ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
09 NOV 2025 3:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 8140 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਨਵੰਬਰ ਇੱਕ ਲੰਬੇ ਅਤੇ ਸਮਰਪਿਤ ਸੰਘਰਸ਼ ਦਾ ਸਿੱਟਾ ਹੈ ਅਤੇ ਇਹ ਦਿਨ ਸਾਡੇ ਸਾਰਿਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਦਾ ਹੈ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:
"ਦੇਹਰਾਦੂਨ ਵਿੱਚ ਉੱਤਰਾਖੰਡ ਦੀ ਸਥਾਪਨਾ ਦੇ ਸਿਲਵਰ ਜੁਬਲੀ ਸਮਾਗਮ ਸਬੰਧੀ ਪ੍ਰੋਗਰਾਮ ਵਿੱਚ ਵਿਕਾਸ ਦੇ ਪ੍ਰਤੀ ਲੋਕਾਂ ਦੇ ਅਟੁੱਟ ਸੰਕਲਪ ਨੇ ਨਵੀਂ ਊਰਜਾ ਨਾਲ ਭਰ ਦਿੱਤਾ।"
"ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਉੱਤਰਾਖੰਡ ਆਪਣੀ ਮਜ਼ਬੂਤ ਭੂਮਿਕਾ ਨਿਭਾ ਰਿਹਾ ਹੈ। ਸੂਬੇ ਦੀ ਸਿਲਵਰ ਜੁਬਲੀ ਨਾਲ ਸਬੰਧਤ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵਿੱਚ ਇਸ ਦੀ ਵਿਕਾਸ ਯਾਤਰਾ ਦਾ ਗਵਾਹ ਬਣਿਆ।"
"ਉੱਤਰਾਖੰਡ ਦੀ ਪਰੰਪਰਾ ਅਤੇ ਸਭਿਆਚਾਰ ਦੇ ਨਾਲ-ਨਾਲ ਇਸ ਦੀ ਪ੍ਰਗਤੀ ਨੂੰ ਦਰਸਾਉਣ ਵਾਲੀ ਕੌਫੀ ਟੇਬਲ ਬੁੱਕ ਜਾਰੀ ਕਰਕੇ ਬਹੁਤ ਖ਼ੁਸ਼ੀ ਹੋਈ ਹੈ।"
"ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਸਮਾਗਮ ਦੇ ਮੌਕੇ 'ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰਦੇ ਹੋਏ ਬਹੁਤ ਮਾਣ ਅਤੇ ਖ਼ੁਸ਼ੀ ਦਾ ਅਹਿਸਾਸ ਹੋਇਆ।"
"ਉੱਤਰਾਖੰਡ ਦੇ ਲੋਕਾਂ ਨੇ ਸਾਲਾਂ ਤੱਕ ਜੋ ਸੁਪਨਾ ਦੇਖਿਆ ਸੀ, 9 ਨਵੰਬਰ ਦਾ ਦਿਨ ਉਸੇ ਤਪੱਸਿਆ ਦਾ ਫ਼ਲ ਹੈ। ਸੂਬੇ ਦੀ ਸਿਲਵਰ ਜੁਬਲੀ 'ਤੇ ਮੈਂ ਸਾਰੇ ਬਲੀਦਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਸਤਿਕਾਰ-ਸਹਿਤ ਨਮਨ ਕਰਦਾ ਹਾਂ।"
"ਅੱਜ ਜਦੋਂ ਉੱਤਰਾਖੰਡ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਰਿਹਾ ਹੈ, ਤਾਂ ਮੇਰਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋ ਗਿਆ ਹੈ ਕਿ ਇਹ ਇਸ ਦੀ ਤਰੱਕੀ ਦਾ ਦੌਰ ਹੈ।"
"ਬੀਤੇ ਵਰ੍ਹਿਆਂ ਵਿੱਚ ਉੱਤਰਾਖੰਡ ਦੀ ਵਿਕਾਸ ਯਾਤਰਾ ਸ਼ਾਨਦਾਰ ਰਹੀ ਹੈ। ਸੂਬੇ ਨੇ ਹਰ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਹ ਬਦਲਾਅ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਡੀ ਨੀਤੀ ਦਾ ਸਿੱਟਾ ਹੈ।"
"ਦੇਵਭੂਮੀ ਦੀ ਅਸਲ ਪਛਾਣ ਇਸ ਦੀ ਅਧਿਆਤਮਿਕ ਸ਼ਕਤੀ ਹੈ। ਉੱਤਰਾਖੰਡ ਜੇਕਰ ਦ੍ਰਿੜ੍ਹ ਕਰ ਲਵੇ ਤਾਂ ਅਗਲੇ ਕੁਝ ਸਾਲਾਂ ਵਿੱਚ ਆਪਣੇ ਆਪ ਨੂੰ 'ਸਪੀਰਿਚੁਅਲ ਕੈਪੀਟਲ ਆਫ਼ ਦਿ ਵਰਲਡ' ਵਜੋਂ ਸਥਾਪਿਤ ਕਰ ਸਕਦਾ ਹੈ।"
"ਦੇਸ਼ ਨੇ ਆਤਮ-ਨਿਰਭਰ ਭਾਰਤ ਦਾ ਜੋ ਸੰਕਲਪ ਲਿਆ ਹੈ, ਉਸ ਦਾ ਰਾਹ ਵੋਕਲ ਫਾਰ ਲੋਕਲ ਨਾਲ ਤੈਅ ਹੋਵੇਗਾ। ਉੱਤਰਾਖੰਡ ਇਸ ਦ੍ਰਿਸ਼ਟੀਕੋਣ 'ਤੇ ਹਮੇਸ਼ਾ ਖਰਾ ਉਤਰਿਆ ਹੈ।"
"ਉੱਤਰਾਖੰਡ ਵਿੱਚ ਭਾਜਪਾ ਦੀ ਡਬਲ-ਇੰਜਣ ਸਰਕਾਰ ਨੇ ਸੂਬੇ ਦੇ ਵਿਕਾਸ ਯਾਤਰਾ ਵਿੱਚ ਆਈਆਂ ਕਈ ਚੁਣੌਤੀਆਂ ਨੂੰ ਪਾਰ ਕੀਤਾ ਹੈ। ਇਹ ਵੀ ਯਕੀਨੀ ਬਣਾਇਆ ਹੈ ਕਿ ਇਸ ਦੀ ਗਤੀ ’ਤੇ ਬਰੇਕ ਨਾ ਲੱਗੇ।"
****
ਐੱਮਜੇਪੀਐੱਸ/ਵੀਜੇ
(Release ID: 2188354)
Visitor Counter : 2
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam