ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸੇਵਾ ਵਿਭਾਗ ਦੇ ਸਕੱਤਰ ਐੱਮ.ਨਾਗਾਰਾਜੂ ਨੇ ਬੀਮਾ ਕੰਪਨੀਆਂ ਅਤੇ ਹੈਲਥਕੇਅਰ ਪ੍ਰੋਵਾਈਡਰਜ਼ ਦੀ ਬੈਠਕ ਦੀ ਪ੍ਰਧਾਨਗੀ ਕੀਤੀ


ਸਕੱਤਰ ਨੇ ਲਾਗਤ ਨਿਯੰਤਰਣ ਅਤੇ ਮਾਪਦੰਡਾਂ ਰਾਹੀਂ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਦੇ ਦਰਮਿਆਨ ਵਧੇਰੇ ਸਹਿਯੋਗ ‘ਤੇ ਜ਼ੋਰ ਦਿੱਤਾ

ਸਕੱਤਰ ਨੇ ਬੀਮਾ ਕੰਪਨੀਆਂ ਨੂੰ ਤਾਕੀਦ ਕੀਤੀ ਕਿ ਉਹ ਪੌਲਿਸੀ ਧਾਰਕਾਂ ਨੂੰ, ਖਾਸ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਅਤੇ ਦਾਅਵਿਆਂ ਦੇ ਨਿਪਟਾਰੇ ਦੌਰਾਨ, ਉੱਚ-ਪੱਧਰ ਦੀਆਂ ਸੇਵਾਵਾਂ ਅਤੇ ਸਮਾਂਬੱਧ ਸੁਵਿਧਾ ਪ੍ਰਦਾਨ ਕਰਨ

Posted On: 14 NOV 2025 12:19PM by PIB Chandigarh

ਮਹਿੰਗੀ ਹੁੰਦੀ ਮੈਡੀਕਲ ਲਾਗਤ ਅਤੇ ਵਧਦੀ ਪ੍ਰੀਮੀਅਮ ਲਾਗਤ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ 13.11.2025 ਨੂੰ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਾਰਾਜੂ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਆਯੋਜਿਤ ਕੀਤੀ ਗਈ।

ਜਨਰਲ ਇੰਸ਼ੋਰੈਂਸ ਕੌਂਸਲ, ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰਜ਼ ਆਫ਼ ਇੰਡੀਆ (ਏਐੱਚਵੀਆਈ), ਮੈਕਸ ਹੈਲਥਕੇਅਰ, ਫੋਰਟਿਸ ਹੈਲਥਕੇਅਰ ਅਤੇ ਅਪੋਲੋ ਹਸਪਤਾਲ ਵਰਗੀਆਂ ਸਿਹਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਨਿਊ ਇੰਡੀਆ  ਇੰਸ਼ੋਰੈਂਸ ਕੰਪਨੀ ਲਿਮਿਟੇਡ, ਸਟਾਰ ਹੈਲਥ ਇੰਸ਼ੋਰੈਂਸ ਅਤੇ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਸਮੇਤ ਕਈ ਹੋਰ ਬੀਮਾ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੀ ਇਸ ਬੈਠਕ ਵਿੱਚ ਹਿੱਸਾ ਲਿਆ।

ਸਕੱਤਰ ਨੇ ਸਲਾਹ ਦਿੱਤੀ ਹੈ ਕਿ ਸਿਹਤ ਸੇਵਾਵਾਂ ਨੂੰ ਵਧੇਰੇ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ ਲਈ ਬੀਮਾ ਕੰਪਨੀਆਂ ਅਤੇ ਹਸਪਤਾਲ ਰਾਸ਼ਟਰੀ ਸਿਹਤ ਦਾਅਵਾ ਐਕਸਚੇਂਜ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਤੇਜ਼ ਕਰਨ, ਟ੍ਰੀਟਮੈਂਟ ਪ੍ਰੋਟੋਕੋਲ ਨੂੰ ਮਿਆਰੀ ਬਣਾਉਣ, ਸਧਾਰਣ ਪੈਨਲ ਮਾਪਦੰਡ ਅਪਣਾਉਣ ਅਤੇ ਕੈਸ਼ਲੈੱਸ ਦਾਅਵਾ ਪ੍ਰੋਸੈੱਸਿੰਗ ਨੂੰ ਵਧੇਰੇ ਸਰਲ ਅਤੇ ਨਿਰਵਿਘਨ ਬਣਾਉਣ।

ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਬੀਮਾ ਕੰਪਨੀਆਂ ਵਿੱਚ ਹਸਪਤਾਲਾਂ ਦੇ ਪੈਨਲ ਬਣਾਉਣ ਦੇ ਮਾਪਦੰਡਾਂ ਦੇ ਮਿਆਰੀ ਹੋਣ ਨਾਲ ਪੌਲਿਸੀ ਧਾਰਕਾਂ ਨੂੰ ਨਿਰੰਤਰ ਕੈਸ਼ਲੈੱਸ ਸੇਵਾਵਾਂ ਮਿਲ ਸਕਣਗੀਆਂ, ਸੇਵਾ, ਸ਼ਰਤਾਂ ਸਰਲ ਹੋਣਗੀਆਂ, ਸੰਚਾਲਨ ਪ੍ਰਕਿਰਿਆਵਾਂ ਵਧੇਰੇ ਪ੍ਰਭਾਵਸ਼ਾਲੀ ਬਣਨਗੀਆਂ ਅਤੇ ਹਸਪਤਾਲਾਂ ‘ਤੇ ਪ੍ਰਸ਼ਾਸਨਿਕ ਬੋਝ ਵੀ ਘਟੇਗਾ।

ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੌਲਿਸੀ ਧਾਰਕਾਂ ਨੂੰ ਸਭ ਤੋਂ ਵਧੀਆ ਪੱਧਰ ਦੀਆਂ ਸੇਵਾਵਾਂ ਅਤੇ ਸਮਾਂਬੱਧ ਸਹਾਇਤਾ ਮਿਲੇ, ਖਾਸ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਦੀ ਪ੍ਰਕਿਰਿਆ ਦੌਰਾਨ ਅਤੇ ਦਾਅਵਿਆਂ ਦੀ ਪ੍ਰਵਾਨਗੀ ਅਤੇ ਨਿਪਟਾਰੇ ਸਮੇਂ ਦਿੱਕਤ ਨਾ ਹੋਵੇ।

ਬੈਠਕ ਦੌਰਾਨ ਸਕੱਤਰ ਨੇ ਇਹ ਵੀ ਕਿਹਾ ਕਿ ਭਾਵੇਂ ਵਧਦੀ ਡਾਕਟਰੀ ਲਾਗਤ ਕਈ ਲਾਗਤ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ, ਪਰ ਸਿਹਤ ਬੀਮਾ ਪੌਲਿਸੀ ਧਾਰਕਾਂ ਨੂੰ ਬਿਹਤਰ ਕੀਮਤ ਪ੍ਰਦਾਨ ਕਰਨ ਲਈ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਵਿਚਕਾਰ ਵਧੇਰਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਦਰਸ਼ਿਤਾ ਅਤੇ ਕੁਸ਼ਲਤਾ ਵਧਾਉਣ ਲਈ ਲਾਗਤ ਨਿਯੰਤਰਣ ਅਤੇ ਇਲਾਜ ਪ੍ਰਕਿਰਿਆਵਾਂ ਦਾ ਮਿਆਰੀ ਹੋਣਾ ਮਹੱਤਵਪੂਰਨ ਹੈ।

ਚਰਚਾ ਵਿੱਚ ਜਨਰਲ ਇੰਸ਼ੋਰੈਂਸ ਕੌਂਸਲ ਦੇ ਸਕੱਤਰ ਜਨਰਲ ਸ਼੍ਰੀ ਇੰਦਰਜੀਤ ਸਿੰਘ, ਅਪੋਲੋ ਹਸਪਤਾਲ ਦੇ ਐੱਮਡੀ ਡਾ. ਸੁਨੀਤਾ ਰੈੱਡੀ, ਇੰਦ੍ਰਪ੍ਰਸਥ ਅਪੋਲੋ ਹਸਪਤਾਲ ਦੇ ਐੱਮਡੀ ਸ਼੍ਰੀ ਸ਼ਿਵਕੁਮਾਰ ਪੱਟਾਭਿਰਾਮਨ, ਮੈਕਸ ਹੈਲਥਕੇਅਰ ਦੇ ਸੀਐੱਮਡੀ ਸ਼੍ਰੀ ਅਭੈ ਸੋਈ, ਏਐੱਚਪੀਆਈ ਦੇ ਡਾਇਰੈਕਟਰ ਜਨਰਲ ਡਾ. ਗਿਰਧਰ ਜੇ. ਗਿਆਨੀ, ਨਿਵਾ ਬੂਪਾ ਹੈਲਥ ਇੰਸ਼ੋਰੈਂਸ ਦੇ ਸੀਈਓ ਸ਼੍ਰੀ ਕ੍ਰਿਸ਼ਣਨ ਰਾਮਚੰਦ੍ਰਨ, ਸਟਾਰ ਹੈਲਥ ਇੰਸ਼ੋਰੈਂਸ ਦੇ ਈਡੀ ਅਤੇ ਸੀਓਓ ਸ਼੍ਰੀ ਅਮਿਤਾਭ ਜੈਨ, ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਜਨਰਲ ਮੈਨੇਜਰ ਪਾਰਥਸਾਰਥੀ ਸਮੇਤ ਕਈ ਹੋਰ ਮੁੱਖ ਹਿਤਧਾਰਕਾਂ ਨੇ ਹਿੱਸਾ ਲਿਆ।

*****

ਐੱਨਬੀ/ਪੀਕੇ/ਏਕੇ


(Release ID: 2190073) Visitor Counter : 4