ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੈਰਿਸ ਵਿੱਚ ਯੂਨੈਸਕੋ ਹੈੱਡਕੁਆਰਟਰ ਵਿਖੇ ਸੰਵਿਧਾਨ ਦਿਵਸ 'ਤੇ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਦੇ ਉਦਘਾਟਨ 'ਤੇ ਮਾਣ ਪ੍ਰਗਟ ਕੀਤਾ

प्रविष्टि तिथि: 26 NOV 2025 10:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਵਿੱਚ ਸੰਵਿਧਾਨ ਦਿਵਸ 'ਤੇ ਯੂਨੈਸਕੋ ਹੈੱਡਕੁਆਰਟਰ ਵਿਖੇ ਡਾ. ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਦੇ ਉਦਘਾਟਨ 'ਤੇ ਬਹੁਤ ਮਾਣ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਡਾ. ਅੰਬੇਦਕਰ ਅਤੇ ਭਾਰਤ ਦੇ ਸੰਵਿਧਾਨ ਦੇ ਖਰੜੇ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਦਕਰ ਦੇ ਵਿਚਾਰ ਅਤੇ ਆਦਰਸ਼ ਦੁਨੀਆ ਭਰ ਦੇ ਅਣਗਿਣਤ ਲੋਕਾਂ ਨੂੰ ਤਾਕਤ ਅਤੇ ਉਮੀਦ ਪ੍ਰਦਾਨ ਕਰਦੇ ਰਹਿਣਗੇ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

"ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ, ਸੰਵਿਧਾਨ ਦਿਵਸ 'ਤੇ ਪੈਰਿਸ ਵਿੱਚ ਯੂਨੈਸਕੋ ਹੈੱਡਕੁਆਰਟਰ ਵਿਖੇ ਡਾ. ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਹ ਡਾ. ਅੰਬੇਦਕਰ ਅਤੇ ਸਾਡੇ ਸੰਵਿਧਾਨ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਦੇ ਵਿਚਾਰ ਅਤੇ ਆਦਰਸ਼ ਅਣਗਿਣਤ ਲੋਕਾਂ ਨੂੰ ਤਾਕਤ ਅਤੇ ਉਮੀਦ ਪ੍ਰਦਾਨ ਕਰਦੇ ਹਨ।"

@UNESCO  

@IndiaatUNESCO”

 

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2197403) आगंतुक पटल : 11
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Kannada , Malayalam