ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਜੀਈਐੱਮ (GeM) ਨੇ ਭਾਰਤ ਵਿੱਚ ਜਨਤਕ ਖਰੀਦ ਵਿੱਚ ਬਦਲਾਅ ‘ਤੇ ਆਈਡੀਏਐੱਸ ਪ੍ਰੋਬੇਸ਼ਨਰਜ਼ ਲਈ ਅਨੁਕੂਲਨ ਸੈਸ਼ਨ ਦਾ ਆਯੋਜਨ ਕੀਤਾ

प्रविष्टि तिथि: 05 DEC 2025 10:45AM by PIB Chandigarh

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਨੇ ਨਵੀਂ ਦਿੱਲੀ ਸਥਿਤ ਜੀਈਐੱਮ ਦਫ਼ਤਰ ਵਿੱਚ ਭਾਰਤੀ ਰੱਖਿਆ ਲੇਖਾ ਸੇਵਾ (IDAS) ਦੇ ਪ੍ਰੋਬੇਸ਼ਨਰਜ਼ ਲਈ ‘ਜੀਈਐੱਮ- ਭਾਰਤ ਵਿੱਚ ਜਨਤਕ ਖਰੀਦ ਵਿੱਚ ਪਰਿਵਰਤਨ’ ਸਿਰਲੇਖ ਨਾਲ ਇੱਕ ਪੂਰੇ ਦਿਨ ਦਾ ਅਨੁਕੂਲਨ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਕੀਤਾ।

ਜੀਈਐੱਮ ਦੇ ਸੀਈਓ ਸ਼੍ਰੀ ਮਿਹਿਰ ਕੁਮਾਰ, ਨੇ ਆਪਣੇ ਮੁੱਖ ਭਾਸ਼ਣ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਖਰੀਦਾਰੀ ਇੱਕ ਪਾਰਦਰਸ਼ੀ, ਜਵਾਬਦੇਹ ਅਤੇ ਭਵਿੱਖ ਲਈ ਤਿਆਰ ਸ਼ਾਸਨ ਢਾਂਚੇ ਦੇ ਨਿਰਮਾਣ ਵਿੱਚ ਮਹੱਵਤਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੀਈਐੱਮ ਦੀ ਭੂਮਿਕਾ ਖਰੀਦਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਤੋਂ ਕਿਤੇ ਵੱਧ ਹੈ- ਇਹ ਹਰੇਕ ਹਿਤਧਾਰਕ ਨੂੰ ਅਜਿਹੇ ਉਪਕਰਣ ਪ੍ਰਦਾਨ ਕਰਦਾ ਹੈ ਜੋ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਤੁਰੰਤ, ਡੇਟਾ-ਸੰਚਾਲਿਤ ਅਤੇ ਅਨੁਪਾਲਣ ਯੋਗ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀਈਐੱਮ ਰੱਖਿਆ ਖੇਤਰ ਵਿੱਚ ਇਸ ਬਦਲਾਅ ਨੂੰ ਅੱਗੇ ਵਧਾਉਣ ਵਿੱਚ ਰੱਖਿਆ ਲੇਖਾ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਉਮੀਦ ਕਰਦਾ ਹੈ। 

ਦਿਨ ਭਰ ਦੇ ਇਸ ਅਨੁਕੂਲਨ ਪ੍ਰੋਗਰਾਮ ਵਿੱਚ ਜੀਈਐੱਮ ਦੇ ਵਰਟੀਕਲ ਪ੍ਰਮੁੱਖਾਂ ਅਤੇ ਡੋਮੇਨ ਮਾਹਿਰਾਂ ਦੁਆਰਾ ਆਯੋਜਿਤ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ ਹੇਠ ਲਿਖੇ ਵਿਸ਼ੇ ਕਵਰ ਕੀਤੇ ਗਏ ਸਨ:

  • ਪ੍ਰਮੁੱਖ ਖਰੀਦ ਧਾਰਨਾਵਾਂ, ਪ੍ਰਕਿਰਿਆਵਾਂ ਅਤੇ ਸਰਵੋਤਮ ਅਭਿਆਸਾਂ

  • ਖਰੀਦਾਰ ਦੀਆਂ ਚੁਣੌਤੀਆਂ ਅਤੇ ਪਲੈਟਫਾਰਮ –ਸਮਰੱਥ ਸਮਾਧਾਨ

  • ਪਾਲਣਾ ਲਾਜ਼ਮੀ ਅਤੇ ਨੀਤੀਗਤ ਬੁਨਿਆਦੀ ਢਾਂਚਾ

  • ਸ਼ਿਕਾਇਤ ਨਿਵਾਰਣ, ਘਟਨਾ ਪ੍ਰਬੰਧਨ ਅਤੇ ਸਹਾਇਤਾ ਪ੍ਰਣਾਲੀਆਂ

  • ਜੀਈਐੱਮ ਪੋਰਟਲ ਦਾ ਵਿਆਪਕ ਵਿਵਹਾਰਕ ਪ੍ਰਦਰਸ਼ਨ

ਸੰਵਾਦਮੂਲਕ ਚਰਚਾਵਾਂ ਨਾਲ ਪ੍ਰੋਬੇਸ਼ਨਰਜ਼ ਨੂੰ ਸਿੱਧਾ ਜੀਈਐੱਮ ਟੀਮਾਂ ਦੇ ਨਾਲ ਜੁੜਨ, ਸਪਸ਼ਟੀਕਰਣ ਪ੍ਰਾਪਤ ਕਰਨ ਅਤੇ ਮੰਗ ਸਿਰਜਣ ਅਤੇ ਬੋਲੀ ਤੋਂ ਲੈ ਕੇ ਅਨੁਬੰਧ ਪ੍ਰਬੰਧਨ ਅਤੇ ਭੁਗਤਾਨ ਤੱਕ ਸੰਪੂਰਨ ਖਰੀਦ ਚੱਕਰ ਨੂੰ ਸਮਝਣ ਦਾ ਮੌਕਾ ਮਿਲਿਆ।

ਆਪਣੀ ਵਿਭਾਗੀ ਟ੍ਰੇਨਿੰਗ ਅਤੇ ਸੀਜੀਡੀਏ ਹੈੱਡ-ਕੁਆਰਟਰ ਨਾਲ ਜੁੜਾਅ ਦੇ ਇੱਕ ਹਿੱਸੇ ਵਜੋਂ, 2024 ਬੈਚ ਦੇ 17 ਆਈਡੀਏਐੱਸ ਪ੍ਰੋਬੇਸ਼ਨਰਜ਼ ਨੇ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਡਿਜੀਟਲ ਜਨਤਕ ਖਰੀਦ ਈਕੋਸਿਸਟਮ ਦਾ ਵਿਵਹਾਰਕ ਅਨੁਭਵ ਪ੍ਰਾਪਤ ਕਰਨ ਲਈ ਜੀਈਐੱਮ ਦਾ ਦੌਰਾ ਕੀਤਾ। ਇਸ ਸੈਸ਼ਨ ਵਿੱਚ ਉਨ੍ਹਾਂ ਨੇ ਜੀਈਐੱਮ ਦੇ ਮੂਲ ਸਿਧਾਂਤਾਂ, ਸ਼ਾਸਨ ਪ੍ਰਣਾਲੀਆਂ ਅਤੇ ਤਕਨਾਲੋਜੀ-ਸੰਚਾਲਿਤ ਸੁਧਾਰਾਂ ਨਾਲ ਜਾਣੂ ਕਰਵਾਇਆ ਗਿਆ, ਜਿਨ੍ਹਾਂ ਨੇ ਸਰਕਾਰੀ ਖਰੀਦ ਵਿੱਚ ਪਾਰਦਰਸ਼ਿਤਾ, ਮੁਕਾਬਲੇਬਾਜ਼ੀ ਅਤੇ ਕੁਸ਼ਲਤਾ ਨੂੰ ਵਧਾਇਆ ਹੈ।

ਜੀਈਐੱਮ ਰੱਖਿਆ ਸੰਸਥਾਨਾਂ ਨਾਲ ਆਪਣੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਢਾਂਚਾਗਤ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਜਨਤਕ ਵਿੱਤ ਅਤੇ ਖਰੀਦ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਦੇ ਵਿਕਾਸ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ।

****

ਏਡੀ/ਐੱਨਐੱਸ/ਬਲਜੀਤ


(रिलीज़ आईडी: 2199397) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil