ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਵਿੱਚ 18ਵੀਂ ਅਰਬਨ ਮੋਬਿਲਿਟੀ ਇੰਡੀਆ ਕਾਨਫਰੰਸ ਅਤੇ ਪ੍ਰਦਰਸ਼ਨੀ 2025 ਦਾ ਉਦਘਾਟਨ ਕੀਤਾ


ਦਿੱਲੀ ਤੋਂ ਇਲਾਵਾ, ਹੋਰ ਵੱਡੇ ਸ਼ਹਿਰਾਂ ਵਿੱਚ ਵੀ ਆਰਆਰਟੀਐੱਸ ਵਰਗੀਆਂ ਆਵਾਜਾਈ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣਗੀਆਂ: ਸ਼੍ਰੀ ਮਨੋਹਰ ਲਾਲ

Posted On: 07 NOV 2025 3:19PM by PIB Chandigarh

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅਰਬਨ ਮੋਬਿਲਿਟੀ ਇੰਡੀਆ (ਯੂਐੱਮਆਈ) ਕਾਨਫਰੰਸ ਅਤੇ ਪ੍ਰਦਰਸ਼ਨੀ 2025 ਦੇ 18ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।

ਉਦਘਾਟਨੀ ਸੈਸ਼ਨ ਵਿੱਚ ਸ਼੍ਰੀ ਤੋਖਨ ਸਾਹੂ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਸ਼੍ਰੀ ਸ੍ਰੀਨਿਵਾਸ ਕਟੀਕਿਥਲਾ, ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ, ਡਾ. ਰਾਜਾ ਸ਼ੇਖਰ ਵੁੰਡਰੂ, ਵਧੀਕ ਮੁੱਖ ਸਕੱਤਰ (ਟ੍ਰਾਂਸਪੋਰਟ), ਹਰਿਆਣਾ ਸਰਕਾਰ ਅਤੇ ਜੀਐੱਮਆਰਐੱਲ ਦੇ ਪ੍ਰਬੰਧ ਨਿਰਦੇਸ਼ਕ, ਡਾ. ਚੰਦ੍ਰਸ਼ੇਖਰ ਖਰੇ ਨੇ ਸ਼ਿਰਕਤ ਕੀਤੀ।

ਇਸ ਸਮਾਗਮ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਮੈਟਰੋ ਰੇਲ ਕੰਪਨੀਆਂ ਦੇ ਪ੍ਰਬੰਧ ਨਿਦੇਸ਼ਕ, ਟ੍ਰਾਂਸਪੋਰਟ ਉੱਦਮਾਂ ਦੇ ਮੁਖੀ, ਅੰਤਰਰਾਸ਼ਟਰੀ ਮਾਹਿਰ ਅਤੇ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਇਸ ਸਾਲ ਦੇ ਸੰਮੇਲਨ ਵਿੱਚ 1,600 ਤੋਂ ਵੱਧ ਪੇਸ਼ੇਵਰ ਅਤੇ ਸਿੱਖਿਆ ਸ਼ਾਸਤਰੀ ਹਿੱਸਾ ਲੈ ਰਹੇ ਹਨ।

ਇਹ ਤਿੰਨ ਦਿਨਾਂ ਸਮਾਗਮ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੁਆਰਾ ਸ਼ਹਿਰੀ ਆਵਾਜਾਈ ਸੰਸਥਾ (ਭਾਰਤ) ਅਤੇ ਗੁਰੂਗ੍ਰਾਮ ਮੈਟਰੋ ਰੇਲ ਲਿਮਿਟੇਡ ਰਾਹੀਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।

2025 ਦਾ ਐਡੀਸ਼ਨ "ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਸਬੰਧ" ਦੇ ਵਿਸ਼ੇ 'ਤੇ ਕੇਂਦ੍ਰਿਤ ਹੈ, ਜੋ ਸ਼ਹਿਰੀ ਯੋਜਨਾਬੰਦੀ ਅਤੇ ਗਤੀਸ਼ੀਲਤਾ ਪ੍ਰਣਾਲੀਆਂ ਦੇ ਵਿਚਕਾਰ ਆਪਸੀ ਸਬੰਧਾਂ ਅਤੇ ਆਰਥਿਕ ਵਿਕਾਸ, ਵਾਤਾਵਰਣ ਸਬੰਧੀ ਸਥਿਰਤਾ, ਸਮਾਜਿਕ ਸਮਾਨਤਾ ਅਤੇ ਜਨਤਕ ਸਿਹਤ 'ਤੇ ਉਨ੍ਹਾਂ ਦੇ ਸਮੂਹਿਕ ਪ੍ਰਭਾਵ ਨੂੰ ਉਜਾਗਰ ਕਰਦਾ ਹੈ।

ਆਪਣੇ ਉਦਘਾਟਨੀ ਸੰਬੋਧਨ ਵਿੱਚ, ਸ਼੍ਰੀ ਮਨੋਹਰ ਲਾਲ ਨੇ ਰਾਸ਼ਟਰੀ ਗੀਤ "ਵੰਦੇ ਮਾਤਰਮ" ਦੀ 150ਵੀਂ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਮੋਬਿਲਿਟੀ ਦੇ ਈਕੋਸਿਸਟਮ ਨੂੰ ਆਕਾਰ ਦੇਣ ਵਿੱਚ UMI ਕਾਨਫਰੰਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲਗਭਗ 1,100 ਕਿਲੋਮੀਟਰ ਦੇ ਕਾਰਜਸ਼ੀਲ ਮੈਟਰੋ ਨੈੱਟਵਰਕ ਦੇ ਨਾਲ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਬਣ ਗਿਆ ਹੈ ਅਤੇ ਜਲਦੀ ਹੀ ਦੂਜੇ ਸਥਾਨ 'ਤੇ ਪਹੁੰਚ ਜਾਵੇਗਾ। ਪ੍ਰਧਾਨ ਮੰਤਰੀ ਦੀ ਈ-ਬੱਸ ਸੇਵਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮਨੋਹਰ ਲਾਲ ਨੇ ਛੋਟੇ ਸ਼ਹਿਰਾਂ ਵਿੱਚ 10,000 ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚੋਂ 100 ਈ-ਬੱਸਾਂ ਗੁਰੂਗ੍ਰਾਮ ਲਈ ਰੱਖੀਆਂ ਗਈਆਂ ਹਨ।

ਸ਼੍ਰੀ ਮਨੋਹਰ ਲਾਲ ਨੇ ਦੱਸਿਆ ਕਿ ਮੈਟਰੋ ਯਾਤਰੀਆਂ ਦੀ ਸੰਖਿਆ ਵਿੱਚ ਨੂੰ ਸੁਧਾਰ ਆਖਰੀ-ਮੀਲ ਸੰਪਰਕ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਭਰੋਸਾ ਦਿੱਤਾ ਕਿ ਮੰਤਰਾਲਾ ਇਸ ਸਬੰਧ ਵਿੱਚ ਪ੍ਰਭਾਵਸ਼ਾਲੀ ਉਪਾਅ ਲਾਗੂ ਕਰਨ ਲਈ ਰਾਜਾਂ ਦੇ ਨਾਲ ਮਿਲ ਕੇ ਕੰਮ ਕਰੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ, ਆਪਣੀ ਸਹਾਇਕ ਕੰਪਨੀ -ਦਿੱਲੀ ਮੈਟਰੋ ਇੰਟਰਨੈਸ਼ਨਲ ਲਿਮਿਟੇਡ ਰਾਹੀਂ -ਭਾਰਤ ਅਤੇ ਵਿਦੇਸ਼ਾਂ ਵਿੱਚ ਸਲਾਹਕਾਰ, ਨਿਰਮਾਣ, ਟਰਨਕੀ ​​ਪ੍ਰੋਜੈਕਟਾਂ, ਪ੍ਰਬੰਧਨ ਸੇਵਾਵਾਂ ਅਤੇ ਸੰਚਾਲਨ ਅਤੇ ਰੱਖ-ਰਖਾਅ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਨੋਡਲ ਏਜੰਸੀ ਵਜੋਂ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਡੀਐੱਮਆਰਸੀ ਆਪਣੀ ਇੱਕ ਹੋਰ ਸਹਾਇਕ ਕੰਪਨੀ ਰਾਹੀਂ, ਦੇਸ਼ ਭਰ ਵਿੱਚ ਮਾਸ ਰੈਪਿਡ ਟ੍ਰਾਂਜ਼ਿਟ ਸਿਸਟਮ (ਐੱਮਆਰਟੀਐੱਸ) ਦੀ ਯੋਜਨਾਬੰਦੀ, ਤਾਲਮੇਲ ਅਤੇ ਪ੍ਰਬੰਧਨ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਸਹਿਯੋਗ ਦੇਣ ਲਈ ਇੱਕ ਨੋਡਲ ਸੰਗਠਨ ਵਜੋਂ ਕੰਮ ਕਰੇਗੀ।

ਆਪਣੇ ਸੰਬੋਧਨ ਵਿੱਚ, ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਆਰਆਰਟੀਐੱਸ ਵਰਗੀਆਂ ਆਵਾਜਾਈ ਪ੍ਰਣਾਲੀਆਂ ਨੂੰ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਵਿਕਸਿਤ ਕੀਤਾ ਜਾਵੇਗਾ।

ਇਸ ਮੌਕੇ 'ਤੇ ਬੋਲਦਿਆਂ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਸ਼੍ਰੀ ਤੋਖਨ ਸਾਹੂ ਨੇ ਕਿਹਾ, ਕਿ ਮੋਬਿਲਿਟੀ ਸਿਰਫ਼ ਆਵਾਜਾਈ ਦਾ ਇੱਕ ਸਾਧਨ ਨਹੀਂ ਹੈ, ਸਗੋਂ ਸਮਾਜਿਕ-ਆਰਥਿਕ ਵਿਕਾਸ ਦਾ ਇੱਕ ਪ੍ਰੇਰਕ ਵੀ ਹੈ। ਉਨ੍ਹਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਟ੍ਰਾਂਜ਼ਿਟ ਓਰੀਐਂਟਿਡ ਡਿਵੈਲਪਮੈਂਟ (TOD) ਅਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (NCMC) ਵਰਗੀਆਂ ਪਹਿਲਕਦਮੀਆਂ ਸ਼ਹਿਰੀ ਗਤੀਸ਼ੀਲਤਾ ਵਿੱਚ ਬਦਲਾਅ ਲਿਆ ਰਹੀਆਂ ਹਨ ਅਤੇ ਪੂਰੇ ਭਾਰਤ ਵਿੱਚ ਯਾਤਰੀਆਂ ਦੇ ਅਨੁਭਵਾਂ ਨੂੰ ਬਿਹਤਰ ਬਣਾ ਰਹੀਆਂ ਹਨ।

ਆਪਣੇ ਸੰਬੋਧਨ ਵਿੱਚ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਾਟੀਕਿਥਲਾ ਨੇ ਭਾਰਤੀ ਸ਼ਹਿਰਾਂ ਦੀ ਜੀਵਨ-ਸਮਰੱਥਾ ਅਤੇ ਸਥਿਰਤਾ ਨੂੰ ਵਧਾਉਣ ਲਈ ਏਕੀਕ੍ਰਿਤ ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਯੋਜਨਾਬੰਦੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਕਾਨਫਰੰਸ ਵਿੱਚ ਭਾਰਤ ਵਿੱਚ ਭਵਿੱਖ ਲਈ ਤਿਆਰ, ਸਮਾਵੇਸ਼ੀ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਪ੍ਰਣਾਲੀਆਂ ਦੇ ਨਿਰਮਾਣ ਲਈ ਨਵੀਨਤਾਵਾਂ ਅਤੇ ਨੀਤੀਗਤ ਢਾਂਚਿਆਂ 'ਤੇ ਕੇਂਦ੍ਰਿਤ ਪੂਰਨ ਸੈਸ਼ਨ, ਪੈਨਲ ਚਰਚਾਵਾਂ ਅਤੇ ਤਕਨੀਕੀ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ।

ਸ਼੍ਰੀ ਮਨੋਹਰ ਲਾਲ ਨੇ ਅਰਬਨ ਮੋਬਿਲਿਟੀ ਇੰਡੀਆ ਕਾਨਫਰੰਸ 2025 ਵਿੱਚ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸੀਐੱਨਜੀ ਤੋਂ ਬਦਲੇ ਗਏ ਇੱਕ ਰੈਟ੍ਰੋਫਿਟਿਡ ਇਲੈਕਟ੍ਰਿਕ ਆਟੋ ਵਿੱਚ ਸਵਾਰੀ ਕੀਤੀ। ਇਹ ਪਹਿਲ ਟਿਕਾਊ ਅਤੇ ਸਮਾਵੇਸ਼ੀ ਸ਼ਹਿਰੀ ਆਵਾਜਾਈ ਵਿੱਚ ਭਾਰਤੀ ਨਵੀਨਤਾ ਨੂੰ ਉਜਾਗਰ ਕਰਦੀ ਹੈ।

************

ਐੱਸਕੇ/ਏਕੇ


(Release ID: 2187900) Visitor Counter : 9