ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਨਿਊਜ਼ੀਲੈਂਡ ਬਿਜ਼ਨਿਸ ਫੋਰਮ ਨੇ ਵਧਦੀ ਦੁਵੱਲੀ ਭਾਈਵਾਲੀ ਅਤੇ ਵਧਦੇ ਆਰਥਿਕ ਮੌਕਿਆਂ ਨੂੰ ਪ੍ਰਦਰਸ਼ਿਤ ਕੀਤਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਨਿਊਜ਼ੀਲੈਂਡ ਦੇ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕੀਤੀ
Posted On:
07 NOV 2025 2:42PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਯਾਤਰਾ ਦੇ ਸਬੰਧ ਵਿੱਚ, ਜਿਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਭਾਰਤੀ ਵਪਾਰਕ ਵਫ਼ਦ ਸ਼ਾਮਲ ਸੀ, ਭਾਰਤ-ਨਿਊਜ਼ੀਲੈਂਡ ਬਿਜ਼ਨਿਸ ਫੋਰਮ ਦਾ ਆਯੋਜਨ ਔਕਲੈਂਡ ਚੈਂਬਰ ਆਫ਼ ਕਾਮਰਸ ਦੁਆਰਾ ਵੈਲਿੰਗਟਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਇਸ ਫੋਰਮ ਨੇ ਭਾਰਤ-ਨਿਊਜ਼ੀਲੈਂਡ ਆਰਥਿਕ ਸਬੰਧਾਂ ਦੀ ਡੂੰਘਾਈ ਨੂੰ ਦਰਸਾਉਣ ਅਤੇ ਭਾਈਵਾਲੀ ਅਤੇ ਸਹਿਯੋਗ ਲਈ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਦੋਵੇਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਪ੍ਰਮੁੱਖ ਉਦਯੋਗ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਕਾਰੋਬਾਰੀ ਹਿਤਧਾਰਕਾਂ ਨੂੰ ਇਕੱਠਾ ਕੀਤਾ।
ਇਸ ਸਮਾਗਮ ਦਾ ਇੱਕ ਮੁੱਖ ਆਕਰਸ਼ਣ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਸ਼੍ਰੀ ਟੌਡ ਮੈਕਲੇ ਵਿਚਕਾਰ ਹੋਈ ਗੈਰ-ਰਸਮੀ ਗੱਲਬਾਤ ਸੀ। ਇਸ ਗੱਲਬਾਤ ਨੇ ਆਰਥਿਕ ਸ਼ਮੂਲੀਅਤ ਨੂੰ ਵਧਾਉਣ ਲਈ ਦੋਵੇਂ ਦੇਸ਼ਾਂ ਦੀ ਮਜ਼ਬੂਤ ਵਚਨਬੱਧਤਾ ਦੀ ਅਗਵਾਈ ਦੀ ਪੁਸ਼ਟੀ ਕੀਤੀ ਅਤੇ ਇੱਕ ਮਜ਼ਬੂਤ, ਆਪਸੀ ਲਾਭਦਾਇਕ ਆਰਥਿਕ ਭਾਈਵਾਲੀ ਨੂੰ ਆਕਾਰ ਦੇਣ ਲਈ ਚੱਲ ਰਹੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਗੱਲਬਾਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਇਹ ਚਰਚਾ ਮਾਰਚ 2025 ਵਿੱਚ ਭਾਰਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਕ੍ਰਿਸਟੋਫਰ ਲਕਸਨ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਆਏ ਨਵੇਂ ਉਤਸ਼ਾਹ 'ਤੇ ਅਧਾਰਿਤ ਸੀ, ਜਿੱਥੇ ਦੋਵੇਂ ਨੇਤਾ ਇੱਕ ਵਿਆਪਕ ਅਤੇ ਦੂਰਦਰਸ਼ੀ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਸਨ।
ਔਕਲੈਂਡ ਅਤੇ ਰੋਟੋਰੂਆ ਦੀ ਆਪਣੀ ਯਾਤਰਾ ਦੌਰਾਨ, ਸ਼੍ਰੀ ਗੋਇਲ ਨੇ ਨਿਊਜ਼ੀਲੈਂਡ ਦੇ ਕਈ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿੱਚ ਵੈਲੋਸਿਟੀ ਦੀ ਸੀਈਓ ਸ਼੍ਰੀਮਤੀ ਕਾਰਮੇਨ ਵਿਸੇਲਿਚ, ਸਲੰਬਰਜ਼ੋਨ ਦੇ ਸੀਈਓ ਸ਼੍ਰੀ ਰੰਜਯ ਸਿੱਕਾ, ਮੀਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਾਥਨ ਗਾਯ ਅਤੇ ਪੈਨ ਪੈਕ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਟੋਨੀ ਕਲਿਫੋਰਡ ਸ਼ਾਮਲ ਸਨ। ਇਨ੍ਹਾਂ ਚਰਚਾਵਾਂ ਨੇ ਖੇਤੀਬਾੜੀ, ਸੈਰ-ਸਪਾਟਾ, ਤਕਨਾਲੋਜੀ, ਸਿੱਖਿਆ, ਖੇਡਾਂ, ਗੇਮਿੰਗ ਅਤੇ ਡਰੋਨ ਟੈਕਨੋਲੋਜੀ ਵਰਗੇ ਵਿਭਿੰਨ ਖੇਤਰਾਂ ਵਿੱਚ ਭਾਰਤ ਨਾਲ ਸਹਿਯੋਗ ਵਧਾਉਣ ਵਿੱਚ ਵਧਦੀ ਦਿਲਚਸਪੀ ਨੂੰ ਦਰਸਾਇਆ। ਪੁਲਾੜ ਸਹਿਯੋਗ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ, ਜਿਸ ਵਿੱਚ ਉਸ ਦੇ ਹਾਲੀਆ ਚੰਦਰ ਮਿਸ਼ਨ ਵੀ ਸ਼ਾਮਲ ਹਨ, ਨੂੰ ਦੇਖਦੇ ਹੋਏ ਪੁਲਾੜ ਸਹਿਯੋਗ ਨੂੰ ਭਵਿੱਖ ਵਿੱਚ ਸਹਿਯੋਗ ਲਈ ਇੱਕ ਆਸ਼ਾਜਨਕ ਖੇਤਰ ਵਜੋਂ ਪਛਾਣਿਆ ਗਿਆ।
ਸ਼੍ਰੀ ਗੋਇਲ ਨੇ ਰੋਟੋਰੂਆ ਵਿੱਚ ਇੱਕ ਸੀਈਓ ਰਾਉਂਡਟੇਬਲ ਨੂੰ ਸੰਬੋਧਨ ਕੀਤਾ, ਜਿਸ ਵਿੱਚ ਭਾਰਤੀ ਵਪਾਰਕ ਵਫ਼ਦ ਦੇ ਮੈਂਬਰ ਅਤੇ ਨਿਊਜ਼ੀਲੈਂਡ ਦੇ ਪ੍ਰਮੁੱਖ ਉੱਦਮਾਂ ਦੇ ਸੀਈਓ ਸ਼ਾਮਲ ਹੋਏ। ਉਨ੍ਹਾਂ ਨੇ ਦੁਵੱਲੀ ਮਿੱਤਰਤਾ, ਵਿਸ਼ਵਾਸ ਅਤੇ ਰਣਨੀਤਕ ਭਾਈਵਾਲੀ ਦੇ ਪ੍ਰਤੀਕ ਵਜੋਂ ਮੁਕਤ ਵਪਾਰ ਸਮਝੌਤੇ ਦੀ ਮਹੱਤਤਾ ਨੂੰ ਦੁਹਰਾਇਆ, ਅਤੇ ਵੈਲਿਊ ਐਡੀਸ਼ਨ ਅਤੇ ਇਨੋਵੇਸ਼ਨ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਨ ਵਾਲੇ ਇੱਕ ਵਿਸ਼ਵਵਿਆਪੀ ਨਿਵੇਸ਼ ਸਥਾਨ ਵਜੋਂ ਭਾਰਤ ਦੇ ਆਕਰਸ਼ਨ ਨੂੰ ਰੇਖਾਂਕਿਤ ਕੀਤਾ।
ਸ਼੍ਰੀ ਗੋਇਲ ਨੇ ਸ਼੍ਰੀ ਟੌਡ ਮੈਕਲੇ ਨਾਲ, ਆਕਲੈਂਡ ਅਤੇ ਰੋਟੋਰੂਆ ਦੋਵੇਂ ਥਾਵਾਂ 'ਤੇ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕੀਤੀ। ਆਕਲੈਂਡ ਵਿੱਚ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਕ੍ਰਿਸਟੋਫਰ ਲਕਸਨ ਨੇ ਵੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਗਟਾਈਆਂ ਗਈਆਂ ਭਾਵਨਾਵਾਂ ਨੂੰ ਦੁਹਰਾਉਂਦੇ ਹੋਏ, ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ "ਜੀਵੰਤਸੇਤੂ" ਵਜੋਂ ਭਾਰਤੀ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਸ਼੍ਰੀ ਗੋਇਲ ਨੇ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਕਰਮਭੂਮੀ ਨਿਊਜ਼ੀਲੈਂਡ ਦੇ ਵਿਕਾਸ ਵਿੱਚ ਯੋਗਦਾਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ, ਨਾਲ ਹੀ ਭਾਰਤ ਵਿੱਚ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਰਹਿਣ ਅਤੇ ਦੋਵੇਂ ਦੇਸ਼ਾਂ ਦੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ।
ਭਾਰਤੀ ਵਪਾਰਕ ਵਫ਼ਦ ਨੇ ਨਿਊਜ਼ੀਲੈਂਡ ਦੇ ਪ੍ਰਮੁੱਖ ਉੱਦਮਾਂ ਨਾਲ ਤਾਲਮੇਲ ਅਤੇ ਸੰਭਾਵੀ ਸਹਿਯੋਗ ਦਾ ਪਤਾ ਲਗਾਉਣ ਲਈ ਕਈ ਮੀਟਿੰਗਾਂ ਕੀਤੀਆਂ। ਨਿਊਜ਼ੀਲੈਂਡ ਦੇ ਸਭ ਤੋਂ ਵੱਡੀ ਆਰਾ ਮਸ਼ੀਨ ਰੈੱਡ ਸਟੈਗ, ਫੋਂਟੇਰਾ ਕੋ-ਆਪ੍ਰੇਟਿਵ ਗਰੁੱਪ ਦੇ ਡੇਅਰੀ ਅਤੇ ਫੂਡ ਇਨੋਵੇਸ਼ਨ ਹੈੱਡਕੁਆਰਟਰ, ਅਤੇ ਯੂਨੀਵਰਸਿਟੀ ਆਫ਼ ਆਕਲੈਂਡ ਇਨੋਵੇਸ਼ਨ ਸੈਂਟਰ ਸਾਈਟ ਦੇ ਦੌਰਿਆਂ ਨਾਲ ਵੱਖ-ਵੱਖ ਖੇਤਰਾਂ ਵਿੱਚ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਉਪਯੋਗੀ ਵਿਚਾਰ-ਵਟਾਂਦਰੇ ਵਿੱਚ ਸਹਾਇਤਾ ਪ੍ਰਾਪਤ ਹੋਈ।
ਇਸ ਦੌਰੇ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਰਣਨੀਤਕ ਭਾਈਵਾਲ ਵਜੋਂ ਨਿਊਜ਼ੀਲੈਂਡ ਦੀ ਉੱਭਰ ਰਹੀ ਸਥਿਤੀ ਨੂੰ ਰੇਖਾਂਕਿਤ ਕੀਤਾ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਊਜ਼ੀਲੈਂਡ ਨਾਲ ਲੰਬੇ ਸਮੇਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
************
ਅਭਿਸ਼ੇਕ ਦਿਆਲ/ਇਸ਼ਿਤਾ ਬਿਸਵਾਸ/ਏਕੇ
(Release ID: 2188144)
Visitor Counter : 2