ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ 18.11.2022 ਨੂੰ 'ਦੇਸ਼ ਵਿੱਚ ਡੇਟਾ ਸੈਂਟਰਾਂ, ਸਮੱਗਰੀ ਡਿਲੀਵਰੀ ਨੈੱਟਵਰਕਾਂ ਅਤੇ ਇੰਟਰਕਨੈਕਟ ਐਕਸਚੇਂਜਾਂ ਦੀ ਸਥਾਪਨਾ ਰਾਹੀਂ ਡੇਟਾ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਰੈਗੂਲੇਟਰੀ ਫਰੇਮਵਰਕ' ਬਾਰੇ ਟ੍ਰਾਈ ਦੀਆਂ ਸਿਫ਼ਾਰਸ਼ਾਂ ਸਬੰਧੀ ਦੂਰਸੰਚਾਰ ਵਿਭਾਗ ਦੇ 29.08.2025 ਦੇ ਬੈਕ-ਰੈਫਰੈਂਸ 'ਤੇ ਆਪਣੀ ਪ੍ਰਤੀਕ੍ਰਿਆ ਜਾਰੀ ਕੀਤੀ

प्रविष्टि तिथि: 17 NOV 2025 12:40PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਨੇ ਅੱਜ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ (ਡੀਓਟੀ) ਤੋਂ 18.11.2022 ਨੂੰ ਟ੍ਰਾਈ ਦੀਆਂ ਸਿਫ਼ਾਰਸ਼ਾਂ ਸਬੰਧੀ 29.08.2025 ਨੂੰ ਪ੍ਰਾਪਤ ਹੋਏ ਬੈਕ-ਰੈਫਰੈਂਸ 'ਤੇ ਆਪਣੀ ਪ੍ਰਤੀਕ੍ਰਿਆ ਜਾਰੀ ਕੀਤੀ ਹੈ, ਜੋ 'ਦੇਸ਼ ਵਿੱਚ ਡੇਟਾ ਸੈਂਟਰਾਂ, ਸਮੱਗਰੀ ਡਿਲੀਵਰੀ ਨੈੱਟਵਰਕਾਂ ਅਤੇ ਇੰਟਰਕਨੈਕਟ ਐਕਸਚੇਂਜਾਂ ਦੀ ਸਥਾਪਨਾ ਰਾਹੀਂ ਡੇਟਾ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਰੈਗੂਲੇਟਰੀ ਢਾਂਚਾ' 'ਤੇ ਟ੍ਰਾਈ  ਦੀਆਂ ਸਿਫ਼ਾਰਸ਼ਾਂ ਦੇ ਸਬੰਧ ਵਿੱਚ ਹਨ।

ਦੂਰਸੰਚਾਰ ਵਿਭਾਗ ਨੇ 29 ਅਗਸਤ, 2025 ਦੇ ਇੱਕ ਬੈਕ-ਰੈਫਰੈਂਸ ਰਾਹੀਂ ਟ੍ਰਾਈ ਨੂੰ ਸੂਚਿਤ ਕੀਤਾ ਕਿ "ਡੇਟਾ ਨੈਤਿਕਤਾ ਅਤੇ ਮਾਲਕੀ" ਨਾਲ ਸਬੰਧਿਤ ਸਿਫ਼ਾਰਸ਼ਾਂ 6.39 ਅਤੇ 6.40 ‘ਤੇ ਸਰਕਾਰ ਦੁਆਰਾ ਵਿਚਾਰ ਕੀਤਾ ਗਿਆ ਹੈ। ਇਹ ਦੋਵੇਂ ਸਿਫ਼ਾਰਸ਼ਾਂ 18 ਨਵੰਬਰ, 2022 ਦੀਆਂ ਸਮੁੱਚੀਆਂ ਸਿਫ਼ਾਰਸ਼ਾਂ ਦਾ ਹਿੱਸਾ ਹਨ। ਦੂਰਸੰਚਾਰ ਵਿਭਾਗ ਦੇ ਵਿਚਾਰਾਂ ਦੇ ਮੱਦੇਨਜ਼ਰ ਟ੍ਰਾਈ ਦੁਆਰਾ ਉਨ੍ਹਾਂ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।

ਟ੍ਰਾਈ ਦੀਆਂ ਇਨ੍ਹਾਂ ਸਿਫ਼ਾਰਸ਼ਾਂ ਦੇ ਸਬੰਧ ਵਿੱਚ ਦੂਰਸੰਚਾਰ ਵਿਭਾਗ ਦੇ ਵਿਚਾਰਾਂ ਦੀ ਜਾਂਚ ਕਰਨ ਤੋਂ ਬਾਅਦ, ਟ੍ਰਾਈ ਨੇ ਬੈਕ-ਰੈਫਰੈਂਸ 'ਤੇ ਆਪਣੀ ਪ੍ਰਤੀਕ੍ਰਿਆ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜੋ ਟ੍ਰਾਈ ਦੀ ਵੈੱਬਸਾਈਟ (www.trai.gov.in) 'ਤੇ ਪੋਸਟ ਕੀਤਾ ਗਿਆ ਹੈ।

ਕਿਸੇ ਵੀ ਸਪਸ਼ਟੀਕਰਣ ਜਾਂ ਜਾਣਕਾਰੀ ਲਈ  ਸ਼੍ਰੀ ਅਬਦੁਲ ਕਯੂਮ, ਸਲਾਹਕਾਰ (ਬ੍ਰੌਡਬੈਂਡ ਅਤੇ ਨੀਤੀ ਵਿਸ਼ਲੇਸ਼ਣ), ਟ੍ਰਾਈ ਨਾਲ ਟੈਲੀਫੋਨ ਨੰਬਰ +91-11-20907757 'ਤੇ ਸੰਪਰਕ ਕੀਤਾ ਜਾ ਸਕਦਾ ਹੈ।

****

ਐਮਆਈ/ਏਆਰਜੀ


(रिलीज़ आईडी: 2191695) आगंतुक पटल : 19
इस विज्ञप्ति को इन भाषाओं में पढ़ें: English , Gujarati , Urdu , हिन्दी , Marathi , Tamil