ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 10 ਨਵੰਬਰ ਨੂੰ ਓਡੀਸ਼ਾ ਦੌਰੇ ‘ਤੇ
ਮਿਲੇਟਸ ਨੂੰ ਪ੍ਰੋਤਸਾਹਨ ਦੇਣ ਲਈ “ਮੰਡੀਆ ਦਿਬਾਸਾ” ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ ਸ਼੍ਰੀ ਸ਼ਿਵਰਾਜ ਸਿੰਘ
ਸ਼੍ਰੀ ਸ਼ਿਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ, ਦਲਹਨ ਮਿਸ਼ਨ ਅਤੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਰਣਨੀਤੀ ‘ਤੇ ਹੋਵੇਗੀ ਚਰਚਾ
ਕਿਸਾਨਾਂ ਦੇ ਨਾਲ ਫੀਲਡ ਵਿਜਿਟ ਅਤੇ ਸੰਵਾਦ ਵੀ ਕਰਨਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ
प्रविष्टि तिथि:
09 NOV 2025 11:45AM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 10 ਨਵੰਬਰ 2025 (ਸੋਮਵਾਰ) ਨੂੰ ਓਡੀਸ਼ਾ ਦੇ ਇੱਕ ਦਿਨਾਂ ਦੌਰੇ ‘ਤੇ ਰਹਿਣਗੇ। ਆਪਣੇ ਇਸ ਦੌਰੇ ਦੌਰਾਨ ਉਹ ਰਾਜ ਵਿੱਚ ਕਿਸਾਨਾਂ ਦੇ ਆਮਦਨ ਵਾਧੇ, ਪੋਸ਼ਣ ਸੁਰੱਖਿਆ ਅਤੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਸਵੇਰੇ ਪਟਨਾ ਤੋਂ ਰਵਾਨਾ ਹੋ ਕੇ 11 ਵਜੇ ਭੁਵਨੇਸ਼ਵਰ ਪਹੁੰਚਣਗੇ। ਉਸ ਤੋਂ ਬਾਅਦ, ਉਹ ਲੇਕ ਸੇਵਾ ਭਵਨ ਸਥਿਤ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ “ਮੰਡੀਆ ਦਿਵਸ (Millet Day)” ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਉਹ ਓਡੀਸ਼ਾ ਸਮੇਤ ਪੂਰੇ ਦੇਸ਼ ਵਿੱਚ ਮਿਲੇਟਸ (ਸ਼੍ਰੀ ਅੰਨ/ਮੋਟੇ ਅਨਾਜ) ਦੇ ਉਤਪਾਦਨ, ਪ੍ਰੋਸੈੱਸਿੰਗ ਅਤੇ ਉਪਭੋਗ ਨੂੰ ਪ੍ਰੋਤਸਾਹਿਤ ਕਰਨ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਉਜਾਗਰ ਕਰਨਗੇ। ਨਾਲ ਹੀ, ਮਿਲੇਟਸ ਨੂੰ ਪ੍ਰੋਤਸਾਹਨ ਦੇਣ ਸਮੇਤ ਇਸ ਦੇ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਬੰਧ ਵਿੱਚ ਵੀ ਚਰਚਾ ਹੋਵੇਗੀ।
ਇਸ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਚੌਹਾਨ ਕਟਕ ਜ਼ਿਲ੍ਹੇ ਦੇ ਸਦਰ ਖੇਤਰ ਦਾ ਦੌਰਾ ਕਰਨਗੇ, ਜਿੱਥੇ ਉਹ ਕਿਸਾਨਾਂ ਦੇ ਨਾਲ ਫੀਲਡ ਵਿਜਿਟ ਅਤੇ ਸੰਵਾਦ ਕਰਨਗੇ। ਉਹ ਕਿਸਾਨਾਂ ਦੇ ਅਨੁਭਵਾਂ ਅਤੇ ਸੁਝਾਵਾਂ ਨੂੰ ਜਾਣਨਗੇ ਅਤੇ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਖੇਤੀਬਾੜੀ ਪ੍ਰੋਗਰਾਮਾਂ ਦੀ ਜ਼ਮੀਨੀ ਸਥਿਤੀ ਦਾ ਅਵਲੋਕਨ ਕਰਨਗੇ।
ਦੁਪਹਿਰ ਵਿੱਚ ਉਹ ਆਈਸੀਏਆਰ-ਸੀਆਰਆਰਆਈ (ICAR-CRRI) ਬਿਦਿਆਧਰਪੁਰ, ਕਟਕ ਵਿੱਚ ਆਯੋਜਿਤ ਸੰਯੁਕਤ ਰਣਨੀਤੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ, ਪਲਸੈਸ ਸੈਲਫ-ਰਿਲਾਇੰਸ ਮਿਸ਼ਨ ਅਤੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ।
ਇਸ ਚਰਚਾ ਵਿੱਚ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਵਿਗਿਆਨਿਕਾਂ ਅਤੇ ਓਡੀਸ਼ਾ ਸਰਕਾਰ ਦੇ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਵਿਚਾਰ-ਵਟਾਂਦਰੇ ਦਾ ਉਦੇਸ਼ ਭਾਰਤੀ ਖੇਤੀਬਾੜੀ ਵਿੱਚ ਉੱਚ ਉਤਪਾਦਕਤਾ, ਸਥਿਰਤਾ ਅਤੇ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਲਾਗੂਕਰਨ ਯੋਗ ਰਣਨੀਤੀਆਂ ਤਿਆਰ ਕਰਨਾ ਹੋਵੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਦੀ ਇਸ ਯਾਤਰਾ ਨੂੰ ਓਡੀਸ਼ਾ ਵਿੱਚ ਟਿਕਾਊ ਅਤੇ ਆਤਮ-ਨਿਰਭਰ ਖੇਤੀਬਾੜੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਰਾਸ਼ਟਰੀ ਵਿਕਾਸ ਵਿੱਚ ਭਾਰਤੀ ਕਿਸਾਨਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਚੌਹਾਨ ਅਕਸਰ ਕਹਿੰਦੇ ਰਹੇ ਹਨ ਕਿ “ਭਾਰਤ ਦਾ ਭਵਿੱਖ ਉਸ ਦੇ ਕਿਸਾਨਾਂ ਦੇ ਖੇਤਾਂ ਵਿੱਚ ਸ਼ਾਮਲ ਹੈ, ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਅਸੀਂ ਖੇਤੀ ਨੂੰ ਲਾਭਦਾਇਕ, ਵਾਤਾਵਰਣ ਦੇ ਅਨੁਕੂਲ ਅਤੇ ਤਕਨੀਕ-ਸੰਚਾਲਿਤ ਬਣਾਉਣ ਲਈ ਵਚਨਬੱਧ ਹਾਂ।”
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਕਿਸਾਨਾਂ ਨਾਲ ਸਿੱਧੇ ਜੁੜਨ ਅਤੇ ਜ਼ਮੀਨੀ ਪੱਧਰ ‘ਤੇ ਖੇਤੀਬਾੜੀ ਵਿਕਾਸ ਦੀ ਸਮੀਖਿਆ ਕਰਨ ਲਈ ਲਗਾਤਾਰ ਵੱਖ-ਵੱਖ ਰਾਜਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨੀਤੀ ਨਿਰਮਾਣ ਅਤੇ ਪ੍ਰੋਗਰਾਮ ਲਾਗੂਕਰਨ ਸਿਰਫ਼ ਨਵੀਂ ਦਿੱਲੀ ਸਥਿਤ ਦਫ਼ਤਰਾਂ ਤੱਕ ਸੀਮਿਤ ਰਹਿ ਕੇ ਪ੍ਰਭਾਵੀ ਨਹੀਂ ਹੋ ਸਕਦੇ। ਇਸ ਦੀ ਬਜਾਏ, ਖੇਤੀਬਾੜੀ ਵਿੱਚ ਸਫ਼ਲਤਾ ਲਈ ਕਿਸਾਨਾਂ ਦੇ ਨਾਲ ਸਿੱਧੇ ਸੰਵਾਦ ਰਾਹੀਂ ਖੇਤਰ ਦੀ ਅਸਲੀਅਤਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਦੇ ਨਿਰੰਤਰ ਸੰਪਰਕ ਯਤਨ ਇੱਕ ਸਹਿਭਾਗੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਸਰਕਾਰ ਦੇ ਖੇਤੀਬਾੜੀ ਸੁਧਾਰ ਭਾਰਤ ਦੇ ਗ੍ਰਾਮੀਣ ਭਾਈਚਾਰਿਆਂ ਦੀਆਂ ਉਮੀਦਾਂ ਅਤੇ ਅਨੁਭਵਾਂ ਦੇ ਨਾਲ ਨੇੜਤਾਂ ਨਾਲ ਜੁੜੇ ਰਹਿਣ।
ਕਿਸਾਨਾ ਦੇ ਨਾਲ ਸਲਾਹ-ਮਸ਼ਵਰਾ ਅਤੇ ਖੇਤਰੀ ਨਿਰੀਖਣ ਰਾਹੀਂ ਸ਼੍ਰੀ ਚੌਹਾਨ ਦਾ ਟੀਚਾ ਖੇਤਰ-ਵਿਸ਼ੇਸ਼ ਚੁਣੌਤੀਆਂ ਜਿਵੇਂ ਮਿੱਟੀ ਦੀ ਸਿਹਤ, ਫਸਲੀ ਵਿਭਿੰਨਤਾ, ਪਾਣੀ ਦੀ ਕੁਸ਼ਲਤਾ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੀ ਪਹਿਚਾਣ ਕਰਨਾ ਹੈ।
ਕੇਂਦਰੀ ਮੰਤਰੀ ਦੀ ਇਸ ਪਹਿਲ ਦਾ ਉਦੇਸ਼ ਆਧੁਨਿਕ ਖੇਤੀਬਾੜੀ ਤਕਨੀਕ ਅਪਣਾਉਣ, ਉੱਨਤ ਬੀਜ ਕਿਸਮਾਂ, ਖੇਤੀਬਾੜੀ ਮਸ਼ੀਨੀਕਰਣ ਅਤੇ ਵੈਲਿਊ ਐਡਿਡ ਉਤਪਾਦਨ ਨੂੰ ਸਮਰੱਥ ਬਣਾਉਣ ਵਾਲੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਵਧਾਉਣਾ ਵੀ ਹੈ। ਇਨ੍ਹਾਂ ਉਪਾਵਾਂ ਨਾਲ ਗ੍ਰਾਮੀਣ ਆਜੀਵਿਕਾ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਰਾਸ਼ਟਰੀ ਟੀਚੇ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ।
‘ਮੰਡੀਆ ਦਿਬਸਾ’ ਸਮਾਰੋਹ ਬਾਜਰ ਦੇ ਪ੍ਰਚਾਰ ਵਿੱਚ ਓਡੀਸ਼ਾ ਦੀ ਨਿਰੰਤਰ ਅਗਵਾਈ ਦਾ ਪ੍ਰਤੀਕ ਹੈ। ਕੇਂਦਰ ਸਰਕਾਰ ਦੁਆਰਾ ਵਰ੍ਹੇ 2023 ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹਾ ਐਲਾਨ ਕੀਤੇ ਜਾਣ ਦੇ ਨਾਲ, ਓਡੀਸ਼ਾ ਬਾਜਰਾ-ਅਧਾਰਿਤ ਖੇਤੀਬਾੜੀ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਰਿਹਾ ਹੈ। ਕੋਰਾਪੁਟ, ਰਾਏਗੜ੍ਹ ਅਤੇ ਕੰਧਮਾਲ ਜਿਹੇ ਖੇਤਰਾਂ ਵਿੱਚ ਰਾਜ ਦੀ ਭਾਈਚਾਰਾ-ਅਧਾਰਿਤ ਪਹਿਲਕਦਮੀਆਂ ਨੇ ਉਤਪਾਦਕਤਾ ਅਤੇ ਪੋਸ਼ਣ ਸਬੰਧੀ ਨਤੀਜਿਆਂ, ਦੋਹਾਂ ਵਿੱਚ ਜ਼ਿਕਰਯੋਗ ਨਤੀਜੇ ਦਿਖਾਏ ਹਨ। ਇਸ ਪ੍ਰਤੀਕਾਤਮਕ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਦੀ ਭਾਗੀਦਾਰੀ, ਜਲਵਾਯੂ-ਅਨੁਕੂਲ, ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਆਰਥਿਕ ਤੌਰ ‘ਤੇ ਲਾਭਕਾਰੀ ਰਵਾਇਤੀ ਫਸਲਾਂ ‘ਤੇ ਸਰਕਾਰ ਦੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਨ ਨੂੰ ਰੇਖਾਂਖਿਤ ਕਰਦੀ ਹੈ।
ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ, ਜੋ ਉਤਪਾਦਕਤਾ ਵਧਾਉਣ ‘ਤੇ ਜ਼ੋਰ ਦਿੰਦੀ ਹੈ; ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ, ਜੋ ਆਯਾਤ ‘ਤੇ ਨਿਰਭਰਤਾ ਘੱਟ ਕਰਨ ਦਾ ਯਤਨ ਕਰਦਾ ਹੈ; ਅਤੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ, ਜੋ ਰਸਾਇਣ-ਮੁਕਤ ਖੇਤੀ ਨੂੰ ਪ੍ਰੋਤਸਾਹਿਤ ਕਰਦਾ ਹੈ, ਜਿਹੀਆਂ ਕੇਂਦਰੀ ਯੋਜਨਾਵਾਂ ਨੂੰ ਏਕੀਕ੍ਰਿਤ ਕਰਕੇ, ਕੇਂਦਰ ਸਰਕਾਰ ਇੱਕ ਸਥਾਈ ਖੇਤੀਬਾੜੀ ਅਰਥਵਿਵਸਥਾ ਦੀ ਨੀਂਹ ਮਜ਼ਬੂਤ ਕਰਨਾ ਚਾਹੁੰਦੀ ਹੈ।
ਆਈਸੀਏਆਰ-ਸੀਆਰਆਰਆਈ ਵਿੱਚ ਆਗਾਮੀ ਸੰਯੁਕਤ ਰਣਨੀਤੀ ਸੈਸ਼ਨ ਨਾਲ ਕਿਸਾਨਾਂ ਲਈ ਤਕਨਾਲੋਜੀ, ਟ੍ਰੇਨਿੰਗ, ਕ੍ਰੈਡਿਟ ਪਹੁੰਚ ਅਤੇ ਬਜ਼ਾਰ ਸੰਪਰਕਾਂ ਨੂੰ ਮਿਲਾ ਕੇ ਵਧੇਰੇ ਏਕੀਕ੍ਰਿਤ ਪਹੁੰਚਾਂ ਲਈ ਸੁਝਾਅ ਮਿਲਣ ਦੀ ਉਮੀਦ ਹੈ।
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਦਾ ਇਹ ਦੌਰਾ ਕੇਂਦਰ, ਰਾਜ ਸਰਕਾਰਾਂ ਅਤੇ ਖੋਜ ਸੰਸਥਾਨਾਂ ਦਰਮਿਆਨ ਤਾਲਮੇਲ ਰਾਹੀਂ ਗ੍ਰਾਮੀਣ ਵਿਕਾਸ ਨੂੰ ਮਜ਼ਬੂਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਇੱਕ ਅਜਿਹੀ ਲਚਕੀਲੀ ਖੇਤੀਬਾੜੀ ਪ੍ਰਣਾਲੀ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ ਜੋ ਜਲਵਾਯੂ ਪਰਿਵਰਤਨ, ਸੋਇਲ ਡੀਗ੍ਰੇਡਿੰਗ ਅਤੇ ਪਾਣੀ ਦੇ ਸੰਕਟ ਜਿਹੀਆਂ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।
ਦੇਰ ਸ਼ਾਮ, ਸਾਰੇ ਨਿਰਧਾਰਿਤ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ, ਸ਼੍ਰੀ ਚੌਹਾਨ ਭੁਵਨੇਸ਼ਵਰ ਤੋਂ ਵਿਜੈਵਾੜਾ ਦੇ ਲਈ ਰਵਾਨਾ ਹੋਣਗੇ, ਜਿੱਥੇ ਅਗਲੇ ਦਿਨ ਉਨ੍ਹਾਂ ਦਾ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ।
*****
ਆਰਸੀ/ਏਆਰ
(रिलीज़ आईडी: 2188399)
आगंतुक पटल : 20