ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਵਿੱਚ ਟੀਬੀ ਦੇ ਮਾਮਲੇ 2015 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 237 ਸਨ ਜੋ 21% ਘਟ ਕੇ 2024 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 187 ਹੋ ਗਏ, ਜੋ ਵਿਸ਼ਵਵਿਆਪੀ ਪੱਧਰ ‘ਤੇ ਦੇਖੀ ਗਈ ਗਿਰਾਵਟ ਦੀ ਦਰ ਤੋਂ ਲਗਭਗ ਦੁੱਗਣੀ ਹੈ


ਭਾਰਤ ਨੇ ਟੀਬੀ ਦੇ ਕਾਰਨ ਹੋਣ ਵਾਲੀ ਮੌਤ ਦਰ ਵਿੱਚ ਵਿਸ਼ਵਵਿਆਪੀ ਕਮੀ (ਐੱਚਆਈਵੀ ਪੀੜ੍ਹਤ ਲੋਕਾਂ ਵਿੱਚ ਟੀਬੀ ਤੋਂ ਹੋਣ ਵਾਲੀ ਮੌਤ) ਦੀ ਤੁਲਨਾ ਵਿੱਚ ਵਧੇਰੇ ਕਮੀ ਹਾਸਲ ਕੀਤੀ ਹੈ

ਟ੍ਰੀਟਮੈਂਟ ਕਵਰੇਜ ਵਧ ਕੇ 92% ਹੋ ਗਈ, ਜਿਸ ਨਾਲ ਭਾਰਤ ਹੋਰ ਉੱਚ ਦਬਾਅ ਵਾਲੇ ਦੇਸ਼ਾਂ ਅਤੇ ਵਿਸ਼ਵਵਿਆਪੀ ਵਿਆਪਕ ਹੈਲਥ ਕਵਰੇਜ ਤੋਂ ਅੱਗੇ ਹੋ ਗਿਆ ਹੈ, ਇਹ ਉਪਲਬਧੀ ਨਵੇਂ ਮਾਮਲਿਆਂ ਨੂੰ ਲੱਭਣ ਦੀਆਂ ਰਣਨੀਤੀਆਂ ਦੀ ਸਫਲਤਾ ਅਤੇ ਦੇਖਭਾਲ ਤੱਕ ਵਿਸਤਾਰਿਤ ਪਹੁੰਚ ਨੂੰ ਦਰਸਾਉਂਦਾ ਹੈ, 2024 ਵਿੱਚ 26.18 ਲੱਖ ਤੋਂ ਵੱਧ ਟੀਬੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ

ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਇਲਾਜ ਦੀ ਸਫ਼ਲਤਾ ਦਰ ਵਧ ਕੇ 90% ਹੋ ਗਈ, ਜੋ ਵਿਸ਼ਵਵਿਆਪੀ ਇਲਾਜ ਸਫ਼ਲਤਾ ਦਰ 88% ਤੋਂ ਵੱਧ ਹੈ

ਭਾਰਤ ਵਿੱਚ ਰਿਫੈਮਪਿਸਿਨ ਦੇ ਪ੍ਰਤੀ ਸੰਵੇਦਨਸ਼ੀਲਤਾ ਜਾਂਚ ਦੀ ਵਿਆਪਕ ਕਵਰੇਜ ਦੇ ਕਾਰਨ ਦਵਾਈ ਰੋਧਕ ਟੀਬੀ ਦਾ ਜਲਦੀ ਪਤਾ ਲਗਾਉਣ ਦੀ ਦਰ 92% ਹੈ, ਜਦੋਂ ਕਿ ਵਿਸ਼ਵਵਿਆਪੀ ਪੱਧਰ ‘ਤੇ ਇਸ ਦੀ ਦਰ 83% ਹੈ

ਦਸੰਬਰ 2024 ਵਿੱਚ ਸ਼ੁਰੂ ਕੀਤੇ ਗਏ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਏਆਈ ਨਾਲ ਲੈਸ ਹੱਥ ਨਾਲ ਫੜੇ ਜਾਣ ਵਾਲੇ ਐਕਸ-ਰੇਅ ਉਪਕਰਣਾਂ, ਐੱਨਏਏਟੀ ਦੇ ਬੁਨਿਆਦੀ ਢਾਂਚੇ ਦਾ ਵਿਸਤਾਰ, ਸੰਦਵੇਨਸ਼ੀਲ ਆਬਾਦੀ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਭਾਈਚਾਰਕ ਯਤਨਾਂ ਅਤੇ ਜਨਤਕ ਭਾਗੀਦਾਰੀ ਜਿਹੀਆਂ ਨਵੀਆਂ ਤਕਨੀਕਾਂ ਤੋਂ 24.5 ਲੱਖ ਮਰੀਜ਼ਾਂ ਦਾ ਨਿਦਾਨ ਕੀਤਾ ਗਿਆ, ਜਿਨ੍ਹਾਂ ਵਿੱਚ 8.61 ਲੱਖ ਲੱਛਣਾਂ ਰਹਿਤ ਟੀਬੀ ਕੇਸ ਸ਼ਾਮਲ ਸਨ

ਟੀਬੀ ਪ੍ਰੋਗਰਾਮ ਲਈ ਸਲਾਨਾ ਬਜਟ ਪਿਛਲੇ 9 ਵਰ੍ਹਿਆਂ ਵਿੱਚ ਦਸ ਗੁਣਾ ਵਧ ਗਿਆ ਹੈ, ਜਿਸ ਨਾਲ ਨਵੇਂ ਨਿਵਾਰਕ ਯਤਨ, ਡਾਇਗਨੌਸਟਿਕ ਟੂਲਸ, ਇਲਾਜ ਪ੍ਰਣਾਲੀਆਂ ਅਤੇ ਸਮਾਜਿਕ ਸਹਾਇਤਾ ਪ੍ਰਾਵਧਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ

ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਅਪ੍ਰੈਲ 2018 ਤੋਂ ਹੁਣ ਤੱਕ 1.37 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ 4,406 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਗਈ

प्रविष्टि तिथि: 12 NOV 2025 8:49PM by PIB Chandigarh

ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵਵਿਆਪੀ ਟੀਬੀ ਰਿਪੋਰਟ 2025 ਦੇ ਅਨੁਸਾਰ ਭਾਰਤ ਵਿੱਚ ਟੀਬੀ ਦੇ ਮਾਮਲਿਆਂ (ਹਰੇਕ ਵਰ੍ਹੇ ਸਾਹਮਣੇ ਆਉਣ ਵਾਲੇ ਨਵੇਂ ਮਾਮਲੇ) ਵਿੱਚ 21% ਦੀ ਕਮੀ ਆਈ ਹੈ। 2015 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 237 ਤੋਂ ਘਟ ਕੇ 2024 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 187 ਹੋ ਗਈ ਹੈ- ਜੋ ਵਿਸ਼ਵਵਿਆਪੀ ਪੱਧਰ ‘ਤੇ ਦੇਖੀ ਗਈ ਗਿਰਾਵਟ ਦੀ ਗਤੀ (12%) ਤੋਂ ਲਗਭਗ ਦੁੱਗਣੀ ਹੈ। ਇਹ ਵਿਸ਼ਵਵਿਆਪੀ ਪੱਧਰ ‘ਤੇ ਟੀਬੀ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਗਿਰਾਵਟਾਂ ਵਿੱਚੋਂ ਇੱਕ ਹੈ, ਜੋ ਹੋਰ ਉੱਚ-ਭਾਰ ਵਾਲੇ ਦੇਸ਼ਾਂ ਵਿੱਚ ਦਰਜ ਕੀਤੀ ਗਈ ਕਮੀ ਤੋਂ ਵੀ ਵਧ ਹੈ।

ਨਵੀਂ ਤਕਨੀਕਾਂ ਦੀ ਤੇਜ਼ੀ ਨਾਲ ਵਰਤੋਂ, ਸੇਵਾਵਾਂ ਦੇ ਵਿਕੇਂਦ੍ਰੀਕਰਣ ਅਤੇ ਵੱਡੇ ਪੈਮਾਨੇ ‘ਤੇ ਭਾਈਚਾਰਕ ਗਤੀਸ਼ੀਲਤਾ ਦੁਆਰਾ ਸੰਚਾਲਿਤ ਭਾਰਤ ਵਿੱਚ ਨਵੇਂ ਤਰੀਕੇ ਨਾਲ ਮਾਮਲੇ ਲੱਭਣ ਦੇ ਵਿਜ਼ਨ ਨੇ ਦੇਸ਼ ਦੇ ਟ੍ਰੀਟਮੈਂਟ ਕਵਰੇਜ ਨੂੰ 2024 ਵਿੱਚ 92% ਤੋਂ ਵੱਧ ਕਰ ਦਿੱਤਾ, ਜੋ 2015 ਵਿੱਚ 53% ਸੀ। 2024 ਵਿੱਚ 27 ਲੱਖ ਅਨੁਮਾਨਿਤ ਮਾਮਲਿਆਂ ਵਿੱਚੋਂ 26.18 ਲੱਖ ਟੀਬੀ ਮਰੀਜ਼ਾਂ ਦਾ ਨਿਦਾਨ ਕੀਤਾ ਗਿਆ। ਇਨ੍ਹਾਂ ਯਤਨਾਂ ਨਾਲ ‘ਮਿਸਿੰਗ ਮਾਮਲਿਆਂ’ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਮਦਦ ਮਿਲੀ, ਜਿਨ੍ਹਾਂ ਲੋਕਾਂ ਨੂੰ ਟੀਬੀ ਸੀ ਲੇਕਿਨ ਰਿਪੋਰਟ ਨਹੀਂ ਕੀਤਾ ਗਿਆ ਸੀ। 2015 ਵਿੱਚ ਇਸ ਦੀ ਅਨੁਮਾਨਿਤ ਸੰਖਿਆ 15 ਲੱਖ ਸੀ, ਜੋ 2024 ਵਿੱਚ ਇੱਕ ਲੱਖ ਤੋਂ ਘੱਟ ਹੋ ਗਈ। ਇਸ ਤੋਂ ਇਲਾਵਾ ਦੇਸ਼ ਵਿੱਚ ਐੱਮਡੀਆਰ ਟੀਬੀ ਮਰੀਜ਼ਾਂ ਦੀ ਸੰਖਿਆ ਵਿੱਚ ਵੀ ਕੋਈ ਜ਼ਿਕਰਯੋਗ ਵਾਧਾ ਨਹੀਂ ਹੋਇਆ ਹੈ। ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਇਲਾਜ ਦੀ ਸਫ਼ਲਤਾ ਦਰ ਵਧ ਕੇ 90% ਹੋ ਗਈ ਹੈ, ਜੋ ਵਿਸ਼ਵਵਿਆਪੀ ਇਲਾਜ ਸਫ਼ਲਤਾ ਦਰ 88% ਤੋਂ ਵੱਧ ਹੈ।

ਇਸੇ ਤਰ੍ਹਾਂ ਭਾਰਤ ਦੀ ਟੀਬੀ ਮੌਤ ਦਰ 2015 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 28 ਤੋਂ ਘਟ ਕੇ 2024 ਵਿੱਚ ਪ੍ਰਤੀ ਲੱਖ ਆਬਾਦੀ ‘ਤੇ 21 ਹੋ ਗਈ, ਜੋ ਟੀਬੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ। ਇਹ ਤਰੱਕੀ ਮਜ਼ਬੂਤ ਸਰਕਾਰੀ ਵਚਨਬੱਧਤਾ ਰਾਹੀਂ ਹਾਸਲ ਕੀਤੀ ਗਈ ਹੈ, ਜਿਸ ਦਾ ਪ੍ਰਮਾਣ ਪਿਛਲੇ 9 ਵਰ੍ਹਿਆਂ ਵਿੱਚ ਟੀਬੀ ਪ੍ਰੋਗਰਾਮ ਦੇ ਲਈ ਸਰਕਾਰੀ ਵਿੱਤ ਪੋਸ਼ਣ ਵਿੱਚ ਲਗਭਗ ਦਸ ਗੁਣਾ ਇਤਿਹਾਸਿਕ ਵਾਧਾ ਹੈ।

ਦਸੰਬਰ 2024 ਵਿੱਚ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤ ਦੇ ਮੁੱਖ ਟੀਬੀ ਖਾਤਮਾ ਮਿਸ਼ਨ, ਟੀਬੀ ਮੁਕਤ ਭਾਰਤ ਅਭਿਆਨ ਨੇ ਵਿਆਪਕ ਪਹੁੰਚ ਹਾਸਲ ਕੀਤੀ ਹੈ। ਦੇਸ਼ ਭਰ ਵਿੱਚ 19 ਕਰੋੜ ਤੋਂ ਵੱਧ ਸੰਵੇਦਨਸ਼ੀਲ ਵਿਅਕਤੀਆਂ ਦੀ ਟੀਬੀ ਲਈ ਜਾਂਚ ਕੀਤੀ ਗਈ। ਇਸ ਨਾਲ 24.5 ਲੱਖ ਤੋਂ ਵੱਧ ਟੀਬੀ ਦੇ ਮਰੀਜਾਂ ਦਾ ਪਤਾ ਲੱਗਿਆ, ਜਿਨ੍ਹਾਂ ਵਿੱਚ 8.61 ਲੱਖ ਲੱਛਣਾਂ ਰਹਿਤ ਟੀਬੀ ਮਾਮਲੇ ਸ਼ਾਮਲ ਹਨ। 

ਇਹ ਸਰਗਰਮ ਦ੍ਰਿਸ਼ਟੀਕੋਣ ਆਲਮੀ ਅਤੇ ਸਥਾਨਕ ਦੋਵੇਂ ਤਰ੍ਹਾਂ ਦੇ ਸਬੂਤਾਂ ‘ਤੇ ਅਧਾਰਿਤ ਹੈ, ਜੋ ਉੱਚ ਬੋਝ ਸੈਟਿੰਗਾਂ ਵਿੱਚ ਲੱਛਣਾਂ ਰਹਿਤ (ਸਬਕਲੀਨਿਕਲ) ਟੀਬੀ ਦੇ ਪ੍ਰਚਲਨ ਨੂੰ ਉਜਾਗਰ ਕਰਦਾ ਹੈ।

ਜਲਦੀ ਪਛਾਣ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵਿਸ਼ਵ ਵਿੱਚ ਸਭ ਤੋਂ ਵੱਡੀ ਟੀਬੀ ਲੈਬੋਰਟਰੀ ਨੈੱਟਵਰਕ ਦਾ ਸਹਿਯੋਗ ਪ੍ਰਾਪਤ ਹੈ, ਜਿਸ ਵਿੱਚ 9391 ਰੈਪਿਡ ਮੌਲੀਕਿਊਲਰ ਟੈਸਟਿੰਗ ਸਹੂਲਤਾਂ ਅਤੇ 107 ਕਲਚਰ ਅਤੇ ਡਰੱਗ ਸੰਵੇਦਨਸ਼ੀਲਤਾ ਟੈਸਟਿੰਗ ਲੈਬਸ ਸ਼ਾਮਲ ਹਨ। ਇਸ ਤੋਂ ਇਲਾਵਾ ਭਾਈਚਾਰਕ ਜਾਂਚ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ 500 ਤੋਂ ਵੱਧ ਏਆਈ ਨਾਲ ਲੈਸ ਹੱਥ ਨਾਲ ਫੜੇ ਜਾਣ ਵਾਲੇ ਚੈਸਟ ਐਕਸ-ਰੇਅ ਯੂਨਿਟ ਉਪਲਬਧ ਹਨ। ਨਾਲ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਾਧੂ 1,500 ਮਸ਼ੀਨਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ 1.78 ਲੱਖ ਆਯੁਸ਼ਮਾਨ ਅਰੋਗਯ ਮੰਦਿਰਾਂ ਰਾਹੀਂ ਇਹ ਪ੍ਰੋਗਰਾਮ ਸੇਵਾਵਾਂ ਨੂੰ ਵਿਕੇਂਦ੍ਰੀਕ੍ਰਿਤ ਕਰਨ ਅਤੇ ਟੀਬੀ ਦੇਖਭਾਲ ਨੂੰ ਸਮਾਜ ਦੇ ਨੇੜੇ ਲੈ ਜਾਣ ਵਿੱਚ ਕਾਮਯਾਬ ਰਿਹਾ ਹੈ। 

ਸਿਹਤ ਅਤੇ ਪਰਿਭਾਰ ਭਲਾਈ ਮੰਤਰਾਲੇ ਨੇ ਟੀਬੀ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਪੋਸ਼ਣ ਸਹਾਇਤਾ ਦਾ ਵੀ ਵਿਸਤਾਰ ਕੀਤਾ ਹੈ। ਨਿਕਸ਼ੈ ਪੋਸ਼ਣ ਯੋਜਨਾ (ਐੱਨਪੀਵਾਈ) ਦੇ ਤਹਿਤ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਨੂੰ ਸੰਪੂਰਨ ਇਲਾਜ ਮਿਆਦ ਦੇ ਲਈ ਪ੍ਰਤੀ ਮਰੀਜ਼ 500 ਤੋਂ ਵਧਾ ਕੇ 1000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਅਪ੍ਰੈਲ 2018 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ 1.37 ਕਰੋੜ ਲਾਭਾਰਥੀਆਂ ਨੂੰ ਬੈਂਕ ਖਾਤਿਆਂ ਵਿੱਚ ਸਿੱਧੇ 4,406 ਕਰੋੜ ਰੁਪਏ ਵੰਡੇ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ 6,77,541 ਵਿਅਕਤੀਆਂ ਅਤੇ ਸੰਗਠਨਾਂ ਨੇ ਨਿਕਸ਼ੈ ਮਿੱਤਰ ਦੇ ਰੂਪ ਵਿੱਚ ਨਾਮਾਂਕਣ ਕਰਵਾਇਆ ਹੈ ਅਤੇ ਟੀਬੀ ਮਰੀਜ਼ਾਂ ਨੂੰ 45 ਲੱਖ ਤੋਂ ਵੱਧ ਭੋਜਣ ਸਮੱਗਰੀ ਵੰਡੀ ਗਈ ਹੈ, ਜੋ ਕਿ ਟੀਬੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਇੱਕ ਮਜ਼ਬੂਤ ਅਤੇ ਵਧਦੀ ਜਨਤਕ –ਨਿਜੀ-ਭਾਈਚਾਰਕ ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਪੂਰੇ ਸਮਾਜ ਦੀ ਭਾਗੀਦਾਰੀ ‘ਤੇ ਜ਼ੋਰ ਦਿੰਦੇ ਹੋਏ ਮੰਤਰਾਲੇ ਨੇ ਟੀਬੀ ਦੇ ਵਿਰੁੱਧ ਲੜਾਈ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ 2 ਤੋਂ ਵੱਧ ਯੰਗ ਵਲੰਟੀਅਰਜ਼ ਦੀ ਊਰਜਾ ਦਾ ਵੀ ਉਪਯੋਗ ਕੀਤਾ ਹੈ। 2 ਲੱਖ ਤੋਂ ਵੱਧ ਮੇਰਾ ਭਾਰਤ (ਮਾਈ ਭਾਰਤ) ਸਵੈ-ਸੇਵਕ ਨਿਕਸ਼ੈ ਮਿੱਤਰ ਦੇ ਰੂਪ ਵਿੱਚ ਸੇਵਾ ਕਰਨ ਲਈ ਅੱਗੇ ਆਏ ਹਨ, ਜੋ ਦੇਸ਼ ਭਰ ਵਿੱਚ ਟੀਬੀ ਮਰੀਜ਼ਾਂ ਨੂੰ ਮਨੋਵਿਗਿਆਨਿਕ ਸਹਾਇਤਾ ਅਤੇ ਪ੍ਰੋਤਸਾਹਨ ਪ੍ਰਦਾਨ ਕਰ ਰਹੇ ਹਨ। ਨੌਜਵਾਨਾਂ ਦੀ ਅਗਵਾਈ ਵਿੱਚ ਚਲਾਇਆ ਜਾ ਰਿਹਾ ਇਹ ਜੀਵੰਤ ਅਭਿਆਨ ਟੀਬੀ ਦੇ ਖਾਤਮੇ ਨੂੰ ਇੱਕ ਜਨ ਅੰਦੋਲਨ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਕਿ ਕੋਈ ਵੀ ਮਰੀਜ਼ ਆਪਣੀ ਸਿਹਤ ਲਾਭ ਦੀ ਯਾਤਰਾ ਵਿੱਚ ਇਕੱਲਾ ਮਹਿਸੂਸ ਨਾ ਕਰੇ। 

ਮੰਤਰਾਲੇ ਨੇ ਦੇਸ਼ ਭਰ ਵਿੱਚ ਇੱਕ ਵੱਖਰੇ ਟੀਬੀ ਦੇਖਭਾਲ ਦ੍ਰਿਸ਼ਟੀਕੋਣ ਨੂੰ ਵੀ ਵਧਾਇਆ ਹੈ, ਜਿਸ ਦੇ ਤਹਿਤ ਉੱਚ ਜੋਖਮ ਵਾਲੇ ਟੀਬੀ ਮਰੀਜ਼ਾਂ ਦੀ ਪਛਾਣ ਕਲੀਨਿਕਲ ਮਾਪਦੰਡਾਂ ਅਤੇ ਸਹਿ-ਰੋਗਾਂ ਦੀ ਮੌਜੂਦਗੀ ਦੇ ਅਧਾਰ ਤੇ ਕੀਤੀ ਜਾਂਦੀ ਹੈ ਜੋ ਕਿ ਇਲਾਜ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਅਨੁਸਾਰ ਉਨ੍ਹਾਂ ਨੂੰ ਸਿਹਤ ਲਾਭ ਯਕੀਨੀ ਬਣਾਉਣ ਲਈ ਨਿਜੀ ਅਤੇ ਅਨੁਕੂਲਿਤ ਇਲਾਜ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਸ ਨੂੰ ਆਪਣੇ ਖੇਤਰਾਂ ਵਿੱਚ ਟੀਬੀ ਮਰੀਜ਼ਾਂ ਵਿੱਚ ਸ਼ੁਰੂਆਤੀ ਚੇਤਾਵਨੀ ਦੇ ਸੰਕੇਤਾਂ ਦੀ ਪਛਾਣ ਕਰਨ ਲਈ ਟ੍ਰੇਂਡ ਕੀਤਾ ਗਿਆ ਹੈ, ਤਾਂ ਜੋ ਟੀਬੀ ਮਰੀਜ਼ਾਂ ਨੂੰ ਤੁਰੰਤ ਉੱਚ ਇਲਾਜ ਸੁਵਿਧਾਵਾਂ ਲਈ ਰੈਫਰ ਕੀਤਾ ਜਾ ਸਕੇ। 

ਪ੍ਰਧਾਨ ਮੰਤਰੀ ਦੀ ਕੁਸ਼ਲ ਅਗਵਾਈ ਹੇਠ, ਮਾਰਗਦਰਸ਼ਨ ਅਤੇ ਨਿਰਦੇਸ਼ਾਂ ਦੇ ਤਹਿਤ ਟੀਬੀ ਮੁਕਤ ਭਾਰਤ ਅਭਿਆਨ ਹੱਥ ਨਾਲ ਫੜੇ ਜਾਣ ਵਾਲੇ ਐਕਸ-ਰੇਅ ਰਾਹੀਂ ਬਗੈਰ ਲੱਛਣਾਂ ਵਾਲੇ ਅਤੇ ਸਮੂਹ ਵਿੱਚ ਵਿਅਕਤੀਆਂ ਸਮੇਤ ਸਾਰੀ ਸੰਵੇਦਨਸ਼ੀਲ ਆਬਾਦੀ ਦੀ ਸਰਗਰਮ ਤੌਰ ‘ਤੇ ਜਾਂਚ ਕਰਨ, ਸ਼ੁਰੂਆਤੀ ਅਣੂ ਨਿਦਾਨ ਦੀ ਵਰਤੋਂ ਕਰਦੇ ਹੋਏ ਸਾਰੇ ਮਰੀਜ਼ਾਂ ਦਾ ਜਲਦੀ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਪੂਰਨ ਸਿਹਤ ਲਾਭ ਯਕੀਨੀ ਬਣਾਉਣ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ (ਪ੍ਰਸਾਰ) ਦੀ ਰੋਕਥਾਮ ਲਈ ਵਿਆਪਕ ਉੱਚ ਗੁਣਵੱਤਾ ਵਾਲੀ ਦੇਖਭਾਲ-ਇਲਾਜ, ਪੋਸ਼ਣ ਅਤੇ ਮਨੋਵਿਗਿਆਨਿਕ ਸਹਾਇਤਾ - ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇਗਾ। ਇਹ ਏਕੀਕ੍ਰਿਤ ਦ੍ਰਿਸ਼ਟੀਕੋਣ ਟੀਬੀ ਦੇ ਮਾਮਲਿਆਂ ਅਤੇ ਮੌਤ ਦਰ ਵਿੱਚ ਹੋਰ ਕਮੀ ਲਿਆਏਗਾ, ਜਿਸ ਨਾਲ ਦੇਸ਼ ਟੀਬੀ ਮੁਕਤ ਭਾਰਤ ਦੇ ਟੀਚੇ ਦੇ ਹੋਰ ਨੇੜੇ ਪਹੁੰਚ ਜਾਵੇਗਾ। 

************

HFW- WHO TB Report/12th Nov 2025/3


(रिलीज़ आईडी: 2189737) आगंतुक पटल : 22
इस विज्ञप्ति को इन भाषाओं में पढ़ें: English , Urdu , हिन्दी , Bengali , Assamese , Telugu