ਵਣਜ ਤੇ ਉਦਯੋਗ ਮੰਤਰਾਲਾ
13 ਕੰਪਨੀਆਂ ਨੇ 1,914 ਕਰੋੜ ਰੁਪਏ ਦੇ ਪ੍ਰਤੀਬੱਧ ਨਿਵੇਸ਼ ਨਾਲ ਸਫੇਦ ਵਸਤੂਆਂ (ਏਸੀ ਅਤੇ ਐੱਲਈਡੀ ਲਾਈਟਾਂ) ਲਈ ਪੀਐੱਲਆਈ ਯੋਜਨਾ ਦੇ ਤਹਿਤ ਅਰਜ਼ੀਆਂ ਦਾਇਰ ਕੀਤੀਆਂ
ਨਵੇਂ ਬਿਨੈਕਾਰਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਐੱਮਐੱਸਐੱਮਈ ਹਨ; ਇਹ ਭਾਰਤ ਦੇ ਮੈਨੂਫੈਕਚਰਿੰਗ ਈਕੋਸਿਸਟਮ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ
Posted On:
13 NOV 2025 11:18AM by PIB Chandigarh
ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (DPIIT) ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਸਫੇਦ ਵਸਤੂਆਂ (ਏਅਰ ਕੰਡੀਸ਼ਨਰ ਅਤੇ ਐੱਲਈਡੀ ਲਾਈਟਾਂ) ਲਈ ਉਤਪਾਦਨ-ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਚੌਥੇ ਦੌਰ ਵਿੱਚ 1,914 ਕਰੋੜ ਰੁਪਏ ਦੇ ਸ਼ੁੱਧ ਪ੍ਰਤੀਬੱਧ ਨਿਵੇਸ਼ ਨਾਲ 13 ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। ਆਵੇਦਨ ਦੀ ਅੰਤਿਮ ਮਿਤੀ 15 ਸਤੰਬਰ 2025 ਤੋਂ 10 ਨਵੰਬਰ 2025 ਤੱਕ ਸੀ।
ਖਾਸ ਤੌਰ ‘ਤੇ, ਨਵੇਂ ਬਿਨੈਕਾਰਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਹਨ ਅਤੇ ਇਹ ਏਅਰ ਕੰਡੀਸ਼ਨਰ ਅਤੇ ਐੱਲਈਡੀ ਕੰਪੋਨੈਂਟਸ ਮੈਨੂਫੈਕਚਰਿੰਗ ਵੈਲਿਊ ਚੇਨ ਵਿੱਚ ਸ਼ਾਮਲ ਹੋਣ ਲਈ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਵਧਦੇ ਆਤਮ-ਵਿਸ਼ਵਾਸ ਨੂੰ ਦਰਸਾਉਂਦਾ ਹੈ।
13 ਬਿਨੈਕਾਰਾਂ ਵਿੱਚੋਂ ਇੱਕ, ਸਫੇਦ ਵਸਤੂਆਂ ਲਈ ਪੀਐੱਲਆਈ ਯੋਜਨਾ ਦਾ ਮੌਜੂਦਾ ਲਾਭਾਰਥੀ ਹੈ ਅਤੇ ਇਹ 15 ਕਰੋੜ ਰੁਪਏ ਦੇ ਵਾਧੂ ਨਿਵੇਸ਼ ਲਈ ਵਚਨਬੱਧ ਹੈ। ਕੁੱਲ ਬਿਨੈਕਾਰਾਂ ਵਿੱਚੋਂ ਨੌਂ ਬਿਨੈਕਾਰਾਂ ਨੇ ਏਅਰ ਕੰਡੀਸ਼ਨਰ ਦੇ ਪੁਰਜਿਆਂ ਦੇ ਨਿਰਮਾਣ ਲਈ 1,816 ਕਰੋੜ ਰੁਪਏ ਦੇ ਸੰਚਿਤ ਨਿਵੇਸ਼ ਦੇ ਨਾਲ ਅਪਲਾਈ ਕੀਤਾ ਹੈ ਅਤੇ ਇਹ ਕੁੱਲ ਬਿਨੈਕਾਰਾਂ ਦਾ 75 ਪ੍ਰਤੀਸ਼ਤ ਹੈ। ਇਹ ਨਿਵੇਸ਼ ਤਾਂਬੇ ਦੀ ਟਿਊਬ, ਐਲੂਮੀਨੀਅਮ ਸਟੌਕ, ਕੰਪ੍ਰੈਸਰ, ਮੋਟਰ, ਹੀਟ ਐਕਸਚੇਂਜਰ, ਕੰਟਰੋਲ ਅਸੈਂਬਲੀ ਅਤੇ ਹੋਰ ਉੱਚੀ ਕੀਮਤ ਵਾਲੇ ਪੁਰਜਿਆਂ ਦੇ ਨਿਰਮਾਣ ‘ਤੇ ਕੇਂਦ੍ਰਿਤ ਹੈ। ਬਾਕੀ ਚਾਰ ਬਿਨੈਕਾਰਾਂ ਨੇ ਐੱਲਈਡੀ ਚਿੱਪਸ, ਡਰਾਈਵਰ ਅਤੇ ਹੀਟ ਸਿੰਕ ਸਮੇਤ ਐੱਲਈਡੀ ਪੁਰਜਿਆਂ ਦੇ ਨਿਰਮਾਣ ਲਈ 98 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਦਿੱਤਾ ਹੈ।
ਪ੍ਰਸਾਤਵਿਤ ਨਿਵੇਸ਼ ਛੇ ਰਾਜਾਂ ਦੇ 13 ਜ਼ਿਲ੍ਹਿਆਂ ਅਤੇ 23 ਸਥਾਨਾਂ ਵਿੱਚ ਵਿਸਤ੍ਰਿਤ ਹਨ, ਜਿਸ ਨਾਲ ਖੇਤਰੀ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਮਿਲੇਗਾ।
ਹੁਣ ਤੱਕ, ਸਫੇਦ ਵਸਤੂਆਂ ਲਈ ਪੀਐੱਲਆਈ ਯੋਜਨਾ ਨੇ 80 ਮਨਜ਼ੂਰਸ਼ੁਦਾ ਲਾਭਾਰਥੀਆਂ ਤੋਂ 10,335 ਕਰੋੜ ਰੁਪਏ ਦਾ ਪ੍ਰਤੀਬੱਧ ਨਿਵੇਸ਼ ਹਾਸਲ ਕੀਤਾ ਹੈ। ਇਸ ਯੋਜਨਾ ਨਾਲ 1.72 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਣ ਅਤੇ ਦੇਸ਼ ਭਰ ਵਿੱਚ ਲਗਭਗ 60,000 ਪ੍ਰਤੱਖ ਰੁਜ਼ਗਾਰ ਸਿਰਜਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ 7 ਅਪ੍ਰੈਲ 2021 ਨੂੰ ਕੇਂਦਰੀ ਕੈਬਨਿਟ ਦੁਆਰਾ ਮਨਜ਼ੂਰਸ਼ੁਦਾ, ਸਫੇਦ ਵਸਤੂਆਂ ਲਈ ਪੀਐੱਲਆਈ ਯੋਜਨਾ –ਜਿਸ ਦਾ ਕੁੱਲ ਖਰਚ 6,238 ਕਰੋੜ ਰੁਪਏ ਹੈ- ਦਾ ਉਦੇਸ਼ ਭਾਰਤ ਵਿੱਚ ਏਅਰ ਕੰਡੀਸ਼ਨਰ ਅਤੇ ਐੱਲਈਡੀ ਲਾਈਟਾਂ ਲਈ ਇੱਕ ਸੰਪੂਰਨ ਕੰਪੋਨੈਂਟ ਦੇ ਰੂਪ ਵਿੱਚ ਈਕੋਸਿਸਟਮ ਨੂੰ ਸਥਾਪਿਤ ਕਰਨਾ ਹੈ। ਇਸ ਯੋਜਨਾ ਨਾਲ ਘਰੇਲੂ ਵੈਲਿਊ ਐਡੀਸ਼ਨ ਨੂੰ ਮੌਜੂਦਾ 15-20 ਪ੍ਰਤੀਸ਼ਤ ਤੋਂ ਵਧਾ ਕੇ 75-80 ਪ੍ਰਤੀਸ਼ਤ ਦਾ ਅਨੁਮਾਨ ਹੈ, ਜਿਸ ਨਾਲ ਭਾਰਤ ਸਫੇਦ ਵਸਤੂਆਂ ਲਈ ਇੱਕ ਮੁੱਖ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਹੋਵੇਗਾ।
*********
ਅਭਿਸ਼ੇਕ ਦਿਆਲ/ਅਨੁਸ਼ਕਾ ਪਾਂਡੇ/ਐੱਸਜੇ
(Release ID: 2189739)
Visitor Counter : 4