ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਕੇਵੀਆਈਸੀ ਦਾ ‘ਨਵਯੁੱਗ ਖਾਦੀ ਫੈਸ਼ਨ ਸ਼ੋਅ’ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ, ਇਸ ਵਿੱਚ ਰਾਸ਼ਟਰ, ਫੈਸ਼ਨ ਅਤੇ ਪਰਿਵਰਤਨ ਲਈ ਖਾਦੀ ਦਾ ਪ੍ਰਦਰਸ਼ਨ ਕੀਤਾ ਗਿਆ


‘ਖਾਦੀ ਦੀ ਅਸਲੀ ਤਾਕਤ ਇਸ ਦੇ ਕਾਰੀਗਰਾਂ ਵਿੱਚ ਹੈ’ ਮਨੋਜ ਕੁਮਾਰ, ਚੇਅਰਮੈਨ, ਕੇਵੀਆਈਸੀ

प्रविष्टि तिथि: 30 NOV 2025 12:06PM by PIB Chandigarh

ਨਵਯੁੱਗ ਖਾਦੀ ਫੈਸ਼ਨ ਸ਼ੋਅ ਦਾ ਆਯੋਜਨ ਸ਼ਨੀਵਾਰ, 29 ਨਵੰਬਰ, ਨੂੰ ਨੈਸ਼ਨਲ ਕ੍ਰਾਫਟਸ ਮਿਊਜ਼ੀਅਮ ਅਤੇ ਹਸਤਕਲਾ ਅਕੈਡਮੀ, ਪ੍ਰਗਤੀ ਮੈਦਾਨ ਵਿੱਚ ਕੀਤਾ ਗਿਆ। ਇਸ ਸ਼ੋਅ ਵਿੱਚ ‘ਨਵੇਂ ਭਾਰਤ ਦੀ ਨਵੀਂ ਖਾਦੀ’ ਨੂੰ ਆਧੁਨਿਕ ਅਤੇ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਖਾਦੀ ਦੇ ਆਧੁਨਿਕ ਅਤੇ ਨਵੇਂ ਰੂਪ ਨੂੰ ਆਧੁਨਿਕ ਢੰਗ ਨਾਲ ਪੇਸ਼ ਕੀਤਾ ਗਿਆ। ਸ਼ੋਅ ਨਾਲ ਜੁੜੀ ਪ੍ਰਦਰਸ਼ਨੀ ਦਾ ਉਦਘਾਟਨ ਇੱਕ ਦਿਨ ਪਹਿਲਾਂ, 28 ਨਵੰਬਰ ਨੂੰ ਕੀਤਾ ਗਿਆ। ਇਸੇ ਦਿਨ ਖਾਦੀ ਗਿਆਨ ਪੋਰਟਲ ਦਾ ਦੂਸਰਾ ਵੌਲਿਊਮ ਲਾਂਚ ਕੀਤਾ ਗਿਆ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਸਨ। ਉਨ੍ਹਾਂ ਨੇ ਰੈਂਪ ‘ਤੇ ਪ੍ਰਦਰਸ਼ਿਤ ਗਾਰਮੈਂਟਸ (ਪੌਸ਼ਾਕਾਂ ਦੀ ਸ਼ਲਾਘਾ ਕੀਤੀ ਅਤੇ ਖਾਦੀ ਦੇ ਕਾਰੀਗਰਾਂ ਦੇ ਸਮਰਪਣ ਅਤੇ ਸ਼ਿਲਪ ਕੌਸ਼ਲ ਦੀ ਸ਼ਲਾਘਾ ਕੀਤੀ।

ਆਪਣੇ ਸੰਬੋਧਨ ਵਿੱਚ, ਚੇਅਰਮੈਨ ਨੇ ਖਾਦੀ ਨੂੰ ਨਵਾਂ ਜੀਵਨ ਦੇਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖਾਦੀ ਨੂੰ ਸਿਰਫ਼ ਇੱਕ ਕੱਪੜੇ ਤੋਂ ਉੱਪਰ ਚੁੱਕ ਕੇ ਦੇਸ਼ ਭਗਤੀ ਦੇ ਪ੍ਰਤੀਕ ਦੇ ਨਾਲ-ਨਾਲ ਆਧੁਨਿਕ ਭਾਰਤੀ ਜੀਵਨਸ਼ੈਲੀ ਦਾ ਪ੍ਰਤੀਕ ਬਣਾ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਕ ਮੰਤਰ –‘ਖਾਦੀ ਰਾਸ਼ਟਰ ਲਈ, ਖਾਦੀ ਫੈਸ਼ਨ ਲਈ ਅਤੇ ਖਾਦੀ ਪਰਿਵਰਤਨ ਲਈ’ ਨੂੰ ਦੁਹਰਾਇਆ। ਇਸ ਨੇ ਖਾਦੀ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ।

ਉਨ੍ਹਾਂ ਨੇ ਕਿਹਾ, “ਅੱਜ ਦੀ ਖਾਦੀ ਨਾ ਸਿਰਫ਼ ਪੂਜਨੀਕ ਬਾਪੂ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਸਗੋਂ ਆਧੁਨਿਕ ਡਿਜ਼ਾਈਨ ਅਤੇ ਆਲਮੀ ਫੈਸ਼ਨ ਵਿੱਚ ਵੀ ਤੇਜ਼ੀ ਨਾਲ ਆਪਣੀ ਥਾਂ ਬਣਾ ਰਹੀ ਹੈ। ਖਾਦੀ ਹੁਣ ਸਿਰਫ਼ ਪਿੰਡਾਂ ਤੱਕ ਸੀਮਤ ਨਹੀਂ ਰਹੀ, ਸ਼ਹਿਰਾਂ, ਫੈਸ਼ਨ ਬਜ਼ਾਰਾਂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਵੀ ਇਸ ਦੀ ਪ੍ਰਸਿੱਧੀ ਤੇਜ਼ੀ ਨਾਲ ਵਧ ਰਹੀ ਹੈ।”

ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਨਵੇਂ ਜ਼ਮਾਨੇ ਦੀ ਖਾਦੀ ਡਿਜ਼ਾਈਨ, ਤਕਨੀਕ ਅਤੇ ਪਰੰਪਰਾ ਦਾ ਇੱਕ ਅਨੋਖਾ ਸੰਗਮ ਹੈ। ਉਨ੍ਹਾਂ ਨੇ ਕਿਹਾ ਕਿ ਖਾਦੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਗਈ ਹੈ ਅਤੇ ਇਹ ਰੁਜ਼ਗਾਰ ਸਿਰਜਣਾ, ਵਾਤਾਵਰਣ ਸਬੰਧੀ ਅਨੁਕੂਲਤਾ ਅਤੇ ਦੇਸ਼ ਦੀ ਆਤਮਨਿਰਭਰਤਾ ਦੀ ਯਾਤਰਾ ਨਾਲ ਜੁੜੀ ਹੋਈ ਹੈ।

ਇਹ ਪ੍ਰੋਗਰਾਮ ਕੇਵੀਆਈਸੀ, ਖਾਦੀ ਉੱਤਮਤਾ ਕੇਂਦਰ (ਸੀਓਈਕੇ), ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾਨ (ਐੱਨਆਈਐੱਫਟੀ) ਅਤੇ ਭਾਰਤੀ ਫੈਸ਼ਨ ਡਿਜ਼ਾਈਨ ਕੌਂਸਲ (ਐੱਫਡੀਸੀਆਈ) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ। ਰੈਂਪ ‘ਤੇ ਖਾਦੀ ਅਪੈਰਲ ਅਤੇ ਉਤਪਾਦਾਂ ਦੀ ਇੱਕ ਵਿਭਿੰਨ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ। ਇਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ। ਖਾਸ ਤੌਰ 'ਤੇ ਪ੍ਰੇਰਨਾਦਾਇਕ ਪਲ ਉਦੋਂ ਆਇਆ ਜਦੋਂ ਦੇਸ਼ ਭਰ ਦੀਆਂ ਖਾਦੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਕਾਰੀਗਰਾਂ ਨੇ ਰੈਂਪ 'ਤੇ ਵੌਕ ਕੀਤਾ। ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਵੀ ਕਾਰੀਗਰਾਂ ਦੇ ਨਾਲ ਸ਼ਾਮਲ ਹੋਏ। ਇਸ ਨਾਲ ਇਹ ਸੰਦੇਸ਼ ਦਿੱਤਾ ਗਿਆ ਕਿ ਖਾਦੀ ਦੀ ਅਸਲ ਤਾਕਤ ਇਸ ਦੇ ਬੁਣਕਰਾਂ ਅਤੇ ਨਿਰਮਾਤਾਵਾਂ ਵਿੱਚ ਸ਼ਾਮਲ ਹੈ – ਜੋ "ਪਿੰਡ ਤੋਂ ਗਲੈਮਰ ਤੱਕ” ਦੀ ਯਾਤਰਾ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਹੈ।

ਇਸ ਸਮਾਗਮ ਵਿੱਚ ਕੇਵੀਆਈਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਐਮਐਸਐਮਈ ਮੰਤਰਾਲੇ ਦੇ ਸੰਯੁਕਤ ਸਕੱਤਰ (ਏ ਐਂਡ ਆਰਈ), ਐੱਮਐੱਸਐੱਮਈ ਮੰਤਰਾਲੇ ਦੇ ਆਰਥਿਕ ਸਲਾਹਕਾਰ ਅਤੇ ਕੇਵੀਆਈਸੀ ਦੇ ਵਿੱਤੀ ਸਲਾਹਕਾਰ, ਸੀਓਈਕੇ ਦੇ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਸਟਾਫ ਮੌਜੂਦ ਸਨ।

ਨਵਯੁੱਗ ਖਾਦੀ, ਖਾਦੀ ਨੂੰ ਹੋਰ ਜ਼ਿਆਦਾ ਆਧੁਨਿਕ ਅਤੇ ਭਵਿੱਖ ਲਈ ਤਿਆਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਪਹਿਲੀ ਵਾਰ, ਇੱਕ ਸਮਰਪਿਤ ਡਿਜ਼ਾਈਨਰ ਟੀਮ ਦੇ ਮਾਰਗਦਰਸ਼ਨ ਹੇਠ, ਦੇਸ਼ ਭਰ ਦੀਆਂ ਖਾਦੀ ਸੰਸਥਾਵਾਂ ਦੁਆਰਾ ਤਿਆਰ ਕੀਤੀਆਂ ਸਾੜੀਆਂ, ਕੱਪੜੇ, ਧਾਗੇ, ਸਹਾਇਕ ਉਪਕਰਣ ਅਤੇ ਘਰੇਲੂ ਸਜਾਵਟ ਦੇ ਉਤਪਾਦਾਂ ਨੂੰ ਇੱਕ ਹੀ ਛੱਤ ਹੇਠ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿੱਚ ਓਡੀਸ਼ਾ ਦੇ ਇੱਕਤ, ਅਸਾਮ ਦੇ ਏਰੀ ਸਿਲਕ, ਗੁਜਰਾਤ ਦੇ ਤੰਗਾਲੀਆ, ਕਰਨਾਟਕ ਦੇ ਰੇਸ਼ਮ, ਬੰਗਾਲ ਦੇ ਸੂਤੀ ਅਤੇ ਤੇਲੰਗਾਨਾ ਅਤੇ ਬਿਹਾਰ ਦੇ ਰਵਾਇਤੀ ਬੁਣਾਈ ਸਮੇਤ ਵਿਭਿੰਨ ਖੇਤਰੀ ਸ਼ਿਲਪਾਂ ਨੂੰ ਇਕੱਠਾ ਪ੍ਰਦਰਸ਼ਿਤ ਕੀਤਾ ਗਿਆ। ਇਹ ਪ੍ਰਧਾਨ ਮੰਤਰੀ ਦੇ "ਨਵੇਂ ਭਾਰਤ ਲਈ ਨਵੀਂ ਖਾਦੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੀ ਹੈ। ਇਸ ਤਰ੍ਹਾਂ, ਖਾਦੀ ਨੂੰ ਇੱਕ ਆਧੁਨਿਕ, ਸਮਾਵੇਸ਼ੀ ਅਤੇ ਵਿਸ਼ਵ ਪੱਧਰੀ ਟੈਕਸਟਾਈਲ ਵਿਰਾਸਤ ਵਜੋਂ ਪੇਸ਼ ਕੀਤਾ ਗਿਆ ਹੈ।

28 ਨਵੰਬਰ ਨੂੰ ਉਦਘਾਟਨ ਕੀਤੀ ਗਈ ਇਸ ਪ੍ਰਦਰਸ਼ਨੀ ਵਿੱਚ ਖਾਦੀ ਗਿਆਨ ਪੋਰਟਲ (ਵੌਲਿਊਮ II) ਦੀ ਵੀ ਸ਼ੁਰੂਆਤ ਕੀਤੀ ਗਈ। ਕੇਵੀਆਈਸੀ ਦੇ ਚੇਅਰਮੈਨ ਨੇ ਖਾਦੀ ਸੰਸਥਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਕੇਵੀਆਈਸੀ ਵੱਲੋਂ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

ਇਹ ਪ੍ਰੋਗਰਾਮ, 3 ਦਸੰਬਰ, 2025 ਤੱਕ ਸਵੇਰੇ 11:00 ਵਜੇ ਤੋਂ ਸ਼ਾਮ 5:30 ਵਜੇ ਤੱਕ ਚੱਲੇਗਾ, ਜਿਸ ਵਿੱਚ ਪ੍ਰਦਰਸ਼ਨੀਆਂ, ਵਿਕਰੀ ਕਾਊਂਟਰ ਅਤੇ ਹੱਥ ਨਾਲ ਕਤਾਈ, ਕੁਦਰਤੀ ਰੰਗਾਈ ਅਤੇ ਸਾੜੀ ਡ੍ਰੈਪਿੰਗ 'ਤੇ ਦਿਲਚਸਪ ਵਰਕਸ਼ਾਪਸ ਸ਼ਾਮਲ ਹੋਣਗੀਆਂ। ਵਿਜ਼ੀਟਰਾਂ ਨੂੰ ਇਨ੍ਹਾਂ ਇੰਟਰਐਕਟਿਵ ਸੈਸ਼ਨਾਂ ਰਾਹੀਂ ਖਾਦੀ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

 

* * *

ਪੀਆਈਬੀ ਮੁੰਬਈ | ਸੌਰਭ ਖੇਕਡੇ/ਦਰਸ਼ਨਾ ਰਾਣੇ/ਏਕੇ 


(रिलीज़ आईडी: 2197073) आगंतुक पटल : 24
इस विज्ञप्ति को इन भाषाओं में पढ़ें: English , Urdu , हिन्दी , Marathi