ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਸ਼੍ਰੀ ਮੋਤੀਭਾਈ ਆਰ. ਚੌਧਰੀ ਸਾਗਰ ਸੈਨਿਕ ਸਕੂਲ (MRCSSS) ਅਤੇ ਸਾਗਰ ਔਰਗੈਨਿਕ ਪਲਾਂਟ ਦਾ ਉਦਘਾਟਨ ਕੀਤਾ
ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਕਾਰ ਵਿਸਫੋਟ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਵਿਅਕਤ ਕੀਤੀ
ਅੱਤਵਾਦੀ ਘਟਨਾ ਦੇ ਜ਼ਿੰਮੇਦਾਰ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਿਲਵਾਉਣ ਦਾ ਕੰਮ ਹੋਵੇਗਾ- ਅਮਿਤ ਸ਼ਾਹ
ਦਿੱਲੀ ਕਾਰ ਵਿਸਫੋਟ ਦੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਦੁਨੀਆ ਨੂੰ ਇਹ ਸੁਨੇਹਾ ਦੇਵੇਗੀ ਕਿ ਕੋਈ ਅੱਤਵਾਦੀ ਭਾਰਤ ਵਿੱਚ ਅਜਿਹੀ ਕਾਰਵਾਈ ਕਰਨ ਬਾਰੇ ਸੋਚਣ ਦੀ ਹਿੰਮਤ ਵੀ ਨਾ ਕਰ ਸਕੇ
ਮੋਤੀਭਾਈ ਚੌਧਰੀ ਸਾਗਰ ਸੈਨਿਕ ਸਕੂਲ, ਗੁਜਰਾਤ ਵਿੱਚ ਭਾਰਤੀ ਸੈਨਾਵਾਂ ਵਿੱਚ ਸੇਵਾ ਦਾ ਰਾਹ ਪੱਧਰਾ ਕਰੇਗਾ
ਮੋਦੀ ਸਰਕਾਰ ਪੀਪੀਪੀ ਮਾਡਲ ‘ਤੇ ਦੇਸ਼ ਭਰ ਵਿੱਚ 100 ਨਵੇਂ ਸੈਨਿਕ ਸਕੂਲ ਬਣਾ ਰਹੀ ਹੈ, ਉਨ੍ਹਾਂ ਵਿੱਚੋਂ ਇੱਕ ਮੋਤੀਭਾਈ ਚੌਧਰੀ ਸੈਨਿਕ ਸਕੂਲ ਮਹੇਸਾਣਾ ਦਾ ਮਾਣ ਬਣੇਗਾ
ਦੂਧਸਾਗਰ ਡੇਅਰੀ ਅੱਜ ਗੁਜਰਾਤ ਦੀ ਸਫੇਦ ਕ੍ਰਾਂਤੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ
ਬਨਾਸਕਾਂਠਾ ਅਤੇ ਦੂਧਸਾਗਰ ਡੇਅਰੀ ਨੇ ਡੇਅਰੀ ਅਰਥਵਿਵਸਥਾ ਨੂੰ ਬਦਲਣ ਲਈ ਇੱਕ ਮਾਡਲ ਪ੍ਰਦਾਨ ਕੀਤਾ ਹੈ
ਮੋਦੀ ਸਰਕਾਰ ਸਹਿਕਾਰੀ ਸਭਾਵਾਂ ਦੇ ਦੁੱਧ ਉਤਪਾਦਨ ਦਾ 50% ਦੇਸ਼ ਅਤੇ ਦੁਨੀਆ ਤੱਕ ਪਹੁੰਚਾ ਕੇ ਪਸ਼ੂਪਾਲਕਾਂ ਨੂੰ ਫਾਇਦਾ ਦਿਲਵਾਏਗੀ
प्रविष्टि तिथि:
13 NOV 2025 5:35PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਸ਼੍ਰੀ ਮੋਤੀਭਾਈ ਆਰ. ਚੌਧਰੀ ਸਾਗਰ (MRCSSS) ਅਤੇ ਸਾਗਰ ਔਰਗੈਨਿਕ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ֲ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਅਨੇਕ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਹੋਏ ਕਾਰ ਵਿਸਫੋਟ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਇਸ ਕਾਰ ਵਿਸਫੋਟ ਦੇ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਿਲਵਾਉਣ ਦਾ ਸੰਕਲਪ ਜ਼ਰੂਰ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਕਾਰ ਵਿਸਫੋਟ ਦੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਦੁਨੀਆ ਨੂੰ ਇਹ ਸੁਨੇਹਾ ਦੇਵੇਗੀ ਕਿ ਭਵਿੱਖ ਵਿੱਚ ਕੋਈ ਵੀ ਅੱਤਵਾਦੀ ਭਾਰਤ ਵਿੱਚ ਅਜਿਹੀ ਕਾਰਵਾਈ ਕਰਨ ਬਾਰੇ ਸੋਚਣ ਦੀ ਹਿੰਮਤ ਵੀ ਨਹੀਂ ਕਰ ਸਕੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਅੱਤਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਨੂੰ ਪੂਰੀ ਦੁਨੀਆ ਨੇ ਸਵੀਕਾਰ ਕੀਤਾ ਹੈ ਅਤੇ ਇਸ ਲੜਾਈ ਦੀ ਅਗਵਾਈ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਵਿਸ਼ਵ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਕਾਇਰਤਾਪੂਰਨ ਕੰਮ ਕੀਤਾ ਹੈ ਅਤੇ ਜੋ ਲੋਕ ਇਸ ਦੇ ਪਿੱਛੇ ਹਨ, ਉਨ੍ਹਾਂ ਸਾਰਿਆਂ ਨੂੰ ਕਾਨੂੰਨ ਦੇ ਸਾਹਮਣੇ ਖੜ੍ਹਾ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਭਾਰਤ ਸਰਕਾਰ ਅਤੇ ਗ੍ਰਹਿ ਮੰਤਰਾਲੇ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਸਾਗਰ ਔਰਗੈਨਿਕ ਪਲਾਂਟ ਅਤੇ ਮੋਤੀਭਾਈ ਚੌਧਰੀ ਸਾਗਰ ਸੈਨਿਕ ਸਕੂਲ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸਾਰੇ ਨਾਗਰਿਕਾਂ ਲਈ ਮੋਤੀਭਾਈ ਕਾਕਾ ਇੱਕ ਆਦਰਸ਼ ਹਨ। ਮੋਤੀਭਾਈ ਨੇ ਇੱਕ ਅਜਿਹਾ ਆਦਰਸ਼ ਜੀਵਨ ਬਤੀਤ ਕੀਤਾ ਜੋ ਪੂਰੀ ਤਰ੍ਹਾਂ ਮਹਾਤਮਾ ਗਾਂਧੀ ਜੀ ਦੇ ਸਿਧਾਂਤਾਂ ‘ਤੇ ਅਧਾਰਿਤ, ਪ੍ਰਮਾਣਿਕ ਅਤੇ ਪਾਰਦਰਸ਼ੀ ਰਿਹਾ ਅਤੇ ਅਨੇਕਾਂ ਲੋਕਾਂ ਦੇ ਜੀਵਨ ਵਿੱਚ ਇਨ੍ਹਾਂ ਸਾਰੇ ਗੁਣਾ ਦੇ ਪ੍ਰਚਾਰ ਪ੍ਰਸਾਰ ਕਰਨ ਵਾਲਾ ਰਿਹਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੇ ਸਾਰੇ ਲੋਕਾਂ ਨੇ ਗੁਜਰਾਤ ਦੇ ਪਸ਼ੂਪਾਲਕਾਂ, ਕਿਸਾਨਾਂ ਅਤੇ ਰਾਜ ਦੇ ਪਿੰਡਾਂ ਲਈ ਸਮ੍ਰਿੱਧੀ ਦੇ ਦੁਆਰ ਖੋਲ੍ਹਣ ਦਾ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਮੂਲ ਪੂਰੇ ਵਿਸ਼ਵ ਵਿੱਚ ਸਹਿਕਾਰਤਾ ਦਾ ਇੱਕ ਨੰਬਰ ਦਾ ਬ੍ਰਾਂਡ ਬਣਿਆ ਹੈ ਅਤੇ ਇਸ ਦਾ ਮੂਲ ਉਸ ਸਮੇਂ ਦੀਆਂ ਉੱਘੀਆਂ ਸ਼ਖਸੀਅਤਾਂ ਦੁਆਰਾ ਰੱਖੀ ਗਈ ਨੀਂਹ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਤੀਭਾਈ ਚੌਧਰੀ ਦੇ ਨਾਮ ਨਾਲ ਸ਼ੁਰੂ ਹੋਇਆ ਸਾਗਰ ਸੈਨਿਕ ਸਕੂਲ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਦੇ ਕਈ ਜ਼ਿਲ੍ਹਿਆਂ ਦੇ ਬੱਚਿਆਂ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦਾ ਰਾਹ ਪੱਧਰਾ ਕਰੇਗਾ। 11 ਏਕੜ ਜ਼ਮੀਨ ‘ਤੇ ਫੈਲਿਆ ਇਹ ਸਕੂਲ 50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਅਤੇ ਇਸ ਵਿੱਚ ਸਮਾਰਟ ਕਲਾਸ ਰੂਮ, ਹੌਸਟਲ, ਲਾਇਬ੍ਰੇਰੀ, ਕੈਂਟੀਨ ਆਦਿ ਸਹੂਲਤਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਪੀਪੀਪੀ ਮਾਡਲ ‘ਤੇ ਦੇਸ਼ ਭਰ ਵਿੱਚ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਮੋਤੀਭਾਈ ਚੌਧਰੀ ਸੈਨਿਕ ਸਕੂਲ ਨਿਸ਼ਚਿਤ ਤੌਰ ‘ਤੇ ਮੇਹਸਾਣਾ ਦਾ ਮਾਣ ਬਣੇਗਾ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਸਾਗਰ ਔਰਗੈਨਿਕ ਪਲਾਂਟ ਦਾ ਵੀ ਉਦਘਾਟਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਮੂਲ ਬ੍ਰਾਂਡ ਦੇ ਤਹਿਤ ਭਰੋਸੇਯੋਗ ਔਰਗੈਨਿਕ ਉਤਪਾਦ ਦੇਸ਼ ਅਤੇ ਦੁਨੀਆ ਵਿੱਚ ਪਹੁੰਚਣ ਅਤੇ ਔਰਗੈਨਿਕ ਖੇਤੀ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਆਪਣਾ ਮੁਨਾਫਾ ਮਿਲੇ, ਇਸ ਲਈ ਇਹ ਪਲਾਂਟ ਬਹੁਤ ਮਹੱਤਵਪੂਰਨ ਹੈ। ਲਗਭਗ 30 ਮੀਟ੍ਰਿਕ ਟਨ ਦੈਨਿਕ ਸਮਰੱਥਾ ਵਾਲਾ ਇਹ ਪਲਾਂਟ ਔਰਗੈਨਿਕ ਉਤਪਾਦਾਂ ਲਈ ਰਾਸ਼ਟਰੀ ਪ੍ਰੋਗਰਾਮ (NPOP) ਅਤੇ ਖੇਤੀਬਾੜੀ ਐਂਡ ਪ੍ਰੋਸੈੱਸਡ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (APEDA) ਤੋਂ ਪ੍ਰਮਾਣਿਤ ਹੈ। ਉਨ੍ਹਾਂ ਕਿਹਾ ਕਿ ਅਪੀਡਾ (APEDA) ਤੋਂ ਪ੍ਰਮਾਣਿਤ ਹੋਣ ਦੇ ਕਾਰਨ ਉੱਤਰ ਗੁਜਰਾਤ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਉਪਜ ਨੂੰ ਪੂਰੀ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚਾਉਣ ਵਿੱਚ ਬਹੁਤ ਫਾਇਦਾ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਔਰਗੈਨਿਕ ਪਲਾਂਟ ਦੇ ਵਿਸਤਾਰ ਨਾਲ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸਿਹਤ ਵਿੱਚ ਸੁਧਾਰ ਦੇ ਨਾਲ –ਨਾਲ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ ਵੀ ਵਧੇਗੀ।

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਔਰਗੈਨਿਕ ਖੇਤੀ ਕਰਨ ਵਾਲੇ ਸਾਰੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਔਰਗੈਨਿਕ ਉਤਪਾਦਾਂ ਦੀ ਵਰਤੋਂ ਕਰਨ ਲਈ ਕਿਹਾ ਜਿਸ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਿਹਤਮੰਦ ਰਹੇਗਾ। ਉਨ੍ਹਾਂ ਨੇ ਕਿਹਾ ਕਿ 1960 ਵਿੱਚ ਦੂਧਸਾਗਰ ਡੇਅਰੀ ਵਿੱਚ ਰੋਜ਼ਾਨਾ 3300 ਲੀਟਰ ਦੁੱਧ ਇਕੱਠਾ ਹੁੰਦਾ ਸੀ ਜੋ ਕਿ ਅੱਜ ਵਧ ਕੇ 35 ਲੱਖ ਲੀਟਰ ਰੋਜ਼ਾਨਾ ਹੋ ਗਿਆ ਹੈ। ਇਹ ਡੇਅਰੀ ਗੁਜਰਾਤ ਦੇ 1250 ਪਿੰਡਾਂ ਦੇ ਪਸ਼ੂਪਾਲਕਾਂ ਅਤੇ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ 10 ਲੱਖ ਤੋਂ ਵੱਧ ਦੁੱਧ ਉਤਪਾਦਨ ਸਮੂਹਾਂ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਟਰਨਓਵਰ 8000 ਕਰੋੜ ਰੁਪਏ ਹੋ ਗਿਆ ਹੈ। 8 ਆਧੁਨਿਕ ਡੇਅਰੀਆਂ, 2 ਮਿਲਕ ਚਿਲਿੰਗ ਸੈਂਟਰਾਂ, 2 ਕੈਟਲ ਫੀਡ ਪਲਾਂਟਸ, 1 ਸੀਮੇਂਟ ਉਤਪਾਦਨ ਕੇਂਦਰ ਦੇ ਨਾਲ ਦੂਧਸਾਗਰ ਡੇਅਰੀ ਅੱਜ ਗੁਜਰਾਤ ਦੀ ਸਫੇਦ ਕ੍ਰਾਂਤੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਨਾਸਕਾਂਠਾ ਅਤੇ ਦੂਧਸਾਗਰ ਡੇਅਰੀ ਨੇ ਮਿਲ ਕੇ ਡੇਅਰੀ ਅਰਥਵਿਵਸਥਾ ਨੂੰ ਬਦਲਣ ਲਈ ਇੱਕ ਮਾਡਲ ਪ੍ਰਦਾਨ ਕੀਤਾ ਹੈ। ਇਸ ਡੇਅਰੀ ਦੀ ਚੱਕਰੀ ਅਰਥਵਿਵਸਥਾ (Circular Economy) ਲਈ ਵੀ ਅਸੀਂ ਕਈ ਪਹਿਲਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਦੇਸ਼ ਭਰ ਵਿੱਚ 75 ਹਜ਼ਾਰ ਨਵੀਆਂ ਪ੍ਰਾਇਮਰੀ ਡੇਅਰੀ ਸਹਿਕਾਰੀ ਸਭਾਵਾਂ ਦਾ ਗਠਨ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸਹਿਕਾਰੀ ਸਭਾਵਾਂ ਦੇ ਦੁੱਧ ਉਤਪਾਦਨ ਦਾ 50% ਦੇਸ਼ ਅਤੇ ਦੁਨੀਆ ਤੱਕ ਪਹੁੰਚਾ ਕੇ ਪਸ਼ੂਪਾਲਕਾਂ ਨੂੰ ਫਾਇਦਾ ਦਿਲਵਾਏਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਚੱਕਰੀ ਅਰਥਵਿਵਸਥਾ ਦਾ ਫਾਇਦਾ ਗੁਜਰਾਤ ਅਤੇ ਦੇਸ਼ ਦੇ ਸਾਰੇ ਪਸ਼ੂਪਾਲਕਾਂ ਤੱਕ ਪਹੁੰਚਾਉਣ ਲਈ ਮੋਦੀ ਸਰਕਾਰ ਨੇ 3 ਬਹੁ-ਰਾਜ ਪੱਧਰੀ ਸਹਿਕਾਰੀ ਸਭਾਵਾਂ ਬਣਾਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮੂਲ ਦੇ ਕੁੱਲ ਟਰਨਓਵਰ ਵਿੱਚ 70 ਪ੍ਰਤੀਸ਼ਤ ਯੋਗਦਾਨ ਸਾਡੀਆਂ ਮਾਤਾਵਾਂ-ਭੈਣਾਂ ਦਾ ਹੈ ਜੋ ਕਿ ਇਸ ਨਾਲ ਆਤਮ-ਨਿਰਭਰ ਬਣਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਵਰ੍ਹੇ ਗੁਜਰਾਤ ਵਿੱਚ ਬੇਮੌਸਮੀ ਭਾਰੀ ਬਾਰਿਸ਼ ਹੋਈ ਹੈ ਅਤੇ ਇਸ ਤੋਂ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਰਾਜ ਦੀ ਭੂਪੇਂਦਰ ਪਟੇਲ ਸਰਕਾਰ ਨੇ ਇੱਕ ਬਹੁਤ ਉਦਾਰ ਰਾਹਤ ਪੈਕੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਨੇ ਤੈਅ ਕੀਤਾ ਹੈ ਕਿ ਉਹ ਕਿਸਾਨਾਂ ਦੀ ਸਹਾਇਤਾ ਕਰਨ ਤੋਂ ਪਿੱਛੇ ਨਹੀਂ ਹਟੇਗੀ।
***********
ਆਰਕੇ/ਆਰਆਰ/ਪੀਐੱਸ/ਕੇਐੱਸਐੱਸ/ਪੀਕੇਐੱਸ/ਏਕੇ
(रिलीज़ आईडी: 2189973)
आगंतुक पटल : 21