ਸੱਭਿਆਚਾਰ ਮੰਤਰਾਲਾ
ਪੀਐੱਮਐੱਮਐੱਲ ਖੋਜਕਰਤਾਵਾਂ ਲਈ ਦੁਰਲਭ ਪੁਰਾਲੇਖ ਸੰਗ੍ਰਹਿ ਤੱਕ ਰਿਮੋਟ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ
प्रविष्टि तिथि:
29 NOV 2025 1:35PM by PIB Chandigarh
ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ (ਪੀਐੱਮਐੱਮਐੱਲ) , ਜੋ ਸੁਤੰਤਰਤਾ ਤੋਂ ਬਾਅਦ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾ ਹੈ, ਇਸ ਨੇ ਆਪਣੇ ਵਿਸ਼ਾਲ ਪੁਰਾਲੇਖ ਸਰੋਤਾਂ ਤੱਕ ਪਹੁੰਚ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਪੀਐੱਮਐੱਮਐੱਲ ਵਿੱਚ ਦੁਰਲਭ ਪੁਰਾਲੇਖ ਸਮੱਗਰੀਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ, ਜਿਸ ਵਿੱਚ 1,300 ਤੋਂ ਵੱਧ ਵਿਅਕਤੀਆਂ ਅਤੇ ਸੰਗਠਨਾਂ ਨਾਲ ਸਬੰਧਿਤ 25 ਮਿਲੀਅਨ ਤੋਂ ਵੱਧ ਦਸਤਾਵੇਜ਼ ਸ਼ਾਮਲ ਹਨ। ਆਧੁਨਿਕ ਅਤੇ ਸਮਕਾਲੀ ਭਾਰਤੀ ਇਤਿਹਾਸ ਦਾ ਅਧਿਐਨ ਕਰਨ ਵਾਲੇ ਪ੍ਰਮਾਣਿਕ ਖੋਜਕਰਤਾ ਅਤੇ ਵਿਦਵਾਨਾਂ ਦੁਆਰਾ ਨਿਯਮਿਤ ਤੌਰ ‘ਤੇ ਇਨ੍ਹਾਂ ਰਿਕਾਰਡਾਂ ਬਾਰੇ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ।
ਇੱਕ ਇਤਿਹਾਸਕ ਪਹਿਲਕਦਮੀ ਦੇ ਤਹਿਤ, ਪੀਐੱਮਐੱਮਐੱਲ ਆਪਣੇ ਦੁਰਲਭ ਪੁਰਾਲੇਖ ਸੰਗ੍ਰਹਿ, ਜਿਸ ਵਿੱਚ ਨਿਜੀ ਕਾਗਜ਼ਾਤ, ਪੱਤਰ ਵਿਵਹਾਰ, ਭਾਸ਼ਣ, ਡਾਇਰੀਆਂ ਅਤੇ ਅਖਬਾਰਾਂ ਦੇ ਲੇਖ ਸ਼ਾਮਲ ਹਨ, ਦਾ ਇੱਕ ਵਿਆਪਕ ਡਿਜੀਟਾਈਜ਼ੇਸ਼ਨ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ । ਇਹ ਪਰਿਵਰਤਨਸ਼ੀਲ ਯਤਨ, ਅਸਲ ਖੋਜਕਰਤਾਵਾਂ ਲਈ ਸੀਮਤ ਰਿਮੋਟ ਪਹੁੰਚ ਨੂੰ ਸਮਰੱਥ ਬਣਾਉਂਦੇ ਹੋਏ, ਨਾਜ਼ੁਕ ਦਸਤਾਵੇਜ਼ਾਂ ਦੀ ਲੰਬੇ ਸਮੇਂ ਦੀ ਸੰਭਾਲ ਨੂੰ ਯਕੀਨੀ ਬਣਾਉਂਦਾ ਹੈ । ਅਕਸਰ ਉਪਯੋਗ ਕੀਤੀ ਜਾਣ ਵਾਲੀ ਸਮੱਗਰੀ ਦਾ ਇੱਕ ਵੱਡਾ ਹਿੱਸਾ ਪਹਿਲਾਂ ਹੀ ਡਿਜੀਟਾਈਜ਼, ਅਪਲੋਡ ਅਤੇ ਨਵੇਂ ਵਿਕਸਿਤ ਸਿਸਟਮ ਦੁਆਰਾ ਉਪਲਬਧ ਕਰਵਾਇਆ ਜਾ ਚੁੱਕਿਆ ਹੈ।
ਇਨ੍ਹਾਂ ਡਿਜੀਟਲ ਪੁਰਾਲੇਖਾਂ ਤੱਕ ਰਿਮੋਟ ਪਹੁੰਚ ਦੀ ਸਹੂਲਤ ਲਈ ਇੱਕ ਸਮਰਪਿਤ ਸੂਚਨਾ ਤਕਨਾਲੌਜੀ ਪਲੈਟਫਾਰਮ ਬਣਾਇਆ ਗਿਆ ਹੈ। ਰਜਿਸਟਰਡ ਵਿਦਵਾਨ ਹੁਣ ਵਿਸ਼ੇਸ਼ ਪੁਰਾਲੇਖ ਦਸਤਾਵੇਜ਼ਾਂ ਨੂੰ ਵੇਖਣ ਲਈ ਪੀਐੱਮਐੱਮਐੱਲ ਪਰਿਸਰ ਵਿੱਚ ਆਏ ਬਿਨਾ ਔਨਲਾਈਨ ਬੇਨਤੀਆਂ ਪੇਸ਼ ਕਰ ਸਕਦੇ ਹਨ। ਮਨਜ਼ੂਰੀ ਮਿਲਣ ਤੋਂ ਬਾਅਦ, ਬੇਨਤੀ ਕੀਤੀ ਸਮੱਗਰੀ ਸਿਰਫ਼ ਦੇਖਣ ਲਈ ਵਿਦਵਾਨ ਦੇ ਡੈਸਕਟੌਪ 'ਤੇ ਸੁਰੱਖਿਅਤ ਢੰਗ ਨਾਲ ਉਪਲਬਧ ਕਰਵਾ ਦਿੱਤੀ ਜਾਵੇਗੀ।
ਪੀਐੱਮਐੱਮਐੱਲ ਦੇ ਡਿਜੀਟਲ ਆਰਕਾਈਵਜ਼ ਦੀ ਸ਼ੁਰੂਆਤ, ਅਨਮੋਲ ਇਤਿਹਾਸਕ ਸਰੋਤਾਂ ਦੀ ਸੁਰੱਖਿਆ ਕਰਨ ਅਤੇ ਦੁਨੀਆ ਭਰ ਦੇ ਖੋਜਕਰਤਾਵਾਂ, ਵਿਦਵਾਨਾਂ ਅਤੇ ਗਿਆਨ ਦੀ ਭਾਲ ਕਰਨ ਵਾਲਿਆਂ ਲਈ ਅਤੇ ਪਹੁੰਚ ਵਧਾਉਣ ਲਈ ਤਕਨਾਲੋਜੀ ਦਾ ਲਾਭ ਲੈਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਪੀਐੱਮਐੱਮਐੱਲ ਦੇ ਡਾਇਰੈਕਟਰ ਸ਼੍ਰੀ ਅਸ਼ਵਿਨੀ ਲੋਹਾਨੀ ਨੇ ਕਿਹਾ ਕਿ ਇਹ ਪਹਿਲਕਦਮੀ ਉੱਚ-ਗੁਣਵੱਤਾ ਵਾਲੀ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਲੇਖ ਸਮੱਗਰੀਆਂ ਤੱਕ ਅਸਾਨ ਪਹੁੰਚ ਵਧਾ ਕੇ ਆਧੁਨਿਕ ਅਤੇ ਸਮਕਾਲੀ ਭਾਰਤ ਦੇ ਅਧਿਐਨ ਨੂੰ ਮਜ਼ਬੂਤ ਕਰਨ ਲਈ ਸੰਸਥਾਨ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।
***************
ਸੁਨੀਲ ਕੁਮਾਰ ਤਿਵਾਰੀ
(रिलीज़ आईडी: 2196993)
आगंतुक पटल : 4