ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਾਨਪੁਰ ਸਥਿਤ ਡੀਆਰਡੀਓ ਲੈਬ ਦੇ ਤਹਿਤ ਰੱਖਿਆ ਸਮੱਗਰੀ ਅਤੇ ਭੰਡਾਰ ਖੋਜ ਅਤੇ ਵਿਕਾਸ ਪ੍ਰਤਿਸ਼ਠਾਨ ਦਾ ਦੌਰਾ ਕੀਤਾ
प्रविष्टि तिथि:
30 NOV 2025 9:14PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 30 ਨਵੰਬਰ, 2025 ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਕਾਨਪੁਰ ਸਥਿਤ ਲੈਬ ਦੇ ਤਹਿਤ ਰੱਖਿਆ ਸਮੱਗਰੀ ਅਤੇ ਭੰਡਾਰ ਖੋਜ ਅਤੇ ਵਿਕਾਸ ਪ੍ਰਤਿਸ਼ਠਾਨ (ਡੀਐੱਮਐੱਸਆਰਡੀਈ) ਦਾ ਦੌਰਾ ਕੀਤਾ। ਉਨ੍ਹਾਂ ਨੇ ਲੈਬ ਵਿੱਚ ਚੱਲ ਰਹੇ ਅਤਿ-ਆਧੁਨਿਕ ਰੱਖਿਆ ਸਮੱਗਰੀ ਖੋਜ ਅਤੇ ਨਵੀਨਤਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ।

ਰਕਸ਼ਾ ਮੰਤਰੀ ਨੂੰ ਰੱਖਿਆ ਸਮੱਗਰੀ ਅਤੇ ਭੰਡਾਰ ਖੋਜ ਅਤੇ ਵਿਕਾਸ ਪ੍ਰਤਿਸ਼ਠਾਨ ਦੇ ਡਾਇਰੈਕਟਰ ਦੁਆਰਾ ਲੈਬ ਦੇ ਵਿਜ਼ਨ, ਮਿਸ਼ਨ, ਚਾਰਟਰ, ਚੱਲ ਰਹੇ ਪ੍ਰੋਜੈਕਟਾਂ ਅਤੇ ਤਕਨਾਲੋਜੀ ਕੇਂਦ੍ਰਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਰੱਖਿਆ ਸਮੱਗਰੀ ਅਤੇ ਭੰਡਾਰ ਖੋਜ ਅਤੇ ਵਿਕਾਸ ਪ੍ਰਤਿਸ਼ਠਾਨ (ਡੀਐੱਮਐੱਸਆਰਡੀਈ) ਦੁਆਰਾ ਸਿਰੇਮਿਕਸ ਅਤੇ ਸਿਰੇਮਿਕਸ ਮੈਟ੍ਰਿਕਸ ਕੰਪੋਜ਼ਿਟ, ਸਟੀਲਥ ਅਤੇ ਕੈਮੋਫਲੇਜ਼ ਸਮੱਗਰੀ, ਨੈਨੋ ਸਮੱਗਰੀ, ਕੋਟਿੰਗਸ, ਪੌਲੀਮਰ ਅਤੇ ਰਬੜ, ਈਂਧਣ ਅਤੇ ਲੁਬਰੀਕੈਂਟਸ, ਤਕਨੀਕੀ ਟੈਕਸਟਾਈਲ ਅਤੇ ਨਿਜੀ ਸੁਰੱਖਿਆ ਪ੍ਰਣਾਲੀਆਂ ਵਿੱਚ ਵਿਕਸਿਤ ਸਮੱਗਰੀ, ਤਕਨਾਲੋਜੀਆਂ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਉਤਪਾਦਾਂ, ਵਿਸ਼ੇਸ਼ ਤੌਰ ‘ਤੇ ਬੁਲੇਟਪਰੂਫ ਜੈਕੇਟ (ਪੱਧਰ-6), ਬ੍ਰਹਮੋਸ ਮਿਜ਼ਾਈਲ ਲਈ ਨੈਫਥਿਲ ਫਿਊਲ, ਇੰਡੀਅਨ ਕੋਸਟ ਗਾਰਡ ਸ਼ਿਪਸ ਲਈ ਉੱਚ ਦਾਬ ਪੌਲੀਮੈਰਿਕ ਮੈਂਬ੍ਰੇਨ, ਸਿਲੀਕੌਨ ਕਾਰਬਾਇਡ ਫਾਈਬਰ, ਕਿਰਿਆਸ਼ੀਲ ਕਾਰਬਨ ਫੈਬ੍ਰਿਕ-ਅਧਾਰਿਤ ਰਸਾਇਣਿਕ, ਜੈਵਿਕ, ਰੇਡੀਓਲੌਜੀਕਲ ਅਤੇ ਪਰਮਾਣੂ ਸੂਟ ਅਤੇ ਵੱਖ-ਵੱਖ ਹੋਰ ਸਟੀਲਥ ਉਤਪਾਦਾਂ ਦੇ ਸਫਲ ਨਿਰਮਾਣ ਵਿੱਚ ਲੈਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਵਿਕਾਸ ਨੂੰ ਅੰਤਿਮ ਉਪਯੋਗਕਰਤਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਰਕਾਰ ਦੇ ‘ਆਤਮ-ਨਿਰਭਰ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਿਛਲੇ ਦੋ ਵਰ੍ਵਿਆਂ ਵਿੱਚ ਵੱਡੀ ਸੰਖਿਆ ਵਿੱਚ ਤਕਨਾਲੋਜੀਆਂ ਦੀ ਤਬਦੀਲੀ ਲਈ ਰੱਖਿਆ ਸਮੱਗਰੀ ਅਤੇ ਭੰਡਾਰ ਖੋਜ ਅਤੇ ਵਿਕਾਸ ਪ੍ਰਤਿਸ਼ਠਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਕਸਿਤ ਰੱਖਿਆ ਉਤਪਾਦਾਂ/ਤਕਨਾਲੋਜੀਆਂ ਦੀਆਂ ਨਿਰਯਾਤ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡੀਟੀਟੀਸੀ, ਲਖਨਊ ਵਿੱਚ ਐੱਮਐੱਸਐੱਮਈ ਅਤੇ ਉਦਯੋਗਾਂ ਦੇ ਦਰਮਿਆਨ ਗੱਲਬਾਤ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ @2047 ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਦਯੋਗ ਅਤੇ ਸਿੱਖਿਆ ਖੇਤਰ ਦੇ ਨਾਲ ਲੈਬ ਦੇ ਵਧਦੇ ਤਾਲਮੇਲ ਦੀ ਸ਼ਲਾਘਾ ਕੀਤੀ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਤੋਂ ਪਹਿਲਾਂ ਪਰਿਸਰ ਵਿੱਚ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀ ਮੂਰਤੀ ‘ਤੇ ਪੁਸ਼ਪਾਂਜਲੀ ਭੇਟ ਕੀਤੀ। ਰੱਖਿਆ ਵਿਭਾਗ (ਖੋਜ ਅਤੇ ਵਿਕਾਸ) ਦੇ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਨੇ ਉਨ੍ਹਾਂ ਦਾ ਸੁਆਗਤ ਕੀਤਾ।

************
ਵੀਕੇ/ਸੈਵੀ/ਏਕੇ
(रिलीज़ आईडी: 2197395)
आगंतुक पटल : 12