ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਇੰਡੀਆ ਪੋਸਟ ਨੇ ਕੋਟਾਯਮ ਦੇ ਸੀਐੱਮਐੱਸ ਕਾਲਜ ਵਿਖੇ ਕੇਰਲ ਦੇ ਪਹਿਲੇ ਆਧੁਨਿਕ ਜੈੱਨ-ਜ਼ੈੱਡ ਪੋਸਟ ਆਫਿਸ ਐਕਸਟੈਂਸ਼ਨ ਕਾਊਂਟਰ ਦਾ ਉਦਘਾਟਨ ਕੀਤਾ
प्रविष्टि तिथि:
09 DEC 2025 11:12AM by PIB Chandigarh
ਇੰਡੀਆ ਪੋਸਟ ਨੇ ਕੇਰਲ ਦੇ ਕੋਟਾਯਮ ਸਥਿਤ ਸੀਐੱਮਐੱਸ ਕਾਲਜ ਵਿਖੇ ਆਪਣੀ ਤਰ੍ਹਾਂ ਦੇ ਪਹਿਲੇ ਜੈੱਨ ਜ਼ੈੱਡ ਪੋਸਟ ਆਫਿਸ ਐਕਸਟੈਂਸ਼ਨ ਕਾਊਂਟਰ ਦਾ ਉਦਘਾਟਨ ਕੀਤਾ। ਇਹ ਨਵੀਂ ਪੀੜ੍ਹੀ ਦੇ ਲਈ ਜ਼ਰੂਰੀ ਆਧੁਨਿਕ ਡਾਕ ਸੇਵਾਵਾਂ ਨਾਲ ਜੁੜਾਅ ਨੂੰ ਪਰਿਭਾਸ਼ਿਤ ਕਰੇਗਾ। ਇਸ ਸੁਵਿਧਾ ਦਾ ਉਦਘਾਟਨ ਕੇਰਲ ਸੈਂਟਰਲ ਰੀਜਨ ਦੇ ਡਾਇਰੈਕਟਰ ਪੋਸਟਲ ਸਰਵਿਸਿਜ਼ (ਡੀਪੀਐੱਸ) ਸ਼੍ਰੀ ਐੱਨ.ਆਰ. ਗਿਰੀ ਨੇ ਕੀਤਾ।

ਇੰਡੀਆ ਪੋਸਟ ਅਤੇ ਸੀਐੱਮਐੱਸ ਕਾਲਜ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਜੈੱਨ ਜੈੱਡ ਪੋਸਟ ਆਫਿਸ ਐਕਸਟੈਂਸ਼ਨ ਕਾਊਂਟਰ ਦਾ ਉਦਘਾਟਨ
‘ਵਿਦਿਆਰਥੀਆਂ ਦਾ, ਵਿਦਿਆਰਥੀਆਂ ਦੁਆਰਾ, ਵਿਦਿਆਰਥੀਆਂ ਲਈ’ ਦੇ ਮੂਲ ਦਰਸ਼ਨ ਦੇ ਨਾਲ ਸੰਕਲਪਿਤ ਇਸ ਪੂਰੇ ਸਥਾਨ ਦੀ ਕਲਪਨਾ, ਯੋਜਨਾ ਅਤੇ ਸਹਿ-ਨਿਰਮਾਣ ਸੀਐੱਮਐੱਸ ਕਾਲਜ ਦੇ ਵਿਦਿਆਰਥੀਆਂ ਲਈ ਭਾਰਤੀ ਪੋਸਟ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤਾ ਗਿਆ, ਜੋ ਰਚਨਾਤਮਕਤਾ , ਸਥਿਰਤਾ ਅਤੇ ਸੇਵਾ ਦਾ ਇੱਕ ਆਦਰਸ਼ ਮਿਸ਼ਰਣ ਪੇਸ਼ ਕਰਦਾ ਹੈ।
ਇਹ ਪੋਸਟ ਐਕਸਟੈਂਸ਼ਨ ਕਾਊਂਟਰ ਇੱਕ ਜੀਵੰਤ, ਯੁਵਾ, ਕੁਦਰਤ ਨਾਲ ਭਰਪੂਰ ਸਥਾਨ ਹੈ ਜੋ ਅੰਦਰੂਨੀ ਅਤੇ ਬਾਹਰੀ ਖੇਤਰਾਂ ਦਾ ਸਹਿਜ ਮਿਸ਼ਰਣ ਹੈ। ਇਸ ਦਾ ਨਤੀਜਾ ਇੱਕ ਆਧੁਨਿਕ ਪੋਸਟ ਐਕਸਟੈਂਸ਼ਨ ਕਾਊਂਟਰ ਹੈ ਜੋ ਇੱਕ ਵਰਕ ਕੈਫੇ, ਇੱਕ ਹਰਾ ਕੋਨਾ ਅਤੇ ਇੱਕ ਕਮਿਊਨਿਟੀ ਸੈਂਟਰ ਦੇ ਰੂਪ ਵਿੱਚ ਕੰਮ ਕਰਦਾ ਹੈ- ਅਤੇ ਨਾਲ ਹੀ ਕੁਦਰਤ ਦੇ ਨਾਲ ਤਾਲਮੇਲ ਦੇ ਕਾਲਜ ਦੇ ਸਿਧਾਂਤਾਂ ਦੇ ਪ੍ਰਤੀ ਵੀ ਸਮਰਪਿਤ ਹੈ।

ਸੀਐੱਮਐੱਸ ਕਾਲਜ ਵਿਖੇ ਨਵਾਂ ਬਣਿਆ ਜੈੱਨ ਜ਼ੈੱਡ ਥੀਮ ਵਾਲਾ ਪੋਸਟ ਐਕਸਟੈਂਸ਼ਨ ਕਾਊਂਟਰ
ਜੈੱਨ ਜ਼ੈੱਡ ਪੋਸਟਲ ਐਕਸਟੈਂਸ਼ਨ ਕਾਊਂਟਰ ਦੀਆਂ ਮੁੱਖ ਵਿਸ਼ੇਸ਼ਤਾਵਾਂ
-
ਪਿਕਨਿਕ-ਟੇਬਲ ਸ਼ੈਲੀ ਦੀ ਵਿਵਸਥਾ ਅਤੇ ਇੱਕ ਵਰਟੀਕਲ ਗਾਰਡਨ ਦੇ ਨਾਲ ਪ੍ਰਕਿਰਿਤੀ—ਥੀਮ ਵਾਲਾ ਬੈਠਣ ਦਾ ਖੇਤਰ, ਇੱਕ ਤਾਜ਼ਾ ਅਤੇ ਸ਼ਾਂਤ ਵਾਤਾਵਰਣ ਪ੍ਰਦਾਨ ਕਰਦਾ ਹੈ। ਨਵੀਨੀਕਰਣ ਕੀਤੇ ਟਾਇਰਾਂ ਤੋਂ ਬਣੀ ਵਾਧੂ ਬੈਠਣ ਦੀ ਵਿਵਸਥਾ, ਸਥਿਰਤਾ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਦੇ ਪ੍ਰਤੀ ਵਿਦਿਆਰਥੀਆਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
-
ਲੈਪਟੌਪ ਅਤੇ ਮੋਬਾਈਲ ਡਿਵਾਈਸਾਂ ਲਈ ਚਾਰਜਿੰਗ ਪੁਆਇੰਟ ਨਾਲ ਲੈਸ ਕਾਰਜ-ਅਨੁਕੂਲ ਕਾਊਂਟਰ ਹਨ।
-
ਮਨੋਰੰਜਨ ਅਤੇ ਆਰਾਮਦਾਇਕ ਕੋਨਾ, ਜਿਸ ਵਿੱਚ ਪੁਸਤਕਾਂ ਅਤੇ ਬੋਰਡ ਗੇਮਸ ਨਾਲ ਲੈਸ ਇੱਕ ਬੁੱਕਸ਼ੈਲਫ ਹੈ, ਅਤੇ ਸ਼ਾਂਤ ਚਿੰਤਨ ਲਈ ਇੱਕ ਇਨਡੋਰ ਰੀਡਿੰਗ ਨੁੱਕਰ ਵੀ ਹੈ।
-
ਪੈਕੇਜ਼ਿੰਗ ਸਮੱਗਰੀ ਅਤੇ ਮਾਈਸਟੈਂਪ ਪ੍ਰਿੰਟਰ ਦੇ ਨਾਲ ਪੂਰੀ ਤਰ੍ਹਾਂ ਲੈਸ ਐੱਮਪੀਸੀਐੱਮ ਬੁਕਿੰਗ ਕਾਊਂਟਰ, ਸੇਵਾ ਦੀ ਪਹੁੰਚਯੋਗਤਾ ਨੂੰ ਵਧਾਉਂਦਾ ਹੈ।
-
ਕਲਾ ਨਾਲ ਲੈਸ ਅੰਦਰੂਨੀ ਹਿੱਸਾ, ਜਿਸ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਜੋ ਇੰਡੀਆ ਪੋਸਟ, ਕੋਟਾਯਮ ਦੀ ਸੱਭਿਆਚਾਰਕ ਵਿਰਾਸਤ- ਲੈਂਡ ਆਫ਼ ਲੈਟਰਸ, ਕੇਰਲ ਦੀ ਵਿਰਾਸਤ, ਸੀਐੱਮਐੱਸ ਕਾਲਜ ਦੇ ਲੋਕਾਚਾਰ ਅਤੇ ਕੁਦਰਤ ਤੋਂ ਪ੍ਰੇਰਿਤ ਰੂਪਾਂਕਨਾਂ ਨੂੰ ਦਰਸਾਉਂਦੀ ਹੈ।
ਇਹ ਜੈੱਨ ਜ਼ੈੱਡ ਸ਼ੈਲੀ ਦਾ ਐਕਸਟੈਂਸ਼ਨ ਕਾਊਂਟਰ ਸਿਰਫ਼ ਇੱਕ ਕਾਰਜਾਤਮਕ ਸੇਵਾ ਕੇਂਦਰ ਨਹੀਂ ਹੈ- ਇਹ ਇੱਕ ਕਾਰਜ ਸਥਾਨ, ਬੈਠਕ ਸਥਾਨ, ਰਚਨਾਤਮਕ ਕੇਂਦਰ, ਆਰਾਮ ਖੇਤਰ ਅਤੇ ਭਾਈਚਾਰਕ ਕੋਨਾ ਹੈ, ਜੋ ਇੰਡੀਆ ਪੋਸਟ ਦੀ ਵਿਰਾਸਤ ਨੂੰ ਭਵਿੱਖ ਵਿੱਚ ਮਾਣ ਨਾਲ ਅੱਗੇ ਲੈ ਜਾ ਰਿਹਾ ਹੈ।

ਆਊਟਡੋਰ ਕੈਫੇ ਹਰਿਆਲੀ ਸ਼ੈਲੀ ਦਾ ਵਿਸਤਾਰ ਹੈ।

ਸੁੰਦਰਤਾਪੂਰਣ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਇੰਟੀਰੀਅਰ ਅਤੇ ਕਾਉਂਟਰ ਖੇਤਰ।
*****
ਐੱਮਆਈ/ਏਆਰਜੇ
(रिलीज़ आईडी: 2201582)
आगंतुक पटल : 5