ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਅੱਜ 44ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਐੱਮਐੱਸਐੱਮਈ, ਕੇਵੀਆਈਸੀ, ਕੌਇਰ ਅਤੇ ਐੱਨਐੱਸਐੱਸਐੱਚ ਪਵੇਲੀਅਨਜ਼ ਦਾ ਉਦਘਾਟਨ ਕੀਤਾ
ਸੂਖਮ ਅਤੇ ਲਘੂ ਉੱਦਮਾਂ ਦੀਆਂ 292 ਸਟਾਲਾਂ; 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਸ਼ਵਕਰਮਾਜ਼ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ
Posted On:
17 NOV 2025 6:18PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ 44ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ (IITF) ਦੇ ਹਾਲ ਨੰਬਰ 6 ਵਿੱਚ ਐੱਮਐੱਸਐੱਮਈ, ਕੇਵੀਆਈਸੀ ਅਤੇ ਕੌਇਰ ਪਵੇਲੀਅਨਜ਼ ਅਤੇ ਹਾਲ ਨੰਬਰ 5 ਵਿੱਚ ਐੱਨਐੱਸਐੱਸਐੱਚ ਪਵੇਲੀਅਨ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਐੱਮਐੱਸਐੱਮਈ ਅਤੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਅਤੇ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਵੀ ਮੌਜੂਦ ਸਨ।

ਇਸ ਮੌਕੇ ‘ਤੇ ਐੱਮਐੱਸਐੱਮਈ ਮੰਤਰਾਲਾ, ਵਿਕਾਸ ਕਮਿਸ਼ਨਰ ਦਫ਼ਤਰ (ਐੱਮਐੱਸਐੱਮਈ) ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ), ਰਾਸ਼ਟਰੀ ਲਘੂ ਉਦਯੋਗ ਨਿਗਮ (ਐੱਨਐੱਸਆਈਸੀ) ਅਤੇ ਕੌਇਰ ਬੋਰਡ (COIR Board) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਕੇਂਦਰੀ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਅਤੇ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਉਦਘਾਟਨ ਤੋਂ ਬਾਅਦ ਪਵੇਲੀਅਨਜ਼ ਦੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਟ੍ਰੈਡੀਸ਼ਨਲ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਦਾ ਸਿੱਧਾ ਪ੍ਰਸਾਰਣ ਦੇਖਿਆ ਅਤੇ ਉਮੀਦਵਾਰਾਂ ਅਤੇ ਪ੍ਰਦਰਸ਼ਕਾਂ ਦਾ ਉਤਸ਼ਾਹ ਵਧਾਇਆ।
ਪਵੇਲੀਅਨਜ਼ ਦੀਆਂ ਮੁੱਖ ਵਿਸ਼ੇਸ਼ਤਾਵਾਂ
‘ਵਾਈਬ੍ਰੈਂਟ ਐੱਮਐੱਸਐੱਮਈ, ਵਿਕਸਿਤ ਭਾਰਤ’ ਵਿਸ਼ੇ ‘ਤੇ ਅਧਾਰਿਤ ਐੱਮਐੱਸਐੱਮਈ ਪਵੇਲੀਅਨ, ਸਮਾਵੇਸ਼ੀ ਵਿਕਾਸ ਨੂੰ ਗਤੀ ਦੇਣ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਦੇਣ ਵਿੱਚ ਐੱਮਐੱਸਐੱਮਈ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।
29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੂਖਮ ਅਤੇ ਲਘੂ ਉੱਦਮਾਂ (ਐੱਮਐੱਸਈ) ਦੇ ਨਾਲ-ਨਾਲ ਵਿਸ਼ਵਕਰਮਾਜ਼ ਨੂੰ ਕੁੱਲ 292 ਸਟਾਲਾਂ ਵੰਡੀਆਂ ਗਈਆਂ ਹਨ, ਜੋ ਕਿ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹਨ:
-
67% ਤੋਂ ਵੱਧ ਸਟਾਲਾਂ ਮਹਿਲਾ ਉੱਦਮੀਆਂ ਨੂੰ ਅਲਾਟ ਕੀਤੀਆਂ ਗਈਆਂ ਹਨ
-
34% ਤੋਂ ਵੱਧ ਸਟਾਲਾਂ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉੱਦਮੀਆਂ ਨੂੰ ਅਲਾਟ ਕੀਤੀਆਂ ਗਈਆਂ ਹਨ
-
15 ਸਟਾਲਾਂ ਦਿਵਯਾਂਗ ਉੱਦਮੀਆਂ ਨੂੰ ਅਲਾਟ ਕੀਤੀਆਂ ਗਈਆਂ ਹਨ
-
43 ਸਟਾਲਾਂ ਭੂਗੋਲਿਕ ਸੰਕੇਤ (Geographical Indication) ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ
-
15 ਸਟਾਲਾਂ ਓਡੀਓਪੀ (ਇੱਕ ਜ਼ਿਲ੍ਹਾ ਇੱਕ ਉਤਪਾਦ) ਵਸਤੂਆਂ ਨੂੰ ਸਮਰਪਿਤ ਹਨ
-
288 (98%) ਪਹਿਲੀ ਵਾਰ ਹਿੱਸਾ ਲੈਣ ਵਾਲੇ ਉਮੀਦਵਾਰਾਂ ਅਤੇ ਸੂਖਮ ਉੱਦਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਦਰਸ਼ਕ
-
25% ਤੋਂ ਵੱਧ ਸਟਾਲਾਂ ਵਿਸ਼ਵਕਰਮਾਜ਼ ਨੂੰ ਅਲਾਟ ਕੀਤੀਆਂ ਗਈਆਂ ਹਨ

ਪ੍ਰਦਰਸ਼ਿਤ ਕੀਤੇ ਗਏ ਉਤਪਾਦਾਂ ਦੇ ਵੱਖ-ਵੱਖ ਵਿਭਾਗਾਂ ਵਿੱਚ ਟੈਕਸਟਾਈਲ, ਹੈਂਡਲੂਮ, ਹੈਂਡੀਕ੍ਰਾਫਟਸ, ਗ੍ਰੀਨ ਅਤੇ ਈਕੋ-ਫ੍ਰੈਂਡਲੀ ਉਤਪਾਦ, ਵਿਸ਼ਵਕਰਮਾਜ਼ ਦੁਆਰਾ ਤਿਆਰ ਉਤਪਾਦ ਕੰਚ ਅਤੇ ਸੈਰੇਮਿਕਸ ਦੀਆਂ ਵਸਤੂਆਂ, ਚਮੜੇ ਦਾ ਸਮਾਨ, ਸੁੰਦਰਤਾ ਉਤਪਾਦ, ਮੈਟਲ ਕ੍ਰਾਫਟਸ, ਖੇਡਾਂ ਅਤੇ ਖਿਡੌਣੇ, ਸੁੱਕੇ ਮੇਵੇ, ਭੋਜਨ ਪਦਾਰਥ, ਕੌਇਰ ਉਤਪਾਦ ਅਤੇ ਦੇਸ਼ ਭਰ ਤੋਂ ਕਈ ਹੋਰ ਅਨੋਖੀਆਂ ਪੇਸ਼ਕਾਰੀਆਂ ਸ਼ਾਮਲ ਹਨ।
ਕੌਇਰ ਬੋਰਡ ਦੇ ਪਵੇਲੀਅਨ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 31 ਪ੍ਰਦਰਸ਼ਕਾਂ ਨੇ ਹਿੱਸਾ ਲਿਆ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਅਦੁੱਤੀ ਹੈਂਡੀਕ੍ਰਾਫਟਸ ਅਤੇ ਹੱਥ ਨਾਲ ਬਣੇ ਖਿਡੌਣੇ, ਗਹਿਣੇ ਆਦਿ ਬਣਾਉਣ ਵਿੱਚ ਕੌਇਰ ਕਾਮਿਆਂ ਦੇ ਕੌਸ਼ਲ ਅਤੇ ਸ਼ਿਲਪ ਕਲਾ ਨੂੰ ਦਰਸਾਉਂਦੇ ਹਨ।

ਪਵੇਲੀਅਨ ਵਿੱਚ ਪ੍ਰਦਰਸ਼ਿਤ ਕੀਤੀ ਗਈ ਰੇਂਜ ਵਿੱਚ ਟ੍ਰੈਡੀਸ਼ਨਲ ਕੌਇਰ ਉਤਪਾਦ ਜਿਵੇਂ ਕਿ ਹੈਂਡਲੂਮ ਕੌਇਰ ਮੈਟ, ਮੈਟਿੰਗ, ਰਬਰਾਇਜ਼ਡ ਗੱਦੇ, ਹੈਂਡੀਕ੍ਰਾਫਟਸ ਕੌਇਰ ਉਤਪਾਦ, ਕਾਲੀਨ, ਕੌਇਰ ਪਿਥ, ਕੌਇਰ ਜਿਓ-ਟੈਕਸਟਾਈਲਜ਼ ਆਦਿ ਵੀ ਸ਼ਾਮਲ ਹਨ। ਇਹ ਮੇਲਾ ਕੌਇਰ ਖੇਤਰ ਨਾਲ ਸਬੰਧਿਤ ਉੱਦਮੀਆਂ ਨੂੰ ਸੰਭਾਵਿਤ ਗ੍ਰਾਹਕਾਂ ਦੀ ਇੱਕ ਵਿਸਤ੍ਰਿਤ ਲੜੀ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ, ਬੀ2ਬੀ ਅਤੇ ਬੀ2ਸੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਵਿਕਾਸ ਅਤੇ ਆਤਮ-ਨਿਰਭਰਤਾ ਲਈ ਨਵੀਂ ਸੰਭਾਵਨਾਵਾਂ ਦੀ ਸਿਰਜਣਾ ਦੇ ਮੌਕੇ ਪ੍ਰਦਾਨ ਕਰਦਾ ਹੈ।
‘ਵਿਕਸਿਤ ਭਾਰਤ @ 2047’ ਥੀਮ ‘ਤੇ ਅਧਾਰਿਤ ਖਾਦੀ ਇੰਡੀਆ ਪਵੇਲੀਅਨ, ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 150 ਪ੍ਰਦਰਸ਼ਕ ਸ਼ਾਮਲ ਹਨ, ਜੋ ਕਿ ਖਾਦੀ ਅਤੇ ਗ੍ਰਾਮ ਉਦਯੋਗ ਦੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚ 63 ਖਾਦੀ ਸੰਸਥਾਨ, ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (PMEGP) ਦੇ ਤਹਿਤ ਸਹਾਇਤਾ ਪ੍ਰਾਪਤ 81 ਯੂਨਿਟਾਂ ਅਤੇ ਰਵਾਇਤੀ ਉਦਯੋਗਾਂ ਦੀ ਪੁਨਰ ਸੁਰਜੀਤੀ ਲਈ ਫੰਡ ਯੋਜਨਾ (ਸਫੂਰਤੀ-SFURTI) ਦੇ ਤਹਿਤ 6 ਯੂਨਿਟਾਂ ਸ਼ਾਮਲ ਹਨ। ਖਾਦੀ ਇੰਡੀਆ ਪਵੇਲੀਅਨ ਵਿੱਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪਿਛੜੇ ਵਰਗ ਦੇ 101 ਪ੍ਰਤੀਨਿਧੀ ਅਤੇ 47 ਮਹਿਲਾ ਉੱਦਮੀ ਸ਼ਾਮਲ ਹਨ, ਜੋ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਕੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਦਰਸ਼ਨ ਕਰ ਰਹੇ ਹਨ।

ਦੇਸ਼ ਦੇ ਦੱਖਣੀ ਰਾਜਾਂ ਦੀਆਂ ਰੇਸ਼ਮੀ ਸਾੜੀਆਂ, ਪੱਛਮ ਬੰਗਾਲ ਦੀ ਮਲਮਲ, ਬਿਹਾਰ ਦੇ ਮਧੁਬਨੀ ਉਤਪਾਦ, ਪੰਜਾਬ ਦੀ ਫੁਲਕਾਰੀ, ਆਂਧਰ ਪ੍ਰਦੇਸ਼ ਦੀ ਕਲਮਕਾਰੀ, ਉੱਤਰਾਖੰਡ ਦੇ ਹਰਬਲ ਅਤੇ ਕੌਸਮੈਟਿਕ ਉਤਪਾਦ ਅਤੇ ਜੰਮੂ-ਕਸ਼ਮੀਰ ਅਤੇ ਲੇਹ ਦੇ ਊਨੀ ਉਤਪਾਦਾਂ ਸਮੇਤ ਉੱਚ ਗੁਣਵੱਤਾ ਵਾਲੇ ਖਾਦੀ ਕਪੜੇ ਪਵੇਲੀਅਨ ਵਿੱਚ ਵਿਕਰੀ ਲਈ ਉਪਲਬਧ ਹਨ।

ਹਾਲ ਨੰਬਰ 5 ਵਿੱਚ ਸਥਿਤ ਰਾਸ਼ਟਰੀ ਅਨੁਸੂਚਿਤ ਜਾਤੀ-ਜਨਜਾਤੀ ਹੱਬ (ਐੱਨਐੱਸਐੱਸਐੱਚ) ਪਵੇਲੀਅਨ ਵਿੱਚ 35 ਸਟਾਲਾਂ ‘ਤੇ ਅਨੁਸੂਚਿਤ ਜਾਤੀ-ਜਨਜਾਤੀ ਉੱਦਮੀਆਂ ਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਪਵੇਲੀਅਨ ਵਿੱਚ 10 ਰਾਜਾਂ ਭਾਵ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਅਸਾਮ, ਕਰਨਾਟਕ, ਪੰਜਾਬ, ਝਾਰਖੰਡ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਪ੍ਰਦਰਸ਼ਕ ਸ਼ਾਮਲ ਹਨ। ਪਵੇਲੀਅਨ ਵਿੱਚ ਜੁੱਤੇ, ਖੇਡਾਂ ਦਾ ਸਮਾਨ, ਹੈਂਡੀਕ੍ਰਾਫਟਸ, ਬਾਂਸ ਦੇ ਉਤਪਾਦ, ਭੋਜਨ ਉਤਪਾਦ, ਮਸ਼ੀਨ ਦੇ ਪੁਰਜੇ ਅਤੇ ਚਮੜੇ ਦਾ ਸਮਾਨ ਵਿਕਰੀ ਲਈ ਪ੍ਰਦਰਸ਼ਿਤ ਕੀਤੇ ਗਏ ਹਨ।
****
ਏਕੇਐੱਸ/ਏਕੇ
(Release ID: 2191542)
Visitor Counter : 9