਿਪੋਰਟ ਨੂੰ ਮਨਜ਼ੂਰੀ ਦਿੱਤੀ
ਕਾਰਪੋਰੇਸ਼ਨ ਨੇ 2025-26 ਲਈ ਸੋਧੇ ਹੋਏ ਅਨੁਮਾਨਾਂ ਅਤੇ 2026-27 ਲਈ ਬਜਟ ਅਨੁਮਾਨਾਂ ਨੂੰ ਵੀ ਪ੍ਰਵਾਨਗੀ ਦਿੱਤੀ
ਭਾਰਤ ਦੇ 10 ਰਾਜਾਂ ਵਿੱਚ ਨਵੇਂ ਈਐੱਸਆਈਸੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਲਈ ਵੱਡੇ ਪੱਧਰ 'ਤੇ ਜ਼ਮੀਨ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ ਗਈ
ਕਾਰਪੋਰੇਸ਼ਨ ਨੇ ਸਰਵਿਸ ਡਿਲੀਵਰੀ ਨੂੰ ਮਜ਼ਬੂਤ ਕਰਨ ਲਈ 2026-27 ਦੇ ਪ੍ਰਦਰਸ਼ਨ ਬਜਟ ਦਾ ਸਮਰਥਨ ਕੀਤਾ
प्रविष्टि तिथि:
11 DEC 2025 5:09PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਕਰਮਚਾਰੀ ਰਾਜ ਬੀਮਾ (ਈਐੱਸਆਈ) ਨਿਗਮ ਦੀ 197ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕਿਰਤ ਅਤੇ ਰੁਜ਼ਗਾਰ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਵੀ ਮੌਜੂਦ ਸਨ।

ਆਪਣੀ ਚਰਚਾਵਾਂ ਵਿੱਚ, ਕਾਰਪੋਰੇਸ਼ਨ ਨੇ ਈਐੱਸਆਈਸੀ ਦੇ ਸੰਚਾਲਨ ਖੇਤਰ ਦਾ ਵਿਸਥਾਰ ਕਰਨ, ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਸਰਵਿਸ ਡਿਲੀਵਰੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ। ਇਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
-
ਕਾਰਪੋਰੇਸ਼ਨ ਨੇ ਸਾਲ 2024-25 ਲਈ ਸਲਾਨਾ ਖਾਤਿਆਂ ਨੂੰ, ਨਾਲ ਹੀ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਦੀ ਰਿਪੋਰਟ ਅਤੇ ਈਸੀਆਈ ਕਾਰਪੋਰੇਸ਼ਨ ਦੀ ਸਾਲ 2024-25 ਲਈ ਸਲਾਨਾ ਰਿਪੋਰਟ ਅਤੇ ਉਸ ਦੇ ਵਿਸ਼ਲੇਸ਼ਣ ਨੂੰ ਕਾਰਪੋਰੇਸ਼ਨ ਨੇ ਮਨਜ਼ੂਰੀ ਦਿੱਤੀ ਅਤੇ ਅਪਣਾਇਆ।
-
ਈਐੱਸਆਈ ਕਾਰਪੋਰੇਸ਼ਨ ਨੇ ਵਿੱਤੀ ਸਾਲ 2025-26 ਲਈ ਸੋਧੇ ਹੋਏ ਅਨੁਮਾਨਾਂ, ਵਿੱਤੀ ਸਾਲ 2026-2027 ਲਈ ਬਜਟ ਅਨੁਮਾਨਾਂ, ਅਤੇ ਸਾਲ 2026-2027 ਲਈ ਕਾਰਗੁਜ਼ਾਰੀ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਿੱਤੀ ਯੋਜਨਾਵਾਂ ਆਉਣ ਵਾਲੀਆਂ ਮਿਆਦਾਂ ਲਈ ਨਿਗਮ ਦੇ ਅਨੁਮਾਨਿਤ ਖਰਚਿਆਂ, ਫੰਡ ਵੰਡ ਅਤੇ ਕਾਰਗੁਜ਼ਾਰੀ ਟੀਚਿਆਂ ਦੀ ਰੂਪਰੇਖਾ ਪੇਸ਼ ਕਰਦੀਆਂ ਹਨ। ਇਸ ਮਨਜ਼ੂਰੀ ਦਾ ਅਰਥ ਹੈ ਕਿ ਕਾਰਪੋਰੇਸ਼ਨ ਨੇ ਸੰਸਾਧਨਾਂ ਦੇ ਉੱਚਿਤ ਪ੍ਰਬੰਧਨ ਅਤੇ ਕਾਰਪੋਰੇਸ਼ਨ ਦੇ ਟੀਚਿਆਂ ਅਤੇ ਜ਼ਿਕਰਯੋਗ ਵਰ੍ਹਿਆਂ ਦੀ ਸੰਚਾਲਨ ਸਬੰਧੀ ਜ਼ਰੂਰਤਾਂ ਦੇ ਅਨੁਸਾਰ ਅੱਪਡੇਟ ਕੀਤੇ ਵਿੱਤੀ ਅਨੁਮਾਨਾਂ ਅਤੇ ਬਜਟ ਵੰਡਾਂ ਦੀ ਸਮੀਖਿਆ ਕੀਤੀ ਹੈ ਅਤੇ ਉਨ੍ਹਾਂ ਤੋਂ ਸਹਿਮਤੀ ਪ੍ਰਗਟ ਕੀਤੀ ਹੈ।
-
ਈਐੱਸਆਈ ਕਾਰਪੋਰੇਸ਼ਨ ਨੇ ਆਉਣ ਵਾਲੀਆਂ ਵੱਖ-ਵੱਖ ਸੁਵਿਧਾਵਾਂ ਲਈ ਜ਼ਮੀਨ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਹਾਜੀਪੁਰ, ਵੈਸ਼ਾਲੀ (ਬਿਹਾਰ) ਵਿੱਚ ਇੱਕ ਡੀਸੀਬੀਓ ਲਈ 0.50 ਏਕੜ; ਧੇਮਾਜੀ (ਅਸਾਮ) ਵਿੱਚ ਦੋ ਡਾਕਟਰਾਂ ਵਾਲੀ ਈਐੱਸਆਈ ਡਿਸਪੈਂਸਰੀ ਲਈ 0.66 ਏਕੜ; ਮਹੋਬਾ (ਉੱਤਰ ਪ੍ਰਦੇਸ਼) ਵਿੱਚ ਇੱਕ ਡੀਸੀਬੀਓ ਲਈ 1 ਏਕੜ; ਸ਼ਿਲਾਂਗ (ਮੇਘਾਲਿਆ) ਵਿੱਚ 100 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਲਈ 5 ਏਕੜ; ਵਾਲੁਜ, ਔਰੰਗਾਬਾਦ (ਮਹਾਰਾਸ਼ਟਰ) ਵਿੱਚ 200 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਲਈ ਲਗਭਗ 15 ਏਕੜ; ਅਤੇ ਮੋਰੀਗਾਓਂ (ਅਸਾਮ) ਵਿੱਚ ਇੱਕ ਈਐੱਸਆਈ ਡਿਸਪੈਂਸਰੀ ਅਤੇ ਸ਼ਾਖਾ ਦਫ਼ਤਰ ਲਈ 0.495 ਏਕੜ ਜ਼ਮੀਨ ਸ਼ਾਮਲ ਹਨ।
ਕਾਰਪੋਰੇਸ਼ਨ ਨੇ ਆਉਣ ਵਾਲੇ ਈਐੱਸਆਈਸੀ ਹਸਪਤਾਲਾਂ ਲਈ ਜ਼ਮੀਨ ਪ੍ਰਾਪਤੀ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਵਿੱਚ ਨੀਮਰਾਣਾ (ਰਾਜਸਥਾਨ) ਵਿੱਚ 150 ਬਿਸਤਰਿਆਂ ਵਾਲੇ ਹਸਪਤਾਲ ਲਈ 5.75 ਏਕੜ; ਨਾਗਰਕੋਇਲ, ਕੰਨਿਆਕੁਮਾਰੀ (ਤਮਿਲ ਨਾਡੂ) ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਲਈ 3.16 ਏਕੜ; ਹਿਸਾਰ (ਹਰਿਆਣਾ) ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਲਈ 5.02 ਏਕੜ; ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਵਿੱਚ 350 ਬਿਸਤਰਿਆਂ ਵਾਲੇ ਹਸਪਤਾਲ ਲਈ 7.24 ਏਕੜ; ਸੋਨੀਪਤ (ਹਰਿਆਣਾ) ਵਿੱਚ 150 ਬਿਸਤਰਿਆਂ ਵਾਲੇ ਹਸਪਤਾਲ ਲਈ 6.35 ਏਕੜ; ਬ੍ਰਹਮਪੁਰ (ਓਡੀਸ਼ਾ) ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਲਈ 5 ਏਕੜ; ਕਰਨਾਲ (ਹਰਿਆਣਾ) ਵਿੱਚ 30 ਬਿਸਤਰਿਆਂ ਵਾਲੇ (100 ਬਿਸਤਰਿਆਂ ਤੱਕ ਅੱਪਗ੍ਰੇਡ ਕਰਨ ਯੋਗ) ਹਸਪਤਾਲ ਲਈ 5.50 ਏਕੜ; ਬਾਲਾਸੋਰ (ਓਡੀਸ਼ਾ) ਵਿੱਚ 100 ਬਿਸਤਰਿਆਂ ਵਾਲੇ (150 ਬਿਸਤਰਿਆਂ ਤੱਕ ਅੱਪਗ੍ਰੇਡ ਕਰਨ ਯੋਗ) ਹਸਪਤਾਲ ਲਈ 5 ਏਕੜ ਜ਼ਮੀਨ, ਸ਼ਮਸ਼ਾਬਾਦ, ਰੰਗਾ ਰੈੱਡੀ (ਤੇਲੰਗਾਨਾ) ਵਿਖੇ 100 ਬਿਸਤਰਿਆਂ ਵਾਲੇ ਹਸਪਤਾਲ ਲਈ 5.375 ਏਕੜ ਅਤੇ ਲਾਲੜੂ (ਪੰਜਾਬ) ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਲਈ 4 ਏਕੜ ਜ਼ਮੀਨ ਸ਼ਾਮਲ ਹੈ।

ਮੀਟਿੰਗ ਦੌਰਾਨ ਈਐੱਸਆਈ ਕਾਰਪੋਰੇਸ਼ਨ ਦੇ ਸਾਹਮਣੇ ਹੇਠ ਲਿਖੀਆਂ ਰਿਪੋਰਟਿੰਗ ਆਈਟਮਾਂ ਵੀ ਰੱਖੀਆਂ ਗਈਆਂ:
-
ਪੈਨਲ ਵਿੱਚ ਸ਼ਾਮਲ ਕਰਨ ਦੀ ਨੀਤੀ: ਈਐੱਸਆਈਸੀ ਨੇ ਕੇਂਦਰੀ/ਰਾਜ ਸਰਕਾਰ ਦੇ ਸੰਸਥਾਨਾਂ, ਸਰਕਾਰੀ ਅਦਾਰਿਆਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਖੁਦਮੁਖਤਿਆਰ ਸੰਸਥਾਨਾਂ (ਜਿਵੇਂ ਕਿ ਏਮਸ, ਟਾਟਾ ਮੈਮੋਰੀਅਲ ਸੈਂਟਰ, ਆਈਐੱਲਬੀਐੱਸ, ਆਦਿ) ਨੂੰ ਰਸਮੀ ਸਮਝੌਤਿਆਂ ਰਾਹੀਂ ਈਐੱਸਆਈਸੀ ਲਾਭਪਾਤਰੀਆਂ ਨੂੰ ਕੈਸ਼ਲੈਸ ਇਲਾਜ ਪ੍ਰਦਾਨ ਕਰਨ ਲਈ ਪੈਨਲ ਵਿੱਚ ਸ਼ਾਮਲ ਕਰਨ ਦੀ ਨੀਤੀ ਜਾਰੀ ਕੀਤੀ ਹੈ।
2. ਜ਼ਮੀਨ ਪ੍ਰਾਪਤੀ ਸਬੰਧੀ ਅੱਪਡੇਟ: ਪੰਜਾਬ ਦੇ ਮਲੇਰਕੋਟਲਾ ਵਿੱਚ 150 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਦੇ ਨਿਰਮਾਣ ਲਈ 7.81 ਏਕੜ ਜ਼ਮੀਨ ਅਤੇ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਹਲੋਲ ਵਿੱਚ 100 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਲਈ 5 ਏਕੜ ਜ਼ਮੀਨ ਪ੍ਰਾਪਤ ਕਰਨ ਬਾਰੇ ਅੱਪਡੇਟ ਪ੍ਰਦਾਨ ਕੀਤੇ ਗਏ ਸਨ।
3. ਈਐੱਸਆਈ ਸਕੀਮ ਲਾਗੂ ਕਰਨ ਦੀ ਸਥਿਤੀ (2025-2026): 19.11.2025 ਤੱਕ, ਦੇਸ਼ ਭਰ ਦੇ 779 ਜ਼ਿਲ੍ਹਿਆਂ ਵਿੱਚੋਂ ਕੁੱਲ 713 ਜ਼ਿਲ੍ਹਿਆਂ ਨੂੰ ਈਐੱਸਆਈ ਯੋਜਨਾ ਅਧੀਨ ਸੂਚਿਤ ਕੀਤਾ ਜਾ ਚੁੱਕਾ ਹੈ।
4. ਅੱਪਡੇਟ ਕੀਤੇ ਈਐੱਸਆਈਸੀ ਕਵਰੇਜ ਅੰਕੜੇ (ਮਿਤੀ 31.03.2025 ਤੱਕ):
-
ਕਰਮਚਾਰੀਆਂ ਦੀ ਗਿਣਤੀ: 3.24 ਕਰੋੜ
-
ਬੀਮਾ ਕੀਤੇ ਵਿਅਕਤੀਆਂ ਦੀ ਗਿਣਤੀ: 3.84 ਕਰੋੜ
-
ਬੀਮਾ ਕੀਤੇ ਮਹਿਲਾਵਾਂ ਦੀ ਗਿਣਤੀ: 83,11,341
-
ਲਾਭਪਾਤਰੀਆਂ ਦੀ ਗਿਣਤੀ: 14.91 ਕਰੋੜ
5. ਜ਼ੀਰੋ ਉਪਭੋਗਤਾ ਫੀਸ ਅੱਗੇ ਵੀ ਜਾਰੀ: ਨਾਕਾਫ਼ੀ ਆਈਪੀ ਗਿਣਤੀ ਅਤੇ ਐੱਨਐੱਮਸੀ ਮਾਪਢੰਡਾਂ ਦੇ ਅਨੁਸਾਰ ਲਾਜ਼ਮੀ ਕਲੀਨਿਕਲ ਸਮੱਗਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਗੈਰ-ਆਈਪੀ ‘ਤੇ ਨਿਰੰਤਰ ਨਿਰਭਰਤਾ ਕਾਰਨ, ਕਾਰਪੋਰੇਸ਼ਨ ਤੋਂ ਅਲਵਰ, ਬਿਹਟਾ, ਰਾਂਚੀ ਅਤੇ ਵਾਰਾਣਸੀ ਵਿੱਚ ਈਐੱਸਆਈਸੀ ਮੈਡੀਕਲ ਕਾਲਜਾਂ ਵਿੱਚ 31.03.2027 ਜ਼ੀਰੋ ਉਪਭੋਗਤਾ ਫੀਸ ਜਾਰੀ ਰੱਖਣ ਦੀ ਮਨਜ਼ੂਰੀ ਦੇਣ ਦੀ ਤਾਕੀਦ ਕੀਤੀ ਗਈ ਸੀ।

ਈਐੱਸਆਈ ਕਾਰਪੋਰੇਸ਼ਨ ਦੀ 197ਵੀਂ ਮੀਟਿੰਗ ਵਿੱਚ ਸੰਸਦ ਮੈਂਬਰ (ਰਾਜ ਸਭਾ) ਸੁਸ਼੍ਰੀ ਡੋਲਾ ਸੇਨ, ਸਕੱਤਰ (ਕਾਨੂੰਨ ਅਤੇ ਬਿਜਲੀ) ਸੁਸ਼੍ਰੀ ਵੰਦਨਾ ਗੁਰਨਾਨੀ ਅਤੇ ਡਾਇਰੈਕਟਰ ਜਨਰਲ, ਈਐੱਸਆਈਸੀ ਸ਼੍ਰੀ ਅਸ਼ੋਕ ਕੁਮਾਰ ਸਿੰਘ, ਰਾਜ ਸਰਕਾਰਾਂ ਦੇ ਪ੍ਰਧਾਨ ਸਕੱਤਰ/ਸਕੱਤਰ ਅਤੇ ਮਾਲਕਾਂ ਅਤੇ ਕਰਮਚਾਰੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ/ਏਕੇ
(रिलीज़ आईडी: 2203164)
आगंतुक पटल : 5