ਖਾਣ ਮੰਤਰਾਲਾ
azadi ka amrit mahotsav

ਕੇਂਦਰੀ ਕੋਲਾ ਅਤੇ ਮਾਈਨਜ਼ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਜੈਪੁਰ ਵਿੱਚ ਭਾਰਤੀ ਭੂ-ਵਿਗਿਆਨਿਕ ਸਰਵੇਖਣ (ਜੀਐੱਸਆਈ) ਦੇ ਅੰਤਰਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਕਰਨਗੇ


‘ਅਤੀਤ ਦਾ ਪਤਾ ਲਗਾਉਣਾ’ ਭਵਿੱਖ ਨੂੰ ਆਕਾਰ ਦੇਣਾ ਜੀਐੱਸਆਈ ਦੇ 175 ਵਰ੍ਹੇ’ ਵਿਸ਼ੇ ‘ਤੇ ਅੰਤਰਰਾਸ਼ਟਰੀ ਸੈਮੀਨਾਰ 20 ਤੋਂ 21 ਨਵੰਬਰ 2025 ਤੱਕ ਆਯੋਜਿਤ ਕੀਤਾ ਜਾਵੇਗਾ

प्रविष्टि तिथि: 18 NOV 2025 12:30PM by PIB Chandigarh

ਮਾਈਨਜ਼ ਮੰਤਰਾਲੇ ਦਾ ਭਾਰਤੀ ਭੂ-ਵਿਗਿਆਨਿਕ ਸਰਵੇਖਣ (ਜੀਐੱਸਆਈ), ਰਾਸ਼ਟਰ ਦੇ ਪ੍ਰਤੀ ਆਪਣੀ 175 ਵਰ੍ਹਿਆਂ ਦੀ ਸੇਵਾ ਦੇ ਹਿੱਸੇ ਵਜੋਂ, 20-21 ਨਵੰਬਰ 2025 ਨੂੰ ਰਾਜਸਥਾਨ ਅੰਤਰਰਾਸ਼ਟਰੀ ਕੇਂਦਰ (ਆਰਆਈਸੀ), ਜੈਪੁਰ ਵਿੱਚ ‘ਅਤੀਤ ਦਾ ਪਤਾ ਲਗਾਉਣਾ, ਭਵਿੱਖ ਨੂੰ ਆਕਾਰ ਦੇਣਾ: ਜੀਐੱਸਆਈ ਦੇ 175 ਵਰ੍ਹੇ’ ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰ ਰਿਹਾ ਹੈ।

ਇਸ ਅੰਤਰਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਸਮਾਰੋਹ ਵਿੱਚ ਕੇਂਦਰੀ ਕੋਲਾ ਅਤੇ ਮਾਈਨਜ਼ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਮਾਈਨਜ਼ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਪੀਯੂਸ਼ ਗੋਇਲ ਅਤੇ ਰਾਜਸਥਾਨ ਸਰਕਾਰ ਦੇ ਮਾਈਨਜ਼ ਅਤੇ ਪੈਟਰੋਲੀਅਮ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਟੀ. ਰਵੀਕਾਂਤ ਦੀ ਮਾਣਮੱਤੇ ਮੌਜੂਦਗੀ ਰਹੇਗੀ।

ਇਸ ਸੈਮੀਨਾਰ ਦੀ ਅਗਵਾਈ ਜੀਐੱਸਆਈ ਦੇ ਡਾਇਰੈਕਟਰ ਜਨਰਲ ਅਤੇ ਸਰਪ੍ਰਸਤ ਸ਼੍ਰੀ ਅਸਿਤ ਸਾਹਾ ਅਤੇ ਪੱਛਮੀ ਖੇਤਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਹੈੱਡ ਆਫ਼ ਦ ਡਿਪਾਰਟਮੈਂਟ ਅਤੇ ਸੈਮੀਨਾਰ ਦੇ ਚੇਅਰਮੈਨ ਸ਼੍ਰੀ ਵਿਜੈ ਵੀ. ਮੁਗਲ ਕਰਨਗੇ, ਨਾਲ ਹੀ ਸੀਨੀਅਰ ਅਧਿਕਾਰੀ, ਪ੍ਰਸਿੱਧ ਭੂ-ਵਿਗਿਆਨਿਕ ਅਤੇ ਦੇਸ਼ ਤੇ ਵਿਦੇਸ਼ਾਂ ਤੋਂ ਪ੍ਰਤੀਨਿਧੀ ਵੀ ਇਸ ਵਿੱਚ ਹਿੱਸਾ ਲੈਣਗੇ।

ਸਾਲ 1851 ਵਿੱਚ ਸਥਾਪਿਤ, ਜੀਐੱਸਆਈ ਨੇ ਭੂ-ਵਿਗਿਆਨਿਕ ਮੈਪਿੰਗ, ਖਣਿਜ ਖੋਜ, ਮਹੱਤਵਪੂਰਨ ਅਤੇ ਰਣਨੀਤਿਕ ਖਣਿਜਾਂ ਦੀ ਪਛਾਣ, ਭੂ-ਖ਼ਤਰਿਆਂ ਦੇ ਅਧਿਐਨ ਅਤੇ ਰਾਸ਼ਟਰੀ ਵਿਕਾਸ ਲਈ ਭੂ-ਵਿਗਿਆਨਿਕ ਖੋਜ ਨੂੰ ਅੱਗੇ ਵਧਾਉਣ ਵਿੱਚ ਬੁਨਿਆਦੀ ਭੂਮਿਕਾ ਨਿਭਾਈ ਹੈ। ਉੱਭਰ ਰਹੀਆਂ ਚੁਣੌਤੀਆਂ, ਤਕਨੀਕੀ ਪ੍ਰਗਤੀ ਅਤੇ ਭੂ-ਵਿਗਿਆਨ ਦੇ ਭਵਿੱਖ ਦੀ ਦਿਸ਼ਾ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਭਾਰਤ ਅਤੇ ਵਿਦੇਸ਼ਾਂ ਦੇ ਮਾਹਰ ਇਸ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਸ਼ਾਮਲ ਹੋਣਗੇ।

ਇਸ ਦੋ ਦਿਨਾਂ ਤਕਨੀਕੀ ਪ੍ਰੋਗਰਾਮ ਵਿੱਚ 9 ਪਲੈਨਰੀ ਲੈਕਚਰ, 19 ਸਪੈਸ਼ਲ ਲੈਕਚਰ ਅਤੇ 11 ਵਿਸ਼ਾਗਤ ਖੇਤਰਾਂ ਵਿੱਚ 300 ਤੋਂ ਵੱਧ ਵਿਗਿਆਨਿਕ ਅਤੇ ਪੋਸਟਰ ਪੇਸ਼ਕਾਰੀਆਂ ਸ਼ਾਮਲ ਹਨ। ਬ੍ਰਿਟਿਸ਼ ਜਿਓਲੌਜੀਕਲ  ਸਰਵੇ (ਬੀਜੀਐੱਸ), ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ (ਯੂਐੱਸਜੀਐੱਸ), ਜਿਓਸਾਇੰਸ ਆਸਟ੍ਰੇਲੀਆ ਅਤੇ ਲੈਂਕੇਸਟਰ ਯੂਨੀਵਰਸਿਟੀ (Lancaster University (UK), ਯੂਨੀਵਰਸਿਟੀ ਆਫ਼ ਮਿਸ਼ੀਗਨ (University of Michigan (USA), ਯੂਨੀਵਰਸਿਟੀ ਆਫ਼ ਟੈਕਸਸ (USA), ਅਤੇ ਇਟੈਲੀਅਨ ਨੈਸ਼ਨਲ ਰਿਸਰਚ ਕੌਂਸਲ ਵਰਗੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਪ੍ਰਸਿੱਧ ਵਿਗਿਆਨਿਕ ਵੀ ਇਸ ਸੈਮੀਨਾਰ ਵਿੱਚ ਹਿੱਸਾ ਲੈਣਗੇ। 

ਇਸ ਸੈਮੀਨਾਰ ਦੌਰਾਨ, ਪ੍ਰਮੁੱਖ ਸੰਸਥਾਨਾਂ ਅਤੇ ਉਦਯੋਗਾਂ ਦੁਆਰਾ ਅਤਿ-ਆਧੁਨਿਕ ਤਕਨੀਕਾਂ, ਭੂ-ਸਥਾਨਕ ਉਪਕਰਣਾਂ ਅਤੇ ਨਵੀਨਤਾਕਾਰੀ ਸਮਾਧਾਨਾਂ ਨੂੰ ਪੇਸ਼ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਆਈਆਈਟੀ ਬੰਬੇ ਅਤੇ ਆਈਆਈਟੀ ਖੜਗਪੁਰ ਦੇ ਨਾਲ ਸਹਿਮਤੀ ਪੱਤਰਾਂ ‘ਤੇ ਹਸਤਾਖਰ ਵੀ ਸ਼ਾਮਲ ਹੋਣਗੇ, ਜਿਸ ਨਾਲ ਮੋਹਰੀ ਭੂ-ਵਿਗਿਆਨ ਖੋਜ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ।

ਇਹ ਅੰਤਰਰਾਸ਼ਟਰੀ ਸੈਮੀਨਾਰ ਵਿਗਿਆਨਿਕ ਉੱਤਮਤਾ, ਟਿਕਾਊ ਸੰਸਾਧਨ ਵਿਕਾਸ ਅਤੇ ਆਲਮੀ ਗਿਆਨ ਅਦਾਨ-ਪ੍ਰਦਾਨ ਪ੍ਰਤੀ ਜੀਐੱਸਆਈ ਦੀ ਵਿਰਾਸਤ ਦੀ ਵਚਨਬੱਧਤਾ ਅਤੇ ਰਾਸ਼ਟਰ ਪ੍ਰਤੀ 175 ਵਰ੍ਹਿਆਂ ਦੀ ਸਮਰਪਿਤ ਸੇਵਾ ਦੀ ਪੁਸ਼ਟੀ ਕਰਦਾ ਹੈ। 

****

ਪ੍ਰਾਜਿਤ ਕੁਮਾਰ / ਦੁਰਗੇਸ਼ ਕੁਮਾਰ/ਏਕੇ


(रिलीज़ आईडी: 2191536) आगंतुक पटल : 20
इस विज्ञप्ति को इन भाषाओं में पढ़ें: English , Urdu , हिन्दी , Tamil , Telugu