ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦੀ ਸਿਨੇਮੈਟਿਕ ਵਿਰਾਸਤ ਦੀ ਸੰਭਾਲ, ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਨੇ 1,469 ਫਿਲਮਾਂ ਨੂੰ ਡਿਜੀਟਾਈਜ਼ ਕੀਤਾ
ਭਾਰਤ ਦੇ ਰਾਸ਼ਟਰੀ ਫਿਲਮ ਪੁਰਾਲੇਖ (National Film Archives of India) ਨੇ 4.3 ਲੱਖ ਮਿੰਟਾਂ ਦੀ ਫਿਲਮ ਸਮੱਗਰੀ ਨੂੰ ਡਿਜੀਟਾਈਜ਼ ਅਤੇ ਸੁਰੱਖਿਅਤ ਕੀਤਾ
प्रविष्टि तिथि:
10 DEC 2025 4:18PM by PIB Chandigarh
ਸਰਕਾਰ ਪੁਰਾਣੀਆਂ ਫਿਲਮਾਂ ਨੂੰ ਸੁਰੱਖਿਅਤ ਰੱਖਣ ਅਤੇ ਡਿਜੀਟਾਈਜ਼ ਕਰਨ ਲਈ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਨੂੰ ਲਾਗੂ ਕਰ ਰਹੀ ਹੈ।
ਹੁਣ ਤੱਕ, 1,469 ਫਿਲਮਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਦੀ ਕੁੱਲ ਮਿਆਦ 4.3 ਲੱਖ ਮਿੰਟ ਹੈ। ਇਨ੍ਹਾਂ ਵਿੱਚ ਫੀਚਰ ਫਿਲਮਾਂ, ਛੋਟੀਆਂ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਸ਼ਾਮਲ ਹਨ। ਡਿਜੀਟਾਈਜ਼ਡ ਅਤੇ ਬਹਾਲ ਕੀਤੀਆਂ ਗਈਆਂ ਫਿਲਮਾਂ ਦੀ ਸੁਰੱਖਿਆ ਭਾਰਤ ਦੇ ਰਾਸ਼ਟਰੀ ਫਿਲਮ ਪੁਰਾਲੇਖਾਂ (ਐੱਨਐੱਫਏ) ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਉਨ੍ਹਾਂ ਦੀ ਵੈੱਬਸਾਈਟ 'ਤੇ ਉਪਲਬਧ ਹਨ।
ਭਾਰਤ ਸਰਕਾਰ ਬੰਗਾਲੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਫਿਲਮ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਫਿਲਮ ਸਮੱਗਰੀ ਦੇ ਵਿਕਾਸ, ਸੰਚਾਰ ਅਤੇ ਪ੍ਰਸਾਰ (DCDFC) ਨਾਮਕ ਆਪਣੀ ਯੋਜਨਾ ਰਾਹੀਂ ਫਿਲਮਾਂ ਦੇ ਨਿਰਮਾਣ ਅਤੇ ਪ੍ਰਚਾਰ ਲਈ ਵਿੱਤੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਦਾ ਹੈ।
ਇਸ ਨਾਲ ਖੇਤਰੀ ਫਿਲਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਮਿਲਦੀ ਹੈ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਨਾਰਾਇਣ ਤਾਤੂ ਰਾਣੇ ਅਤੇ ਸ਼੍ਰੀ ਸੌਮਿੱਤਰਾ ਖਾਨ ਦੁਆਰਾ ਚੁੱਕੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ।
*****
ਮਹੇਸ਼ ਕੁਮਾਰ/ਏਕੇ
(रिलीज़ आईडी: 2202368)
आगंतुक पटल : 4