ਜਲ ਸ਼ਕਤੀ ਮੰਤਰਾਲਾ
ਡ੍ਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਨੇ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ ਵਿਸ਼ੇਸ਼ ਅਭਿਆਨ 5.0 ਦੇ ਅਧੀਨ ਨਿਰਧਾਰਿਤ ਟੀਚਿਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ
Posted On:
06 NOV 2025 1:07PM by PIB Chandigarh
ਡ੍ਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਵਿਭਾਗ (ਡੀਡੀਡਬਲਿਊਐੱਸ) ਨੇ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਚਲਾਏ ਵਿਸ਼ੇਸ਼ ਅਭਿਆਨ 5.0 (ਐੱਸਸੀ 5.0) ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਰਾਸ਼ਟਰ ਵਿਆਪੀ ਅਭਿਆਨ ਵਿੱਚ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਬਹੁ-ਪੱਖੀ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਲੰਬਿਤ ਮਾਮਲਿਆਂ ਦੇ ਸਮਾਧਾਨ, ਬਿਹਤਰ ਰਿਕਾਰਡ ਪ੍ਰਬੰਧਨ ਅਤੇ ਵਿਆਪਕ ਸਵੱਛਤਾ ਪਹਿਲਕਦਮੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਡੀਡੀਡਬਲਿਊਐੱਸ ਦੀ ਸੰਕੇਤਕ ਸ਼ੁਰੂਆਤ 2 ਅਕਤੂਬਰ, 2025 ਨੂੰ ਡੀਡੀਡਬਲਿਊਐੱਸ ਸਕੱਤਰ ਦੇ ਮਾਰਗਦਰਸ਼ਨ ਨਾਲ ਪੰਡਿਤ ਦੀਨ ਦਿਆਲ ਅੰਤਯੋਦਯ ਭਵਨ, ਸੀਜੀਓ ਕੰਪਲੈਕਸ, ਨਵੀਂ ਦਿੱਲੀ ਦੇ ਨੇੜੇ ਸੈਨੀਟੇਸ਼ਨ ਪਾਰਕ ਵਿੱਚ ਸਵੱਛਤਾ ਅਭਿਆਨ ਨਾਲ ਹੋਈ, ਜੋ ਕਿ ਸਾਰੇ ਸੰਚਾਲਨ ਪੱਧਰਾਂ 'ਤੇ ਕੁਸ਼ਲਤਾ ਅਤੇ ਪਾਰਦਰਸ਼ਿਤਾ ਪ੍ਰਤੀ ਵਚਨਬੱਧਤਾ ਦਾ ਸੰਕੇਤ ਦਿੰਦਾ ਹੈ।



ਸਥਾਨ ਅਤੇ ਰਿਕਾਰਡ ਪ੍ਰਬੰਧਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਹੋਈ, ਜਿੱਥੇ 120 ਵਰਗ ਫੁੱਟ ਦਫ਼ਤਰੀ ਸਥਾਨ ਸਾਫ ਕੀਤਾ ਗਿਆ ਅਤੇ 100 ਫਿਜ਼ੀਕਲ ਫਾਈਲਾਂ ਨੂੰ ਸਫਲਤਾਪੂਰਵਕ ਹਟਾਇਆ ਗਿਆ, ਜਿਸ ਨਾਲ ਰਿਕਾਰਡਾਂ ਨੂੰ ਸੁਚਾਰੂ ਕੀਤਾ ਗਿਆ ਅਤੇ ਫਿਜ਼ੀਕਲ ਵਿਵਸਥਾ ਨੂੰ ਘੱਟ ਕੀਤਾ ਗਿਆ। ਇਸ ਤੋਂ ਇਲਾਵਾ, ਅਭਿਆਨ ਦੌਰਾਨ ਅਣਵਰਤੀਆਂ ਸੰਪਤੀਆਂ ਅਤੇ ਈ-ਵੇਸਟ ਸਮੇਤ ਸਕ੍ਰੈਪ ਦੇ ਵਿਵਸਥਿਤ ਨਿਪਟਾਰੇ ਨਾਲ 3,73,706 ਰੁਪਏ ਦਾ ਮਾਲੀਆ ਹਾਸਲ ਹੋਇਆ, ਜਿਸ ਨਾਲ ਇਨ੍ਹਾਂ ਮਾਪ-ਢੰਡਾਂ ‘ਤੇ ਪੂਰਣ ਟੀਚਾ ਹਾਸਲ ਕੀਤਾ ਗਿਆ ਅਤੇ ਉਸ ਨਾਲ ਵੀ ਵਧੇਰੇ ਦੀ ਪ੍ਰਾਪਤੀ ਹੋਈ।
ਵਿਭਾਗ ਨੇ 410 (84 ਪ੍ਰਤੀਸ਼ਤ) ਜਨਤਕ ਸ਼ਿਕਾਇਤਾਂ (ਪੀਜੀ) ਅਤੇ 50 ਪੀਜੀ ਅਪੀਲਾਂ ਦੇ ਨਿਪਟਾਰੇ ਵਿੱਚ ਸਫਲਤਾ ਹਾਸਲ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਵਿਭਾਗ ਨੇ 16 ਵੀਆਈਪੀ ਹਵਾਲਿਆਂ, 3 ਪੀਐੱਮਓ ਹਵਾਲਿਆਂ, ਅਤੇ 2 ਰਾਜ ਸਰਕਾਰ ਦੇ ਹਵਾਲਿਆਂ ਦਾ ਨਿਪਟਾਰਾ ਕਰਕੇ ਉੱਚ-ਪ੍ਰਾਥਮਿਕਤਾ ਵਾਲੇ ਸੰਚਾਰਾਂ 'ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ।
ਡ੍ਰਿੰਕਿੰਗ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ, ਸ਼੍ਰੀ ਅਸ਼ੋਕ ਕੇ. ਕੇ. ਮੀਨਾ ਨੇ ਨਿਜੀ ਤੌਰ 'ਤੇ ਅਭਿਆਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ 10 ਅਕਤੂਬਰ, 2025 ਨੂੰ ਪੰਡਿਤ ਦੀਨ ਦਿਆਲ ਅੰਤਯੋਦਯਾ ਭਵਨ ਵਿਖੇ ਸਥਿਤ ਡ੍ਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਦਾ ਦੌਰਾ ਸ਼ਾਮਲ ਸੀ।

ਵਿਭਾਗ ਨੇ ਪੂਰੇ ਸਾਲ ਵਿਸ਼ੇਸ਼ ਅਭਿਆਨ 5.0 ਦੀ ਗਤੀ ਅਤੇ ਭਾਵਨਾ ਨੂੰ ਬਣਾਏ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੁਸ਼ਲਤਾ, ਸੰਗਠਨ ਅਤੇ ਜਵਾਬਦੇਹੀ ਕਾਰਜ ਸੱਭਿਆਚਾਰ ਦਾ ਸਥਾਈ ਹਿੱਸਾ ਬਣ ਜਾਵੇ।
************
ਐੱਨਡੀ/ਏਕੇ
(Release ID: 2187051)
Visitor Counter : 2