ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਰਾਜ ਮੰਤਰੂ ਸ਼੍ਰੀ ਪੰਕਜ ਚੌਧਰੀ ਨੇ ਅੱਜ ਨਵੀਂ ਦਿੱਲੀ ਵਿੱਚ ਡਾਇਰੈਕਟੋਰੇਟ ਔਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ 68ਵੇਂ ਸਥਾਪਨਾ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ


ਵਿੱਤ ਰਾਜ ਮੰਤਰੀ ਨੇ ਇਹ ਯਕੀਨੀ ਬਣਾਉਣ ਲਈ ਸਰਕਾਰ ਦੇ ਯਤਨਾਂ ਨੂੰ ਦੁਹਰਾਇਆ ਕਿ ਇਮਾਨਦਾਰ ਟੈਕਸਦਾਤਾ ਸਨਮਾਨ ਨਾਲ ਵਪਾਰ ਕਰ ਸਕਣ ਅਤੇ ਭਾਰਤ ਦੀ ਜ਼ਮੀਨ, ਜਲ ਮਾਰਗ ਜਾਂ ਹਵਾ ਦੀ ਵਰਤੋਂ ਗੈਰ-ਕਾਨੂੰਨੀ ਵਪਾਰ ਲਈ ਅਸੰਭਵ, ਜੋਖਮ ਭਰਿਆ ਅਤੇ ਵਿਅਰਥ ਹੋ ਜਾਵੇ

ਸੀਬੀਆਈਸੀ ਚੇਅਰਮੈਨ ਨੇ ਡੀਆਰਆਈ ਅਧਿਕਾਰੀਆਂ ਨੂੰ ਭਾਰਤ ਦੇ ਸਰਹੱਦੀ ਸੁਰੱਖਿਆ ਫਰੇਮਵਰਕ ਨੂੰ ਮਜ਼ਬੂਤ ​​ਕਰਨ ਲਈ ਤਕਨਾਲੋਜੀ, ਜੋਖਮ ਪ੍ਰਬੰਧਨ ਸਾਧਨਾਂ ਅਤੇ ਵਿਸ਼ਵਵਿਆਪੀ ਭਾਈਵਾਲੀ ਦਾ ਲਾਭ ਉਠਾਉਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ

ਡੀਆਰਆਈ ਦੇ ਡਾਇਰੈਕਟਰ ਜਨਰਲ ਨੇ ਤਸਕਰੀ ਸਿੰਡੀਕੇਟਾਂ ਦਾ ਪਰਦਾਫਾਸ਼ ਕਰਨ ਅਤੇ ਤਸਕਰੀ ਦੁਆਰਾ ਪੈਦਾ ਹੋਣ ਵਾਲੇ ਗੈਰ-ਕਾਨੂੰਨੀ ਫੰਡਾਂ ਦੇ ਪ੍ਰਵਾਹ ਨੂੰ ਰੋਕਣ ਲਈ ਡੀਆਰਆਈ ਦੇ ਅਣਥੱਕ ਯਤਨਾਂ 'ਤੇ ਚਾਨਣਾ ਪਾਇਆ

ਡੀਆਰਆਈ ਨੇ ਆਪਣਾ ਸਲਾਨਾ ਪ੍ਰਮੁੱਖ ਪ੍ਰਕਾਸ਼ਨ, "ਸਮਗਲਿੰਗ ਇਨ ਇੰਡੀਆ ਰਿਪੋਰਟ 2024-25" ਜਾਰੀ ਕੀਤਾ, ਜੋ ਗੈਰ ਕਾਨੂੰਨੀ ਵਪਾਰ ਦੇ ਰੁਝਾਨਾਂ, ਮੁੱਖ ਲਾਗੂਕਰਨ ਪ੍ਰਾਪਤੀਆਂ, ਉੱਭਰ ਰਹੀਆਂ ਚੁਣੌਤੀਆਂ ਅਤੇ ਨੀਤੀਗਤ ਸਿਫ਼ਾਰਸ਼ਾਂ ਨੂੰ ਉਜਾਗਰ ਕੀਤਾ

प्रविष्टि तिथि: 04 DEC 2025 2:47PM by PIB Chandigarh

ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਅੱਜ ਨਵੀਂ ਦਿੱਲੀ ਵਿਖੇ ਆਪਣੇ ਮੁੱਖ ਦਫ਼ਤਰ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ 68ਵੇਂ ਸਥਾਪਨਾ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ। ਇਹ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਅਧੀਨ ਭਾਰਤ ਦੀ ਸਰਵੋਉੱਚ ਤਸਕਰੀ ਵਿਰੋਧੀ ਖੁਫੀਆ ਅਤੇ ਲਾਗੂ ਕਰਨ ਵਾਲੀ ਏਜੰਸੀ ਹੈ। 

ਇਸ ਮੌਕੇ 'ਤੇ ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਵਿਵੇਕ ਚਤੁਰਵੇਦੀ, ਸੀਬੀਆਈਸੀ ਦੇ ਮੈਂਬਰ ਸ਼੍ਰੀ ਐੱਮ.ਕੇ. ਸਿੰਘ ਅਤੇ ਸ਼੍ਰੀ ਯੋਗੇਂਦਰ ਗਰਗ, ਡੀਆਰਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਅਭੈ ਕੁਮਾਰ ਸ਼੍ਰੀਵਾਸਤਵ ਤੋਂ ਇਲਾਵਾ ਸੀਬੀਆਈਸੀ ਅਤੇ ਹੋਰ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸੇਵਾਮੁਕਤ ਅਤੇ ਸੇਵਾ ਕਰ ਰਹੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ 1957 ਵਿੱਚ ਆਪਣੀ ਸਥਾਪਨਾ ਦੇ ਬਾਅਦ ਭਾਰਤ ਦੀਆਂ ਆਰਥਿਕ ਸਰਹੱਦਾਂ ਅਤੇ ਵਪਾਰਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਡੀਆਰਆਈ ਦੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ਵਵਿਆਪੀ ਚੁਣੌਤੀਆਂ, ਤਕਨੀਕੀ ਤਬਦੀਲੀਆਂ ਅਤੇ ਸੰਗਠਿਤ ਅੰਤਰਰਾਸ਼ਟਰੀ ਅਪਰਾਧ ਨੈੱਟਵਰਕਾਂ ਦੇ ਉਭਾਰ ਨਾਲ ਨਜਿੱਠਣ ਅਤੇ ਹਰ ਮੋਰਚੇ 'ਤੇ ਦ੍ਰਿੜ੍ਹਤਾ, ਸਮਰਪਣ ਅਤੇ ਕੁਸ਼ਲਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਡੀਆਰਆਈ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਇਮਾਨਦਾਰ ਟੈਕਸਦਾਤਾ ਸਨਮਾਨ ਨਾਲ ਕਾਰੋਬਾਰ ਕਰ ਸਕਣ ਅਤੇ ਭਾਰਤ ਦੀ ਜ਼ਮੀਨ, ਜਲ ਮਾਰਗਾਂ ਜਾਂ ਹਵਾਈ ਮਾਰਗਾਂ ਦੀ ਵਰਤੋਂ ਗੈਰ-ਕਾਨੂੰਨੀ ਵਪਾਰ ਲਈ ਅਸੰਭਵ, ਜੋਖਮ ਭਰੀ ਅਤੇ ਵਿਅਰਥ ਹੋਵੇ।

ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਵਿਵੇਕ ਚਤੁਰਵੇਦੀ ਨੇ ਡੀਆਰਆਈ ਦੀ ਅਟੁੱਟ ਪੇਸ਼ੇਵਰਤਾ ਅਤੇ ਜਾਇਜ਼ ਵਪਾਰ ਦੀ ਸੁਰੱਖਿਆ ਵਿੱਚ ਉਸ ਦੀ ਕੇਂਦਰੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਭਾਰਤ ਦੇ ਸਰਹੱਦੀ ਸੁਰੱਖਿਆ ਫਰੇਮਵਰਕ ਨੂੰ ਮਜ਼ਬੂਤ ​​ਕਰਨ ਲਈ ਤਕਨਾਲੋਜੀ, ਜੋਖਮ ਪ੍ਰਬੰਧਨ ਸਾਧਨਾਂ ਅਤੇ ਵਿਸ਼ਵਵਿਆਪੀ ਭਾਈਵਾਲੀ ਦਾ ਲਾਭ ਉਠਾਉਂਦੇ ਰਹਿਣ ਲਈ ਉਤਸ਼ਾਹਿਤ ਕੀਤਾ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਡੀਆਰਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਅਭੈ ਕੁਮਾਰ ਸ਼੍ਰੀਵਾਸਤਵ ਨੇ ਉੱਚਤਮ ਨੈਤਿਕ ਮਿਆਰਾਂ ਅਤੇ ਸੰਚਾਲਨ ਉੱਤਮਤਾ ਨੂੰ ਬਣਾਏ ਰੱਖਣ ਲਈ ਡੀਆਰਆਈ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਤਸਕਰੀ ਸਿੰਡੀਕੇਟਾਂ ਦਾ ਪਰਦਾਫਾਸ਼ ਕਰਨ ਅਤੇ ਤਸਕਰੀ ਤੋਂ ਪੈਦਾ ਹੋਏ ਗੈਰ-ਕਾਨੂੰਨੀ ਫੰਡਾਂ ਦੇ ਪ੍ਰਵਾਹ ਨੂੰ ਰੋਕਣ ਲਈ ਡੀਆਰਆਈ ਦੇ ਅਣਥੱਕ ਯਤਨਾਂ ਨੂੰ ਉਜਾਗਰ ਕੀਤਾ, ਜਿਸ ਦੀ ਨਹੀਂ ਤਾਂ ਰਾਸ਼ਟਰ-ਵਿਰੋਧੀ ਸਮੂਹਾਂ ਅਤੇ ਹੋਰ ਗੈਰ-ਸਰਕਾਰੀ ਤੱਤਾਂ ਦੁਆਰਾ ਰਾਸ਼ਟਰੀ ਹਿੱਤਾਂ ਦੇ ਪ੍ਰਤੀਕੂਲ ਗਤੀਵਿਧੀਆਂ ਲਈ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਜਨਤਕ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਨੂੰ ਖ਼ਤਰਾ ਹੋ ਸਕਦਾ ਸੀ।

ਸਥਾਪਨਾ ਦਿਵਸ ਸਮਾਰੋਹ ਦੇ ਇੱਕ ਹਿੱਸੇ ਵਜੋਂ, ਇਨਫੋਰਸਮੈਂਟ ਅਤੇ ਖੁਫੀਆ ਅਭਿਆਨਾਂ ਵਿੱਚ ਅਸਾਧਾਰਨ ਯੋਗਦਾਨ ਲਈ ਡੀਆਰਆਈ ਅਧਿਕਾਰੀਆਂ ਨੂੰ ਸ਼ਲਾਘਾਯੋਗ ਸੇਵਾ ਅਤੇ ਉੱਤਮਤਾ ਲਈ ਡਾਇਰੈਕਟਰ ਜਨਰਲ ਦੇ ਪ੍ਰਸ਼ੰਸਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਡੀਆਰਆਈ ਨੇ "ਸਮਗਲਿੰਗ ਇਨ ਇੰਡੀਆ ਰਿਪੋਰਟ 2024-25" ਵੀ ਜਾਰੀ ਕੀਤੀ, ਜੋ ਇਸ ਦਾ ਸਲਾਨਾ ਪ੍ਰਮੁੱਖ ਪ੍ਰਕਾਸ਼ਨ ਹੈ, ਜਿਸ ਵਿੱਚ ਗੈਰ-ਕਾਨੂੰਨੀ ਵਪਾਰ ਦੇ ਰੁਝਾਨਾਂ, ਮੁੱਖ ਲਾਗੂਕਰਨ ਪ੍ਰਾਪਤੀਆਂ, ਉੱਭਰ ਰਹੀਆਂ ਚੁਣੌਤੀਆਂ ਅਤੇ ਨੀਤੀਗਤ ਸਿਫ਼ਾਰਸ਼ਾਂ ਸ਼ਾਮਲ ਹਨ।

ਇਸ ਪ੍ਰੋਗਰਾਮ ਵਿੱਚ 10ਵੀਂ ਖੇਤਰੀ ਕਸਟਮਜ਼ ਇਨਫੋਰਸਮੈਂਟ ਮੀਟਿੰਗ (ਆਰਸੀਈਐੱਮ) ਵਿੱਚ ਹਿੱਸਾ ਲੈਣ ਵਾਲੇ 15 ਦੇਸ਼ਾਂ ਦੇ 30 ਅੰਤਰਰਾਸ਼ਟਰੀ ਡੈਲੀਗੇਟਾਂ ਨੇ ਹਿੱਸਾ ਲਿਆ, ਜੋ ਕਿ ਅੰਤਰਰਾਸ਼ਟਰੀ ਤਸਕਰੀ ਨਾਲ ਨਜਿੱਠਣ ਵਿੱਚ ਭਾਰਤ ਅਤੇ ਗਲੋਬਲ ਇਨਫੋਰਸਮੈਂਟ ਏਜੰਸੀਆਂ ਵਿਚਕਾਰ ਵਧ ਰਹੀ ਭਾਈਵਾਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਮੌਜੂਦਗੀ ਨੇ ਅੰਤਰਰਾਸ਼ਟਰੀ ਕਸਟਮ ਸਹਿਯੋਗ ਵਿੱਚ ਇੱਕ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਵਜੋਂ ਡੀਆਰਆਈ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਡੀਆਰਆਈ ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਨ, ਆਰਥਿਕ ਹਿੱਤਾਂ ਦੀ ਰੱਖਿਆ ਕਰਨ ਅਤੇ ਰਾਸ਼ਟਰ ਦੀ ਸੇਵਾ ਦੇ ਆਪਣੇ 69ਵੇਂ ਸਾਲ ਵਿੱਚ ਦਾਖ਼ਲ ਕਰਦੇ ਹੋਏ, ਅਖੰਡਤਾ ਦੇ ਉੱਚਤਮ ਮਿਆਰਾਂ ਨੂੰ ਬਣਾਏ ਰੱਖਣ ਦੇ ਆਪਣੇ ਮਿਸ਼ਨ ਦੀ ਮੁੜ ਪੁਸ਼ਟੀ ਕਰਦੇ ਹਨ। 

****

ਐੱਨਬੀ/ਕੇਐੱਮਐੱਨ/ਬਲਜੀਤ


(रिलीज़ आईडी: 2199393) आगंतुक पटल : 24
इस विज्ञप्ति को इन भाषाओं में पढ़ें: English , Urdu , Marathi , हिन्दी , Tamil