ਅਕੀਨੋਲਾ ਡੇਵਿਸ ਜੂਨੀਅਰ ਨੂੰ ‘ਮਾਈ ਫਾਦਰਜ਼ ਸ਼ੈਡੋ’ ਲਈ ਸਿਲਵਰ ਪੀਕੌਕ –ਸਪੈਸ਼ਲ ਜਿਊਰੀ ਪੁਰਸਕਾਰ
ਜਿਊਰੀ ਨੇ ਫਿਲਮ ਦੇ ਸ਼ਾਨਦਾਰ ਸਕ੍ਰੀਨਪਲੇ ਅਤੇ ਕਲਾਕਾਰਾਂ ਦੀ ਬਿਹਤਰੀਨ ਅਦਾਕਾਰੀ ਦੀ ਸ਼ਲਾਘਾ ਕੀਤੀ
ਰਾਜਨੀਤਕ ਉਥਲ-ਪੁਥਲ ਦੇ ਵਿਚਕਾਰ ਪਰਿਵਾਰ ਵਿੱਚ ਜਟਿਲ ਸਬੰਧਾਂ ਨੂੰ ਉਕੇਰਦੀ ਹੈ ‘ਮਾਈ ਫਾਦਰਜ਼ ਸ਼ੈਡੋ’
ਬ੍ਰਿਟਿਸ਼ ਨਾਇਜੀਰਿਆਈ ਫਿਲਮਕਾਰ ਅਕੀਨੋਲਾ ਡੇਵਿਸ ਜੂਨੀਅਰ ਦੀ ਸਸ਼ਕਤ ਅਤੇ ਵਿਚਾਰਪੂਰਨ ਫਿਲਮ ‘ਮਾਈ ਫਾਦਰਜ਼ ਸ਼ੈਡੋ’ ਨੂੰ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫੀ) ਵਿੱਚ ਸਪੈਸ਼ਲ ਜਿਊਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਜਿਊਰੀ ਨੇ ਇਸ ਫਿਲਮ ਦੀ ਅਸਾਧਾਰਣ ਸਿਨੇ ਕਲਾ ਅਤੇ ਨਿਰਦੇਸ਼ਕ ਦੀ ਵਿਸ਼ੇਸ਼ ਕਲਾਤਮਕ ਦ੍ਰਿਸ਼ਟੀ ਨੂੰ ਮਾਨਤਾ ਦਿੰਦੇ ਹੋਏ ਇਸ ਨੂੰ 15 ਫਿਲਮਾਂ ਦੇ ਵਿਚਕਾਰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਜੇਤੂ ਚੁਣਿਆ। ਪੁਰਸਕਾਰ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਪ੍ਰਦਾਨ ਕੀਤਾ। ਇਸ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਇਫੀ ਦੀ ਜਿਊਰੀ ਦੇ ਪ੍ਰਮੁੱਖ ਸ਼੍ਰੀ ਰਾਕੇਸ਼ ਓਮਪ੍ਰਕਾਸ਼ ਮਹਿਤਾ ਅਤੇ ਫੈਸਟੀਵਲ ਦੇ ਨਿਰਦੇਸ਼ਕ ਸ਼੍ਰੀ ਸ਼ੇਖਰ ਕਪੂਰ ਵੀ ਮੌਜੂਦ ਸਨ।
ਇਫੀ ਦੇ ਸਪੈਸ਼ਲ ਜਿਊਰੀ ਪੁਰਸਕਾਰ ਨੂੰ ਅਧਿਕਾਰਤ ਤੌਰ ‘ਤੇ ਸਿਲਵਰ ਪੀਕੌਕ ਸਪੈਸ਼ਲ ਜਿਊਰੀ ਪੁਰਸਕਾਰ ਵਜੋਂ ਜਾਣਿਆ ਜਾਂਦਾ ਹੈ। ਇਹ ਉਸ ਫਿਲਮ ਨੂੰ ਦਿੱਤਾ ਜਾਂਦਾ ਹੈ ਜੋ ਜਿਊਰੀ ਦੀ ਰਾਏ ਵਿੱਚ ਸਿਨੇਮਾ ਦੇ ਕਿਸੇ ਵੀ ਪਹਿਲੂ ਵਿੱਚ ਅਸਾਧਾਰਣ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੋਵੇ। ਨਿਰਦੇਸ਼ਕ ਨੂੰ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਵਿੱਚ ਇੱਕ ਸਿਲਵਰ ਪੀਕੌਕ, 15 ਲੱਖ ਰੁਪਏ ਨਗਦ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ।
ਜਿਊਰੀ ਨੇ ਕਿਹਾ, “ਇਸ ਫਿਲਮ ਦਾ ਪਿਛੋਕੜ ਨਾਇਜੀਰੀਆ ਦਾ 1993 ਦੀ ਹਫੜਾ-ਦਫੜੀ ਵਾਲੀਆਂ ਰਾਸ਼ਟਰਪਤੀ ਚੋਣਾਂ ਹਨ ਜਦੋਂ ਹਿੰਸਕ ਦਮਨ ਦੇ ਵਿਰੁੱਧ ਅਦੁੱਤੀ ਮਨੁੱਖੀ ਭਾਵਨਾ ਉੱਠ ਖੜੀ ਹੋਈ ਸੀ। ਇਸ ਮਾਹੌਲ ਵਿੱਚ ਫੋਲਾਰਿਨ ਦੇਰ ਨਾਲ ਮਿਲ ਰਹੀ ਤਨਖਾਹ ਲੈਣ ਲਈ ਆਪਣੇ ਦੋ ਬੇਟਿਆਂ ਦੇ ਨਾਲ ਲਾਗੋਸ ਜਾਂਦਾ ਹੈ। ਇੱਕ ਬਿਹਤਰੀਨ ਸਕ੍ਰੀਨਪਲੇ ਅਤੇ ਮਾਯੂਸ ਪਿਤਾ ਅਤੇ ਗੁੰਮਰਾਹਕੁੰਨ ਅਤੇ ਡਰੇ-ਸਹਿਮੇ ਬੇਟਿਆਂ ਦੀ ਲਾਜਵਾਬ ਅਦਾਕਾਰੀ ਰਾਹੀਂ ਇਹ ਫਿਲਮ ਪ੍ਰੇਮ, ਪਰਵਰਿਸ਼ ਅਤੇ ਸੁਲਹ ਦੀ ਘਾਟ ਜਿਹੇ ਵਿਸ਼ਿਆਂ ਨੂੰ ਬਾਖੂਬੀ ਦਰਸਾਉਂਦੀ ਹੈ। ਇਸ ਫਿਲਮ ਦਾ ਗਰਮ ਆਗੋਸ਼ ਆਪਣੇ ਵਿੱਚ ਨਿਜੀ ਪਲਾਂ ਅਤੇ ਛੋਟੇ ਸੰਕੇਤਾਂ ਨੂੰ ਸਮੇਟੇ ਹੋਏ ਹੈ।
ਇਫੀ ਨੇ ‘ਮਾਈ ਫਾਦਰਜ਼ ਸ਼ੈਡੋ’ ਨੂੰ ਸਨਮਾਨਿਤ ਕਰਕੇ ਆਲਮੀ ਕਹਾਣੀਕਲਾ ਦਾ ਇੱਕ ਜ਼ਿਕਰਯੋਗ ਕਾਰਜ ਅਤੇ ਆਧੁਨਿਕ ਸਿਨੇਮਾ ਦੇ ਦਾਇਰਿਆਂ ਦਾ ਵਿਸਤਾਰ ਕਰਨ ਵਾਲੀ ਫਿਲਮਕਾਰਾਂ ਦੀ ਰਚਨਾਤਮਕ ਸ਼ਕਤੀ ਨੂੰ ਮਾਨਤਾ ਦਿੱਤੀ ਹੈ।
‘ਮਾਈ ਫਾਦਰਜ਼ ਸ਼ੈਡੋ’ ਦੀ ਸ਼ੰਖੇਪ ਕਥਾ
ਇਹ ਨਾਇਜੀਰੀਆ ਦੀ ਰਾਜਧਾਨੀ ਲਾਗੋਸ ਵਿੱਚ 1993 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਇੱਕ ਦਿਨ ਦੀ ਅਰਧ-ਆਤਮਕਥਾਤਮਕ ਕਹਾਣੀ ਹੈ। ਦੋ ਨੌਜਵਾਨ ਭਾਈ ਆਕਿਨ ਅਤੇ ਰੇਮੀ ਦੇਰੀ ਨਾਲ ਮਿਲ ਰਹੀ ਤਨਖਾਹ ਲੈਣ ਲਈ ਉਥਲ-ਪੁਥਲ ਭਰੇ ਸ਼ਹਿਰ ਵਿੱਚ ਇੱਕ ਦਿਨ ਆਪਣੇ ਵੱਖ ਰਹਿਣ ਵਾਲੇ ਪਿਤਾ ਫੋਲਾਰਿਨ ਨਾਲ ਇੱਕ ਦਿਨ ਬਿਤਾਉਂਦੇ ਹਨ। ਫਿਲਮ ਨਿਜੀ ਪਲਾਂ ਅਤੇ ਛੋਟੇ ਸੰਕੇਤਾਂ ਦੀ ਮਦਦ ਨਾਲ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਪਰਿਵਾਰ ਦੇ ਗੁੰਝਲਦਾਰ ਰਿਸ਼ਤਿਆਂ ਨੂੰ ਖੰਗਾਲਦੀ ਹੈ। ਇਹ ਪ੍ਰੇਮ, ਵਿਛੋੜੇ ਅਤੇ ਸੁਲਹ ਦੇ ਵਿਸ਼ਿਆਂ ਨੂੰ ਬੇਹੱਦ ਵਾਸਤਵਿਕ ਢੰਗ ਨਾਲ ਪ੍ਰਦਰਸ਼ਿਤ ਕਰਦੀ ਹੈ।
ਮਾਈ ਫਾਦਰਜ਼ ਸ਼ੈਡੋ ਦਾ ਪੀਸੀ ਲਿੰਕ
ਇਫੀ ਬਾਰੇ
1952 ਵਿੱਚ ਸ਼ੁਰੂ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇਫੀ) ਦੱਖਣੀ ਏਸ਼ੀਆ ਦਾ ਸਭ ਨਾਲੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਮਾਰੋਹ ਹੈ। ਇਸ ਨੂੰ ਰਾਸ਼ਟਰੀ ਫਿਲਮ ਵਿਕਾਸ ਨਿਗਮ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ, ਗੋਆ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇਹ ਸਮਾਰੋਹ ਸਿਨੇਮਾ ਦੇ ਸ਼ਕਤੀਸ਼ਾਲੀ ਮੰਚ ਦੇ ਤੌਰ ‘ਤੇ ਉਭਰਿਆ ਹੈ ਜਿਸ ਵਿੱਚ ਸਾਹਸੀ ਅਭਿਆਸ ਮਿਲਦੇ ਹਨ ਅਤੇ ਪ੍ਰਸਿੱਧ ਫਿਲਮਕਾਰ ਸ਼ਾਮਲ ਹੁੰਦੇ ਹਨ। ਇਫੀ ਨੂੰ ਅਸਲ ਵਿੱਚ ਆਕਰਸ਼ਕ ਬਣਾਉਣ ਵਾਲੀ ਚੀਜ਼ ਹੈ ਇਸ ਦਾ ਰੋਮਾਂਚਕ ਸੁਮੇਲ ਜਿਸ ਵਿੱਚ ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰਕਲਾਸਿਸ, ਸ਼ਰਧਾਂਜਲੀਆਂ ਅਤੇ ਊਰਜਾ ਨਾਲ ਭਰਪੂਰ ਵੇਵਸ ਦਾ ਫਿਲਮ ਬਜ਼ਾਰ ਸ਼ਾਮਲ ਹਨ ਅਤੇ ਵਿਚਾਰਾਂ ਅਤੇ ਸਹਿਯੋਗਾਂ ਨੂੰ ਉਡਾਣ ਮਿਲਦੀ ਹੈ। ਗੋਆ ਦੇ ਮਨਮੋਹਕ ਕਿਨਾਰਿਆ ‘ਤੇ 20 ਤੋਂ 28 ਨਵੰਬਰ ਤੱਕ ਆਯੋਜਿਤ ਹੋਣ ਵਾਲਾ 56ਵਾਂ ਸੰਸਕਰਣ ਭਾਸ਼ਾਵਾਂ, ਸ਼ੈਲੀਆਂ, ਨਵੀਨਤਾ ਅਤੇ ਅਵਾਜ਼ਾਂ ਦਾ ਇੱਕ ਸ਼ਾਨਦਾਰ ਸਮਾਰੋਹ ਹੈ। ਇਹ ਵਿਸ਼ਵ ਮੰਚ ‘ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਡੂੰਘਾ ਜਸ਼ਨ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ /ਸੰਗੀਤਾ ਗੋਡਬੋਲੇ/ਨਿਕੀਤਾ ਏ.ਐੱਸ/ਦਰਸ਼ਨਾ ਰਾਣੇ/ਏਕੇ | IFFI 56 - 123
रिलीज़ आईडी:
2197095
| Visitor Counter:
3