ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਰਤ ਸਰਕਾਰ ਐਸਸੀਐੱਲ ਮੋਹਾਲੀ ਦੇ ਆਧੁਨਿਕੀਕਰਨ ਲਈ 4,500 ਕਰੋੜ ਰੁਪਏ ਨਿਵੇਸ਼ ਕਰੇਗੀ; ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਭਰੋਸਾ ਦਿਵਾਇਆ ਕਿ ਇਸ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ
ਐਸਸੀਐੱਲ ਵਿੱਚ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ 28 ਚਿੱਪਾਂ ਸੌਂਪੀਆਂ ਗਈਆਂ
प्रविष्टि तिथि:
28 NOV 2025 6:56PM by PIB Chandigarh
ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਕਾਰਜਾਂ ਦੀ ਤਰੱਕੀ ਅਤੇ ਚੱਲ ਰਹੀਆਂ ਆਧੁਨਿਕੀਕਰਨ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਸੈਮੀਕੰਡਕਟਰ ਲੈਬੋਰੇਟਰੀ (ਐਸਸੀਐੱਲ), ਮੋਹਾਲੀ ਦਾ ਦੌਰਾ ਕੀਤਾ।

ਇਸ ਦੌਰੇ ਦੌਰਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਐਸਸੀਐੱਲ ਨੂੰ ਅਪਗ੍ਰੇਡ ਕਰਨ ਅਤੇ ਅੱਗੇ ਵਧਾਉਣ ਲਈ 4,500 ਕਰੋੜ ਰੁਪਏ ਨਿਵੇਸ਼ ਕਰੇਗੀ।
ਮੰਤਰੀ ਨੇ ਭਰੋਸਾ ਦਿਵਾਇਆ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਸੀਐੱਲ ਮੋਹਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ ਅਤੇ ਇਸ ਨੂੰ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਅੱਗੇ ਇੱਕ ਵੱਡਾ ਸਫ਼ਰ ਹੈ, ਅਤੇ ਭਾਰਤ ਇਸ ਲਈ ਤਿਆਰ ਹੈ।” ਮੰਤਰੀ ਐਸਸੀਐੱਲ ਮੋਹਾਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ, ਜਿੱਥੇ 17 ਅਕਾਦਮਿਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ 28 ਚਿੱਪਾਂ ਸੌਂਪੀਆਂ ਗਈਆਂ।

ਇਨ੍ਹਾਂ ਚਿੱਪਾਂ ਨੂੰ ਇਲੈਕਟ੍ਰੌਨਿਕ ਡਿਜ਼ਾਈਨ ਆਟੋਮੇਸ਼ਨ ਟੂਲਸ ਦੀ ਵਰਤੋਂ ਕਰਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ ਚਿੱਪਸ ਟੂ ਸਟਾਰਟ-ਅੱਪ (ਸੀ2ਐੱਸ) ਪ੍ਰੋਗਰਾਮ ਦੇ ਹਿੱਸੇ ਵਜੋਂ ਦਿੱਤੇ ਗਏ ਸਨ। ਇਸ ਦੇ ਨਾਲ ਹੀ, ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਐਸਸੀਐੱਲ ਵਿੱਚ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਕੁੱਲ 56 ਚਿੱਪਾਂ ਬਣਾਈਆਂ ਗਈਆਂ ਹਨ।
ਮੰਤਰੀ ਨੇ ਸੈਮੀਕੰਡਕਟਰ ਪ੍ਰੋਸੈੱਸ ਗੈਲਰੀ ਅਤੇ ਅਭ੍ਯੁਦੈਯ ਟ੍ਰੇਨਿੰਗ ਬਲਾਕ ਦਾ ਵੀ ਉਦਘਾਟਨ ਕੀਤਾ। ਸੈਮੀਕੰਡਕਟਰ ਪ੍ਰੋਸੈੱਸ ਗੈਲਰੀ ਵਿੱਚ ਪੁਰਾਣੀ ਪੀੜ੍ਹੀ ਦੇ ਫੈਬਰੀਕੇਸ਼ਨ ਟੂਲਸ ਨਾਲ ਲੈੱਸ ਇੱਕ ਕਲੀਨ ਰੂਮ ਲੈਬ ਦਿਖਾਈ ਗਈ ਹੈ। ਇਹ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਫੈੱਬ ਅਤੇ ਏਟੀਐੱਮਪੀ ਸਹੂਲਤ ਦਾ ਅਸਲੀ ਅਹਿਸਾਸ ਕਰਵਾਉਂਦੀ ਹੈ। ਅਭ੍ਯੁਦੈਯ ਟ੍ਰੇਨਿੰਗ ਬਲਾਕ ਵਿੱਚ ਔਨਲਾਈਨ ਅਤੇ ਔਫਲਾਈਨ ਸੈਮੀਕੰਡਕਟਰ ਟ੍ਰੇਨਿੰਗ ਮੌਡਿਊਲ ਅਤੇ ਹੈਂਡਸ-ਆਨ ਫਾਇਰ ਅਤੇ ਸੇਫਟੀ ਟ੍ਰੇਨਿੰਗ ਸ਼ਾਮਲ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐਸਸੀਐੱਲ ਮੋਹਾਲੀ ਲਈ ਇੱਕ ਸਪੱਸ਼ਟ ਰੋਡਮੈੱਪ ਬਣਾਇਆ ਹੈ ਅਤੇ ਉਨ੍ਹਾਂ ਨੇ ਮੁੱਖ ਵਿਜ਼ਨ ਖੇਤਰ ਵੀ ਦਰਸਾਏ ਹਨ। ਐਸਸੀਐੱਲ ਨੂੰ ਆਧੁਨਿਕ ਤਰੀਕੇ ਨਾਲ ਅਪਗ੍ਰੇਡ ਕੀਤਾ ਜਾਵੇਗਾ ਅਤੇ ਸਰਕਾਰ 4500 ਕਰੋੜ ਰੁਪਏ ਨਿਵੇਸ਼ ਕਰੇਗੀ। ਇਸ ਵਿੱਚ ਪ੍ਰੋਡਕਸ਼ਨ ਸਮਰੱਥਾ ਵਿੱਚ ਵੱਡੇ ਪੱਧਰ ‘ਤੇ ਵਾਧਾ ਸ਼ਾਮਲ ਹੋਵੇਗਾ, ਜਿਸ ਦਾ ਟੀਚਾ ਮੌਜੂਦਾ ਪੱਧਰ ਤੋਂ ਵੇਫਰਜ਼ ਦਾ ਉਤਪਾਦਨ 100 ਗੁਣਾ ਕਰਨਾ ਹੈ।
ਐਸਸੀਐੱਲ ਮੋਹਾਲੀ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸਟਾਰਟ-ਅੱਪਸ ਨੂੰ ਫੈਬਰੀਕੇਸ਼ਨ ਸਹੂਲਤ ਦੇ ਕੇ ਸਹਿਯੋਗ ਜਾਰੀ ਰੱਖੇਗਾ, ਜੋ ਉਨ੍ਹਾਂ ਦੇ ਚਿੱਪ ਡਿਜ਼ਾਈਨ ਨੂੰ ਅਸਲੀ ਸਿਲੀਕਾਨ ਵਿੱਚ ਬਦਲ ਦੇਵੇਗਾ।

ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਲਗਭਗ 300 ਯੂਨੀਵਰਸਿਟੀਆਂ ਦੇ ਵਿਦਿਆਰਥੀ ਸਰਕਾਰੀ ਸਹਿਯੋਗ ਨਾਲ ਮਿਲੇ ਵਰਲਡ-ਕਲਾਸ ਈਡੀਏ ਟੂਲਸ ਦੀ ਵਰਤੋਂ ਕਰਕੇ ਸੈਮੀਕੰਡਕਟਰ ਚਿੱਪਾਂ ਡਿਜ਼ਾਈਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਈਕੋਸਿਸਟਮ ਦੁਨੀਆ ਵਿੱਚ ਅਨੋਖਾ ਹੈ।
ਉਨ੍ਹਾਂ ਨੇ ਮੁੜ ਪੁਸ਼ਟੀ ਕੀਤੀ ਕਿ ਐਸਸੀਐੱਲ ਟੈਲੈਂਟ ਵਿਕਾਸ, ਨਵੀਨਤਾ ਅਤੇ ਸਟਾਰਟ-ਅੱਪਸ ਲਈ ਇੱਕ ਪਲੈਟਫਾਰਮ ਬਣਿਆ ਰਹੇਗਾ। ਐਸਸੀਐੱਲ ਵੱਲੋਂ ਹੁਣ ਤੱਕ ਦਿੱਤਾ ਗਿਆ ਫੈਬਰੀਕੇਸ਼ਨ ਸਹਿਯੋਗ ਭਵਿੱਖ ਵਿੱਚ ਹੋਰ ਵਧੇਗਾ।
ਐਸਸੀਐੱਲ ਦੇ ਅੱਗੇ ਦੇ ਆਧੁਨਿਕੀਕਰਨ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ, ਭਾਰਤ ਸਰਕਾਰ ਨੇ ਪੰਜਾਬ ਸਰਕਾਰ ਤੋਂ 25 ਏਕੜ ਜ਼ਮੀਨ ਅਲਾਟ ਕਰਨ ਦੀ ਵੀ ਬੇਨਤੀ ਕੀਤੀ ਹੈ।
ਸਟ੍ਰੈਟੇਜਿਕ ਖੇਤਰ ਵਿੱਚ ਆਤਮਨਿਰਭਰਤਾ ਮੰਤਰੀ ਨੇ ਅੱਗੇ ਕਿਹਾ ਕਿ ਸਟ੍ਰੈਟੇਜਿਕ ਖੇਤਰਾਂ ਵਿੱਚ ਆਤਮਨਿਰਭਰਤਾ ਜ਼ਰੂਰੀ ਹੈ ਅਤੇ ਭਾਰਤ ਸਵਦੇਸੀ ਚਿੱਪ ਵਿਕਾਸ ਲਈ ਇੱਕ ਈਕੋਸਿਸਟਮ ਬਣਾਏਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸੀਡੈੱਕ (CDAC), ਡੀਆਰਡੀਓ (DRDO) ਅਤੇ ਹੋਰ ਸੰਗਠਨਾਂ ਦਾ ਇੱਕ ਮਜ਼ਬੂਤ ਗਰੁੱਪ ਸਵਦੇਸੀ ਚਿੱਪਾਂ ਦੇ ਡਿਜ਼ਾਈਨ, ਪ੍ਰੋਡਕਟ ਵਿਕਾਸ ਅਤੇ ਨਿਰਮਾਣ ‘ਤੇ ਮਿਲ ਕੇ ਕੰਮ ਕਰੇਗਾ।
************
MSZ
(रिलीज़ आईडी: 2196067)
आगंतुक पटल : 2