ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਸੰਗਠਨਾਂ ਨੇ ਭਾਰਤ ਦੇ ਕਿਰਤ ਕੋਡਾਂ ਦਾ ਸਵਾਗਤ ਕੀਤਾ; ਸਮਾਜਿਕ ਸੁਰੱਖਿਆ ਅਤੇ ਸੰਮਲਿਤ ਵਿਕਾਸ ਲਈ ਆਲਮੀ ਗਤੀ ਨੂੰ ਉਜਾਗਰ ਕੀਤਾ


ਆਈਐੱਲਓ ਦੇ ਡਾਇਰੈਕਟਰ ਜਨਰਲ ਨੇ ਸਮਾਜਿਕ ਸੁਰੱਖਿਆ ਅਤੇ ਘੱਟੋ-ਘੱਟ ਉਜਰਤਾਂ 'ਤੇ ਫੋਕਸ ਵਾਲੇ ਕੋਡਾਂ ਨੂੰ ਉਜਾਗਰ ਕੀਤਾ

ਆਈਐੱਸਐੱਸਏ ਨੇ ਆਲਮੀ ਸਮਾਜਿਕ ਸੁਰੱਖਿਆ ਯਤਨਾਂ ਨੂੰ ਹੁਲਾਰਾ ਦੇਣ ਵਜੋਂ ਭਾਰਤ ਦੇ ਕਿਰਤ ਕੋਡਾਂ ਦਾ ਸਵਾਗਤ ਕੀਤਾ

Posted On: 22 NOV 2025 5:20PM by PIB Chandigarh

ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਅਤੇ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਐਸੋਸੀਏਸ਼ਨ (ਆਈਐੱਸਐੱਸਏ) ਵਰਗੀਆਂ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਨੇ 21 ਨਵੰਬਰ 2025 ਨੂੰ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਦੇ ਐਲਾਨ ਦਾ ਸਵਾਗਤ ਕੀਤਾ ਹੈ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਘੱਟੋ-ਘੱਟ ਉਜਰਤ ਢਾਂਚੇ ਨੂੰ ਵਧਾਉਣ ਅਤੇ ਸੰਸਥਾਗਤ ਸਮਰੱਥਾ ਬਣਾਉਣ ਵੱਲ ਇੱਕ ਵੱਡੇ ਕਦਮ ਵਜੋਂ ਸੁਧਾਰਾਂ ਨੂੰ ਮਾਨਤਾ ਦਿੰਦੇ ਹੋਏ, ਇਨ੍ਹਾਂ ਆਲਮੀ ਸੰਸਥਾਵਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦੇ ਯਤਨ ਸੰਮਲਿਤ ਅਤੇ ਆਧੁਨਿਕ ਕਿਰਤ ਪ੍ਰਣਾਲੀਆਂ 'ਤੇ ਵਿਆਪਕ ਅੰਤਰਰਾਸ਼ਟਰੀ ਚਰਚਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਉਨ੍ਹਾਂ ਦੀਆਂ ਟਿੱਪਣੀਆਂ ਆਲਮੀ ਕਿਰਤ ਅਤੇ ਸਮਾਜਿਕ ਸੁਰੱਖਿਆ ਮਿਆਰਾਂ ਨੂੰ ਸਰੂਪ ਦੇਣ ਵਿੱਚ ਭਾਰਤ ਦੀ ਵਧਦੀ ਅਗਵਾਈ ਨੂੰ ਹੋਰ ਉਜਾਗਰ ਕਰਦੀਆਂ ਹਨ

ਆਈਐੱਲਓ ਦੇ ਡਾਇਰੈਕਟਰ-ਜਨਰਲ ਨੇ ਭਾਰਤ ਦੇ ਕਿਰਤ ਸੁਧਾਰਾਂ ਦੀ ਸ਼ਲਾਘਾ ਕੀਤੀ

ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੇ ਡਾਇਰੈਕਟਰ ਜਨਰਲ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ: “ਭਾਰਤ ਦੇ ਨਵੇਂ ਕਿਰਤ ਕੋਡ, ਜਿਨ੍ਹਾਂ ਦਾ ਅੱਜ ਐਲਾਨ ਕੀਤਾ ਗਿਆ ਹੈ, ਦਿਲਚਸਪ ਵਿਕਾਸ ਤੋਂ ਬਾਅਦ, ਸਮਾਜਿਕ ਸੁਰੱਖਿਆ ਅਤੇ ਘੱਟੋ-ਘੱਟ ਉਜਰਤਾਂ ਨੂੰ ਕਵਰ ਕਰਦੇ ਹਨ ਸਰਕਾਰ, ਮਾਲਕਾਂ ਅਤੇ ਕਾਮਿਆਂ ਵਿਚਾਲੇ ਸਮਾਜਿਕ ਸੰਵਾਦ ਜ਼ਰੂਰੀ ਹੋਵੇਗਾ ਕਿਉਂਕਿ ਸੁਧਾਰਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਾਮਿਆਂ ਅਤੇ ਕਾਰੋਬਾਰਾਂ ਲਈ ਹਾਂ-ਪੱਖੀ ਹੋਣ

ਆਈਐੱਸਐੱਸਏ ਵਲੋਂ ਭਾਰਤ ਦੇ ਕਿਰਤ ਕੋਡਾਂ ਦਾ ਸਵਾਗਤ

ਆਈਐੱਸਐੱਸਏ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪਣੀ ਪੋਸਟ ਵਿੱਚ ਕਿਹਾ: "ਭਾਰਤ ਦੇ ਕਿਰਤ ਕੋਡ ਮਜ਼ਬੂਤ, ਵਧੇਰੇ ਸੰਮਲਿਤ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਲਈ ਆਲਮੀ ਯਤਨਾਂ ਨੂੰ ਗਤੀ ਦਿੰਦੇ ਹਨ ਆਈਐੱਸਐੱਸਏ ਇਸ ਮੀਲ ਪੱਥਰ ਦਾ ਸਵਾਗਤ ਕਰਦਾ ਹੈ ਅਤੇ ਕਵਰੇਜ, ਸੁਰੱਖਿਆ ਅਤੇ ਸੰਸਥਾਗਤ ਸਮਰੱਥਾ ਵਿੱਚ ਨਿਰੰਤਰ ਨਿਵੇਸ਼ ਨੂੰ ਉਤਸ਼ਾਹਿਤ ਕਰਦਾ ਹੈ"

ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਇਹ ਬਿਆਨ ਭਾਰਤ ਦੇ ਕਿਰਤ ਕੋਡਾਂ ਪ੍ਰਤੀ ਸਕਾਰਾਤਮਕ ਖ਼ਾਸ ਕਰਕੇ ਨਿਰਪੱਖ ਉਜਰਤਾਂ ਨੂੰ ਅੱਗੇ ਵਧਾਉਣ, ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰਨ ਅਤੇ ਕਾਰਜਬਲ ਦੇ ਵਧੇਰੇ ਰਸਮੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਅੰਤਰਰਾਸ਼ਟਰੀ ਪ੍ਰਤੀਕਿਰਿਆ ਨੂੰ ਦਰਸਾਉਂਦੇ ਹਨ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਭਾਰਤ ਦੇ ਕਿਰਤ ਈਕੋਸਿਸਟਮ ਨੂੰ ਹੋਰ ਮਜ਼ਬੂਤ ​​ਕਰਨ ਅਤੇ ਸੁਧਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਲਮੀ ਸੰਸਥਾਵਾਂ ਅਤੇ ਘਰੇਲੂ ਹਿਤਧਾਰਕਾਂ ਨਾਲ ਨਿਰੰਤਰ ਸਹਿਯੋਗ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ

***************

ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ


(Release ID: 2193071) Visitor Counter : 3