ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ, 2025 ਨੂੰ ਪੀਐੱਮ-ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰਨਗੇ


ਪੀਐੱਮ-ਕਿਸਾਨ ਨੇ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਸਿੱਧੇ ਟ੍ਰਾਂਸਫਰ ਰਾਹੀਂ ਹੁਣ ਤਕ ₹3.70 ਲੱਖ ਕਰੋੜ ਦਾ ਭੁਗਤਾਨ ਕੀਤਾ

ਡਿਜੀਟਲ ਨਵੀਨਤਾਵਾਂ ਨੇ ਪੀਐੱਮ-ਕਿਸਾਨ ਨੂੰ ਮਜ਼ਬੂਤ ​​ਕੀਤਾ: ਆਧਾਰ-ਅਧਾਰਿਤ ਈ-ਕੇਵਾਈਸੀ, ਮੋਬਾਈਲ ਐਪ ਅਤੇ ਕਿਸਾਨ-ਈਮਿੱਤਰ ਪਹੁੰਚ ਨੂੰ ਹੁਲਾਰਾ

ਦੇਸ਼ ਭਰ ਵਿੱਚ ਸਮਾਜ ਭਲਾਈ ਲਾਭਾਂ ਦੀ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕਿਸਾਨ ਰਜਿਸਟਰੀ ਸ਼ੁਰੂ ਕੀਤੀ ਗਈ

Posted On: 14 NOV 2025 5:00PM by PIB Chandigarh

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ, ਪ੍ਰਤੀ ਯੋਗ ਕਿਸਾਨ ਪਰਿਵਾਰ 6000/- ਰੁਪਏ ਦੀ ਸਲਾਨਾ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਇੱਕ ਕੇਂਦਰੀ ਖੇਤਰ ਯੋਜਨਾ ਹੈ ਜੋ 24 ਫਰਵਰੀ, 2019 ਨੂੰ ਸ਼ੁਰੂ ਕੀਤੀ ਗਈ ਸੀ, ਹੁਣ ਤੱਕ, ਦੇਸ਼ ਦੇ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 20 ਕਿਸ਼ਤਾਂ ਰਾਹੀਂ 3.70 ਲੱਖ ਕਰੋੜ ਰੁਪਏ ਤੋਂ ਵੱਧ ਵੰਡੇ ਜਾ ਚੁੱਕੇ ਹਨ। ਇਸ ਯੋਜਨਾ ਦੇ ਲਾਭ ਉਨ੍ਹਾਂ ਕਿਸਾਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਜ਼ਮੀਨ ਦੇ ਵੇਰਵੇ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਵਿੱਚ ਦਰਜ ਹਨ, ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹੋਏ ਹਨ ਅਤੇ ਈ-ਕੇਵਾਈਸੀ ਪੂਰਾ ਹੋ ਗਿਆ ਹੈ। ਇਹ ਯੋਜਨਾ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਉੱਭਰੀ ਹੈ, ਜੋ ਲਾਭਪਾਤਰੀਆਂ ਨੂੰ ਸਿੱਧੇ ਵਿੱਤੀ ਸਹਾਇਤਾ ਪ੍ਰਦਾਨ ਕਰਨ 'ਤੇ ਇਸ ਦੇ ਮਹੱਤਵਪੂਰਨ ਪ੍ਰਭਾਵ ਨੂੰ ਉਜਾਗਰ ਕਰਦੀ ਹੈ। ਸਮਾਵੇਸ਼ ਪ੍ਰਤੀ ਵਚਨਬੱਧਤਾ ਦੇ ਨਾਲ, ਇਹ ਯੋਜਨਾ ਆਪਣੇ ਲਾਭਾਂ ਦਾ 25% ਤੋਂ ਵੱਧ ਲਾਭ ਮਹਿਲਾ ਲਾਭਪਾਤਰੀਆਂ ਨੂੰ ਸਮਰਪਿਤ ਕਰਦੀ ਹੈ।

ਇਹ ਯੋਜਨਾ ਤਕਨੀਕੀ ਅਤੇ ਪ੍ਰਕਿਰਿਆ ਤਰੱਕੀ ਦਾ ਲਾਭ ਉਠਾਉਂਦੀ ਹੈ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਲਾਭ ਪਹੁੰਚਾਇਆ ਜਾ ਸਕੇ। ਇੱਕ ਕਿਸਾਨ-ਕੇਂਦ੍ਰਿਤ ਡਿਜੀਟਲ ਬੁਨਿਆਦੀ ਢਾਂਚਾ ਵਿਆਪਕ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਭਰ ਦੇ ਯੋਗ ਕਿਸਾਨ ਇਸ ਸਕੀਮ ਦੇ ਲਾਭਾਂ ਦਾ ਨਿਰਵਿਘਨ ਲਾਭ ਲੈ ਸਕਣ। ਡਿਜੀਟਲ ਜਨਤਕ ਵਸਤੂਆਂ ਦੇ ਰਣਨੀਤਕ ਸਮਾਵੇਸ਼ ਨੇ ਨਾ ਸਿਰਫ਼ ਵਿਚੋਲਿਆਂ ਨੂੰ ਖਤਮ ਕੀਤਾ ਹੈ ਸਗੋਂ ਦੂਰ-ਦੁਰਾਡੇ ਦੇ ਕੋਨਿਆਂ ਤੱਕ ਪਹੁੰਚਣ ਵਾਲੀ ਇੱਕ ਸੁਚਾਰੂ ਡਿਲੀਵਰੀ ਪ੍ਰਣਾਲੀ ਲਈ ਰਾਹ ਪੱਧਰਾ ਕੀਤਾ ਹੈ। ਯੋਜਨਾ ਦੀ ਪ੍ਰਭਾਵਸ਼ੀਲਤਾ ਨੂੰ ਆਧਾਰ ਅਤੇ ਆਧਾਰ-ਅਧਾਰਿਤ ਭੁਗਤਾਨ ਈਕੋਸਿਸਟਮ ਦੀ ਵਰਤੋਂ ਦੁਆਰਾ ਹੋਰ ਵੀ ਮਜ਼ਬੂਤੀ ਮਿਲਦੀ ਹੈ, ਜੋ ਸੁਰੱਖਿਅਤ ਅਤੇ ਕੁਸ਼ਲ ਲੈਣ-ਦੇਣ ਨੂੰ ਯਕੀਨੀ ਬਣਾਉਂਦੀ ਹੈ।

ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਵਿੱਚ ਆਧਾਰ ਇੱਕ ਮਹੱਤਵਪੂਰਨ ਥੰਮ੍ਹ ਹੈ ਜੋ ਲਾਭਪਾਤਰੀਆਂ ਦੀ ਪਛਾਣ ਸਥਾਪਿਤ ਕਰਨ ਲਈ ਉਨ੍ਹਾਂ  ਈ-ਕੇਵਾਈਸੀ ਪੂਰਾ ਕਰਦਾ ਹੈ। ਹੁਣ ਕਿਸਾਨ ਹੇਠਾਂ ਦਿੱਤੇ ਕਿਸੇ ਵੀ ਵਿਕਲਪ ਦੀ ਵਰਤੋਂ ਕਰਕੇ ਆਪਣਾ ਈ-ਕੇਵਾਈਸੀ ਪੂਰਾ ਕਰ ਸਕਦੇ ਹਨ:

  • ਓਟੀਪੀ ਅਧਾਰਿਤ ਈ-ਕੇਵਾਈਸੀ

  • ਬਾਇਓਮੈਟ੍ਰਿਕ ਅਧਾਰਿਤ ਈ-ਕੇਵਾਈਸੀ

  • ਫੇਸ਼ੀਅਲ ਪ੍ਰਮਾਣੀਕਰਨ-ਅਧਾਰਿਤ ਈ-ਕੇਵਾਈਸੀ

ਕਿਸਾਨ-ਕੇਂਦ੍ਰਿਤ ਡਿਜੀਟਲ ਬੁਨਿਆਦੀ ਢਾਂਚੇ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਯੋਜਨਾ ਦੇ ਲਾਭ ਬਿਨਾ ਕਿਸੇ ਵਿਚੋਲੇ ਦੀ ਸ਼ਮੂਲੀਅਤ ਦੇ ਦੇਸ਼ ਭਰ ਦੇ ਸਾਰੇ ਕਿਸਾਨਾਂ ਤੱਕ ਪਹੁੰਚਣ।

ਆਪਣੇ ਮੂਲ ਸਰੂਪ ਨੂੰ ਮਜ਼ਬੂਤ ​​ਕਰਨ ਲਈ, ਇਹ ਯੋਜਨਾ ਕਈ ਤਕਨੀਕੀ ਦਖਲਅੰਦਾਜ਼ੀਆਂ ਵਿੱਚੋਂ ਲੰਘੀ ਹੈ। 

ਡਿਜੀਟਲਾਈਜ਼ੇਸ਼ਨ ਰਾਹੀਂ ਕਿਸਾਨਾਂ ਦਾ ਸਸ਼ਕਤੀਕਰਣ ਹੋ ਰਿਹਾ ਹੈ। ਦੇਸ਼ ਦੇ ਹਰ ਪਿੰਡ ਵਿੱਚ ਕਿਸਾਨਾਂ ਨੂੰ ਮਦਦ ਮਿਲ ਰਹੀ ਹੈ। "ਤਕਨਾਲੋਜੀ ਕਿਸਾਨਾਂ ਦੇ ਦਰਵਾਜ਼ੇ ਤੱਕ ਪਹੁੰਚ ਰਹੀ ਹੈ।" ਇੱਕ ਅਜਿਹੀ ਉਦਾਹਰਣ ਹੈ ਪੀਐੱਮ-ਕਿਸਾਨ ਮੋਬਾਈਲ ਐਪ - ਲਾਭਪਾਤਰੀਆਂ ਨੂੰ ਸਿੱਧੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਪੀਐੱਮ-ਕਿਸਾਨ ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ, ਕਿਸਾਨਾਂ ਦੀ ਈ-ਕੇਵਾਈਸੀ ਤਸਦੀਕ ਲਈ ਆਧਾਰ ਰਾਹੀਂ ਫੇਸ਼ੀਅਲ ਪ੍ਰਮਾਣੀਕਰਣ ਵਿਸ਼ੇਸ਼ਤਾ ਦੀ ਵਰਤੋਂ, ਜਿਸ ਦੁਆਰਾ ਇੱਕ ਕਿਸਾਨ ਆਪਣੇ ਅਤੇ ਹੋਰ ਸਾਥੀ ਕਿਸਾਨਾਂ ਨੂੰ ਆਪਣੇ ਕਮਰੇ ਵਿੱਚ ਬੈਠ ਕੇ ਹੀ ਫੇਸ਼ੀਅਲ ਪ੍ਰਮਾਣੀਕਰਣ ਰਾਹੀਂ ਈ-ਕੇਵਾਈਸੀ ਪੂਰਾ ਕਰ ਸਕਦਾ ਹੈ।

ਹੋਰ ਆਸਾਨੀ ਲਈ, ਕਿਸਾਨ ਸਮਰਪਿਤ ਪੋਰਟਲ pmkisan.gov.in 'ਤੇ ਜਾ ਸਕਦੇ ਹਨ। "ਫਾਰਮਰਜ਼ ਕੋਨਾ" ਭਾਗ ਦੇ ਤਹਿਤ, ਪ੍ਰਧਾਨ ਮੰਤਰੀ ਕਿਸਾਨ ਤੋਂ ਲਾਭ ਪ੍ਰਾਪਤ ਕਰਨ ਵਾਲੇ ਲੋਕ ਨਵੀਂ "ਆਪਣੀ ਸਥਿਤੀ ਜਾਣੋ" ਵਿਸ਼ੇਸ਼ਤਾ ਦੀ ਵਰਤੋਂ ਕਰਕੇ ਆਸਾਨੀ ਨਾਲ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਇਹ ਪੋਰਟਲ ਕਿਸਾਨਾਂ ਲਈ ਇੱਕ ਤੇਜ਼ ਅਤੇ ਆਸਾਨ ਸਵੈ-ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਪ੍ਰਦਾਨ ਕਰਦਾ ਹੈ। ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਲਈ, ਰਜਿਸਟ੍ਰੇਸ਼ਨ ਨੇੜਲੇ ਕੌਮਨ ਸਰਵਿਸ ਸੈਂਟਰਾਂ (CSC) 'ਤੇ ਵੀ ਕੀਤੀ ਜਾ ਸਕਦੀ ਹੈ ਅਤੇ ਕਿਸਾਨ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨਾਲ ਆਪਣੇ ਦਰਵਾਜ਼ੇ 'ਤੇ ਆਧਾਰ-ਅਧਾਰਿਤ ਬੈਂਕ ਖਾਤੇ ਵੀ ਖੋਲ੍ਹ ਸਕਦੇ ਹਨ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਮਹੱਤਤਾ ਨੂੰ ਦੇਖਦੇ ਹੋਏ, ਸ਼ਿਕਾਇਤ ਨਿਵਾਰਣ ਪ੍ਰਣਾਲੀ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਅਤੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (CPGRAMS) 'ਤੇ ਪ੍ਰਦਾਨ ਕੀਤੀ ਗਈ ਹੈ। ਕਿਸਾਨ ਆਪਣੀਆਂ ਚਿੰਤਾਵਾਂ ਸਿੱਧੇ ਪੀਐੱਮ-ਕਿਸਾਨ ਪੋਰਟਲ 'ਤੇ ਉਠਾ ਸਕਦੇ ਹਨ ਅਤੇ ਜਲਦੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਤੋਂ ਇਲਾਵਾ, ਸ਼ਿਕਾਇਤਾਂ ਨੂੰ ਅਸਲ-ਸਮੇਂ ਵਿੱਚ ਹੱਲ ਕਰਨ ਲਈ, ਕਿਸਾਨ-ਈਮਿੱਤਰ ਚੈਟਬੋਟ ਵੀ ਕਿਸਾਨਾਂ ਲਈ ਉਪਲਬਧ ਕਰਵਾਇਆ ਗਿਆ ਹੈ। ਇਹ ਤਕਨੀਕੀ ਅਤੇ ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਦਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਹੱਲ ਕਰਨ ਦੀ ਸਹੂਲਤ ਦਿੰਦਾ ਹੈ।

ਇਹ ਚੈਟਬੋਟ, ਵੱਡੀ (large) ਭਾਸ਼ਾ ਤਕਨਾਲੋਜੀ ਦੁਆਰਾ ਸੰਚਾਲਿਤ, ਕਿਸਾਨਾਂ ਨੂੰ ਕਈ ਲਾਭ ਪ੍ਰਦਾਨ ਕਰਦਾ ਹੈ ਜਿਵੇਂ ਕਿ: ਕਿਸਾਨ-ਈਮਿੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਸੇਵਾਵਾਂ:

  • ਪਸੰਦੀਦਾ ਭਾਸ਼ਾਵਾਂ ਵਿੱਚ 24/7 ਪਹੁੰਚ: ਹਿੰਦੀ, ਅੰਗਰੇਜ਼ੀ, ਤਮਿਲ, ਬੰਗਾਲੀ, ਉੜੀਆ, ਮਲਿਆਲਮ, ਗੁਜਰਾਤੀ, ਪੰਜਾਬੀ, ਤੇਲਗੂ, ਮਰਾਠੀ ਅਤੇ ਕੰਨੜ ਸਮੇਤ 11 ਪ੍ਰਮੁੱਖ ਖੇਤਰੀ ਭਾਸ਼ਾਵਾਂ ਦਾ ਸਮਰਥਨ ਕਰਕੇ ਤਕਨੀਕੀ ਅਤੇ ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਦਾ ਹੈ।

  • ਉਹ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ, ਆਪਣੇ ਭੁਗਤਾਨਾਂ ਬਾਰੇ ਵੇਰਵੇ ਪ੍ਰਾਪਤ ਕਰ ਸਕਦੇ ਹਨ, ਅਤੇ ਆਪਣੀ ਪਸੰਦ ਦੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਨ।

  • ਆਟੋਮੈਟਿਕ ਲੈਂਗਵੇਜ ਡਿਟੈਕਸ਼ਨ (ALD): ਚੈਟਬੋਟ ਵੌਇਸ ਇਨਪੁੱਟ ਦੇ ਅਧਾਰ 'ਤੇ 11 ਪ੍ਰਮੁੱਖ ਭਾਸ਼ਾਵਾਂ ਨੂੰ ਆਪਣੇ ਆਪ ਖੋਜ ਸਕਦਾ ਹੈ। ਹੋਰ ਭਾਸ਼ਾਵਾਂ ਲਈ, ਉਪਭੋਗਤਾਵਾਂ ਨੂੰ ਸ਼ੁਰੂ ਵਿੱਚ ਆਪਣੀ ਪਸੰਦ ਦੀ ਚੋਣ ਕਰਨ ਦੀ ਜ਼ਰੂਰਤ ਹੋਵੇਗੀ, ਭਵਿੱਖ ਦੇ ਅਪਡੇਟਸ ਵਿੱਚ ਏਐੱਲਡੀ (ALD) ਕਵਰੇਜ ਦਾ ਵਿਸਤਾਰ ਕਰਨਗੇ।

  • ਆਟੋਮੈਟਿਕ ਸਕੀਮ ਡਿਟੈਕਸ਼ਨ (ASD): ਉਪਭੋਗਤਾ ਦੀ ਪਹਿਲੀ ਪੁੱਛਗਿੱਛ ਦੇ ਅਧਾਰ 'ਤੇ, ਸਿਸਟਮ ਆਪਣੇ ਆਪ ਹੀ ਸੰਬੰਧਿਤ ਸਕੀਮ ਦੀ ਪਛਾਣ ਕਰੇਗਾ, ਜਿਸ ਨਾਲ ਕਿਸਾਨਾਂ ਲਈ ਪ੍ਰਕਿਰਿਆ ਸਰਲ ਹੋ ਜਾਵੇਗੀ।

  • ਟੱਚ-ਮੁਕਤ ਸਿਸਟਮ: ਵਰਤੋਂ ਵਿੱਚ ਆਸਾਨੀ ਲਈ ਸਰੀਰਕ ਸੰਪਰਕ ਤੋਂ ਬਿਨਾਂ ਆਪਸੀ ਪ੍ਰਭਾਵ ਨੂੰ ਸਮਰੱਥ ਬਣਾਉਂਦਾ ਹੈ।

  • ਕਿਸਾਨ ਦੇ ਇਰਾਦੇ ਦੇ ਅਧਾਰ 'ਤੇ ਕੰਮ ਕਰਦਾ ਹੈ (ਇੱਕ ਮੋਟਾ ਜਿਹਾ ਵਿਚਾਰ ਜਾਂ ਪੁੱਛਗਿੱਛ ਵੀ ਕਿਸਾਨਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ)।

  • ਆਵਾਜ਼ ਨਾਲ ਗੱਲਬਾਤ ਦੀ ਚੋਣ: ਕਿਸਾਨਾਂ ਨੂੰ ਮਰਦ ਜਾਂ ਔਰਤ ਆਵਾਜ਼ਾਂ ਵਿੱਚੋਂ ਇੱਕ ਦੀ ਚੋਣ ਕਰਨ ਦੀ ਆਗਿਆ ਦਿੰਦਾ ਹੈ, ਇੱਕ ਵਿਅਕਤੀਗਤ ਅਨੁਭਵ ਦੀ ਪੇਸ਼ਕਸ਼ ਕਰਦਾ ਹੈ।

  • ਵੱਡੇ ਭਾਸ਼ਾ ਮਾਡਲਾਂ (LLM) ਦੁਆਰਾ ਸੰਚਾਲਿਤ: ਚੈਟਬੋਟ ਦੀ ਸਹੀ, ਸੰਦਰਭ-ਸੰਵੇਦਨਸ਼ੀਲ ਜਵਾਬ ਪ੍ਰਦਾਨ ਕਰਨ ਦੀ ਯੋਗਤਾ ਨੂੰ ਵਧਾਉਂਦਾ ਹੈ।

  • URL (kisanemitra.gov.in) 'ਤੇ ਕੰਮ ਕਰਨਾ - ਇੱਕ ਸੁਤੰਤਰ ਪਛਾਣ ਦੇਣਾ

ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਸਮੇਂ-ਸਮੇਂ 'ਤੇ ਵੱਖ-ਵੱਖ ਪਿੰਡ-ਪੱਧਰੀ ਵਿਸ਼ੇਸ਼ ਸੰਤ੍ਰਿਪਤਾ ਮੁਹਿੰਮਾਂ ਵੀ ਚਲਾਈਆਂ ਹਨ ਤਾਂ ਜੋ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਾਰੇ ਕਾਸ਼ਤਯੋਗ ਜ਼ਮੀਨ-ਮਾਲਕ ਕਿਸਾਨਾਂ ਦੀ ਪਛਾਣ ਕੀਤੀ ਜਾ ਸਕੇ, ਤਸਦੀਕ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ।

ਇਸ ਤੋਂ ਇਲਾਵਾ, 2019 ਵਿੱਚ ਇੰਟਰਨੈਸ਼ਨਲ ਫੂਡ ਐਂਡ ਪਾਲਿਸੀ ਰਿਸਰਚ ਇੰਸਟੀਟਿਊਟ ਦੁਆਰਾ ਕਿਸਾਨਾਂ ਦੇ ਜੀਵਨ 'ਤੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਇੱਕ ਅਧਿਐਨ ਵੀ ਕੀਤਾ ਗਿਆ ਹੈ। ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਅਧੀਨ ਵੰਡੇ ਗਏ ਫੰਡਾਂ ਨੇ ਪੇਂਡੂ ਆਰਥਿਕ ਵਿਕਾਸ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕੀਤਾ ਹੈ, ਕਿਸਾਨਾਂ ਲਈ ਕਰਜ਼ੇ ਦੀਆਂ ਸੀਮਾਵਾਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ ਅਤੇ ਖੇਤੀਬਾੜੀ ਇਨਪੁਟਸ ਵਿੱਚ ਨਿਵੇਸ਼ ਵਧਾਇਆ ਹੈ। ਇਸ ਯੋਜਨਾ ਨੇ ਕਿਸਾਨਾਂ ਦੀ ਜੋਖਮ ਲੈਣ ਦੀ ਸਮਰੱਥਾ ਨੂੰ ਵਧਾਇਆ ਹੈ, ਜਿਸ ਨਾਲ ਉਹ ਜੋਖਮ ਭਰਪੂਰ ਪਰ ਤੁਲਨਾਤਮਕ ਤੌਰ 'ਤੇ ਉਤਪਾਦਕ ਨਿਵੇਸ਼ ਕਰਨ ਲਈ ਪ੍ਰੇਰਿਤ ਹੋਏ ਹਨ। ਪ੍ਰਧਾਨ ਮੰਤਰੀ ਕਿਸਾਨ ਅਧੀਨ ਪ੍ਰਾਪਤਕਰਤਾਵਾਂ ਨੂੰ ਪ੍ਰਾਪਤ ਫੰਡ ਉਨ੍ਹਾਂ ਦੀਆਂ ਖੇਤੀਬਾੜੀ ਜ਼ਰੂਰਤਾਂ ਅਤੇ ਸਿੱਖਿਆ, ਮੈਡੀਕਲ, ਵਿਆਹ ਆਦਿ ਵਰਗੇ ਹੋਰ ਖਰਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, ਕਿਸਾਨਾਂ ਲਈ ਆਖਰੀ ਮੀਲ ਤੱਕ ਕਵਰੇਜ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ। ਲਾਭਾਂ ਦੀ ਡਿਜੀਟਲ ਅਤੇ ਪਾਰਦਰਸ਼ੀ ਡਿਲੀਵਰੀ ਹਮੇਸ਼ਾ ਇੱਕ ਮੁੱਖ ਉਦੇਸ਼ ਰਿਹਾ ਹੈ। ਇਸ ਦੇ ਅਨੁਸਾਰ, ਖੇਤੀਬਾੜੀ ਮੰਤਰਾਲੇ ਨੇ ਕਿਸਾਨ ਰਜਿਸਟਰੀ ਬਣਾਉਣ ਲਈ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਇਹ ਚੰਗੀ ਤਰ੍ਹਾਂ ਸੰਗਠਿਤ ਅਤੇ ਬਾਰੀਕੀ ਨਾਲ ਜਾਂਚਿਆ ਗਿਆ ਡੇਟਾਬੇਸ ਕਿਸਾਨਾਂ ਨੂੰ ਸਮਾਜਿਕ ਭਲਾਈ ਲਾਭਾਂ ਤੱਕ ਪਹੁੰਚ ਕਰਨ ਲਈ ਮੁਸ਼ਕਲ ਪ੍ਰਕਿਰਿਆਵਾਂ ਵਿੱਚੋਂ ਲੰਘਣ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ।

ਇਹ ਮਹੱਤਵਪੂਰਨ ਵਿਕਾਸ ਸਾਡੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਅਤੇ ਕਿਸਾਨ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਹੇਠ ਸਾਕਾਰ ਹੋਇਆ ਹੈ। ਕਿਸਾਨ ਰਜਿਸਟਰੀ ਦੀ ਸਥਾਪਨਾ ਤੋਂ ਪਹਿਲਾਂ, ਸਮਾਜ ਭਲਾਈ ਸਕੀਮਾਂ ਤੱਕ ਪਹੁੰਚ ਕਰਨਾ ਕਿਸਾਨਾਂ ਲਈ ਇੱਕ ਸਮਾਂ ਲੈਣ ਵਾਲੀ ਪ੍ਰਕਿਰਿਆ ਸੀ। ਹੁਣ, ਰਜਿਸਟਰੀ ਦੇ ਲਾਗੂ ਹੋਣ ਨਾਲ, ਕਿਸਾਨ ਇਨ੍ਹਾਂ ਲਾਭਾਂ ਦਾ ਸਹਿਜੇ ਹੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਲਾਭ ਉਠਾ ਸਕਣਗੇ।

************

ਆਰਸੀ/ਏਆਰ


(Release ID: 2190408) Visitor Counter : 6