ਪ੍ਰਿਥਵੀ ਵਿਗਿਆਨ ਮੰਤਰਾਲਾ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਈਆਈਐੱਸਐੱਫ 2025 ਦਾ ਕਰਟਨ ਰੇਜ਼ਰ ਸਮਾਰੋਹ ਆਯੋਜਿਤ ਕੀਤਾ ਗਿਆ
Posted On:
08 NOV 2025 8:10PM by PIB Chandigarh
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅੱਜ ਭਾਰਤ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ-IISF) 2025 ਦੇ 11ਵੇਂ ਐਡੀਸ਼ਨ ਦਾ ਕਰਟਨ ਰੇਜ਼ਰ ਸਮਾਰੋਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਦੇ ਨਾਲ ਆਈਆਈਐੱਸਐੱਫ 2025 ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ, ਜੋ ਕਿ 6 ਤੋਂ 9 ਦਸੰਬਰ 2025 ਤੱਕ ਪੰਜਾਬ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਜਾਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਗੀਤ ਨਾਲ ਹੋਈ, ਇਸ ਤੋਂ ਬਾਅਦ ਰਵਾਇਤੀ ਦੀਪ ਜਗਾਉਣ ਦੀ ਰਸਮ ਅਤੇ ਸਰਸਵਤੀ ਵੰਦਨਾ ਨੇ ਗਿਆਨ ਅਤੇ ਗਿਆਨ ਦੀ ਭਾਵਨਾ ਨੂੰ ਜਗਾਇਆ ਗਿਆ।
ਇਸ ਮੌਕੇ ‘ਤੇ ਪ੍ਰਿਥਵੀ ਵਿਗਿਆਨ ਮੰਤਰਾਲੇ (MoES) ਦੇ ਸਕੱਤਰ ਡਾ. ਐੱਮ. ਰਵੀਚੰਦ੍ਰਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ, ਡਾ. ਰਵੀਚੰਦ੍ਰਨ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਿੱਥੇ ESTIC ਉੱਪਰ ਤੋਂ ਹੇਠਾਂ ਤੱਕ ਦੇ ਦ੍ਰਿਸ਼ਟੀਕੋਣ ਦੀ ਪਾਲਣਾ ਕਰਦਾ ਹੈ, ਉੱਥੇ ਹੀ IISF ਹੇਠਲੇ ਪੱਧਰ ਤੋਂ ਉੱਪਰ ਵੱਲ ਅੰਦੋਲਨ ਲਿਆਉਂਦਾ ਹੈ ਜੋ ਕਿ ਵਿਗਿਆਨ ਨੂੰ ਲੋਕਾਂ ਤੱਕ ਲੈ ਜਾਂਦਾ ਹੈ। ਉਨ੍ਹਾਂ ਨੇ ਨੌਜਵਾਨ ਮਨਾਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਨੂੰ ਪਾਲਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਅਤੇ ਕਿਹਾ ਕਿ ਵਿਗਿਆਨ ਦਾ ਜਸ਼ਨ ਇਸ ਤਰੀਕੇ ਨਾਲ ਮਨਾਉਣਾ ਜ਼ਰੂਰੀ ਹੈ ਜੋ ਅਗਲੀ ਪੀੜ੍ਹੀ ਨੂੰ ਨਵੀਨਤਾ ਅਤੇ ਖੋਜ ਕਰਨ ਲਈ ਪ੍ਰੇਰਿਤ ਕਰੇ।
ਭਾਰਤ ਦੇ ਵਿਕਾਸਾਤਮਕ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ, ਡਾ. ਰਵੀਚੰਦ੍ਰਨ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਅਤੇ ਇਨ੍ਹਾਂ ਖੇਤਰਾਂ ਨੂੰ ਮਜ਼ਬੂਤ ਕੀਤੇ ਬਗੈਰ, ਰਾਸ਼ਟਰ ਆਪਣੇ ਇੱਛੁਕ ਟੀਚੇ ਤੱਕ ਨਹੀਂ ਪਹੁੰਚ ਸਕਦਾ। ਉਨ੍ਹਾਂ ਨੇ ਵਿਗਿਆਨਕ ਸਮਝ ਨੂੰ ਰਚਨਾਤਮਕਤਾ ਅਤੇ ਪ੍ਰਗਤੀ ਦੇ ਜਸ਼ਨ ਵਿੱਚ ਬਦਲਣ ਦੇ ਉਦੇਸ਼ ਨਾਲ ਇੱਕ ਲੋਕ-ਕੇਂਦ੍ਰਿਤ ਪਹਿਲ ਵਜੋਂ IISF ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ਵਿੱਚ ਵਿਭਾ ਦੇ ਰਾਸ਼ਟਰੀ ਆਯੋਜਨ ਸਕੱਤਰ ਡਾ. ਸ਼ਿਵ ਕੁਮਾਰ ਸ਼ਰਮਾ, ਆਈਆਈਟੀਐੱਮ ਪੁਣੇ ਦੇ ਡਾਇਰੈਕਟਰ ਡਾ. ਏ. ਸੂਰਿਆ ਚੰਦਰ ਰਾਓ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ, ਪੰਜਾਬ ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਸੈੱਲ, ਦੀ ਡਾਇਰੈਕਟਰ ਡਾ. ਮੀਨਾਕਸ਼ੀ ਗੋਇਲ, ਅਤੇ ਪੰਜਾਬ ਯੂਨੀਵਰਸਿਟੀ ਵਿੱਚ ਆਈਆਈਐੱਸਐੱਫ 2025 ਦੇ ਕੋਆਰਡੀਨੇਟਰ ਪ੍ਰੋਫੈਸਰ ਗੌਰਵ ਵਰਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪ੍ਰਬੰਧਕ ਕਮੇਟੀ ਨੇ ਸਨਮਾਨ ਸਰੂਪ ਪਤਵੰਤਿਆਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਆਪਣੇ ਸਵਾਗਤੀ ਭਾਸ਼ਣ ਵਿੱਚ, ਪ੍ਰੋ. ਰੇਣੂ ਵਿਗ ਨੇ ਕਰਟਨ ਰੇਜ਼ਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ 'ਤੇ ਮਾਣ ਪ੍ਰਗਟ ਕੀਤਾ ਅਤੇ ਵਿਗਿਆਨਕ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਡਾ. ਸ਼ਿਵ ਕੁਮਾਰ ਸ਼ਰਮਾ ਅਤੇ ਡਾ. ਏ. ਸੂਰਿਆ ਚੰਦਰ ਰਾਓ ਨੇ ਵਿਗਿਆਨ ਜਾਣਕਾਰੀ ਦੀ ਮਹੱਤਤਾ ਅਤੇ ਦੇਸ਼ ਭਰ ਵਿੱਚ ਵਿਗਿਆਨਕ ਸੋਚ ਦੇ ਨਿਰਮਾਣ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ।
ਆਈਆਈਐੱਸਐੱਫ 2025 ਦਾ ਆਯੋਜਨ ਪ੍ਰਿਥਵੀ ਵਿਗਿਆਨ ਮੰਤਰਾਲੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪੁਲਾੜ ਵਿਭਾਗ, ਬਾਇਓਟੈਕਨੋਲੋਜੀ ਵਿਭਾਗ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਅਤੇ ਪਰਮਾਣੂ ਊਰਜਾ ਵਿਭਾਗ ਦੁਆਰਾ ਵਿਗਿਆਨ ਭਾਰਤੀ (VIBHA), ਪੰਜਾਬ ਯੂਨੀਵਰਸਿਟੀ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕੀਤਾ ਜਾਵੇਗਾ। ਆਈਆਈਐੱਸਐੱਫ ਦਾ ਉਦੇਸ਼ ਵਿਗਿਆਨ ਨੂੰ ਸਿੱਖਣ, ਨਵੀਨਤਾ ਅਤੇ ਸਹਿਯੋਗ ਦੇ ਉਦਸਵ ਦੇ ਰੂਪ ਵਿੱਚ ਮਨਾਉਣਾ ਅਤੇ ਵਿਗਿਆਨ ਅਤੇ ਤਕਨਾਲੋਜੀ ਨਾਲ ਜਨਤਕ ਜੁੜਾਅ ਨੂੰ ਉਤਸ਼ਾਹਿਤ ਕਰਨਾ ਹੈ।
ਆਈਆਈਐੱਸਐੱਫ 2025 ਦਾ ਆਯੋਜਨ 6 ਤੋਂ 9 ਦਸੰਬਰ 2025 ਤੱਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਭਾਰਤ ਭਰ ਦੇ ਵਿਗਿਆਨੀ, ਨਵੀਨਤਾਕਾਰੀ, ਖੋਜ-ਕਰਤਾ, ਅਧਿਆਪਕ ਅਤੇ ਵਿਦਿਆਰਥੀ ਇਕੱਠੇ ਆ ਕੇ ਵਿਗਿਆਨਕ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਗੇ ਅਤੇ ਇੱਕ ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ।
**********
ਐੱਨਕੇਆਰ/ਏਕੇ/ਏਕੇ
(Release ID: 2188142)
Visitor Counter : 2