ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅਨਾਜ ਭੰਡਾਰਨ, ਲੌਜਿਸਟਿਕਸ ਅਤੇ ਜਨਤਕ ਵੰਡ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਵੱਡੇ ਡਿਜੀਟਲ ਅਪਗ੍ਰੇਡਾਂ ਦਾ ਐਲਾਨ ਕੀਤਾ
ਸਰਕਾਰ ਦੇ ਏਕੀਕ੍ਰਿਤ ਗਤੀ ਸ਼ਕਤੀ ਦ੍ਰਿਸ਼ਟੀਕੋਣ ਦੇ ਅਨੁਸਾਰ, ਡਿਜੀਟਲ ਪ੍ਰਣਾਲੀਆਂ ਲੌਜਿਸਟਿਕਸ ਲਾਗਤਾਂ ਨੂੰ ਘਟਾਉਣਗੀਆਂ ਅਤੇ ਕੁਸ਼ਲਤਾ ਵਧਾਉਣਗੀਆਂ
ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਗਰੀਬ ਤੋਂ ਗਰੀਬ ਤੱਕ ਪਹੁੰਚਣ ਵਿੱਚ ਤਕਨਾਲੋਜੀ ਦੀ ਭੂਮਿਕਾ 'ਤੇ ਚਾਨਣਾ ਪਾਇਆ
ਜਨਤਕ ਵੰਡ ਵਿੱਚ ਸਟੀਕਤਾ, ਗਤੀ ਅਤੇ ਜਵਾਬਦੇਹੀ ਵਧਾਉਣ ਲਈ ਸਮਾਰਟ ਵੇਅਰਹਾਊਸਿੰਗ ਪਹਿਲਕਦਮੀ ਦੀ ਸ਼ੁਰੂਆਤ
प्रविष्टि तिथि:
18 NOV 2025 4:47PM by PIB Chandigarh
ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਵੇਅਰਹਾਊਸਿੰਗ ਕਾਰਜਾਂ ਨੂੰ ਆਧੁਨਿਕ ਬਣਾਉਣ, ਸਪਲਾਈ ਚੇਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਵਿੱਚ ਪਾਰਦਰਸ਼ਿਤਾ ਵਧਾਉਣ ਦੇ ਉਦੇਸ਼ ਨਾਲ ਕਈ ਡਿਜੀਟਲ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਖੁਰਾਕ ਅਤੇ ਜਨਤਕ ਵੰਡ ਖੇਤਰ ਵਿੱਚ ਡਿਜੀਟਲ ਪਰਿਵਰਤਨ ਲਿਆਉਣ ਲਈ ਮੰਤਰਾਲੇ ਦੇ ਨਿਰੰਤਰ ਯਤਨਾਂ 'ਤੇ ਚਾਨਣਾ ਪਾਇਆ।
ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਰਸਾਈ ਗਈ ਪ੍ਰਮੁੱਖ ਰਾਸ਼ਟਰੀ ਤਰਜੀਹ ਦੇ ਅਨੁਸਾਰ, ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਅਤੇ ਟਰਨਓਵਰ ਸਮੇਂ ਨੂੰ ਘਟਾਉਣ ਦੇ ਸਰਕਾਰ ਦੇ ਮਿਸ਼ਨ ਦਾ ਸਮਰਥਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਪ੍ਰੋਗਰਾਮ ਨੇ ਆਵਾਜਾਈ ਦੇ ਵੱਖ-ਵੱਖ ਢੰਗਾਂ ਨੂੰ ਏਕੀਕ੍ਰਿਤ ਕੀਤਾ ਹੈ ਅਤੇ ਇੱਕ ਏਕੀਕ੍ਰਿਤ ਲੌਜਿਸਟਿਕਸ ਈਕੋਸਿਸਟਮ ਦੀ ਨੀਂਹ ਰੱਖੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੀਡਰਸ਼ਿਪ ਦੀ ਭਰੋਸੇਯੋਗਤਾ, ਨੀਤੀ ਸਥਿਰਤਾ ਅਤੇ ਨੀਤੀ ਇਕਸਾਰਤਾ ਹੀ ਉਹ ਹਨ ਜੋ ਨਾਗਰਿਕਾਂ ਵਿੱਚ ਵਿਸ਼ਵਾਸ ਪੈਦਾ ਕਰਦੇ ਹਨ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਵੇਅਰਹਾਊਸਿੰਗ 360 ਵਰਗੇ ਡਿਜੀਟਲ ਪਲੈਟਫਾਰਮ ਦੇਸ਼ ਭਰ ਵਿੱਚ ਸਪਲਾਈ ਚੇਨ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਤਕਨਾਲੋਜੀ ਸੇਵਾ ਡਿਲੀਵਰੀ ਵਿੱਚ ਪਾਰਦਰਸ਼ਿਤਾ ਲਿਆਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧੀਨ ਹਿਤਧਾਰਕਾਂ ਵਿਚਕਾਰ ਬਿਹਤਰ ਤਾਲਮੇਲ, ਜੋ ਕਿ ਏਆਈ-ਸਮਰੱਥ ਪ੍ਰਣਾਲੀਆਂ ਦੁਆਰਾ ਸਮਰਥਿਤ ਹੈ, ਇਹ ਯਕੀਨੀ ਬਣਾਏਗਾ ਕਿ ਸਬਸਿਡੀ ਵਾਲਾ ਅਨਾਜ ਸਭ ਤੋਂ ਗਰੀਬ ਘਰਾਂ ਤੱਕ ਵਧੇਰੇ ਸਟੀਕਤਾ, ਗਤੀ ਅਤੇ ਮਾਣ ਨਾਲ ਪਹੁੰਚੇ। ਤਕਨਾਲੋਜੀ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਗਰੀਬ ਤੋਂ ਗਰੀਬ ਤੱਕ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਸੇਵਾ ਪ੍ਰਦਾਨ ਕਰਨ ਲਈ ਮਨੁੱਖੀ ਸੰਪਰਕ ਨੂੰ ਗੁਆਇਆ ਨਹੀਂ ਜਾਣਾ ਚਾਹੀਦਾ।

ਇਸ ਪਰਿਵਰਤਨ ਦੇ ਕੇਂਦਰ ਵਿੱਚ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਨਵਾਂ ਈਆਰਪੀ ਪਲੈਟਫਾਰਮ, "ਵੇਅਰਹਾਊਸਿੰਗ 360" ਹੈ। ਐੱਸਏਪੀ ਐੱਸ/4 ਐੱਚਏਐੱਨਏ 'ਤੇ ਅਧਾਰਿਤ ਅਤੇ ਸਮੇਂ ਤੋਂ ਪਹਿਲਾਂ ਲਾਗੂ ਕੀਤਾ ਗਿਆ, ਇਹ ਸਿਸਟਮ 41 ਮਾਡਿਊਲਾਂ ਨੂੰ ਏਕੀਕ੍ਰਿਤ ਕਰਦਾ ਹੈ, ਜਿਸ ਵਿੱਚ ਮਨੁੱਖੀ ਸਰੋਤ, ਵਿੱਤ, ਮਾਰਕੀਟਿੰਗ, ਵੇਅਰਹਾਊਸ ਪ੍ਰਬੰਧਨ, ਇਕਰਾਰਨਾਮਾ ਪ੍ਰਬੰਧਨ, ਪ੍ਰੋਜੈਕਟ ਨਿਗਰਾਨੀ ਅਤੇ ਹੋਰ ਮੁੱਖ ਕਾਰਜ ਸ਼ਾਮਲ ਹਨ। ਇਹ 35 ਬਾਹਰੀ ਪ੍ਰਣਾਲੀਆਂ ਨਾਲ ਵੀ ਜੁੜਿਆ ਹੋਇਆ ਹੈ, ਜਿਸ ਵਿੱਚ ਆਈਸੀਈਜੀਏਟੀਈ, ਪੋਰਟ ਸਿਸਟਮ, ਐੱਫਸੀਐਲ, ਨੇਫੇਡ, ਐਨਸੀਸੀਐੱਫ, ਅਤੇ ਡਬਲਿਊਡੀਆਰਏ ਸ਼ਾਮਲ ਹਨ, ਜਿਸ ਨਾਲ ਭੋਜਨ ਸਟੋਰੇਜ ਅਤੇ ਮੂਵਮੈਂਟ ਈਕੋਸਿਸਟਮ ਵਿੱਚ ਸਹਿਜ ਡਿਜੀਟਲ ਕਨੈਕਟੀਵਿਟੀ ਸੰਭਵ ਹੁੰਦੀ ਹੈ।
ਨਵੀਂ ਪ੍ਰਣਾਲੀ ਵਿੱਚ ਸ਼ਾਮਲ ਹਨ:
-
ਸੁਰੱਖਿਆ ਵਿੱਚ ਸੁਧਾਰ ਅਤੇ ਮੈਨੂਅਲ ਨਿਰਭਰਤਾ ਨੂੰ ਘਟਾਉਣ ਲਈ ਸਿੰਗਲ ਸਾਈਨ-ਔਨ ਅਤੇ ਰੋਲ-ਅਧਾਰਿਤ ਪਹੁੰਚ
-
ਐਂਡ-ਟੂ-ਐਂਡ ਡੇਟਾ ਇਨਕ੍ਰਿਪਸ਼ਨ ਅਤੇ ਆਡਿਟ ਟ੍ਰੇਲਸ
-
ਵੇਅਰਹਾਊਸ ਪੱਧਰ ਤੋਂ ਕਾਰਪੋਰੇਟ ਪੱਧਰ ਤੱਕ ਕਾਰਜਾਂ ਨੂੰ ਦਰਸਾਉਂਦੇ ਰੀਅਲ-ਟਾਈਮ ਡੈਸ਼ਬੋਰਡ
-
ਟਰਨਅਰਾਊਂਡ ਸਮੇਂ ਨੂੰ ਬਿਹਤਰ ਬਣਾਉਣ ਲਈ ਚੈਟਬੋਟਸ ਅਤੇ ਆਰਪੀਏ ਨਾਲ ਸਵੈਚਾਲਿਤ ਵਰਕਫਲੋ
-
ਤੇਜ਼ ਫੈਸਲੇ ਲੈਣ ਲਈ ਭਵਿੱਖਬਾਣੀ ਵਿਸ਼ਲੇਸ਼ਣ
ਅੱਪਗ੍ਰੇਡ ਕੀਤਾ ਪਲੈਟਫਾਰਮ ਕਈ ਨਵੀਆਂ ਵਿਸ਼ੇਸ਼ਤਾਵਾਂ ਵੀ ਜੋੜਦਾ ਹੈ ਜਿਵੇਂ ਕਿ ਲੀਡ ਅਤੇ ਮਾਰਕੀਟਿੰਗ ਪ੍ਰਬੰਧਨ ਮੌਡਿਊਲ, ਏਕੀਕ੍ਰਿਤ ਐੱਚਆਰਐੱਮਐੱਸ, ਪ੍ਰੋਜੈਕਟ ਯੋਜਨਾਬੰਦੀ, ਐਸਏਪੀ ਐੱਫਆਈਸੀਓ, ਸਮਾਰਟ ਸਮੱਗਰੀ ਪ੍ਰਬੰਧਨ, ਬਾਇਓਮੈਟ੍ਰਿਕ ਅਤੇ ਜੀਓ-ਟੈਗਡ ਹਾਜ਼ਰੀ, ਮਾਪ ਕਿਤਾਬਾਂ ਲਈ ਮੋਬਾਈਲ ਐਪ ਅਤੇ ਮਜ਼ਬੂਤ ਕਾਂਟ੍ਰੈਕਟ ਨਿਗਰਾਨੀ, ਆਦਿ।
ਇਹ ਸੁਧਾਰ ਸਾਰੇ ਕੇਂਦਰੀ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗੋਦਾਮਾਂ ਵਿੱਚ ਕਾਰਜਾਂ ਨੂੰ ਮਿਆਰੀ ਬਣਾਉਂਦੇ ਹਨ ਅਤੇ ਤੇਜ਼ ਵਿਸਥਾਰ, ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਵਧੇਰੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨਾਲ ਕਿਸਾਨਾਂ, ਐਫਪੀਓ, ਸਹਿਕਾਰੀ, ਵਪਾਰੀਆਂ, ਐੱਮਐੱਸਐੱਮਈ ਅਤੇ ਈ-ਕਾਮਰਸ ਕੰਪਨੀਆਂ ਸਮੇਤ ਵੱਡੇ ਉੱਦਮਾਂ ਲਈ ਕਾਰੋਬਾਰ ਕਰਨ ਦੀ ਸੌਖ ਅਤੇ ਈਜ਼ ਆਫ ਲਿਵਿੰਗ ਵਿੱਚ ਅਸਾਨੀ ਹੁੰਦੀ ਹੈ।

ਕੰਟੇਨਰ ਅਤੇ ਕਾਰਗੋ ਹੈਂਡਲਿੰਗ ਨੂੰ ਆਟੋਮੇਟ ਕਰਨ ਲਈ ਸਮਾਰਟ ਐਗਜ਼ਿਮ (Smart EXIM) ਵੇਅਰਹਾਊਸ ਸਿਸਟਮ
ਡਿਜੀਟਲ ਟ੍ਰਾਂਸਫਾਰਮੇਸ਼ਨ 2.0 ਦੇ ਤਹਿਤ, ਸੀਡਬਲਿਊਸੀ ਨੇ ਕੰਟੇਨਰ ਫਰੇਟ ਸਟੇਸ਼ਨਾਂ (ਸੀਐੱਫਐਸ/ਆਈਸੀਡੀ) ਅਤੇ ਜਨਰਲ ਵੇਅਰਹਾਊਸਾਂ ਲਈ ਸਮਾਰਟ ਐਗਜ਼ਿਮ ਵੇਅਰਹਾਊਸ ਸਿਸਟਮ ਵੀ ਲਾਂਚ ਕੀਤਾ ਹੈ। ਇਹ ਸਿਸਟਮ ਮੁੱਖ ਪ੍ਰਕਿਰਿਆਵਾਂ ਨੂੰ ਆਟੋਮੇਟ ਕਰਨ ਲਈ ਏਆਈ,ਆਈਓਟੀ,ਫਾਸਟੈਗ,ਓਸੀਆਰ/ਏਐੱਨਪੀਆਰ,ਜੀਐਨਐੱਸਐੱਸ, ਅਤੇ ਹੋਰ ਤਕਨਾਲੋਜੀਆਂ ਦੀ ਵਰਤੋਂ ਕਰਦਾ ਹੈ।
ਮੁੱਖ ਭਾਗਾਂ ਵਿੱਚ ਸ਼ਾਮਲ ਹਨ:
-
ਗੇਟ ਆਟੋਮੇਸ਼ਨ ਸਿਸਟਮ ਨੂੰ ਵਾਹਨ ਅਤੇ ਕੰਟੇਨਰ ਵੇਰਵਿਆਂ ਦੇ ਆਟੋਮੈਟਿਕ ਕੈਪਚਰ ਲਈ ਫਾਸਟੈਗ g-ਅਧਾਰਿਤ ਐਂਟਰੀ, ਅਤੇ ਆਟੋਮੇਟਿਡ ਰਿਕਾਰਡ ਪੋਰਟ ਅਤੇ ਰੇਲ ਪ੍ਰਣਾਲੀਆਂ ਨਾਲ ਏਕੀਕ੍ਰਿਤ ਕੀਤਾ ਗਿਆ ਹੈ ।
-
ਡਿਜੀਟਲ ਟਵਿਨ ਨਾਲ ਯਾਰਡ ਪ੍ਰਬੰਧਨ, ਕੰਟੇਨਰਾਂ ਅਤੇ ਉਪਕਰਣਾਂ ਦੀ ਵਾਸਤਵਿਕ-ਸਮੇਂ ਦੀ ਟ੍ਰੈਕਿੰਗ ਪ੍ਰਦਾਨ ਕਰਨਾ ਅਤੇ ਯਾਰਡ ਦੇ ਅੰਦਰ ਆਵਾਜਾਈ ਨੂੰ ਅਨੁਕੂਲ ਕਰਨਾ
-
ਸਮਾਰਟ ਇਨਵੈਂਟਰੀ ਪ੍ਰਬੰਧਨ, ਜੋ ਵਾਸਤਵਿਕ ਸਮੇਂ ਵਿੱਚ ਕਾਰਗੋ ਦੀ ਗਿਣਤੀ ਅਤੇ ਟਰੈਕ ਕਰਦਾ ਹੈ ਅਤੇ ਈਆਰਪੀ-ਡਬਲਿਊਐੱਮਐੱਸ ਏਕੀਕਰਨ ਨਾਲ ਰਿਕਾਰਡਾਂ ਨੂੰ ਆਪਣੇ ਆਪ ਅਪਡੇਟ ਕਰਦਾ ਹੈ।
ਇਹ ਉਪਕਰਣ ਮੈਨੂਅਲ ਦਖਲਅੰਦਾਜ਼ੀ ਨੂੰ ਘਟਾਉਂਦੇ ਹਨ, ਕਾਰਗੋ ਹੈਂਡਲਿੰਗ ਨੂੰ ਤੇਜ਼ ਕਰਦੇ ਹਨ ਅਤੇ ਲੌਜਿਸਟਿਕ ਕਾਰਜਾਂ ਵਿੱਚ ਪਾਰਦਰਸ਼ਿਤਾ ਲਿਆਉਂਦੇ ਹਨ, ਟਰਨਅਰਾਊਂਡ ਸਮਾਂ ਅਤੇ ਕਰਮਚਾਰੀ ਉਤਪਾਦਕਤਾ ਵਿੱਚ ਸੁਧਾਰ ਕਰਦੇ ਹਨ।

ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਨੇ ਏਕੀਕ੍ਰਿਤ, ਮੋਬਾਈਲ-ਪ੍ਰਥਮ ਸਪਲਾਈ ਚੇਨ ਸੰਚਾਲਨ ਲਈ ‘ਅੰਨ ਦਰਪਣ’ ਲਾਂਚ ਕੀਤਾ
ਭਾਰਤ ਦੇ ਫੂਡ ਕਾਰਪੋਰੇਸ਼ਨ ਨੇ ਮੌਜੂਦਾ ਡਿਪੂ ਔਨਲਾਈਨ ਸਿਸਟਮ ਦੀ ਥਾਂ 'ਤੇ ਇੱਕ ਮਾਈਕ੍ਰੋ ਸਰਵਿਸਿਜ਼-ਅਧਾਰਿਤ ਪਲੈਟਫਾਰਮ, ਅੰਨ ਦਰਪਣ (ANNA DARPAN) ਵੀ ਲਾਂਚ ਕੀਤਾ ਹੈ। ਅੰਨ ਦਰਪਣ ਖਰੀਦ, ਸਟੋਰੇਜ, ਆਵਾਜਾਈ, ਵਿਕਰੀ, ਗੁਣਵੱਤਾ ਨਿਰੀਖਣ, ਲੇਬਰ ਪ੍ਰਬੰਧਨ ਅਤੇ ਇਕਰਾਰਨਾਮੇ ਦੀ ਨਿਗਰਾਨੀ ਵਰਗੀਆਂ ਮੁੱਖ ਗਤੀਵਿਧੀਆਂ ਨੂੰ ਇੱਕ ਸਿੰਗਲ ਏਕੀਕ੍ਰਿਤ ਸਿਸਟਮ ਵਿੱਚ ਜੋੜਦਾ ਹੈ। ਇਹ ਐੱਫਸੀਆਈ ਅਤੇ ਡੀਓਪੀਡੀ ਦੋਵਾਂ ਲਈ ਪ੍ਰਮਾਣਿਤ ਸਰੋਤ ਵਜੋਂ ਕੰਮ ਕਰਦਾ ਹੈ।
इस प्लेटफॉर्म से देश की खाद्य आपूर्ति श्रृंखला की दक्षता में उल्लेखनीय सुधार होने की उम्मीद है।
ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
-
ਕਿਸੇ ਵੀ ਸਮੇਂ ਪਹੁੰਚ ਲਈ ਮੋਬਾਈਲ-ਪ੍ਰਥਮ ਡਿਜ਼ਾਈਨ
-
ਇਕਸਮਾਨ ਡੇਟਾ ਲਈ ਅੰਦਰੂਨੀ ਅਤੇ ਬਾਹਰੀ ਪ੍ਰਣਾਲੀਆਂ ਨਾਲ ਸਹਿਜ ਏਕੀਕਰਨ
-
ਮੰਡੀਆਂ, ਡਿਪੂਆਂ, ਰੇਲਵੇ ਸਟੇਸ਼ਨਾਂ ਅਤੇ ਦਫਤਰਾਂ ਵਿੱਚ ਰੀਅਲ-ਟਾਈਮ ਡੈਸ਼ਬੋਰਡ
-
ਤੇਜ਼ ਫੈਸਲਿਆਂ ਅਤੇ ਬਿਹਤਰ ਪਾਰਦਰਸ਼ਿਤਾ ਲਈ ਸਿੰਗਲ, ਭਰੋਸੇਮੰਦ ਸੂਚਨਾ ਪ੍ਰਵਾਹ
-
ਇਸ ਪਲੈਟਫਾਰਮ ਤੋਂ ਦੇਸ਼ ਦੀ ਅਨਾਜ ਸਪਲਾਈ ਚੇਨ ਦੀ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।
ਇਸ ਪਲੈਟਫਾਰਮ ਤੋਂ ਦੇਸ਼ ਦੀ ਅਨਾਜ ਸਪਲਾਈ ਚੇਨ ਦੀ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।
ਜਨਤਕ ਵੰਡ ਪ੍ਰਣਾਲੀ ਵਿੱਚ ਨਾਗਰਿਕਾਂ ਦੇ ਫੀਡਬੈਕ ਨੂੰ ਮਜ਼ਬੂਤ ਕਰਨ ਲਈ ਆਸ਼ਾ ਪਲੈਟਫਾਰਮ ਲਾਂਚ ਕੀਤਾ ਗਿਆ ਹੈ
ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਅੰਨ ਸਹਾਇਤਾ ਸੰਪੂਰਨ ਏਆਈ ਸੌਲਿਊਸ਼ਨ (ਆਸ਼ਾ) ਵੀ ਲਾਂਚ ਕੀਤਾ ਹੈ। ਇਹ ਏਆਈ-ਅਧਾਰਿਤ ਪਲੈਟਫਾਰਮ ਲਾਭਪਾਤਰੀਆਂ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਆਟੋਮੇਟਿਡ ਕਾਲਾਂ ਰਾਹੀਂ ਰਾਸ਼ਨ ਵੰਡ 'ਤੇ ਆਪਣੀ ਫੀਡਬੈਕ ਸਾਂਝੀ ਕਰਨ ਦੀ ਸੁਵਿਧਾ ਦਿੰਦਾ ਹੈ।
ਅੰਨ ਸਹਾਇਤਾ ਸੰਪੂਰਨ ਏਆਈ ਹੱਲ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਅਨਾਜ ਦੀ ਗੁਣਵੱਤਾ, ਅਤੇ ਵਾਜਬ ਕੀਮਤ ਦੀਆਂ ਦੁਕਾਨਾਂ 'ਤੇ ਆਉਣ ਵਾਲੀਆਂ ਕਿਸੇ ਵੀ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਬਹੁ-ਭਾਸ਼ਾਈ ਅਨੁਵਾਦ, ਭਾਵਨਾ ਵਿਸ਼ਲੇਸ਼ਣ, ਸਵੈਚਾਲਿਤ ਸ਼ਿਕਾਇਤ ਸ਼੍ਰੇਣੀਕਰਨ, ਅਤੇ ਪ੍ਰਸ਼ਾਸਕਾਂ ਲਈ ਇੱਕ ਰੀਅਲ-ਟਾਈਮ ਡੈਸ਼ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ। ਵਾਧਵਾਨੀ ਫਾਊਂਡੇਸ਼ਨ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਅਤੇ ਇੰਡੀਆ ਏਆਈ ਮਿਸ਼ਨ ਦੁਆਰਾ ਸਮਰਥਿਤ, ਆਸ਼ਾ ਭਾਸ਼ਿਣੀ ਦੇ ਬਹੁ-ਭਾਸ਼ਾਈ ਏਆਈ ਬੁਨਿਆਦੀ ਢਾਂਚੇ ਰਾਹੀਂ ਹਰ ਮਹੀਨੇ ਦੇਸ਼ ਭਰ ਵਿੱਚ 20 ਲੱਖ ਲਾਭਪਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਦਾ ਹੈ।

ਪਲੈਟਫਾਰਮ:
-
ਪੀਐਮਜੀਕੇਏਵਾਈ ਅਧੀਨ ਖੁਰਾਕ ਸੁਰੱਖਿਆ ਅਤੇ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਨਾ
-
ਬੇਨਿਯਮੀਆਂ ਦੀ ਜਲਦੀ ਪਛਾਣ ਕਰਨ ਵਿੱਚ ਮਦਦ ਕਰਨਾ
-
ਜਨਤਕ ਵੰਡ ਪ੍ਰਣਾਲੀ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ
-
ਸਬੂਤ-ਅਧਾਰਿਤ ਫੈਸਲੇ ਲੈਣ ਦਾ ਸਮਰਥਨ ਕਰਨਾ
ਏਐੱਸਐੱਚਏ ਦੀ ਸ਼ੁਰੂਆਤ ਪੰਜ ਰਾਜਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਨਾਲ ਹੋਈ, ਜਿਸ ਦਾ ਵਿਸਤਾਰ 15 ਰਾਜਾਂ ਤੱਕ ਕੀਤਾ ਗਿਆ ਅਤੇ ਮਾਰਚ 2026 ਤੱਕ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਹੀਨਾ 20 ਲੱਖ ਨਾਗਰਿਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰੇਗਾ।
ਮਲੋਟ, ਪੰਜਾਬ ਵਿੱਚ ਸਾਈਲੋ (ਵਰਚੁਅਲ ਲਾਂਚ)
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਮਲੋਟ ਵਿੱਚ 1.5 ਲੱਖ ਮੀਟ੍ਰਿਕ ਟਨ ਦੀ ਸਟੋਰੇਜ ਸਮਰੱਥਾ ਵਾਲਾ ਨਵਾਂ ਬਣਿਆ ਹੱਬ ਸਾਈਲੋ ਕੰਪਲੈਕਸ, ਖੁਰਾਕ ਸੁਰੱਖਿਆ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਕੁਸ਼ਲਤਾ ਲਈ ਵਿਸ਼ਵ ਪੱਧਰੀ ਸਟੋਰੇਜ ਬੁਨਿਆਦੀ ਢਾਂਚੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਟੀਲ ਸਾਈਲੋ ਨਮੀ, ਕੀੜਿਆਂ ਅਤੇ ਤਾਪਮਾਨ ਦੇ ਉਤਰਾਅ-ਚੜ੍ਹਾਅ ਤੋਂ ਅਨਾਜ ਦੀ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ, ਜਿਸ ਨਾਲ ਅਨਾਜ ਦੇ ਖਰਾਬ ਹੋਣ ਨੂੰ ਘਟਾਇਆ ਜਾਂਦਾ ਹੈ ਅਤੇ ਗੁਣਵੱਤਾ ਬਣੀ ਰਹਿੰਦੀ ਹੈ।
ਵਿਗਿਆਨਿਕ ਅਨਾਜ ਭੰਡਾਰਨ ਲਈ ਇੱਕ ਆਧੁਨਿਕ ਸਟੀਲ ਸਾਈਲੋ ਸਹੂਲਤ ਅਨਾਜ ਦੀ ਬਰਬਾਦੀ ਨੂੰ ਘਟਾਏਗੀ ਜਦੋਂ ਕਿ ਰਾਸ਼ਨ ਕਾਰਡ ਧਾਰਕਾਂ ਤੱਕ ਬਿਹਤਰ ਗੁਣਵੱਤਾ ਵਾਲਾ ਅਨਾਜ ਪਹੁੰਚਣਾ ਯਕੀਨੀ ਬਣਾਏਗੀ। ਇਹ ਗੋਦਾਮਾਂ ਨਾਲੋਂ ਘੱਟ ਜਗ੍ਹਾ ਵਿੱਚ ਵੱਧ ਸਟੋਰੇਜ ਸਮਰੱਥਾ ਪ੍ਰਦਾਨ ਕਰਕੇ, ਸਵੈਚਾਲਿਤ ਲੋਡਿੰਗ ਅਤੇ ਅਨਲੋਡਿੰਗ ਦੁਆਰਾ ਕੁਸ਼ਲਤਾ ਵਿੱਚ ਸੁਧਾਰ, ਅਤੇ ਮੈਨੂਅਲ ਮਜ਼ਦੂਰੀ ਅਤੇ ਕਟਾਈ ਤੋਂ ਬਾਅਦ ਦੇ ਨੁਕਸਾਨ ਨੂੰ ਘਟਾ ਕੇ ਲਾਗਤ ਵਿੱਚ ਕਮੀ ਲਿਆਏਗਾ ਅਤੇ ਬੱਚਤ ਵੀ ਹੋਵੇਗੀ।
ਇਸ ਸਮਾਗਮ ਵਿੱਚ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੀਵ ਚੋਪੜਾ, ਸ਼੍ਰੀਮਤੀ ਸੀ. ਸ਼ਿਖਾ ਅਤੇ ਸ਼੍ਰੀਮਤੀ ਅਨੀਤਾ ਕਰਨ ਦੇ ਨਾਲ-ਨਾਲ ਸੀਨੀਅਰ ਅਧਿਕਾਰੀ, ਅਤੇ ਸੀਡਬਲਿਊਸੀ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਸੰਤੋਸ਼ ਸਿਨਹਾ ਅਤੇ ਐੱਫਸੀਆਈ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਆਸ਼ੂਤੋਸ਼ ਅਗਨੀਹੋਤਰੀ ਸ਼ਾਮਲ ਸਨ ।
*********
ਆਰਟੀ/ਏਆਰਸੀ/ਬਲਜੀਤ
(रिलीज़ आईडी: 2195793)
आगंतुक पटल : 9