ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਵਿਗਿਆਨ ਭਵਨ ਵਿਖੇ ਵਿਸ਼ਵ ਏਡਜ਼ ਦਿਵਸ 2025 ਦੇ ਸਲਾਨਾ ਰਾਸ਼ਟਰੀ ਸਮਾਰੋਹ ਦੀ ਅਗਵਾਈ ਕਰਨਗੇ


ਭਾਰਤ ਏਡਜ਼ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ: ਵਿਸ਼ਵ ਏਡਜ਼ ਦਿਵਸ 2025 ‘ਤੇ ਕੇਂਦਰੀ ਸਿਹਤ ਮੰਤਰੀ ਦੀ ਅਗਵਾਈ ਵਿੱਚ ਰਾਸ਼ਟਰੀ ਪ੍ਰੋਗਰਾਮ

ਐੱਨਏਸੀਪੀ-5 ਦੇ ਤਹਿਤ ਚੰਗੀ ਤਰੱਕੀ: ਐੱਚਆਈਵੀ ਸੰਕ੍ਰਮਣ ਵਿੱਚ 49% ਦੀ ਕਮੀ, ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ 81% ਦੀ ਕਮੀ

ਕੇਂਦਰੀ ਸਿਹਤ ਮੰਤਰੀ ਇਸ ਵਿਸ਼ਵ ਏਡਜ਼ ਦਿਵਸ ‘ਤੇ ਨੌਜਵਾਨਾਂ, ਰੋਕਥਾਮ ਅਤੇ ਸਟਿਗਮਾ-ਫ੍ਰੀ ਭਾਰਤ ‘ਤੇ ਨਵੇਂ ਅਭਿਆਨ ਦੀ ਸ਼ੁਰੂਆਤ ਕਰਨਗੇ

ਡਿਜੀਟਲ ਇਨੋਵੇਸ਼ਨ ਅਤੇ ਭਾਈਚਾਰਕ ਸ਼ਮੂਲੀਅਤ ਵਿਸ਼ਵ ਏਡਜ਼ ਦਿਵਸ 2025 ਤੋਂ ਪਹਿਲਾਂ ਭਾਰਤ ਦੇ ਐੱਚਆਈਵੀ ਪ੍ਰੋਗਰਾਮ ਨੂੰ ਗਤੀ ਪ੍ਰਦਾਨ ਕਰੇਗੀ

प्रविष्टि तिथि: 30 NOV 2025 11:49AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ, 1 ਦਸੰਬਰ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਵਿਸ਼ਵ ਏਡਜ਼ ਦਿਵਸ 2025 ਦੇ ਸਲਾਨਾ ਰਾਸ਼ਟਰੀ ਸਮਾਰੋਹ ਦੇ ਆਯੋਜਨ ਦੀ ਅਗਵਾਈ ਕਰਨਗੇ। ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ; ਨਾਕੋ (NACO) ਦੇ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ: ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ, ਜੋ ਐੱਚਆਈਵੀ ਦੀ ਰੋਕਥਾਮ, ਇਲਾਜ, ਦੇਖਭਾਲ ਅਤੇ ਕਲੰਕ ਦੇ ਖਾਤਮੇ ਲਈ ਰਾਸ਼ਟਰੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਨਗੇ।

ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਐੱਨਏਸੀਓ) ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਰਕਾਰੀ ਨੇਤਾ, ਵਿਕਾਸ ਸਾਂਝੇਦਾਰ, ਯੁਵਾ ਪ੍ਰਤੀਨਿਧੀ, ਸਮਾਜ ਵਿੱਚ ਇਸ ਪ੍ਰੋਗਰਾਮ ਦੇ ਸਮਰਥਕ, ਐੱਚਆਈਵੀ ਨਾਲ ਪੀੜ੍ਹਤ ਵਿਅਕਤੀ (ਪੀਐੱਲਐੱਚਆਈਵੀ) ਅਤੇ ਮੋਹਰੀ ਸਿਹਤ ਕਾਰਜਕਰਤਾ ਇਕੱਠੇ ਆਉਣਗੇ। ਇਹ ਏਡਜ਼ ਨੂੰ ਇੱਕ ਜਨਤਕ ਸਿਹਤ ਖਤਰੇ ਦੇ ਰੂਪ ਵਿੱਚ ਖਤਮ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਗਤੀ ਦੇਣ ਲਈ ਇਕਜੁੱਟ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਨੌਜਵਾਨਾਂ ਦੀ ਅਗਵਾਈ ਵਿੱਚ ਇੱਕ ਫਲੈਸ਼ ਪ੍ਰਦਰਸ਼ਨ ਜਾਗਰੂਕ ਅਤੇ ਜ਼ਿੰਮੇਵਾਰੀਪੂਰਣ ਵਿਵਹਾਰ ਦੇ ਮਹੱਤਵ ‘ਤੇ ਜ਼ੋਰ ਦੇਵੇਗਾ। ਇਸ ਤੋਂ ਬਾਅਦ ਇੱਕ ਥੀਮੈਟਿਕ ਪ੍ਰਦਰਸ਼ਨੀ ਦਾ ਉਦਘਾਟਨ ਹੋਵੇਗਾ, ਜਿਸ ਵਿੱਚ ਨੈਸ਼ਨਲ ਏਡਜ਼ ਅਤੇ ਐੱਸਟੀਡੀ ਕੰਟਰੋਲ ਪ੍ਰੋਗਰਾਮ ਦੇ ਤਹਿਤ ਡਿਜੀਟਲ ਇਨੋਵੇਸ਼ਨਸ, ਪ੍ਰੋਗਰਾਮ ਦੀਆਂ ਉਪਲਬਧੀਆਂ ਅਤੇ ਭਾਈਚਾਰਾ-ਅਧਾਰਿਤ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਲਾਭਾਰਥੀਆਂ ਦੇ ਅਨੁਭਵਾਂ ਦੀਆਂ ਕਹਾਣੀਆਂ ਅਤੇ ਇੱਕ-ਆਡੀਓ-ਵਿਜ਼ੂਅਲ ਪੇਸ਼ਕਾਰੀ ਐੱਨਏਸੀਪੀ-5 ਦੇ ਤਹਿਤ ਭਾਰਤ ਦੀ ਤਰੱਕੀ ਅਤੇ ਆਉਣ ਵਾਲੀਆਂ ਪ੍ਰਾਥਮਿਕਤਾਵਾਂ ਬਾਰੇ ਦੱਸਿਆ ਜਾਵੇਗਾ।

ਇਸ ਸਮਾਰੋਹ ਦਾ ਇੱਕ ਪ੍ਰਮੁੱਖ ਆਕਰਸ਼ਣ ਨਾਕੋ ਦੀ ਰਾਸ਼ਟਰੀ ਮਲਟੀਮੀਡੀਆ ਪਹਿਲ ਦੇ ਤਹਿਤ ਇੱਕ ਨਵੀਂ ਅਭਿਆਨ ਵੀਡੀਓ ਸੀਰੀਜ਼ ਦੀ ਸ਼ੁਰੂਆਤ ਹੋਵੇਗੀ, ਜੋ ਤਿੰਨ ਪ੍ਰਮੁੱਖ ਅਧਾਰ- ਯੁਵਾ ਅਤੇ ਜਾਗਰੂਕਤਾ, ਵਰਟੀਕਲ ਟ੍ਰਾਂਸਮਿਸ਼ਨ ਦਾ ਖ਼ਾਤਮਾ, ਅਤੇ ਕਲੰਕ ਅਤੇ ਭੇਦਭਾਵ- ‘ਤੇ ਕੇਂਦ੍ਰਿਤ ਹੋਵੇਗੀ। ਇਸ ਤੋਂ ਇਲਾਵਾ, ਪ੍ਰਮੁੱਖ ਰਾਸ਼ਟਰੀ ਪ੍ਰੋਗਰਾਮ ਸੰਸਾਧਨ ਵੀ ਜਾਰੀ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸੰਕਲਕ (Sankalak) ਦਾ 7ਵਾਂ ਸੰਸਕਰਣ

  • ਭਾਰਤ ਐੱਚਆਈਵੀ ਅਨੁਮਾਨ 2025

  • ਖੋਜ ਸੰਗ੍ਰਹਿ

  • ਆਈਟੀ-ਸਮਰੱਥ ਵਰਚੁਅਲ ਦਖਲਅੰਦਾਜ਼ੀ ਲੈਂਡਿੰਗ ਪੰਨਾ

ਇਸ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਲਾਈਵ ਸੰਗੀਤ ਪ੍ਰਦਰਸ਼ਨ ਵੀ ਹੋਵੇਗਾ, ਜਿਸ ਦਾ ਵਿਸ਼ਾ ਜਲਦੀ ਜਾਂਚ, ਇਲਾਜ ਅਤੇ ਆਤਮ-ਵਿਸ਼ਵਾਸ ਦੇ ਨਾਲ ਜੀਵਨ ਜਿਉਣਾ ਹੋਵੇਗਾ।

ਐੱਨਏਸੀਪੀ-5 ਦੇ ਤਹਿਤ ਭਾਰਤ ਦੀ ਤਰੱਕੀ

ਭਾਰਤ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਦੇ ਮੌਜੂਦਾ ਪੜਾਅ ਦੇ ਤਹਿਤ ਕਾਫੀ ਤਰੱਕੀ ਕਰ ਰਿਹਾ ਹੈ:

  • ਐੱਚਆਈਵੀ ਦੀ ਜਾਂਚ 4.13 ਕਰੋੜ (2020-21) ਤੋਂ ਵਧ ਕੇ 6.62 ਕਰੋੜ (2024-25) ਹੋ ਗਈ

  • ਐਂਟੀਰੈਟ੍ਰੋਵਾਇਰਲ ਇਲਾਜ ਤੱਕ ਪਹੁੰਚ ਵਾਲੇ ਪੀਐੱਲਐੱਚਆਈਵੀ ਦੀ ਸੰਖਿਆ 14.94 ਲੱਖ ਤੋਂ ਵਧ ਕੇ 18.60 ਲੱਖ ਹੋ ਗਈ

  • ਇਸੇ ਸਮੇਂ ਵਾਇਰਲ ਲੋਡ ਟੈਸਟਿੰਗ 8.90 ਲੱਖ ਤੋਂ ਲਗਭਗ ਦੁੱਗਣੀ ਹੋ ਕੇ 15.98 ਲੱਖ ਹੋ ਗਈ

2010 ਅਤੇ 2024 ਦਰਮਿਆਨ ਭਾਰਤ ਨੇ ਇਹ ਉਪਲਬਧੀਆਂ ਪ੍ਰਾਪਤ ਕੀਤੀਆਂ:

  • ਸਲਾਨਾ ਨਵੇਂ ਐੱਚਆਈਵੀ ਸੰਕ੍ਰਮਣਾਂ ਵਿੱਚ 48.7% ਦੀ ਗਿਰਾਵਟ

  • ਏਡਜ਼ ਨਾਲ ਸਬੰਧਿਤ ਮੌਤਾਂ ਵਿੱਚ 81.4% ਦੀ ਕਮੀ

  • ਮਾਂ ਤੋਂ ਬੱਚੇ ਵਿੱਚ ਐੱਚਆਈਵੀ ਸੰਚਾਰ ਵਿੱਚ 74.6%  ਦੀ ਗਿਰਾਵਟ

ਇਹ ਨਤੀਜੇ ਗਲੋਬਲ ਔਸਤ ਤੋਂ ਅੱਗੇ ਹਨ ਅਤੇ ਭਾਰਤ ਦੀ ਅਗਵਾਈ, ਟਿਕਾਊ ਘਰੇਲੂ ਨਿਵੇਸ਼, ਸਬੂਤ-ਅਧਾਰਿਤ ਰਣਨੀਤੀਆਂ ਅਤੇ ਮਜ਼ਬੂਤ ਭਾਈਚਾਰਕ ਸ਼ਮੂਲੀਅਤ ਨੂੰ ਦਰਸਾਉਂਦੇ ਹਨ।

 

************

ਐੱਸਆਰ


(रिलीज़ आईडी: 2196999) आगंतुक पटल : 2
इस विज्ञप्ति को इन भाषाओं में पढ़ें: Kannada , English , Urdu , हिन्दी , Bengali , Bengali-TR , Tamil