ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ ਨੇ ਨੋਇਡਾ ਵਿੱਚ ਅਪਰ ਯਮੁਨਾ ਸਮੀਖਿਆ ਕਮੇਟੀ (ਯੂਵਾਈਆਰਸੀ) ਦੀ 9ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
प्रविष्टि तिथि:
28 NOV 2025 6:44PM by PIB Chandigarh
ਅਪਰ ਯਮੁਨਾ ਰਿਵਿਊ ਕਮੇਟੀ (ਯੂਵਾਈਆਰਸੀ) ਦੀ 9ਵੀਂ ਮੀਟਿੰਗ ਅੱਜ 27.11.2025 ਨੂੰ ਯਮੁਨਾ ਭਵਨ, ਨੋਇਡਾ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਸ਼੍ਰੀ ਸਵਤੰਤਰ ਦੇਵ ਸਿੰਘ, ਮੰਤਰੀ (ਜਲ ਸ਼ਕਤੀ), ਉੱਤਰ ਪ੍ਰਦੇਸ਼; ਸ਼੍ਰੀ ਸਤਪਾਲ ਜੀ ਮਹਾਰਾਜ, ਮੰਤਰੀ (ਸਿੰਚਾਈ) ਉੱਤਰਾਖੰਡ, ਸ਼੍ਰੀ ਸੁਰੇਸ਼ ਸਿੰਘ ਰਾਵਤ, ਮੰਤਰੀ (ਜਲ ਸਰੋਤ), ਰਾਜਸਥਾਨ; ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ, ਮੰਤਰੀ (ਜਲ), ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਅਤੇ ਸ਼੍ਰੀਮਤੀ ਸ਼ਰੂਤੀ ਚੌਧਰੀ, ਮੰਤਰੀ (ਸਿੰਚਾਈ ਅਤੇ ਜਲ ਸਰੋਤ ਵਿਭਾਗ), ਹਰਿਆਣਾ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਜਲ ਸਰੋਤ ਵਿਭਾਗ, ਨਦੀ ਵਿਕਾਸ ਅਤੇ ਗੰਗਾ ਸੰਭਾਲ, ਕੇਂਦਰੀ ਜਲ ਕਮਿਸ਼ਨ ਪ੍ਰਦੂਸ਼ਣ ਕੰਟਰੋਲ ਬੋਰਡ, ਕੇਂਦਰੀ ਭੂਮੀ-ਜਲ ਬੋਰਡ ਅਤੇ ਛੇ ਬੇਸਿਨ ਰਾਜਾਂ, ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਸਬੰਧਿਤ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਮੀਟਿੰਗ ਦੌਰਾਨ ਸਤਹੀ ਪਾਣੀ ਦੇ ਨਿਯਮ ਅਤੇ ਪ੍ਰਬੰਧਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਜਿਵੇਂ ਕਿ ਯਮੁਨਾ ਬੇਸਿਨ ਵਿੱਚ ਸਟੋਰੇਜ ਪ੍ਰੋਜੈਕਟਾਂ ਨੂੰ ਲਾਗੂ ਕਰਨਾ; ਯਮੁਨਾ ਦੇ ਪਾਣੀ ਵਿੱਚ ਰਾਜਸਥਾਨ ਦੇ ਹਿੱਸੇ ਨੂੰ ਬਦਲਣਾ; ਯਮੁਨਾ ਨਦੀ ਵਿੱਚ ਈ-ਫਲੋ ਦਾ ਰੱਖ-ਰਖਾਅ; ਯੂਵਾਈਆਰਬੀ ਵਿੱਚ ਮੈਂਬਰ ਵਜੋਂ ਐੱਨਐੱਮਸੀਜੀ ਦੇ ਪ੍ਰਤੀਨਿਧੀ ਨੂੰ ਸ਼ਾਮਲ ਕਰਨਾ; ਆਦਿ ਬਾਰੇ ਚਰਚਾ ਕੀਤੀ ਗਈ।
ਕਮੇਟੀ ਨੇ ਸੰਤੁਸ਼ਟੀ ਵਿਅਕਤ ਕੀਤੀ ਕਿ ਹਰਿਆਣਾ ਅਤੇ ਰਾਜਸਥਾਨ ਯਮੁਨਾ ਨਦੀ ਵਿੱਚ ਰਾਜਸਥਾਨ ਦੇ ਹਿੱਸੇ ਦਾ ਪਾਣੀ ਇਸ ਦੇ ਪਾਣੀ ਦੀ ਘਾਟ ਵਾਲੇ ਖੇਤਰ ਵਿੱਚ ਜਲਦੀ ਤੋਂ ਜਲਦੀ ਤਬਦੀਲ ਕਰਨ ਲਈ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਯਮੁਨਾ ਨਦੀ ਵਿੱਚ ਇਸ ਦੀ ਪੁਨਰ-ਸੁਰਜੀਤੀ ਲਈ ਉਚਿਤ ਪ੍ਰਵਾਹ ਨੂੰ ਯਕੀਨੀ ਬਣਾਉਣ ਨਾਲ ਸਬੰਧਿਤ ਮਾਮਲੇ 'ਤੇ ਵੀ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਨੇ ਦੇਖਿਆ ਕਿ ਸਾਰੇ ਰਾਜਾਂ ਨੂੰ ਜਲ ਕੁਸ਼ਲ ਅਭਿਆਸਾਂ ਨੂੰ ਅਪਣਾ ਕੇ ਆਪਣੀ ਖਪਤ ਨੂੰ ਘੱਟ ਕਰਨਾ ਹੋਵੇਗਾ ਅਤੇ ਯਮੁਨਾ ਨਦੀ ਵਿੱਚ ਪਾਣੀ ਦਾ ਪ੍ਰਵਾਹ ਕਰਨਾ ਹੋਵੇਗਾ। ਉਨ੍ਹਾਂ ਨੇ ਸਾਰੇ ਸਬੰਧਿਤ ਰਾਜਾਂ ਨੂੰ ਸਕਾਰਾਤਮਕ ਢੰਗ ਨਾਲ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ ਅਤੇ ਸਾਰੇ ਭਾਈਵਾਲ ਰਾਜਾਂ ਨੂੰ ਯਮੁਨਾ ਬੇਸਿਨ ਵਿੱਚ ਤਿੰਨ ਸਟੋਰੇਜ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਦੇਸ਼ ਦੇ ਵਿਆਪਕ ਹਿਤ ਵਿੱਚ ਕੰਮ ਕਰਨ ਲਈ ਕਿਹਾ। ਇਹ ਉਪਾਅ ਘੱਟ ਬਾਰਿਸ਼ ਵਾਲੇ ਮੌਸਮ ਦੌਰਾਨ ਪਾਣੀ ਦੀ ਉਪਲਬਧਤਾ ਵਿੱਚ ਸੁਧਾਰ ਦੇ ਨਾਲ-ਨਾਲ ਵਾਤਾਵਰਣ ਸਬੰਧੀ ਪ੍ਰਵਾਹ ਨੂੰ ਯਕੀਨੀ ਬਣਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਨਗੇ।
*****
ਐੱਨਡੀ/ਏਕੇ
(रिलीज़ आईडी: 2197099)
आगंतुक पटल : 15