ਵਣਜ ਤੇ ਉਦਯੋਗ ਮੰਤਰਾਲਾ
ਆਂਧਰ ਪ੍ਰਦੇਸ਼ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਡਿਜੀਟਲ ਬਣਾਉਣ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ
ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ ਅਸਲ ਸਮੇਂ ਵਿੱਚ ਲੌਜਿਸਟਿਕਸ ਜਾਣਕਾਰੀ ਪ੍ਰਦਾਨ ਕਰੇਗਾ
Posted On:
15 NOV 2025 1:24PM by PIB Chandigarh
ਰਾਸ਼ਟਰੀ ਉਦਯੋਗਿਕ ਕੋਰੀਡੋਰ ਵਿਕਾਸ ਨਿਗਮ (ਐਨਆਈਸੀਡੀਸੀ), ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (ਐਨਐੱਲਡੀਐੱਸਐੱਲ) ਅਤੇ ਆਂਧਰ ਪ੍ਰਦੇਸ਼ ਸਰਕਾਰ ਨੇ 14 ਨਵੰਬਰ, 2025 ਨੂੰ ਵਿਸ਼ਾਖਾਪਟਨਮ ਵਿੱਚ ਆਯੋਜਿਤ 30ਵੇਂ ਸੀਆਈਆਈ ਭਾਈਵਾਲੀ ਸੰਮੇਲਨ ਦੇ ਮੌਕੇ 'ਤੇ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਇਸ ਸਹਿਯੋਗ ਦਾ ਉਦੇਸ਼ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਐੱਲਆਈਪੀ) ਦਾ ਲਾਭ ਉਠਾ ਕੇ ਆਂਧਰ ਪ੍ਰਦੇਸ਼ ਵਿੱਚ ਲੌਜਿਸਟਿਕਸ ਲੈਂਡਸਕੇਪ ਨੂੰ ਡਿਜੀਟਲ ਬਣਾਉਣਾ ਹੈ।
ਇਸ ਪਹਿਲਕਦਮੀ ਦੇ ਤਹਿਤ, ਆਂਧਰ ਪ੍ਰਦੇਸ਼ ਵਿੱਚ ਸਰਕਾਰੀ ਅਤੇ ਨਿਜੀ ਹਿਤਧਾਰਕਾਂ ਨੂੰ ਰਾਜ ਦੇ ਲੌਜਿਸਟਿਕ ਕਾਰਜਾਂ ਅਤੇ ਪ੍ਰਦਰਸ਼ਨ ਸੂਚਕਾਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਵਿਕਸਿਤ ਅਤੇ ਲਾਗੂ ਕੀਤਾ ਜਾਵੇਗਾ। ਇਸ ਪਲੈਟਫਾਰਮ ਦਾ ਉਦੇਸ਼ ਸਾਰੇ ਖੇਤਰਾਂ ਵਿੱਚ ਤਾਲਮੇਲ ਵਧਾਉਣਾ, ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਸਾਰੇ ਖੇਤਰਾਂ ਵਿੱਚ ਸੂਚਿਤ ਫੈਸਲੇ ਲੈਣ ਵਿੱਚ ਸਹਾਇਤਾ ਕਰਨਾ ਹੈ। ਜਿਸ ਨਾਲ ਹਿਤਧਾਰਕਾਂ ਨੂੰ ਅਸਲ-ਸਮੇਂ ਦੀ ਜਾਣਕਾਰੀ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਹੋ ਸਕੇ । ਆਈਐੱਨਸੀਏਪੀ ਰਾਹੀਂ, ਆਂਧਰ ਪ੍ਰਦੇਸ਼ ਸਰਕਾਰ, ਐੱਨਐੱਲਡੀਐੱਸਐੱਲ ਦੇ ਨਾਲ ਮਿਲ ਕੇ ਇੱਕ ਏਕੀਕ੍ਰਿਤ ਲੌਜਿਸਟਿਕਸ ਡੈਸ਼ਬੋਰਡ ਬਣਾਏਗੀ ਤਾਂ ਜੋ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਲੌਜਿਸਟਿਕਸ-ਸਬੰਧਤ ਮੁੱਖ ਪ੍ਰਦਰਸ਼ਨ ਸੂਚਕਾਂ (ਕੇਪੀਆਈਸ) ਦੀ ਨਿਗਰਾਨੀ ਕੀਤੀ ਜਾ ਸਕੇ । ਇਸ ਡੈਸ਼ਬੋਰਡ ਤੋਂ ਪ੍ਰਾਪਤ ਵਿਸ਼ਲੇਸ਼ਣਾਤਮਕ ਜਾਣਕਾਰੀ ਅਤੇ ਕਾਰਵਾਈਯੋਗ ਰਿਪੋਰਟਾਂ ਦੀ ਵਰਤੋਂ ਯੂਐੱਲਆਈਪੀ ਦੀਆਂ ਸਮਰੱਥਾਵਾਂ ਦਾ ਲਾਭ ਉਠਾ ਕੇ ਰਾਜ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਮਜ਼ਬੂਤ ਅਤੇ ਉੱਨਤ ਬਣਾਉਣ ਲਈ ਕੀਤੀ ਜਾਵੇਗੀ।
ਇਹ ਸਮਝੌਤਾ ਲੌਜਿਸਟਿਕਸ ਵਿਕਾਸ ਦੇ ਨਾਲ ਉੱਨਤ ਤਕਨਾਲੋਜੀ ਹੱਲਾਂ ਨੂੰ ਜੋੜਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ ਅਤੇ ਕੁਸ਼ਲ, ਆਧੁਨਿਕ ਅਤੇ ਲਚਕੀਲੇ ਸਪਲਾਈ-ਚੇਨ ਬੁਨਿਆਦੀ ਢਾਂਚੇ ਵਿੱਚ ਇੱਕ ਗਲੋਬਲ ਲੀਡਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦਾ ਹੈ।
ਇਸ ਸਮਝੌਤੇ 'ਤੇ ਸ਼੍ਰੀ ਰਜਤ ਕੁਮਾਰ ਸੈਣੀ, ਸੀਈਓ ਅਤੇ ਐਮਡੀ, ਐਨਆਈਸੀਡੀਸੀ ਅਤੇ ਚੇਅਰਮੈਨ, ਐੱਨਐੱਲਡੀਐੱਸਐੱਲ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਇਸ ਸਮਝੌਤੇ 'ਤੇ ਰਸਮੀ ਤੌਰ 'ਤੇ ਸ਼੍ਰੀ ਸੀਵੀ ਪ੍ਰਵੀਨ ਆਦਿਤਿਆ, ਵੀਸੀ ਅਤੇ ਐੱਮਡੀ, ਆਈਐੱਨਸੀਏਪੀ, ਅਤੇ ਸ਼੍ਰੀ ਤਾਕਾਯੁਕੀ ਕਾਨੋ, ਸੀਈਓ, ਐੱਨਐੱਲਡੀਐੱਸਐੱਲ ਦੁਆਰਾ ਦਸਤਖਤ ਕੀਤੇ ਗਏ। ਇਹ ਸਾਂਝੇਦਾਰੀ ਰਾਸ਼ਟਰੀ ਲੌਜਿਸਟਿਕ ਨੀਤੀ (ਐਨਐਲਪੀ) ਦੇ ਅਨੁਸਾਰ ਇੱਕ ਵਿਸ਼ਵ ਪੱਧਰੀ ਲੌਜਿਸਟਿਕ ਬੁਨਿਆਦੀ ਢਾਂਚਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।.
ਯੂਐੱਲਆਈਪੀ ਇੱਕ ਡਿਜੀਟਲ ਗੇਟਵੇ ਹੈ ਜੋ ਉਦਯੋਗ ਦੇ ਹਿੱਸੇਦਾਰਾਂ ਨੂੰ ਏਪੀਆਈ-ਅਧਾਰਿਤ ਏਕੀਕਰਣ ਰਾਹੀਂ ਵੱਖ-ਵੱਖ ਸਰਕਾਰੀ ਪ੍ਰਣਾਲੀਆਂ ਤੋਂ ਲੌਜਿਸਟਿਕਸ-ਸਬੰਧਤ ਡੇਟਾਸੈੱਟ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ। ਯੂਐੱਲਆਈਪੀ ਨੇ 136 ਏਪੀਆਈ ਰਾਹੀਂ 11 ਮੰਤਰਾਲਿਆਂ ਦੀਆਂ 44 ਪ੍ਰਣਾਲੀਆਂ ਨਾਲ ਏਕੀਕ੍ਰਿਤ ਕੀਤਾ ਹੈ, ਜੋ 2,000 ਤੋਂ ਵੱਧ ਡੇਟਾ ਖੇਤਰਾਂ ਨੂੰ ਕਵਰ ਕਰਦਾ ਹੈ। ਯੂਐੱਲਆਈਪੀ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਦੁਆਰਾ 210 ਤੋਂ ਵੱਧ ਐਪਲੀਕੇਸ਼ਨਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਸਦੇ ਨਤੀਜੇ ਵਜੋਂ 200 ਕਰੋੜ ਤੋਂ ਵੱਧ ਏਪੀਆਈ ਲੈਣ-ਦੇਣ ਹੋਏ ਹਨ। ਨਿੱਜੀ ਖੇਤਰ ਦੁਆਰਾ ਅਪਣਾਉਣ ਤੋਂ ਇਲਾਵਾ, ਯੂਐੱਲਆਈਪੀ ਕੋਲਾ ਮੰਤਰਾਲੇ, ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਵੱਖ-ਵੱਖ ਰਾਜ ਸਰਕਾਰਾਂ ਸਮੇਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਤਾਲਮੇਲ ਵਾਲੀ ਲੌਜਿਸਟਿਕਸ ਜਾਣਕਾਰੀ ਪ੍ਰਦਾਨ ਕਰਕੇ ਡੇਟਾ-ਸੰਚਾਲਿਤ ਸ਼ਾਸਨ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

************
ਅਭਿਸ਼ੇਕ ਦਿਆਲ/ਨਿਹੀ ਸ਼ਰਮਾ/ਅਨੁਸ਼ਕਾ ਪਾਂਡੇ
(Release ID: 2190868)
Visitor Counter : 3