ਵਿੱਤ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਅਕਤੂਬਰ 2025 (ਵਿੱਤੀ ਸਾਲ 2025-26) ਤੱਕ ਦੇ ਖਾਤਿਆਂ ਦੀ ਮਾਸਿਕ ਸਮੀਖਿਆ


ਭਾਰਤ ਸਰਕਾਰ ਦੇ ਅਕਤੂਬਰ, 2025 ਤੱਕ ਦੇ ਮਾਸਿਕ ਖਾਤਿਆਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ:-

Posted On: 28 NOV 2025 4:39PM by PIB Chandigarh

ਭਾਰਤ ਸਰਕਾਰ ਨੂੰ ਅਕਤੂਬਰ, 2025 ਤੱਕ 18,00,475 ਕਰੋੜ ਰੁਪਏ (ਕੁੱਲ ਪ੍ਰਾਪਤੀਆਂ ਦੇ B.E. ਅਨੁਮਾਨ 2025-26 ਦਾ 51.5 ਪ੍ਰਤੀਸ਼ਤ) ਪ੍ਰਾਪਤ ਹੋਏ ਹਨ, ਜਿਸ ਵਿੱਚ 12,74,301 ਕਰੋੜ ਰੁਪਏ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ), 4,89,079 ਕਰੋੜ ਰੁਪਏ ਨੌਨ -ਟੈਕਸ ਰੈਵੇਨਿਊ ਅਤੇ 37,095 ਕਰੋੜ ਰੁਪਏ ਗੈਰ-ਕਰਜ਼ਾ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ ਸਰਕਾਰ ਦੁਆਰਾ ਟੈਕਸਾਂ ਦੇ ਹਿੱਸੇ ਦੀ ਵੰਡ ਵਜੋਂ 8,34,957 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟ੍ਰਾਂਸਫਰ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 1,11,981 ਕਰੋੜ ਰੁਪਏ ਵੱਧ ਹੈ।

ਭਾਰਤ ਸਰਕਾਰ ਦਾ ਕੁੱਲ ਖਰਚ 26,25,619 ਕਰੋੜ ਰੁਪਏ (2025-26 ਦੇ ਤਤਕਾਲੀ ਬਜਟ ਅਨੁਮਾਨਾਂ ਦਾ 51.8 ਪ੍ਰਤੀਸ਼ਤ) ਹੈ, ਜਿਸ ਵਿੱਚੋਂ 20,07,876 ਕਰੋੜ ਰੁਪਏ ਮਾਲੀਆ ਖਾਤੇ ਵਿੱਚ ਅਤੇ 6,17,743 ਕਰੋੜ ਰੁਪਏ ਪੂੰਜੀ ਖਾਤੇ ਵਿੱਚ ਹੈ। ਕੁੱਲ ਮਾਲੀਆ ਖਰਚ ਵਿੱਚੋਂ, 6,73,715 ਕਰੋੜ ਰੁਪਏ ਵਿਆਜ ਅਦਾਇਗੀਆਂ ਲਈ ਅਤੇ 2,46,575 ਕਰੋੜ ਰੁਪਏ ਪ੍ਰਮੁੱਖ ਸਬਸਿਡੀਆਂ ਲਈ ਹਨ।

****

ਐਨਬੀ/ਕੇਐਮਐਨ/ਏਕੇ


(Release ID: 2197077) ਵਿਜ਼ੀਟਰ ਕਾਊਂਟਰ : 27