ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਨੇ ਸਰਦੀਆਂ ਦੇ ਮੌਸਮ ਦੌਰਾਨ ਇਨਫਲੂਐਂਜ਼ਾ ਦੇ ਫੈਲਾਅ ਨੂੰ ਰੋਕਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਮੰਤਰਾਲਾ ਦੇਸ਼ ਵਿੱਚ ਮੌਸਮੀ ਇਨਫਲੂਐਂਜ਼ਾ ਸਮੇਤ ਸਾਹ ਦੀਆਂ ਬਿਮਾਰੀਆਂ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ
ਭਾਰਤ ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਨਿਗਰਾਨੀ ਵਿੱਚ ਕੋਈ ਅਸਾਧਾਰਨ ਵਾਧਾ ਦਿਖਾਈ ਨਹੀਂ ਦਿੱਤਾ
प्रविष्टि तिथि:
02 DEC 2025 6:30PM by PIB Chandigarh
ਸਰਦੀਆਂ ਦੇ ਇਨਫਲੂਐਂਜ਼ਾ ਦੇ ਫੈਲਣ ਨੂੰ ਰੋਕਣ ਲਈ ਤਿਆਰੀਆਂ ਦਾ ਜਾਇਜਾ ਲੈਣ ਲਈ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇ.ਪੀ. ਨੱਡਾ ਦੀ ਪ੍ਰਧਾਨਗੀ ਹੇਠ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਈ। ਜਿਸ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ; ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਸੇਵਾਵਾਂ (ਡੀਜੀਐੱਚਐੱਸ) ਦੇ ਡਾਇਰੈਕਟਰ ਜਨਰਲ ਡਾ. ਸੁਨੀਤਾ ਸ਼ਰਮਾ; ਸੰਯੁਕਤ ਸਕੱਤਰ (ਜਨਤਕ ਸਿਹਤ) ਸ਼੍ਰੀਮਤੀ ਵੰਦਨਾ ਜੈਨ, ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰੰਜਨ ਦਾਸ, ਅਤੇ ਆਫ਼ਤ ਪ੍ਰਬੰਧਨ (ਡੀਐੱਮ) ਸੈੱਲ ਅਤੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਦੇ ਮਾਹਿਰ ਸ਼ਾਮਲ ਹੋਏ।

ਕਰਤਵਯ ਭਵਨ 1 ਵਿਖੇ ਹੋਈ ਮੀਟਿੰਗ ਦੌਰਾਨ, ਸਕੱਤਰ (ਸਿਹਤ) ਨੇ ਕੇਂਦਰੀ ਸਿਹਤ ਮੰਤਰੀ ਨੂੰ ਦੱਸਿਆ ਕਿ ਭਾਰਤ ਆਮ ਤੌਰ 'ਤੇ ਇਨਫਲੂਐਂਜ਼ਾ ਦੇ ਦੋ ਮੌਸਮੀ ਸਿਖਰਾਂ ਦਾ ਅਨੁਭਵ ਕਰਦਾ ਹੈ - ਅਗਸਤ-ਅਕਤੂਬਰ (ਮਾਨਸੂਨ ਸਿਖਰ) ਅਤੇ ਜਨਵਰੀ-ਮਾਰਚ (ਸਰਦੀਆਂ ਦਾ ਸਿਖਰ)।
2014-15 ਦੌਰਾਨ ਮੌਸਮੀ ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਹੋਏ ਮਹੱਤਵਪੂਰਨ ਵਾਧੇ ਨੂੰ ਯਾਦ ਕਰਦੇ ਹੋਏ, ਸ਼੍ਰੀ ਨੱਡਾ ਨੇ ਮੌਜੂਦਾ ਸਥਿਤੀ ਬਾਰੇ ਅਪਡੇਟ ਮੰਗਿਆ ਅਤੇ ਪੁੱਛਿਆ ਕਿ ਕੀ ਮੌਜੂਦਾ ਸਮੇਂ ਵਿੱਚ ਪ੍ਰਚਲਿਤ ਵਾਇਰਸ ਦੇ ਪ੍ਰਕਾਰਾਂ ਵਿੱਚ ਇਤਿਹਾਸਕ ਰੁਝਾਨਾਂ ਤੋਂ ਕੋਈ ਭਿੰਨਤਾਵਾਂ ਦਿਖਾਈ ਦਿੰਦੀਆਂ ਹਨ

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਅਤੇ ਇੰਟੀਗ੍ਰੇਟਿਡ ਡਿਜ਼ੀਜ਼ ਸਰਵੀਲੈਂਸ ਪ੍ਰੋਗਰਾਮ (ਆਈਡੀਐੱਸਪੀ) ਦੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਵਿਸ਼ਵ ਪੱਧਰ 'ਤੇ ਅਤੇ ਭਾਰਤ ਵਿੱਚ ਇਨਫਲੂਐਂਜ਼ਾ ਗਤੀਵਿਧੀ ਘੱਟ ਰਹਿੰਦੀ ਹੈ। ਨਿਗਰਾਨੀ ਦਰਸਾਉਂਦੀ ਹੈ ਕਿ ਸਰਕੁਲੇਸ਼ਨ ਦੀਆਂ ਕਿਸਮਾਂ (ਪਰਿਸੰਚਾਰੀ ਸਟ੍ਰੇਨ) ਆਮ ਮੌਸਮੀ ਰੂਪ - H3N2 ਅਤੇ ਇਨਫਲੂਐਂਜ਼ਾ B (ਵਿਕਟੋਰੀਆ) ਬਣੇ ਰਹਿੰਦੇ ਹਨ, ਜਿਸ ਵਿੱਚ H1N1 ਦਾ ਇੱਕ ਛੋਟਾ ਜਿਹਾ ਅਨੁਪਾਤ ਹੈ। ਮੰਤਰੀ ਨੂੰ ਲਗਭਗ-ਰੀਅਲ-ਟਾਈਮ ਨਿਗਰਾਨੀ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਆਈਡੀਐੱਸਪੀ ਦਾ ਇਨਫਲੂਐਂਜ਼ਾ ਵਰਗੀ ਬਿਮਾਰੀ (ਆਈਐੱਲਆਈ) ਅਤੇ ਗੰਭੀਰ ਤੀਬਰ ਸਾਹ ਦੀ ਬਿਮਾਰੀ (ਐੱਸਏਆਰਆਈ - SARI) ਨਿਗਰਾਨੀ ਨੈੱਟਵਰਕ, ਮੀਡੀਆ ਸਕੈਨਿੰਗ ਦੁਆਰਾ ਏਆਈ (AI)-ਸੰਚਾਲਿਤ ਘਟਨਾ-ਅਧਾਰਤ ਨਿਗਰਾਨੀ, ਅਤੇ ਸਾਹ ਦੇ ਰੋਗਾਣੂਆਂ ਲਈ ਆਈਸੀਐੱਮਆਰ (ICMR) ਦੀ ਸੈਂਟੀਨੇਲ ਨਿਗਰਾਨੀ ਸ਼ਾਮਲ ਹੈ। ਸਾਰੀਆਂ ਪ੍ਰਣਾਲਿਆਂ ਵਰਤਮਾਨ ਵਿੱਚ ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਅਸਧਾਰਨ ਵਾਧੇ ਦੇ ਕੋਈ ਸੰਕੇਤ ਨਹੀਂ ਦਿਖਾਉਂਦੇ ਹਨ।
ਐੱਨਸੀਡੀਸੀ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰੰਜਨ ਦਾਸ ਨੇ ਇਹ ਵੀ ਦੱਸਿਆ ਕਿ ਐੱਨਸੀਡੀਸੀ ਇਸ ਮਹੀਨੇ ਦੇ ਅੰਤ ਵਿੱਚ ਇਨਫਲੂਐਂਜ਼ਾ 'ਤੇ ਦੋ ਦਿਨਾਂ ਰਾਸ਼ਟਰੀ ਚਿੰਤਨ ਸ਼ਿਵਿਰ ਦਾ ਆਯੋਜਨ ਕਰੇਗਾ, ਜਿਸ ਵਿੱਚ ਮੁੱਖ ਮੰਤਰਾਲਿਆਂ, ਵਿਭਾਗਾਂ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਇਨਫਲੂਐਂਜ਼ਾ ਦੀ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ ਜਾ ਸਕੇ ਅਤੇ ਅੱਗੇ ਦੀ ਯੋਜਨਾ ਬਣਾਈ ਜਾ ਸਕੇ।
ਸ਼੍ਰੀ ਨੱਡਾ ਨੇ ਚੱਲ ਰਹੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਰਾਜ ਨੋਡਲ ਅਧਿਕਾਰੀਆਂ ਨੂੰ ਇਨਫਲੂਐਂਜ਼ਾ ਤਿਆਰੀ ਦੀ ਸਮੀਖਿਆ ਕਰਨ ਅਤੇ ਸਾਰੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੀ ਤਿਆਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਤਿਆਰੀ ਸਮੀਖਿਆ ਅਗਲੇ ਪੰਦਰਵਾੜੇ ਅੰਦਰ ਪੂਰੀ ਕੀਤੀ ਜਾਵੇ। ਮੰਤਰੀ ਨੇ ਇਸ ਸਬੰਧ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ-ਮਸ਼ਵਰਾ ਜਾਰੀ ਕਰਨ ਦੀ ਸਲਾਹ ਵੀ ਦਿੱਤੀ ਅਤੇ ਸਿਹਤ ਸਹੂਲਤਾਂ 'ਤੇ ਨਿਯਮਤ ਮੌਕ ਡ੍ਰਿਲ ਕਰਨ ਲਈ ਕਿਹਾ।
************
ਐੱਸਆਰ/ਬਲਜੀਤ
HFW- HFM ReviewInfluenza/02nd Dec 2025/1
(रिलीज़ आईडी: 2198212)
आगंतुक पटल : 32