ਆਯੂਸ਼
ਭਾਰਤ ਨਵੀਂ ਦਿੱਲੀ ਵਿੱਚ ਪਰੰਪਰਾਗਤ ਔਸ਼ਧੀਆਂ ‘ਤੇ ਦੂਸਰੇ ਵਿਸ਼ਵ ਸਿਹਤ ਸੰਗਠਨ ਗਲੋਬਲ ਸਮਿਟ ਦੀ ਸਹਿ-ਮੇਜ਼ਬਾਨੀ ਕਰੇਗਾ
प्रविष्टि तिथि:
09 DEC 2025 3:22PM by PIB Chandigarh
ਭਾਰਤ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਹਿਯੋਗ ਨਾਲ 17 ਤੋਂ 19 ਦਸੰਬਰ 2025 ਤੱਕ ਨਵੀਂ ਦਿੱਲੀ ਵਿੱਚ ਪਰੰਪਰਾਗਤ ਮੈਡਿਸਿਨ ‘ਤੇ ਦੂਸਰੇ ਡਬਲਿਊਐੱਚਓ ਗਲੋਬਲ ਸਮਿਟ ਦੀ ਸਹਿ-ਮੇਜ਼ਬਾਨੀ ਕਰੇਗਾ। ਸਮਿਟ ਪਰੰਪਰਾਗਤ ਮੈਡੀਸਿਨ ਵਿੱਚ ਨਵੀਨਤਾ, ਸਬੂਤ ਅਧਾਰਿਤ ਅਭਿਆਸ ਅਤੇ ਭਵਿੱਖ ਦੀਆਂ ਰਣਨੀਤੀਆਂ ‘ਤੇ ਵਿਚਾਰ ਕਰਨ ਲਈ ਗਲੋਬਲ ਨੇਤਾਵਾਂ, ਨੀਤੀ ਨਿਰਮਾਤਾਵਾਂ, ਖੋਜ ਕਰਤਾਵਾਂ ਅਤੇ ਮਾਹਿਰਾਂ ਨੂੰ ਇਕੱਠੇ ਲਿਆਏਗਾ।
ਆਯੁਸ਼ ਮੰਤਰਾਲੇ ਨੇ 8 ਦਸੰਬਰ 2025 ਨੂੰ ਮਾਣਯੋਗ ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਦੀ ਪ੍ਰਧਾਨਗੀ ਵਿੱਚ ਇੱਕ ਪੁਰਵ ਨਿਰੀਖਣ ਪ੍ਰੋਗਰਾਮ ਆਯੋਜਿਤ ਕੀਤਾ। ਆਪਣੇ ਸੰਬੋਧਨ ਵਿੱਚ, ਮੰਤਰੀ ਜੀ ਨੇ ਪਰੰਪਰਾਗਤ ਮੈਡੀਸਿਨ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਅਗਵਾਈ ਅਤੇ ਵਿਗਿਆਨਿਕ ਭਰੋਸੇਯੋਗਤਾ ਅਤੇ ਗਲੋਬਲ ਸਹਿਯੋਗ ਵਧਾਉਣ ਵਿੱਚ ਰਾਸ਼ਟਰੀ ਖੋਜ ਸੰਸਥਾਨਾਂ ਦੀ ਸਸ਼ਕਤ ਭੂਮਿਕਾ ਨੂੰ ਉਜਾਗਰ ਕੀਤਾ।
ਰਾਸ਼ਟਰੀ ਰਾਜਧਾਨੀ ਖੇਤਰ ਵਿੱਚ, ਦਿੱਲੀ ਸਥਿਤ ਸੀਸੀਆਰਏਐੱਸ (ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ) ਦਾ ਕੇਂਦਰੀ ਆਯੁਰਵੇਦ ਖੋਜ ਸੰਸਥਾਨ (ਸੀਏਆਰਆਈ) ਆਯੁਰਵੈਦਿਕ ਖੋਜ ਅਤੇ ਕਲੀਨਿਕਲ ਤਰੱਕੀ ਦਾ ਇੱਕ ਪ੍ਰਮੁੱਖ ਥੰਮ੍ਹ ਬਣਦਾ ਜਾ ਰਿਹਾ ਹੋ। ਸੰਸਥਾਨ ਦੇ ਇੰਚਾਰਜ ਡਾਇਰੈਕਟਰ ਡਾ. ਹੇਮੰਤ ਪਾਣਿਗ੍ਰਹੀ ਨੇ ਦੱਸਿਆ ਕਿ ਸੀਏਆਰਆਈ ਦੇ ਏਕੀਕ੍ਰਿਤ ਖੋਜ, ਵਿਸ਼ੇਸ਼ ਕਲੀਨਿਕ, ਮੌਲਿਕ ਅਤੇ ਨੀਤੀਗਤ ਖੋਜ, ਨੇ ਪ੍ਰਮੁੱਖ ਜੀਵਨ ਸ਼ੈਲੀ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਦੀ ਇਸ ਦੀ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਸਥਾਨ ਦੇ ਵਿਸ਼ੇਸ਼ ਕਲੀਨਿਕ, ਚਲ ਰਹੇ ਖੋਜ ਅਧਿਐ ਅਤੇ ਕਾਰੋਬਾਰੀ ਟ੍ਰੇਨਿੰਗ ਪ੍ਰੋਗਰਾਮ ਸਬੂਤ-ਅਧਾਰਿਤ ਪਰੰਪਰਾਗਤ ਸਿਹਤ ਸੇਵਾ ਦੀ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਨਾਲ ਗਹਿਰੇ ਤੌਰ ‘ਤੇ ਜੁੜੇ ਹੋਏ ਹਨ।
ਆਗਾਮੀ ਡਬਲਿਊਐੱਚਓ ਸਮਿਟ ਵਿੱਚ ਮੰਤਰੀ ਪੱਧਰੀ ਚਰਚਾਵਾਂ, ਵਿਗਿਆਨਿਕ ਪੈਨਲ, ਪ੍ਰਦਰਸ਼ਨੀਆਂ ਅਤੇ ਗਲੋਬਲ ਗਿਆਨ-ਸਾਂਝਾਕਰਣ ਸੈਸ਼ਨ ਸ਼ਾਮਲ ਹੋਣਗੇ, ਜਿਸਦਾ ਉਦੇਸ਼ ਦੁਨੀਆ ਭਰ ਵਿੱਚ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਪਰੰਪਰਾਗਤ ਮੈਡੀਸਿਨ ਦੇ ਏਕੀਕਰਣ ਨੂੰ ਮਜ਼ਬੂਤ ਕਰਨਾ ਹੈ।

*********
ਐੱਸਆਰ/ਜੀਐੱਸ/ਐੱਸਜੀ
(रिलीज़ आईडी: 2200968)
आगंतुक पटल : 5