ਗ੍ਰਹਿ ਮੰਤਰਾਲਾ
ਗ੍ਰਹਿ ਮੰਤਰਾਲੇ ਨੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 5.0 ਦਾ ਸਫਲਤਾਪੂਰਵਕ ਸੰਚਾਲਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਇਸ ਅਭਿਆਨ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨ, ਕੰਮ ਨੂੰ ਸੁਚਾਰੂ ਕਰਨ ਅਤੇ ਲੰਬਿਤ ਸ਼ਿਕਾਇਤਾਂ ਨੂੰ ਹੱਲ ਕਰਨਾ ਸੀ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਇਸ ਅਭਿਆਨ ਰਾਹੀਂ ਜਨਤਾ ਨਾਲ ਸਿੱਧੇ ਤੌਰ 'ਤੇ ਜੁੜੇ ਫੀਲਡ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਥਿਤ ਦਫ਼ਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ
ਸੰਸਦ ਮੈਂਬਰਾਂ (ਐੱਮਪੀ) ਦੇ 119 ਹਵਾਲੇ, ਰਾਜ ਸਰਕਾਰਾਂ ਦੇ 199 ਹਵਾਲੇ, 3,977 ਜਨਤਕ ਸ਼ਿਕਾਇਤਾਂ, ਅਤੇ 718 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ
194,522 ਭੌਤਿਕ ਫਾਈਲਾਂ ਅਤੇ 65,997 ਇਲੈਕਟ੍ਰੌਨਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, 95,186 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ, ਸਕ੍ਰੈਪ ਦੇ ਨਿਪਟਾਰੇ ਦੁਆਰਾ ₹3.45 ਕਰੋੜ ਤੋਂ ਵੱਧ ਦੀ ਆਮਦਨ
ਮੁਹਿੰਮ ਦੀ ਉੱਚ ਪੱਧਰ 'ਤੇ ਨੇੜਿਓਂ ਨਿਗਰਾਨੀ ਕੀਤੀ ਗਈ, ਗ੍ਰਹਿ ਰਾਜ ਮੰਤਰੀ, ਸ਼੍ਰੀ ਬੰਦੀ ਸੰਜੈ ਕੁਮਾਰ ਇਸਦੇ ਲਾਗੂਕਰਨ ਅਤੇ ਪ੍ਰਗਤੀ ਸਮੀਖਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ
ਐੱਮਐੱਚਏ ਦੇ ਸਾਰੇ ਡਿਵੀਜ਼ਨਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਅਤੇ ਸੰਬੰਧਿਤ ਸੰਗਠਨਾਂ ਨੇ ਉਤਸ਼ਾਹ ਨਾਲ ਮੁਹਿੰਮ ਵਿੱਚ ਹਿੱਸਾ ਲਿਆ
Posted On:
15 NOV 2025 1:29PM by PIB Chandigarh
ਗ੍ਰਹਿ ਮੰਤਰਾਲੇ ਨੇ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 5.0 ਨੂੰ ਸਫਲਤਾਪੂਰਵਕ ਸੰਚਾਲਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਇਸ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਕੰਮ ਨੂੰ ਸੁਚਾਰੂ ਬਣਾਉਣਾ, ਮੰਤਰਾਲੇ ਅਤੇ ਇਸ ਦੇ ਅਧੀਨ ਸੰਗਠਨਾਂ ਵਿੱਚ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਸੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਇਸ ਅਭਿਆਨ ਤਹਿਤ ਜਨਤਾ ਨਾਲ ਸਿੱਧੇ ਤੌਰ 'ਤੇ ਜੁੜੇ ਫੀਲਡ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਥਿਤ ਦਫ਼ਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਸ਼ੁਰੂ ਵਿੱਚ, ਸਵੱਛਤਾ ਮੁਹਿੰਮ ਲਈ 4,187 ਥਾਵਾਂ ਦੀ ਪਛਾਣ ਕੀਤੀ ਗਈ ਸੀ, ਬਾਅਦ ਵਿੱਚ ਇਨ੍ਹਾਂ ਨੂੰ ਵਧਾ ਕੇ 7,678 ਕਰ ਦਿੱਤਾ ਗਿਆ। ਸੰਸਦ ਮੈਂਬਰਾਂ (ਐਮਪੀ) ਤੋਂ ਪ੍ਰਾਪਤ 119 ਹਵਾਲੇ, ਰਾਜ ਸਰਕਾਰਾਂ ਤੋਂ ਪ੍ਰਾਪਤ 199 ਹਵਾਲੇ, 3,977 ਜਨਤਕ ਸ਼ਿਕਾਇਤਾਂ, ਅਤੇ 718 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।

ਇੱਕ ਮਹੀਨੇ ਤੱਕ ਚੱਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ, 194,522 ਭੌਤਿਕ ਫਾਈਲਾਂ ਅਤੇ 65,997 ਇਲੈਕਟ੍ਰਾਨਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ। 95,186 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ। ਸਕ੍ਰੈਪ ਨਿਪਟਾਰੇ ਰਾਹੀਂ ₹3.45 ਕਰੋੜ ਤੋਂ ਵੱਧ ਦੀ ਆਮਦਨ ਹੋਈ। ਜਾਗਰੂਕਤਾ ਅਤੇ ਮੰਤਰਾਲੇ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ ਗਈ।
ਇਸ ਮੁਹਿੰਮ ਦੀ ਉੱਚ ਪੱਧਰ 'ਤੇ ਨੇੜਿਓਂ ਨਿਗਰਾਨੀ ਕੀਤੀ ਗਈ, ਜਿਸ ਵਿੱਚ ਗ੍ਰਹਿ ਰਾਜ ਮੰਤਰੀ, ਸ਼੍ਰੀ ਬੰਦੀ ਸੰਜੈ ਕੁਮਾਰ ਨੇ ਇਸ ਦੇ ਲਾਗੂਕਰਨ ਅਤੇ ਪ੍ਰਗਤੀ ਸਮੀਖਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਐੱਮਐੱਚਏ ਦੇ ਸਾਰੇ ਡਿਵੀਜ਼ਨਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਅਤੇ ਸੰਬੰਧਿਤ ਸੰਗਠਨਾਂ ਨੇ ਉਤਸ਼ਾਹ ਨਾਲ ਮੁਹਿੰਮ ਵਿੱਚ ਹਿੱਸਾ ਲਿਆ। ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੁਆਰਾ ਹੋਸਟ ਕੀਤੇ ਗਏ ਐੱਸਸੀਪੀਡੀਐੱਮ ਪੋਰਟਲ 'ਤੇ ਰੋਜ਼ਾਨਾ ਪ੍ਰਗਤੀ ਅਪਡੇਟਸ ਅਪਲੋਡ ਕੀਤੇ ਗਏ ਸਨ।

ਇਸ ਮੁਹਿੰਮ ਦੀ ਸ਼ਰੂਆਤ 15 ਸਤੰਬਰ 2025 ਨੂੰ ਹੋਈ, ਜਿਸ ਤੋਂ ਬਾਅਦ 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਲਾਗੂਕਰਨ ਪੜਾਅ, ਦੇਸ਼ ਭਰ ਵਿੱਚ ਮੰਤਰਾਲੇ ਅਤੇ ਇਸ ਦੇ ਜੁੜੇ/ਅਧੀਨ ਦਫ਼ਤਰਾਂ ਵਿੱਚ ਅਭਿਆਨ ਚਲਾਇਆ ਗਿਆ।
ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਮੁਹਿੰਮ 5.0 ਦੀ ਗਤੀ ਨੂੰ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਕੁਸ਼ਲ ਸੇਵਾ ਪ੍ਰਦਾਨ ਕਰਨ, ਜਵਾਬਦੇਹੀ ਅਤੇ ਇੱਕ ਸਕਾਰਾਤਮਕ ਕਾਰਜ ਸੱਭਿਆਚਾਰ 'ਤੇ ਜ਼ੋਰ ਦਿੱਤਾ। ਸੀਏਪੀਐੱਫ ਦੀ ਸਰਗਰਮ ਸ਼ਮੂਲੀਅਤ ਨੇ ਇੱਕ ਵਿਲੱਖਣ ਪਹਿਲੂ ਜੋੜਿਆ, ਜੋ ਮੁਹਿੰਮ ਦੀ ਸਫਲਤਾ ਲਈ ਮੰਤਰਾਲੇ ਦੇ ਸਮਰਪਣ ਨੂੰ ਦਰਸਾਉਂਦਾ ਹੈ।

ਇਸ ਪਹਿਲਕਦਮੀ ਦੇ ਨਤੀਜੇ ਵਜੋਂ ਨਾ ਸਿਰਫ਼ ਸਾਫ਼-ਸੁਥਰੇ, ਵਧੇਰੇ ਸੰਗਠਿਤ ਕਾਰਜ ਸਥਾਨ ਬਣੇ ਹਨ, ਸਗੋਂ ਮੰਤਰਾਲੇ ਅਤੇ ਇਸ ਦੇ ਖੇਤਰੀ ਦਫਤਰਾਂ ਵਿੱਚ ਜ਼ਿੰਮੇਵਾਰੀ, ਪਾਰਦਰਸ਼ਿਤਾ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ ਹੈ।
************
ਆਰਕੇ/ਆਰਆਰ/ਕੇਐੱਸਐੱਸ /ਪੀਕੇਐੱਸ/ਪੀਐੱਸ/ਪੀਆਰ
(Release ID: 2190407)
Visitor Counter : 2