ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਦੇ ਜੀਵਨ ‘ਤੇ ਅਧਾਰਿਤ ਕਿਤਾਬ “ਚੁਣੌਤੀਆਂ ਮੁਝੇ ਪਸੰਦ ਹੈ” ਦਾ ਗੁਜਰਾਤੀ ਸੰਸਕਰਣ ਰੀਲੀਜ਼ ਕੀਤਾ
ਹੇਠਲੇ ਮੱਧ ਵਰਗ ਪਰਿਵਾਰ ਵਿੱਚ ਜਨਮੀ ਬੇਟੀ ਦੀ ਗੁਜਾਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਤਿੰਨ ਰਾਜਾਂ ਦੀ ਰਾਜਪਾਲ ਰਹਿਣ ਤੱਕ ਦੀ ਯਾਤਰਾ ਦੀ ਜੀਵੰਤ ਪੇਸ਼ਕਾਰੀ ਹੈ ‘ਚੁਣੌਤੀਆਂ ਮੁਝੇ ਪਸੰਦ ਹੈ’ ਕਿਤਾਬ
ਆਨੰਦੀਬੇਨ ਨੇ ਆਪਣਾ ਪੂਰਾ ਜੀਵਨ ਸਮਾਜ ਲਈ ਸਮਰਪਿਤ ਕਰ ਦਿੱਤਾ ਹੈ
ਆਨੰਦੀਬੇਨ ਜਿੱਥੇ-ਜਿੱਥੇ ਰਾਜਪਾਲ ਰਹੇ, ਪਰਫੈਕਸ਼ਨ ਅਤੇ ਅਨੁਸ਼ਾਸਨ ਦੇ ਨਾਲ ਕਾਰਜਾਂ ਨੂੰ ਸ਼ਾਨਦਾਰ ਤੌਰ ‘ਤੇ ਨਿਭਾਇਆ
ਆਨੰਦੀਬੇਨ 85 ਸਾਲ ਦੀ ਉਮਰ ਵਿੱਚ ਵੀ ਊਰਜਾ ਅਤੇ ਲਗਨ ਨਾਲ ਉੱਤਰ ਪ੍ਰਦੇਸ਼ ਵਿੱਚ ਕੰਮ ਕਰ ਰਹੇ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਰਾਜਪਾਲ ਸੰਸਥਾ ਨੂੰ ਜੀਵੰਤ ਬਣਾਇਆ
ਰਾਜਪਾਲ ਟੀਬੀ ਦੇ ਖ਼ਾਤਮੇ ਤੋਂ ਲੈ ਕੇ ਸਵੱਛਤਾ, ਕੁਦਰਤੀ ਖੇਤੀ ਜਿਹੇ ਕਈ ਕੰਮਾਂ ਨੂੰ ਹੁਲਾਰਾ ਦੇਣ ਵਿੱਚ ਨਿਭਾ ਰਹੇ ਭੂਮਿਕਾ
प्रविष्टि तिथि:
07 DEC 2025 8:08PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਦੇ ਜੀਵਨ ‘ਤੇ ਅਧਾਰਿਤ ਕਿਤਾਬ “ਚੁਣੌਤੀਆਂ ਮੁਝੇ ਪਸੰਦ ਹੈ’ ਦਾ ਗੁਜਰਾਤੀ ਸੰਸਕਰਣ ਰਿਲੀਜ਼ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਕਿਤਾਬ ਵਿੱਚ ਆਨੰਦੀਬੇਨ ਦੇ ਸਮੁੱਚੇ ਜੀਵਨ ਅਤੇ ਉਨ੍ਹਾਂ ਦੇ ਕੰਮਾਂ ਦਾ ਸੁੰਦਰ ਆਲੇਖਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਤਾਬ ਵਿੱਚ ਇੱਕ ਹੇਠਲੇ ਮੱਧ ਵਰਗ ਪਰਿਵਾਰ ਵਿੱਚ ਜਨਮੀ ਬੇਟੀ ਦੀ ਯਾਤਰਾ ਹੈ। ਉਸ ਸਮੇਂ ਵਿੱਚ ਜਦੋਂ ਬੇਟੀਆਂ ਨੂੰ ਪੜ੍ਹਾਉਣ-ਲਿਖਾਉਣ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ, ਉਸ ਸਮੇਂ ਤੋਂ ਲੈ ਕੇ ਗੁਜਰਾਤ ਜਿਹੇ ਪ੍ਰਗਤੀਸ਼ੀਲ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਤੱਕ, ਦੇਸ਼ ਦੀ ਸਾਂਸਦ ਅਤੇ ਤਿੰਨ ਰਾਜਾਂ ਦੀ ਰਾਜਪਾਲ ਰਹਿਣ ਤੱਕ, ਅਤੇ ਅੱਜ ਉੱਤਰ ਪ੍ਰਦੇਸ਼ – ਜੋ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ- ਉੱਥੇ ਰਾਜਪਾਲ ਦੇ ਰੂਪ ਵਿੱਚ ਜ਼ਿੰਮੇਵਾਰੀ ਨਿਭਾਉਣ ਤੱਕ ਦੀ ਪੂਰੀ ਯਾਤਰਾ ਨੂੰ ਬਹੁਤ ਹੀ ਜੀਵੰਤ ਤਰੀਕੇ ਨਾਲ ਦਰਸਾਇਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਨੰਦੀਬੇਨ ਦੇ ਸਾਰੇ ਸੰਘਰਸ਼ ਅਤੇ ਸੰਘਰਸ਼ ਦਰਮਿਆਨ ਮਿਲੀ ਪ੍ਰੇਰਣਾ ਇਸ ਕਿਤਾਬ ਵਿੱਚ ਖੂਬਸੂਰਤੀ ਨਾਲ ਸ਼ਾਮਲ ਕੀਤੇ ਗਏ ਹਨ। ਜੇਕਰ ਇੱਕ ਵਾਕ ਵਿੱਚ ਇਸ ਪੂਰੀ ਯਾਤਰਾ ਦਾ ਸਾਰ ਕਹਿਣਾ ਹੋਵੇ ਤਾਂ ਇਹੀ ਕਹਾਂਗੇ- “ਅਗਵਾਈ ਅਹੁਦੇ ਲਈ, ਪੋਜ਼ੀਸ਼ਨ ਲਈ ਨਹੀਂ ਹੁੰਦਾ;ਅਗਵਾਈ ਉਦੇਸ਼ ਲਈ, ਪਰਪਸ ਲਈ ਹੁੰਦਾ ਹੈ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਜਨਮ ਤੋਂ ਮੌਤ ਤੱਕ ਇੱਕ ਹੀ ਸੂਤਰ ਵਿੱਚ ਬੰਝੇ ਰਹਿਣਾ, ਇੱਕ ਹੀ ਉਦੇਸ਼ ਦੇ ਪਿੱਛੇ ਨਿਰੰਤਰ ਚਲਦੇ ਰਹਿਣਾ ਆਪਣੇ ਆਪ ਵਿੱਚ ਬਹੁਤ ਮੁਸ਼ਕਲ ਹੁੰਦਾ ਹੈ। ਜਦੋਂ ਟੀਚਾ ਖੁਦ ਲਈ ਹੋਵੇ ਤਦ ਵੀ ਮੁਸ਼ਕਲ ਹੈ, ਪਰ ਜਦੋਂ ਉਹ ਟੀਚਾ ਸਮਾਜ ਲਈ ਹੋਵੇ ਤਾਂ ਹੋਰ ਵੀ ਵਧੇਰੇ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਨੰਦੀਬੇਨ ਦੀ ਜੀਵਨ ਯਾਤਰਾ ਦੇਖ ਕੇ ਨਿਸ਼ਚਿਤ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਮਰਪਿਤ ਕਰ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਸ ਸਮੇਂ ਪੂਰੇ ਮਹਿਸਾਣਾ ਜ਼ਿਲ੍ਹੇ ਵਿੱਚ ਵਿਗਿਆਨ ਦੇ ਸਿਰਫ਼ ਤਿੰਨ ਕਾਲਜ ਸਨ ਅਤੇ ਇਨ੍ਹਾਂ ਵਿੱਚ MSc ਦੀ ਪੜ੍ਹਾਈ ਸਿਰਫ਼ ਇੱਕ ਕਾਲਜ ਵਿੱਚ ਹੁੰਦੀ ਸੀ। ਉਸ ਸਮੇਂ ਹੌਸਟਲ ਵਿੱਚ ਰਹਿ ਕੇ ਕੋਈ ਬੇਟੀ ਵਿਗਿਆਨ ਵਿੱਚ ਐੱਮਐੱਸਸੀ ਕਰੇ, ਇਹ ਸਾਹਸ ਬੇਟੀ ਵਿੱਚ ਤਾਂ ਹੁੰਦਾ ਸੀ, ਪਰ ਮਾਤਾ-ਪਿਤਾ ਵਿੱਚ ਬਹੁਤ ਘੱਟ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਕਾਲਜ ਦੇ ਹੌਸਟਲ ਵਿੱਚ ਇਕਲੌਤੀ ਵਿਦਿਆਰਥਣ ਆਨੰਦੀਬੇਨ ਹੀ ਸਨ, ਬਾਕੀ ਸਾਰੇ ਵਿਦਿਆਰਥੀ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਸਮਾਜ ਦੀ ਮੁੱਖ ਧਾਰਾ ਦੇ ਉਲਟ ਜਾ ਕੇ ਆਨੰਦੀਬੇਨ ਨੇ ਆਪਣੀ ਪੜ੍ਹਾਈ ਪੂਰੀ ਕੀਤੀ।
ਅਮਿਤ ਸ਼ਾਹ ਨੇ ਕਿਹਾ ਕਿ ਆਨੰਦੀਬੇਨ ਦੇ ਨਾਲ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ। 2014 ਵਿੱਚ ਜਦੋਂ ਪਾਰਟੀ ਵਿਸਤਾਰ ਦਾ ਟੀਚਾ ਤੈਅ ਹੋਇਆ, ਤਦ ਅਸੀਂ 1 ਲੱਖ 86 ਹਜ਼ਾਰ ਬੂਥਾਂ ਵਿੱਚ ਕਿੱਥੇ ਕਮੀ ਹੈ, ਇਹ ਪਤਾ ਲਗਾਇਆ, ਮੈਂਬਰਸ਼ਿਪ ਵਧਾਈ ਅਤੇ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ, ਦਵਾਰਕਾ ਤੋਂ ਕਾਮਾਖਿਆ ਤੱਕ ਸਾਡੀ ਪਾਰਟੀ ਦੀ ਪਹੁੰਚ ਹੈ। ਇਸ ਦਾ ਮੂਲ ਅਧਾਰ ਬੂਥ ਦਾ ਕੰਮ ਹੀ ਸੀ। ਜੋ ਕੰਮ ਅਸੰਭਵ ਜਿਹਾ ਲਗਦਾ ਸੀ, ਉਹ ਇੱਕ ਛੋਟੀ ਜਿਹੀ ਸ਼ੁਰੂਆਤ ਨਾਲ ਸੰਭਵ ਹੋਇਆ।
ਇਸ ਦਾ ਮੂਲ ਵਿਚਾਰ ਮੋਦੀ ਜੀ ਨੇ ਉਸ ਸਮੇਂ ਦੇ ਸੰਗਠਨਾਤਮਕ ਮੁਹਿੰਮ ਵਿੱਚ ਰੱਖਿਆ ਸੀ। ਉਸ ਸੰਗਠਨਾਤਮਕ ਮੁਹਿੰਮ ਵਿੱਚ ਆਨੰਦੀਬੇਨ ਇੰਚਾਰਜ ਸਨ। ਅਸੀਂ ਮਿਲ ਕੇ ਉਸ ਕੰਮ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ ਰਾਤ ਨੂੰ ਇਕੱਲੇ ਬੈਠ ਕੇ ਅਕਸਰ ਸੋਚਦਾ ਹਾਂ ਕਿ ਉਸ ਸਮੇਂ ਤੋਂ ਅੱਜ ਤੱਕ ਬੂਥ ਢਾਂਚੇ ਵਿੱਚ ਕਿੰਨਾ ਪਰਿਵਰਤਨ ਹੋਇਆ ਅਤੇ ਪਾਰਟੀ ਕਿੱਥੋਂ ਦੀ ਕਿੱਥੇ ਪਹੁੰਚ ਗਈ। “ਬੂਥ ਦਾ ਡਾਕੂਮੈਂਟੇਸ਼ਨ ਹੋਣਾ ਚਾਹੀਦਾ ਹੈ, ਕਿਹੜਾ ਬੂਥ ਕਮਜ਼ੋਰ ਹੈ ਉਸ ਦੀ ਨੋਟਿੰਗ ਹੋਣੀ ਚਾਹੀਦਾ ਹੈ”- ਇਹੀ ਵਿਚਾਰ ਪਾਰਟੀ ਦੇ ਵਿਕਾਸ ਦਾ ਸਭ ਤੋਂ ਵੱਡਾ ਪ੍ਰੇਰਣਾ ਸਰੋਤ ਬਣਿਆ। ਬਾਅਦ ਵਿੱਚ “ਵਿਚਾਰਧਾਰਕ ਬੂਥ, ਵਿਚਾਰਧਾਰਕ ਕਾਰਜਕਰਤਾ” ਦਾ ਸੰਕਲਪ ਲੈ ਕੇ 2014 ਤੋਂ ਪਾਰਟੀ ਨੇ ਆਪਣਾ ਸਫ਼ਰ ਹੋਰ ਤੇਜ਼ ਕੀਤਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਨੰਦੀਬੇਨ ਦੇ ਜੀਵਨ ਵਿੱਚ ਵਿਦਿਆਰਥੀ ਦੇ ਰੂਪ ਵਿੱਚ ਤਾਂ ਸੰਘਰਸ਼ ਸੀ ਹੀ, ਅਧਿਆਪਿਕਾ ਬਣਨ ਦੇ ਬਾਅਦ, ਸਮਾਜ ਸੇਵਿਕਾ ਦੇ ਰੂਪ ਵਿੱਚ ਅਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਹਰ ਕਦਮ ‘ਤੇ ਸੰਘਰਸ਼ ਆਏ। ਉਨ੍ਹਾਂ ਨੇ ਕਿਹਾ ਕਿ ਆਨੰਦੀਬੇਨ ਵਿਧਾਇਕ ਬਣੇ, ਗੁਜਰਾਤ ਵਿੱਚ ਸਿੱਖਿਆ ਮੰਤਰੀ, ਰੈਵੇਨਿਊ ਮੰਤਰੀ, ਮੁੱਖ ਮੰਤਰੀ ਅਤੇ ਫਿਰ ਤਿੰਨ ਰਾਜਾਂ ਦੇ ਰਾਜਪਾਲ ਬਣੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਰਾਜਪਾਲ ਸੰਸਥਾ ਨੂੰ ਜੀਵੰਤ ਬਣਾਇਆ- ਟੀਬੀ ਦੇ ਖਾਤਮੇ, ਡ੍ਰੌਪਆਊਟ ਰੇਸ਼ੋ ਘੱਟ ਕਰਨਾ, ਸਕੂਲਾਂ ਵਿੱਚ 100% ਐਨਰੋਲਮੈਂਟ, ਸਵੱਛਤਾ, ਕੁਦਰਤੀ ਖੇਤੀ ਜਿਹੇ ਕਈ ਕੰਮਾਂ ਨਾਲ ਜੋੜਿਆ। ਉਨ੍ਹਾਂ ਸਾਰੇ ਵਿਚਾਰਾਂ ਨੂੰ ਲਾਗੂ ਕਰਨ ਦੀ ਟੀਮ ਵੀ ਮੈਂ ਹੀ ਤਿਆਰ ਕੀਤੀ ਸੀ। ਲੇਕਿਨ ਆਨੰਦੀਬੇਨ ਜਿੱਥੇ-ਜਿੱਥੇ ਰਾਜਪਾਲ ਰਹੇ, ਉਨ੍ਹਾਂ ਨੇ ਇੱਕ ਅਧਿਆਪਿਕਾ ਦੀ ਤਰ੍ਹਾਂ ਪਰਫੈਕਸ਼ਨ ਅਤੇ ਅਨੁਸ਼ਾਸਨ ਦੇ ਨਾਲ ਉਨ੍ਹਾਂ ਸਾਰੇ ਕੰਮਾਂ ਨੂੰ ਸ਼ਾਨਦਾਰ ਤੌਰ ‘ਤੇ ਕੀਤਾ। ਇਸ ਦੇ ਕਾਰਨ ਉਨ੍ਹਾਂ ਰਾਜਾਂ ਦੇ ਸਮਾਜਿਕ ਜੀਵਨ ਵਿੱਚ ਗੁਣਾਤਮਕ ਪਰਿਵਰਤਨ ਆਇਆ। ਉੱਤਰ ਪ੍ਰਦੇਸ਼ ਜਿਹੇ ਵਿਸ਼ਾਲ ਰਾਜ ਵਿੱਚ ਸਿੱਖਿਆ ਦਾ ਪੱਧਰ ਉਠਾਉਣਾ, ਸਾਰੀਆਂ ਯੂਨੀਵਰਸਿਟੀਆਂ ਨੂੰ NAAC ਰਜਿਸਟ੍ਰੇਸ਼ਨ ਕਰਵਾਉਣਾ, ਅਤੇ ਸਭ ਤੋਂ ਜ਼ਿਆਦਾ NAAC A + ਗ੍ਰੇਡ ਵਾਲੀਆਂ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਵਿੱਚ ਹੋਣਾ, ਇਹ ਬਹੁਤ ਵੱਡੀ ਉਪਲਬਧੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਰਮਦਾ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਕੰਮ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਅਤੇ ਆਨੰਦੀਬੇਨ ਦੇ ਮੁੱਖ ਮੰਤਰੀ ਰਹਿੰਦੇ ਹੋਏ ਹੋਇਆ। ਜਦੋਂ ਆਨੰਦੀਬੇਨ ਰੈਵੇਨਿਊ ਮੰਤਰੀ ਸਨ, ਤਦ ਭੂਮੀ ਪ੍ਰਾਪਤੀ ਦਾ ਕੰਮ ਇੰਨੀ ਕੁਸ਼ਲਤਾ ਨਾਲ ਹੋਇਆ ਕਿ ਪੂਰੇ ਭਾਰਤ ਵਿੱਚ ਕਿਸੇ ਵੀ ਵੱਡੇ ਪ੍ਰੋਜੈਕਟ ਲਈ ਸਭ ਤੋਂ ਘੱਟ ਖਰਚ ਵਿੱਚ ਸਭ ਤੋਂ ਵੱਡੀ ਮਾਤਰਾ ਵਿੱਚ ਜ਼ਮੀਨ ਪ੍ਰਾਪਤ ਕਰਨ ਦਾ ਰਿਕਾਰਡ ਅੱਜ ਵੀ ਨਰਮਦਾ ਪ੍ਰੋਜੈਕਟ ਦੇ ਨਾਮ ‘ਤੇ ਹੈ। ਕਈ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਅਨੁਕੂਲ ਸਮੇਂ ਵਿੱਚ ਡੈਮ ਦੀ ਉਚਾਈ ਪੂਰੀ ਹੋਈ, ਗੇਟ ਲੱਗੇ ਅਤੇ ਪਾਣੀ ਨਾ ਸਿਰਫ਼ ਕੱਛ, ਸਗੋਂ ਰਾਜਸਥਾਨ ਤੱਕ ਪਹੁੰਚਿਆ-ਇਸ ਦਾ ਮੂਲ ਕ੍ਰੈਡਿਟ ਉਸ ਸਮੇਂ ਦੇ ਰੈਵੇਨਿਊ ਮੰਤਰੀ ਆਨੰਦੀਬੇਨ ਨੂੰ ਜਾਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਕਿਤਾਬ ਵਿੱਚ ਕਈ ਤਰ੍ਹਾਂ ਦੇ ਦਰਦਨਾਕ ਪ੍ਰਸੰਗ ਵਰਣਿਤ ਕੀਤੇ ਗਏ ਹਨ। ਹਰ ਪ੍ਰਸੰਗ ਵਿੱਚ ਆਨੰਦੀਬੇਨ ਦੀ ਸਮਰੱਥਾ, ਦ੍ਰਿੜ੍ਹਤਾ ਅਤੇ ਅਪਾਰ ਸਨੇਹ ਦਾ ਪਰਿਚੈ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਆਨੰਦੀਬੇਨ ਅੱਜ 85 ਸਾਲ ਦੀ ਉਮਰ ਵਿੱਚ ਵੀ ਜਿਸ ਗਤੀ ਅਤੇ ਊਰਜਾ ਨਾਲ ਉੱਤਰ ਪ੍ਰਦੇਸ਼ ਵਿੱਚ ਕੰਮ ਕਰ ਰਹੇ ਹਨ, ਉਹ ਹਰ ਕਿਸੇ ਲਈ ਵੱਡੀ ਪ੍ਰੇਰਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕਿਤਾਬ ਜਦੋਂ ਲੱਖਾਂ-ਕਰੋੜਾਂ ਲੋਕਾਂ ਤੱਕ ਪਹੁੰਚੇਗੀ, ਤਾਂ ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੇ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ।
************
ਆਰਕੇ/ਪੀਆਰ/ਪੀਐੱਸ/ਬਲਜੀਤ
(रिलीज़ आईडी: 2200437)
आगंतुक पटल : 4