ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਏਆਈ ਇੱਕ ਅਜਿਹੀ ਹੌਰੀਜੋਂਟਲ ਅਤੇ ਵਿਆਪਕ ਤਕਨਾਲੋਜੀ ਹੈ, ਜੋ ਜੀਵਨ ਨੂੰ ਬਦਲ ਸਕਦੀ ਹੈ ਅਤੇ ਵਿਕਸਿਤ ਭਾਰਤ 2047 ਦੀ ਦਿਸ਼ਾ ਵਿੱਚ ਦੇਸ਼ ਦੀ ਤਰੱਕੀ ਨੂੰ ਗਤੀ ਦੇ ਸਕਦੀ ਹੈ: ਸ਼੍ਰੀ ਐੱਸ. ਕ੍ਰਿਸ਼ਣਨ, ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ


ਇੰਡੀਆਏਆਈ ਮਿਸ਼ਨ ਕਿਫਾਇਤੀ ਕੰਪਿਊਟਿੰਗ, ਗੁਣਵੱਤਾਪੂਰਨ ਡੇਟਾਬੇਸ, ਫਾਊਂਡੇਸ਼ਨ ਮਾਡਲ, ਸਟਾਰਟਅੱਪ ਸਮਰੱਥਾ ਅਤੇ ਭਰੋਸੇਯੋਗ ਸ਼ਾਸਨ ਦੇ ਢਾਂਚੇ ਦੇ ਜ਼ਰੀਏ ਵਿਸ਼ਵ ਪੱਧਰੀ ਏਆਈ ਈਕੋਸਿਸਿਟਮ ਦੀ ਨੀਂਹ ਰੱਖ ਰਿਹਾ ਹੈ

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਉਭਰਦੇ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਕਨਕਲੇਵ (ਈਐੱਸਟੀਆਈਸੀ) 2025 ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਪੈਨਲ ਚਰਚਾ ਦਾ ਆਯੋਜਨ ਕੀਤਾ

ਈਐੱਸਟੀਆਈਸੀ 2025 ਵਿੱਚ ਡੀਪਟੈਕ ਨਾਲ ਜੁੜੀਆਂ ਮੋਹਰੀ ਸ਼ਖਸੀਅਤਾਂ ਨੇ ਬੁਨਿਆਦੀ ਢਾਂਚੇ ਦੇ ਵਿਸਤਾਰ, ਸਵਦੇਸ਼ੀ ਮਾਡਲ, ਨੈਤਿਕ ਸ਼ਾਸਨ ਅਤੇ ਗਲੋਬਲ ਸਾਂਝੇਦਾਰੀ ਦੇ ਜ਼ਰੀਏ ਭਾਰਤ ਦੇ ਏਆਈ ਈਕੋਸਿਸਟਮ ਦੇ ਜ਼ਿੰਮੇਵਾਰ ਅਤੇ ਸਮਾਵੇਸ਼ੀ ਵਿਕਾਸ ਦਾ ਸੱਦਾ ਦਿੱਤਾ

Posted On: 05 NOV 2025 1:43PM by PIB Chandigarh

ਭਾਰਤ ਸਰਕਾਰ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਉਭਰਦੇ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਕਨਕਲੇਵ (ਈਐੱਸਟੀਆਈਸੀ 2025) ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਇੱਕ ਉੱਚ ਪੱਧਰੀ ਪੈਨਲ ਚਰਚਾ ਦਾ ਆਯੋਜਨ ਕੀਤਾ।

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ ਦੀ ਪ੍ਰਧਾਨਗੀ ਵਿੱਚ ਆਯੋਜਿਤ ਇਸ ਸੈਸ਼ਨ ਵਿੱਚ ਸਰਕਾਰ, ਸਿੱਖਿਆ ਜਗਤ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਲੋਕਾਂ ਨੇ ਇੱਕ ਪਲੈਟਫਾਰਮ ‘ਤੇ ਆ ਕੇ ਇਨੋਵੇਸ਼ਨ, ਸਮਾਵੇਸ਼ੀ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਭਾਰਤ ਦੁਆਰਾ ਏਆਈ ਦੀ ਜ਼ਿੰਮੇਵਾਰੀਪੂਰਵਕ ਵਰਤੋਂ ਦੇ ਤੌਰ-ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਇਸ ਪੈਨਲ ਚਰਚਾ ਨੇ ਆਗਾਮੀ ਇੰਡੀਆ-ਏਆਈ ਇੰਪੈਕਟ ਸਮਿਟ 2026 ਲਈ ਵੀ ਪਲੈਟਫਾਰਮ ਤਿਆਰ ਕੀਤਾ। ਇੰਡੀਆ-ਏਆਈ ਇੰਪੈਕਟ ਸਮਿਟ ਵਿੱਚ ਭਾਰਤ ਦੇ ਵਿਕਸਿਤ ਹੁੰਦੇ ਏਆਈ ਈਕੋਸਿਸਟਮ – ਜਿਸ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਅਤੇ ਸਵਦੇਸ਼ੀ ਵੱਡੇ ਭਾਸ਼ਾ ਮਾਡਲ ਨੂੰ ਅੱਗੇ ਵਧਾਉਣ ਤੋਂ ਲੈ ਕੇ ਨੈਤਿਕ ਏਆਈ ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣਾ ਸ਼ਾਮਲ ਹੈ- ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

ਸੈਸ਼ਨ ਦਾ ਉਦਘਾਟਨ ਕਰਦੇ ਹੋਏ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ ਨੇ ਕਿਹਾ, “ਸਾਰੀਆਂ ਤਕਨਾਲੋਜੀਆਂ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਨ੍ਹਾਂ ਦਾ ਸਮਾਜ ‘ਤੇ ਕੀ ਪ੍ਰਭਾਵ ਪੈਂਦਾ ਹੈ, ਇਹ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਬਿਹਤਰ ਬਣਾਉਂਦੇ ਹਨ ਅਤੇ ਇਹ ਦੇਸ਼ ਦੇ ਲੋਕਾਂ ਨੂੰ ਕੀ ਪ੍ਰਦਾਨ ਕਰਦੇ ਹਨ। ਭਾਰਤ ਦੇ ਲਈ,

ਇਹ ਅਸਲ ਵਿੱਚ ਏਆਈ ਜਿਹੀ ਹੌਰੀਜੋਂਟਲ ਅਤੇ ਵਿਆਪਕ ਤਕਨਾਲੋਜੀ ਦਾ ਲਾਭ ਉਠਾਉਣ ਦਾ ਇੱਕ ਮੌਕਾ ਹੈ ਤਾਂ ਜੋ ਦੇਸ਼ ਦਾ 2047 ਤੱਕ ‘ਵਿਕਸਿਤ ਭਾਰਤ’ ਬਣਨ ਦੀ ਰਾਹ ‘ਤੇ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਯਕੀਨੀ ਹੋ ਸਕੇ।”

ਇੱਕ ਵਿਸ਼ਵ ਪੱਧਰੀ ਏਆਈ ਈਕੋਸਿਸਟਮ ਦੇ ਨਿਰਮਾਣ ਲਈ ਇਂਡੀਆਏਆਈ ਮਿਸ਼ਨ ਦੇ ਏਕੀਕਰਣ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਡਾਇਰੈਕਟਰ ਜਨਰਲ ਅਤੇ ਇੰਡੀਆਏਆਈ ਮਿਸ਼ਨ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ, “ਏਆਈ ਨਾਲ ਜੁੜੇ ਇਨੋਵੇਸ਼ਨ ਦੇ ਰਾਹ ਖੋਲ੍ਹਣ ਲਈ, ਇੰਡੀਆਏਆਈ ਮਿਸ਼ਨ ਸਾਡੀ ਰਾਹ ਵਿੱਚ ਮੌਜੂਦ ਸਾਰੀਆਂ ਕਮੀਆਂ ਨੂੰ ਦੂਰ ਕਰ ਰਿਹਾ ਹੈ। ਸਾਡੀ ਸਭ ਤੋਂ ਵੱਡੀ ਖੂਬੀ ਸਾਡੇ ਕੋਲ ਉਪਲਬਧ ਮਨੁੱਖੀ ਪੂੰਜੀ ਹੈ, ਲੇਕਿਨ ਏਆਈ ਮਾਡਲ ਅਤੇ ਐਪਲੀਕੇਸ਼ਨ ਬਣਾਉਣ ਲਈ ਸਾਨੂੰ ਪਹੁੰਚਯੋਗ ਕੰਪਿਊਟਰ, ਗੁਣਵੱਤਾ ਵਾਲੇ ਡੇਟਾਬੇਸ ਅਤੇ ਨਿਰੰਤਰ ਨਿਵੇਸ਼ ਦੀ ਵੀ ਜ਼ਰੂਰਤ ਹੈ। ਇਸ ਮਿਸ਼ਨ ਦੀ ਸੱਤ-ਥੰਮ੍ਹਾਂ ਵਾਲੀ ਰਣਨੀਤੀ, ਜਿਸ ਵਿੱਚ ਘੱਟ ਲਾਗਤ ਵਾਲੇ ਕੰਪਿਊਟਰ, ਡੇਟਾ ਪਲੈਟਫਾਰਮ, ਫਾਊਂਡੇਸ਼ਨ ਮਾਡਲ, ਸਟਾਰਟਅੱਪਸ ਸਬੰਧੀ ਸਮਰਥਨ ਅਤੇ ਸੁਰੱਖਿਅਤ ਅਤੇ ਭਰੋਸੇਮੰਦ ਏਆਈ ਦੇ ਲਈ ਉਪਕਰਣ ਸ਼ਾਮਲ ਹਨ, ਦੇ ਜ਼ਰੀਏ ਅਸੀਂ ਇੱਕ ਅਜਿਹਾ ਈਕੋਸਿਸਟਮ ਬਣਾ ਰਹੇ ਹਾਂ ਜੋ ਭਾਰਤ ਨੂੰ ਦੁਨੀਆ ਵਿੱਚ ਸਰਬਸ਼੍ਰੇਸ਼ਠ ਦੇ ਬਰਾਬਰ ਆਉਣ ਵਿੱਚ ਸਮਰੱਥ ਬਣਾਉਂਦਾ ਹੈ।”

ਸੰਸਾਧਨਾਂ ਦੀ ਕਮੀ ਦੇ ਬਾਵਜੂਦ ਏਆਈ ਨਾਲ ਜੁੜੀਆਂ ਸਵਦੇਸ਼ੀ ਸਮਰੱਥਾਵਾਂ ਦੇ ਨਿਰਮਾਣ ਦੀ ਭਾਰਤ ਦੀ ਵਿਲੱਖਣ ਸਮਰੱਥਾ ਬਾਰੇ ਸੂਝ ਸਾਂਝੀ ਕਰਦੇ ਹੋਏ, ਜੋਹੋ ਕਾਰਪੋਰੇਸ਼ਨ ਦੇ ਸਹਿ-ਸੰਸਥਾਪਕ ਅਤੇ ਮੁੱਖ ਵਿਗਿਆਨਿਕ ਡਾ. ਸ਼੍ਰੀਧਰ ਵੇਮਬੂ ਨੇ ਕਿਹਾ, “ਸਾਨੂੰ ਬਜਟ ਅਤੇ ਸੰਸਾਧਨ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਵਖਰਾ ਰਸਤਾ ਲੱਭਣਾ ਹੋਵੇਗਾ। ਇੱਕ ਟੈਕਨੌਲੋਜਿਸਟ ਦੇ ਰੂਪ ਵਿੱਚ, ਮੈਂ ਇਸ ਪ੍ਰਕਿਰਿਆ ਵਿੱਚ ਡੂੰਘਾਈ ਨਾਲ ਸ਼ਾਮਲ ਰਿਹਾ ਹਾਂ ਅਤੇ ਮੇਰਾ ਸਚਮੁੱਚ ਮੰਨਣਾ ਹੈ ਕਿ ਅੱਗੇ ਬਿਹਤਰ ਅਤੇ ਵਿਕਲਪਿਕ ਰਸਤੇ ਮੌਜੂਦ ਹਨ। ਅਸਲ ਵਿੱਚ, ਜਦੋਂ ਤੁਹਾਡੇ ਕੋਲ ਸਾਰੇ ਸੰਸਾਧਨ ਉਪਲਬਧ ਨਹੀਂ ਹੁੰਦੇ ਹਨ, ਤਾਂ ਇਹੀ ਰੁਕਾਵਟਾਂ ਤੁਹਾਨੂੰ ਬਿਹਤਰ ਸਮਾਧਾਨ ਲੱਭਣ ਲਈ ਪ੍ਰੇਰਿਤ ਕਰਦੀਆਂ ਹਨ। ਮੇਰਾ ਸਚਮੁੱਚ ਮੰਨਣਾ ਹੈ ਕਿ ਇੱਕ ਨਵਾਂ ਵਿਗਿਆਨ ਉਭਰਨ ਦੀ ਉਡੀਕ ਵਿੱਚ ਹੈ, ਇੱਕ ਪੂਰੀ ਤਰ੍ਹਾਂ ਨਾਲ ਵਖਰਾ ਅਧਾਰ ਜੋ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਸਾਡੇ ਤਰੀਕੇ ਨੂੰ ਬਦਲ ਸਕਦਾ ਹੈ।”

ਸੈਸ਼ਨ ਦੀ ਸ਼ੁਰੂਆਤ ਪ੍ਰਮੁੱਖ ਇਨੋਵੇਟਰਸ ਅਤੇ ਖੋਜਕਰਤਾਵਾਂ ਦੀ ਗੱਲਬਾਤ ਨਾਲ ਹੋਈ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਏਆਈ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਨਿਰਾਮਈ ਹੈਲਥ ਐਨਾਲਿਟਿਕਸ ਦੀ ਸੰਸਥਾਪਕ, ਸੀਈਓ ਅਤੇ ਸੀਟੀਓ  ਡਾ. ਗੀਤਾ ਮੰਜੂਨਾਥ ਨੇ ਦੱਸਿਆ ਕਿ ਕਿਵੇਂ ਏਆਈ-ਸੰਚਾਲਿਤ ਇਨੋਵੇਸ਼ਨ ਬ੍ਰੈਸਟ ਕੈਂਸਰ ਦੀ ਪਹਿਚਾਣ ਨੂੰ ਵਧੇਰੇ ਕਿਫਾਇਤੀ ਅਤੇ ਪਹੁੰਚਯੋਗ ਬਣਾ ਰਹੇ ਹਨ ਅਤੇ ਸਿਹਤ ਸੰਭਾਲ ਵਿੱਚ ਵਿਆਪਤ ਅਸਮਾਨਤਾਵਾਂ ਨੂੰ ਘੱਟ ਕਰ ਰਹੇ ਹਨ। ਆਈਬੀਐੱਣ ਰਿਸਰਚ (ਏਆਈ) ਦੇ ਉਪ-ਪ੍ਰਧਾਨ ਡਾ. ਸ਼੍ਰੀਰਾਮ ਰਾਘਵਨ ਨੇ ਏਆਈ ਦੀ ਤਰੱਕੀ ਨੂੰ ਗਤੀ ਦੇਣ ਵਿੱਚ ਓਪਨ ਇਨੋਵੇਸ਼ਨ ਈਕੋਸਿਸਟਮ ਦੀ ਸ਼ਕਤੀ ‘ਤੇ ਜ਼ੋਰ ਦਿੱਤਾ। ਐੱਨਸੀਆਰ ਦੇ ਚੇਅਰਮੈਨ ਅਤੇ ਪ੍ਰੋਫੈਸਰ ਅਤੇ ਸਾਊਥ ਕੈਰੋਲਿਨਾ ਯੂਨੀਵਰਸਿਟੀ ਵਿੱਚ ਏਆਈ ਸੰਸਥਾਨ ਦੇ ਸੰਸਥਾਪਕ ਨਿਦੇਸ਼ਕ ਡਾ. ਅਮਿਤ ਸੇਠ ਨੇ ਊਰਜਾ, ਬਿਜਲੀ ਅਤੇ ਮੈਨੂਫੈਕਚਰਿੰਗ ਜਿਹੇ ਖੇਤਰਾਂ ਵਿੱਚ ਉਤਪਾਦਕਤਾ ਵਧਾਉਣ ਵਾਲੀ ਜੈਨੇਰਿਕ ਏਆਈ ਤੋਂ ਲੈ ਕੇ ਉਦੇਸ਼-ਸੰਚਾਲਿਤ ਅਤੇ ਖੇਤਰ-ਵਿਸ਼ੇਸ਼ ਪ੍ਰਣਾਲੀਆਂ ਦੇ ਵਿਕਾਸ ਬਾਰੇ ਗੱਲ ਕੀਤੀ।

ਇਸ ਤੋਂ  ਬਾਅਦ “ਇਨੋਵੇਸ਼ਨ ਅਤੇ ਸਮਾਵੇਸ਼ ਲਈ ਜ਼ਿੰਮੇਵਾਰ ਏਆਈ” ਵਿਸ਼ੇ ‘ਤੇ ਇੱਕ ਪੈਨਲ ਚਰਚਾ ਹੋਈ, ਜਿਸ ਦਾ ਸੰਚਾਲਨ ਡੀਪਟੈਕ ਫਾਰ ਭਾਰਤ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ ਨੇ ਕੀਤਾ। ਚਰਚਾ ਵਿੱਚ ਮੁੰਬਈ ਸਥਿਤ ਟਾਟਾ ਕੰਸਲਟੈਂਸੀ ਸਰਵਿਸਿਸ ਦੇ ਸੀਟੀਓ ਡਾ. ਹੈਰਿਕ ਮਯੰਕ ਵਿਨ, ਆਈਆਈਟੀ ਮਦਰਾਸ ਦੇ ਡੇਟਾ ਸਾਇੰਸ ਅਤੇ ਏਆਈ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਬਲਰਾਮਨ ਰਵੀਂਦ੍ਰਨ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਡਾਇਰੈਕਟਰ ਜਨਰਲ ਅਤੇ ਇੰਡੀਆਏਆਈ ਮਿਸ਼ਨ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ, ਬੰਗਲੁਰੂ ਸਥਿਤ ਬ੍ਰੇਨਸਾਈਟਏਆਈ ਦੀ ਸਹਿ-ਸੰਸਥਾਪਕ ਅਤੇ ਸੀਟੀਓ ਡਾ. ਰਿਮਝਿਮ ਅਗਰਵਾਲ, ਨੀਤੀ ਆਯੋਗ ਦੀ ਪ੍ਰਤਿਸ਼ਠਾਵਾਨ ਫੈਲੋ ਅਤੇ ਨੈਸਕੌਮ ਦੀ ਸਾਬਕਾ ਪ੍ਰਧਾਨ ਸ਼੍ਰੀਮਤੀ ਦੇਬਜਾਨੀ ਘੋਸ਼ ਅਤੇ ਕੋਇੰਬਟੂਰ ਸਥਿਤ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਦੇ ਵਾਈਸ ਚਾਂਸਲਰ ਪ੍ਰੋਫੈਸਰ ਪੀ. ਵੈਂਕਟ ਰੰਗਨ ਜਿਹੇ ਪ੍ਰਤਿਸ਼ਠਿਤ ਪੈਨਲਲਿਸਟਾਂ ਦਰਮਿਆਨ ਵਿਚਾਰਾਂ ਦਾ ਸਾਰਥਕ ਅਦਾਨ-ਪ੍ਰਦਾਨ ਹੋਇਆ।

ਪੈਨਲ ਨੇ ਭਾਰਤ ਦੇ ਵਿਕਸਿਤ ਹੁੰਦੇ ਏਆਈ ਈਕੋਸਿਸਟਮ ‘ਤੇ ਚਰਚਾ ਕੀਤੀ। ਚਰਚਾ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਸਤਾਰ ਅਤੇ ਸਵਦੇਸ਼ੀ ਵੱਡੇ ਭਾਸ਼ਾ ਮਾਡਲ ਵਿਕਸਿਤ ਕਰਨ ਤੋਂ ਲੈ ਕੇ ਨੈਤਿਕ ਏਆਈ ਸ਼ਾਸਨ ਨੂੰ ਅੱਗੇ ਵਧਾਉਣ ਅਤੇ ਗਲੋਬਲ ਸਾਂਝੇਦਾਰੀ ਨੂੰ ਹੁਲਾਰਾ ਦੇਣ ਤੱਕ ਦੀ ਸਮੁੱਚੀ ਤਕਨੀਕੀ ਤਰੱਕੀ ਨੂੰ ਦੇਸ਼ ਦੀਆਂ ਵਿਕਾਸਾਤਮਕ ਪ੍ਰਾਥਮਿਕਤਾਵਾਂ ਅਤੇ ਸਮਾਜਿਕ ਸਮਾਵੇਸ਼ ਦੇ ਟੀਚਿਆਂ ਦੇ ਅਨੁਸਾਰ ਢਾਲਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।

************

ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ


(Release ID: 2187036) Visitor Counter : 3