ਕਾਰਪੋਰੇਟ ਮਾਮਲੇ ਮੰਤਰਾਲਾ
ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਗ੍ਰਾਮੀਣ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਲਈ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਵਰਕਸ਼ਾਪ ਦਾ ਆਯੋਜਨ ਕੀਤਾ ਮਹਿਲਾਵਾਂ ਹੀ ਵਿਕਸਿਤ ਭਾਰਤ ਦੀ ਅਸਲ ਸ਼ਕਤੀ ਹਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਜਾਗਰੂਕ, ਡਿਜੀਟਲ ਤੌਰ ‘ਤੇ ਕੁਸ਼ਲ ਅਤੇ ਨਿਵੇਸ਼ ਲਈ ਤਿਆਰ ਹੋਣਾ ਚਾਹੀਦਾ ਹੈ: ਸੀਈਓ, ਆਈਈਪੀਐੱਫਏ
ਮਹਿਲਾਵਾਂ ਹੀ ਵਿਕਸਿਤ ਭਾਰਤ ਦੀ ਅਸਲ ਸ਼ਕਤੀ ਹਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਜਾਗਰੂਕ, ਡਿਜੀਟਲ ਤੌਰ ‘ਤੇ ਕੁਸ਼ਲ ਅਤੇ ਨਿਵੇਸ਼ ਲਈ ਤਿਆਰ ਹੋਣਾ ਚਾਹੀਦਾ ਹੈ: ਸੀਈਓ, ਆਈਈਪੀਐੱਫਏ
Posted On:
09 NOV 2025 7:22PM by PIB Chandigarh
ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਹੇਠ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕੌਨੋਮਿਕ ਰਿਸਰਚ (ਐੱਨਸੀਏਈਆਰ), ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ), ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਸ ਇਨ ਇੰਡੀਆ (ਏਐੱਮਐੱਫਆਈ) ਅਤੇ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਚਐੱਸਆਰਐੱਲਐੱਮ) ਦੇ ਸਹਿਯੋਗ ਨਾਲ ਗ੍ਰਾਮੀਣ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਲਈ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਵਰਕਸ਼ੌਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਵਰਕਸ਼ੌਪ ਦਾ ਆਯੋਜਨ 08 ਨਵਬੰਰ, 2025 ਨੂੰ ਸੰਗੋਹਾ, ਕਰਨਾਲ, ਹਰਿਆਣਾ ਵਿੱਚ “ਵਿਕਸਿਤ ਭਾਰਤ ਕੇ ਪਥ ਪਰ ਸਕਸ਼ਮ ਨਾਰੀ” ਵਿਸ਼ੇ ‘ਤੇ ਕੀਤਾ ਗਿਆ।
ਇਸ ਪਹਿਲ ਦਾ ਉਦੇਸ਼ ਗ੍ਰਾਮੀਣ ਮਹਿਲਾਵਾਂ ਵਿੱਚ ਵਿੱਤੀ ਜਾਗਰੂਕਤਾ, ਸੁਰੱਖਿਅਤ ਨਿਵੇਸ਼ ਅਤੇ ਆਰਥਿਕ ਸਸ਼ਕਤੀਕਰਣ ਨੂੰ ਹੁਲਾਰਾ ਦੇਣਾ ਸੀ। ਵਰਕਸ਼ੌਪ ਵਿੱਚ ਮਾਹਿਰਾਂ, ਰੈਗੂਲੇਟਰਾਂ, ਸਿੱਖਿਆ ਸ਼ਾਸਤਰੀਆਂ ਅਤੇ ਐੱਸਐੱਚਜੀ ਦੇ ਮੈਂਬਰਾਂ ਨੇ ਡਿਜੀਟਲ ਅਰਥਵਿਵਸਥਾ ਵਿੱਚ ਵਿੱਤੀ ਆਤਮਵਿਸ਼ਵਾਸ ਅਤੇ ਸਮਾਵੇਸ਼ ਦੀਆਂ ਰਣਨੀਤੀਆਂ ‘ਤੇ ਚਰਚਾ ਕੀਤੀ। ਇਹ ਸਸ਼ਕਤ ਅਤੇ ਜਾਗਰੂਕ ਮਹਿਲਾਵਾਂ ਦੁਆਰਾ ਸੰਚਾਲਿਤ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

ਸੁਸ਼੍ਰੀ ਅਨੀਤਾ ਸ਼ਾਹ ਅਕੇਲਾ, ਆਈਈਪੀਐੱਫਏ ਦੀ ਸੀਈਓ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੀ ਸੰਯੁਕਤ ਸਕੱਤਰ ਨੇ ਮੁੱਖ ਭਾਸ਼ਣ ਦਿੰਦੇ ਹੋਏ ਇਸ ਗੱਲ ਨੂੰ ਉਜਾਗਰ ਕੀਤਾ ਕਿ ਮਹਿਲਾਵਾਂ ਹੀ ਵਿਕਸਿਤ ਭਾਰਤ ਦੀ ਅਸਲ ਸ਼ਕਤੀ ਹਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਜਾਗਰੂਕ, ਡਿਜੀਟਲ ਤੌਰ ‘ਤੇ ਕੁਸ਼ਲ ਅਤੇ ਨਿਵੇਸ਼ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਆਈਈਪੀਐੱਫਏ ਦੀਆਂ ਪ੍ਰਮੁੱਖ ਪਹਿਲਕਦਮੀਆਂ, ਨਿਵੇਸ਼ਕ ਦੀਦੀ ਅਤੇ ਨਿਵੇਸ਼ਕ ਸ਼ਿਵਿਰ, ‘ਤੇ ਜ਼ੋਰ ਦਿੱਤਾ, ਜੋ ਮਹਿਲਾਵਾਂ ਨੂੰ ਬੱਚਤ ਕਰਨ, ਸਮਝਦਾਰੀ ਨਾਲ ਨਿਵੇਸ਼ ਕਰਨ ਅਤੇ ਵਿੱਤੀ ਧੋਖਾਧੜੀ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਵਿੱਚ ਗਿਆਨ ਨਾਲ ਲੈਸ ਕਰਦੇ ਹਨ।

ਸ਼੍ਰੀ ਸੂਰਜ ਭਾਨ, ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਚਐੱਸਆਰਐੱਲਐੱਮ) ਦੇ ਸੀਈਓ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਭਾਰਤ ਦੀ ਆਰਥਿਕ ਤਰੱਕੀ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ। ਇਸ ਦੇ ਬਾਅਦ ਇੱਕ ਥੀਮੈਟਿਕ ਪੈਨਲ ਚਰਚਾ ਹੋਈ, ਜਿਸ ਦਾ ਸੰਚਾਲਨ ਐੱਨਸੀਏਈਆਰ ਦੇ ਆਈਈਪੀਐੱਫ ਚੇਅਰ ਪ੍ਰੋਫੈਸਰ ਡਾ. ਸੀ.ਐੱਸ. ਮਹਾਪਾਤਰਾ ਨੇ ਕੀਤਾ, ਜਿਨ੍ਹਾਂ ਨੇ ਸਮਾਵੇਸ਼ੀ ਵਿੱਤੀ ਵਿਕਾਸ ਲਈ ਟਿਕਾਊ ਵਿੱਤੀ ਸਿੱਖਿਆ, ਵਿਵਹਾਰ ਪਰਿਵਰਤਨ ਅਤੇ ਵਿਸ਼ਵਾਸ ਨਿਰਮਾਣ ਦੇ ਮਹੱਤਵ ‘ਤੇ ਬਲ ਦਿੱਤਾ।

ਇਸ ਤੋਂ ਇਲਾਵਾ, ਏਐੱਮਐੱਫਆਈ ਦੇ ਸੀਨੀਅਰ ਸਲਾਹਕਾਰ, ਸ਼੍ਰੀ ਐੱਸ. ਕੇ. ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਮਿਊਚੁਅਲ ਫੰਡ ਨਿਵੇਸ਼ ਅਤੇ ਯੋਜਨਬੱਧ ਬੱਚਤ ਦੀਆਂ ਆਦਤਾਂ ਮਹਿਲਾਵਾਂ ਦੀ ਵਿੱਤੀ ਸੁਤੰਤਰਤਾ ਨੂੰ ਹੁਲਾਰਾ ਦੇ ਸਕਦੀਆਂ ਹਨ। ਕਰਨਾਲ ਜ਼ਿਲ੍ਹੇ ਦੇ ਅਸੰਧ ਨਗਰ ਦੇ ਸਬ-ਡਿਵੀਜ਼ਨਲ ਮਜਿਸਟ੍ਰੇਟ (ਐੱਸਡੀਐੱਮ) ਡਾ. ਰਾਹੂਲ ਰਈਆ ਨੇ ਐੱਸਐੱਚਜੀ ਨੂੰ ਵਿੱਤੀ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਨੂੰ ਉਜਾਗਰ ਕੀਤਾ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਅਤੇ ਉਪ ਲੋਕਪਾਲ ਸ਼੍ਰੀ ਸ਼ੈਲੇਂਦਰ ਨਾਥ ਝਾਅ ਨੇ ਡਿਜੀਟਲ ਵਿੱਤੀ ਧੋਖਾਧੜੀ ਨਾਲ ਨਜਿੱਠਣ ਲਈ ਸੁਰੱਖਿਅਤ ਬੈਂਕਿੰਗ ਪ੍ਰਥਾਵਾਂ, ਜਾਗਰੂਕਤਾ ਅਤੇ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਦੀ ਵਕਾਲਤ ਕੀਤੀ।
ਪ੍ਰੋਗਰਾਮ ਦੀ ਸਮਾਪਤੀ ਸਰਟੀਫਿਕੇਟ ਵੰਡ ਸਮਾਰੋਹ ਦੇ ਨਾਲ ਹੋਈ, ਜੋ ਵਿੱਤੀ ਤੌਰ ‘ਤੇ ਸਾਖਰ ਨਾਗਰਿਕਾਂ ਨੂੰ ਸੂਚਿਤ ਅਤੇ ਸੁਰੱਖਿਅਤ ਵਿੱਤੀ ਫੈਸਲਾ ਲੈਣ ਵਿੱਚ ਸਮਰੱਥ ਬਣਾਉਣ ਦੇ ਆਈਈਪੀਐੱਫਏ ਦੇ ਵਰਤਮਾਨ ਅਭਿਆਨ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ।
ਆਈਈਪੀਐੱਫਏ ਦੇ ਸੰਦਰਭ ਵਿੱਚ
ਭਾਰਤ ਸਰਕਾਰ ਨੇ ਨਿਵੇਸ਼ਕ ਸਿੱਖਿਆ, ਜਾਗਰੂਕਤਾ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧੀਨ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਦੀ ਸਥਾਪਨਾ ਕੀਤੀ ਹੈ। ਆਈਈਪੀਐੱਫਏ ਨੂੰ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਦਾ ਪ੍ਰਬੰਧਨ ਕਰਨ, ਦਾਅਵਾ ਨਾ ਕੀਤੇ ਗਏ ਲਾਭਅੰਸ਼, ਪਰਿਪੱਕ ਜਮ੍ਹਾਂ (Matured deposits), ਡਿਬੈਂਚਰ ਅਤੇ ਸ਼ੇਅਰਾਂ ਨੂੰ ਸਹੀ ਨਿਵੇਸ਼ਕਾਂ ਨੂੰ ਵਾਪਸ ਕਰਨ ਅਤੇ ਪੂਰੇ ਦੇਸ਼ ਵਿੱਚ ਵਿਆਪਕ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿੱਤੀ ਸਾਖਰਤਾ ਸ਼ਿਵਿਰ, ਸ਼ਿਕਾਇਤ ਨਿਵਾਰਣ, ਅਤੇ ਆਈਈਪੀਐੱਫ-5 ਫਾਰਮ ਅਤੇ ਖੋਜ ਸੁਵਿਧਾ ਜਿਹੇ ਡਿਜੀਟਲ ਉਪਕਰਣਾਂ ਜਿਹੀਆਂ ਪਹਿਲਕਦਮੀਆਂ ਰਾਹੀਂ ਆਈਈਪੀਐੱਫਏ ਵਿੱਤੀ ਤੌਰ ‘ਤੇ ਮਜ਼ਬੂਤ ਅਤੇ ਸੂਚਿਤ ਨਿਵੇਸ਼ਕ ਭਾਈਚਾਰੇ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ।
******
ਐੱਨਬੀ/ਪੀਕੇ
(Release ID: 2188323)
Visitor Counter : 6