ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸ਼ਹਿਰੀ ਵਿਕਾਸ ਮੰਤਰੀਆਂ ਦੀ ਦੂਸਰੀ ਖੇਤਰੀ ਬੈਠਕ ਅੱਜ ਹੈਦਰਾਬਾਦ ਵਿੱਚ ਆਯੋਜਿਤ ਹੋਈ
ਸ਼ਹਿਰ ਵਿਕਸਿਤ ਭਾਰਤ ਦੇ ਸ਼ੀਸ਼ੇ ਹੁੰਦੇ ਹਨ: ਸ਼੍ਰੀ ਮਨੋਹਰ ਲਾਲ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ 100% ਸੁਧਾਰ ਤੱਕ ਪਹੁੰਚਣ ਲਈ ਡੰਪ ਸਾਈਟਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ
Posted On:
18 NOV 2025 6:46PM by PIB Chandigarh
ਸ਼ਹਿਰੀ ਵਿਕਾਸ ਮੰਤਰੀਆਂ ਦੀ ਦੂਸਰੀ ਖੇਤਰੀ ਬੈਠਕ, 18 ਨਵੰਬਰ, 2025 ਨੂੰ ਹੈਦਰਾਬਾਦ ਵਿੱਚ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
17 ਜੁਲਾਈ, 2025 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਸ਼ਹਿਰੀ ਵਿਕਾਸ ਮੰਤਰੀਆਂ ਦੀ ਰਾਸ਼ਟਰੀ ਪੱਧਰ ਦੀ ਬੈਠਕ ਨੇ, ਖੇਤਰੀ ਪੱਧਰ ‘ਤੇ ਇਸ ਸਲਾਹ-ਮਸ਼ਵਰੇ ਦੀ ਨੀਂਹ ਰੱਖੀ ਸੀ। ਇਹ ਵਿਚਾਰ-ਚਰਚਾ ਸ਼ਹਿਰੀ ਵਿਕਾਸ ਦੇ ਮੁੱਖ ਮੁੱਦਿਆਂ, ਚੁਣੌਤੀਆਂ ਅਤੇ ਮੌਕਿਆਂ 'ਤੇ ਕੇਂਦ੍ਰਿਤ ਸੀ, ਤਾਂ ਜੋ 30 ਅਕਤੂਬਰ, 2025 ਨੂੰ ਬੰਗਲੁਰੂ ਵਿੱਚ ਆਯੋਜਿਤ ਕੀਤੀ ਗਈ ਪਹਿਲੀ ਖੇਤਰੀ ਬੈਠਕ ਤੋਂ ਬਾਅਦ ਅੱਗੇ ਦੀ ਦਿਸ਼ਾ ਵਿੱਚ ਇੱਕ ਸਮੂਹਿਕ ਕਾਰਜ ਯੋਜਨਾ ਬਣਾਈ ਜਾ ਸਕੇ।

ਬੈਠਕ ਵਿੱਚ ਤੇਲੰਗਾਨਾ ਦੇ ਮਾਣਯੋਗ ਮੁੱਖ ਮੰਤਰੀ, ਨਗਰ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ, ਸ਼੍ਰੀ ਅਨੁਮੁਲਾ ਰੇਵੰਤ ਰੈੱਡੀ, ਤੇਲੰਗਾਨਾ ਦੇ ਸੂਚਨਾ ਤਕਨਾਲੋਜੀ, ਇਲੈਕਟ੍ਰੌਨਿਕਸ ਅਤੇ ਸੰਚਾਰ, ਉਦਯੋਗ ਅਤੇ ਵਣਜ ਅਤੇ ਵਿਧਾਨਕ ਮਾਮਲੇ ਮੰਤਰੀ, ਸ਼੍ਰੀ ਡੀ. ਸ਼੍ਰੀਧਰ ਬਾਬੂ, ਗੁਜਰਾਤ ਦੇ ਮਾਣਯੋਗ ਕੈਬਨਿਟ ਮੰਤਰੀ, ਸ਼੍ਰੀ ਕਨੂਭਾਈ ਦੇਸਾਈ, ਆਂਧਰ ਪ੍ਰਦੇਸ਼ ਦੇ ਨਗਰ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ, ਸ਼੍ਰੀ ਡਾ. ਪੋਂਗੁਰੂ ਨਾਰਾਇਣ, ਅਤੇ ਸਬੰਧਿਤ ਰਾਜ ਸਰਕਾਰਾਂ ਅਤੇ ਹਿੱਸਾ ਲੈਣ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬੈਠਕ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਦਘਾਟਨੀ ਖੇਤਰੀ ਬੈਠਕ ਦਾ ਆਯੋਜਨ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਤੇਲੰਗਾਨਾ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕੀਤਾ। ਬੈਠਕ ਵਿੱਚ ਦੱਖਣੀ-ਪੱਛਮੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿਨ੍ਹਾਂ ਵਿੱਚ ਆਂਧਰ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ, ਗੋਆ, ਗੁਜਰਾਤ, ਮਹਾਰਾਸ਼ਟਰ ਅਤੇ ਤੇਲੰਗਾਨਾ ਤੋਂ ਇਲਾਵਾ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਸਕੱਤਰਾਂ ਸਮੇਤ ਸ਼ਹਿਰੀ ਵਿਕਾਸ ਮੰਤਰੀ ਅਤੇ ਸੀਨੀਅਰ ਪੱਧਰ ਦੇ ਅਧਿਕਾਰੀ ਵੀ ਮੌਜੂਦ ਸਨ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਮਾਣਯੋਗ ਕੇਂਦਰੀ ਮੰਤਰੀ ਨੇ ਕਿਹਾ, "ਸ਼ਹਿਰ ਵਿਕਸਿਤ ਭਾਰਤ ਦਾ ਸ਼ੀਸ਼ਾ ਹੁੰਦੇ ਹਨ।" ਇਹ ਵਿਚਾਰ-ਵਟਾਂਦਰਾ ਦੋ ਸਮਾਨਾਂਤਰ ਸੈਸ਼ਨਾਂ ਵਿੱਚ ਹੋਇਆ, ਜਿਸ ਵਿੱਚ ਪਹਿਲਾ ਸੈਸ਼ਨ ਹੈਦਰਾਬਾਦ ਦੀਆਂ ਸ਼ਹਿਰੀ ਤਰਜੀਹਾਂ ਨੂੰ ਦਰਸਾਉਂਦੇ ਹੋਏ ਤੇਲੰਗਾਨਾ ਰਾਈਜ਼ਿੰਗ 2047 ਵਿਜ਼ਨ 'ਤੇ ਕੇਂਦ੍ਰਿਤ ਸੀ, ਅਤੇ ਦੂਸਰਾ ਸੈਸ਼ਨ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰੀ ਯੋਜਨਾਵਾਂ ਅਤੇ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੀਖਿਆ ‘ਤੇ ਕੇਂਦ੍ਰਿਤ ਸੀ। ਮਾਣਯੋਗ ਕੇਂਦਰੀ ਮੰਤਰੀ ਨੇ ਵੱਖ-ਵੱਖ ਕੇਂਦਰੀ ਮਿਸ਼ਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਸਵੱਛ ਭਾਰਤ ਮਿਸ਼ਨ-ਸ਼ਹਿਰੀ (SBM-U) ਦੇ ਤਹਿਤ, ਮਾਣਯੋਗ ਮੰਤਰੀ ਨੇ, ਹੋਰ ਚੀਜ਼ਾਂ ਦੇ ਨਾਲ-ਨਾਲ, ਡੰਪਸਾਈਟ ਰੀਮੈਡੀਏਸ਼ਨ ਐਕਸੇਲੇਰੇਟਰ ਪ੍ਰੋਗਰਾਮ (DRAP) ਅਤੇ ਵਿਰਾਸਤੀ ਕਚਰੇ ਦੀਆਂ ਡੰਪਸਾਈਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ 100% ਰੀਮੈਡੀਏਸ਼ਨ ਹਾਸਲ ਕਰਨ ਲਈ ਡੰਪਸਾਈਟਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਡੰਪਸਾਈਟ ਰੀਮੈਡੀਏਸ਼ਨ ਐਕਸੇਲੇਰੇਟਰ ਪ੍ਰੋਗਰਾਮ (DRAP) ਦੇ ਤਹਿਤ, ਸਾਰੀਆਂ 214 ਸਾਈਟਾਂ ਦੀ ਤੀਬਰ ਅਤੇ ਨਿਯਮਿਤ ਨਿਗਰਾਨੀ ਕਰਨ ਦੀ ਜ਼ਰੂਰਤ ਹੈ।
ਅਟਲ ਮਿਸ਼ਨ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (AMRUT) ਦੇ ਤਹਿਤ, ਵਾਟਰ ਸਪਲਾਈ ਸੈਚੂਰੇਸ਼ਨ ਦੀ ਸਥਿਤੀ, ਟ੍ਰੀਟਿਡ ਵਾਟਰ ਦੀ ਮੁੜ ਵਰਤੋਂ ਦੀਆਂ ਯੋਜਨਾਵਾਂ, ਮੀਂਹ ਦੇ ਪਾਣੀ ਦੀ ਸੰਭਾਲ਼ ਅਤੇ ਜਲ ਸੁਰੱਖਿਆ ਲਈ ਜਲਗਾਹਾਂ ਦੀ ਮੁੜ-ਸੁਰਜੀਤੀ ਦੇ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ।
ਅੰਮ੍ਰਿਤ 2.0 ਦੇ ਤਹਿਤ, ਗੁਜਰਾਤ, ਤੇਲੰਗਾਨਾ ਅਤੇ ਗੋਆ ਦੀਆਂ ਰਾਜ ਸਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ ਅਗਲੇ ਤਿੰਨ ਵਰ੍ਹਿਆਂ ਵਿੱਚ 100% ਵਾਟਰ ਸਪਲਾਈ ਕਵਰੇਜ਼ ਪ੍ਰਾਪਤ ਕਰ ਲੈਣਗੇ, ਜਦਕਿ ਮਹਾਰਾਸ਼ਟਰ ਅਤੇ ਦਮਨ ਦੇ ਸ਼ਹਿਰ 90% ਤੋਂ ਵੱਧ ਕਵਰੇਜ਼ ਪ੍ਰਾਪਤ ਕਰ ਲੈਣਗੇ।
ਇਸ ਦੌਰਾਨ ਟ੍ਰੀਟਿਡ ਵਾਟਰ ਦੀ ਮੁੜ ਵਰਤੋਂ ਦੇ ਟੀਚਿਆਂ 'ਤੇ ਵੀ ਚਰਚਾ ਕੀਤੀ ਗਈ। ਮਹਾਰਾਸ਼ਟਰ ਦਾ ਟੀਚਾ AMRUT 2.0 ਦੇ ਤਹਿਤ 3,000 ਐੱਮਐੱਲਡੀ (MLD) ਪਾਣੀ ਨੂੰ ਰੀਸਾਈਕਲ ਕਰਨਾ ਹੈ, ਅਤੇ ਗੁਜਰਾਤ ਦਾ ਟੀਚਾ 2030 ਤੱਕ ਆਪਣੇ ਟ੍ਰੀਟਿਡ ਵਾਟਰ ਦਾ ਘੱਟੋ-ਘੱਟ 40 ਪ੍ਰਤੀਸ਼ਤ ਰੀ-ਸਾਈਕਲ ਕਰਨਾ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (PMAY-U) ਦੇ ਤਹਿਤ, ਖਾਲੀ ਪਏ ਘਰਾਂ ਦੇ ਮੁੱਦਿਆਂ ਅਤੇ ਐੱਸਐੱਨਏ ਸਪਰਸ਼ ਖਾਤੇ (SNA SPARSH accounts) ਖੋਲ੍ਹਣ ਤੋਂ ਇਲਾਵਾ, ਵੱਖ-ਵੱਖ ਖੇਤਰਾਂ ਵਿੱਚ ਰਿਹਾਇਸ਼ੀ ਨਿਰਮਾਣ ਦੀ ਪ੍ਰਗਤੀ 'ਤੇ ਚਰਚਾ ਕੀਤੀ ਗਈ। ਰਿਹਾਇਸ਼ੀ ਟੀਚੇ ਮੰਗ ਦੇ ਆਧਾਰ 'ਤੇ ਤੈਅ ਕੀਤੇ ਜਾਣਗੇ, ਅਤੇ ਜੇਐੱਨਐੱਨਯੂਆਰਐੱਮ (JNNURM) ਘਰਾਂ ਦਾ ਮੁਲਾਂਕਣ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਅੰਤ ਵਿੱਚ, ਸ਼ਹਿਰੀ ਆਵਾਜਾਈ ਪ੍ਰਣਾਲੀ ਦੇ ਤਹਿਤ, ਮੈਟਰੋ ਪ੍ਰੋਜੈਕਟਾਂ, ਫੁੱਟਪਾਥਾਂ ਅਤੇ ਪੀਐੱਮ-ਈ-ਬੱਸ (PM-e-Bus) ਸੇਵਾ ਯੋਜਨਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਰਾਜ ਮੰਤਰੀਆਂ ਨੇ ਇਸ ਤਰ੍ਹਾਂ ਦੇ ਸਿੱਧੇ ਸੰਵਾਦ ਰਾਹੀਂ ਖੇਤਰੀ ਹਿੱਸੇਦਾਰਾਂ ਨਾਲ ਜੁੜਨ ਵਿੱਚ ਮੰਤਰਾਲੇ ਦੇ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਮੁੱਖ ਮੁੱਦਿਆਂ ਦੀ ਤਾਜ਼ਾ ਜਾਣਕਾਰੀ ਅਤੇ ਜਾਰੀ ਵੱਖ-ਵੱਖ ਚੱਲ ਰਹੇ ਮਿਸ਼ਨਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਖੇਤਰੀ ਦੌਰੇ ਅਤੇ ਨਿਜੀ ਵੀਡੀਓ ਕਾਨਫਰੰਸਾਂ ਦੀਆਂ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕੀਤੀ ਹੈ।
ਇਹ ਖੇਤਰੀ ਬੈਠਕਾਂ ਦੇਸ਼ ਦੇ ਹੋਰ ਖੇਤਰਾਂ ਵਿੱਚ ਨਿਯਮਿਤ ਤੌਰ 'ਤੇ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਸਾਂਝੀਆਂ ਤਰਜੀਹਾਂ, ਖੇਤਰੀ ਮੌਕਿਆਂ ਅਤੇ ਸਹਿ-ਕਰਮੀ ਸਿੱਖਿਆ ਦੇ ਸੁਧਾਰ ਵਾਲੇ ਉਪਾਵਾਂ ‘ਤੇ ਕੰਮ ਕੀਤਾ ਜਾ ਸਕੇ, ਜੋ ਭਾਰਤ ਦੇ ਸ਼ਹਿਰੀ ਪਰਿਵਰਤਨ ਵਿੱਚ ਬਦਲਾਅ ਦੇ ਸਫ਼ਰ ਨੂੰ ਤੇਜ਼ ਕਰ ਸਕੇ।
***************
ਐੱਸਕੇ/ਏਕੇ
(Release ID: 2191688)
Visitor Counter : 3